Thursday, February 25, 2021

Entertainment

'ਵਾਰਨਿੰਗ' ਫਿਲਮ ਦਾ ਟੀਜ਼ਰ ਹੋਇਆ ਰਿਲੀਜ਼, ਸੁਪਰਸਟਾਰ ਫ਼ਿਲਮਜ਼ ਦੇ ਯੂਟਿਊਬ ਚੈਨਲ ਤੇ

ਪੰਜਾਬ ਨਿਊਜ਼ ਐਕਸਪ੍ਰੈਸ | January 02, 2021 06:55 PM

ਚੰਡੀਗੜ੍ਹ:  'ਵਾਰਨਿੰਗ', ਇਕ ਵੈੱਬ ਸੀਰੀਜ਼ ਜਿਸ ਨੇ ਨਾ ਸਿਰਫ ਪੰਜਾਬ ਵਿਚ ਇਕ ਵੈੱਬ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਬਲਕਿ ਫਿਲਮ ਨਿਰਮਾਤਾਵਾਂ ਲਈ ਇਕ ਨਵਾਂ ਦਰਸ਼ਕਾਂ ਦੀ ਮਾਰਕੀਟ ਵੀ ਖੋਲਿਆ। ਗਿੱਪੀ ਗਰੇਵਾਲ ਦੀ ਪ੍ਰੋਡਿਊਸ ਕੀਤੀ 'ਵਾਰਨਿੰਗ'-ਵੈੱਬ ਸੀਰੀਜ਼ ਨੇ ਨਾ ਕਿ ਵਿਊਜ਼ ਦੇ ਨਵੈਂ ਰਿਕਾਰਡ ਸੈੱਟ ਕੀਤੇ ਬਲਕਿ ਇਸਦੀ ਕਹਾਣੀ ਨੇ ਦਰਸ਼ਕਾਂ ਨੂੰ ਆਪਣੀ ਸੀਟਾਂ ਨਾਲ ਬੰਨੇ ਰੱਖਿਆ। ਇਸਦੀ ਕਹਾਣੀ, ਪ੍ਰੋਡਕਸ਼ਨ ਡੀਜਾਇਨ, ਅਦਾਕਾਰੀ ਨੇ ਪੰਜਾਬੀ ਮਨੋਰੰਜਨ ਜਗਤ ਦੇ ਲਈ ਇੱਕ ਨਵਾਂ ਮਿਆਰ ਰਚਿਆ।

ਹਾਲਾਂਕਿ, ਸਿਰਫ ਦੋ ਐਪੀਸੋਡਾਂ ਦੇ ਬਾਅਦ, ਸਟਾਰ ਕਾਸਟ ਨੇ ਇਸ ਸੀਰੀਜ਼ ਦੇ ਫਿਲਮ ਚ ਤਬਦੀਲ ਹੋਣ ਦੀ ਘੋਸ਼ਣਾ ਕੀਤੀ ਜੋ 19 ਜੂਨ 2020 ਨੂੰ ਰਿਲੀਜ਼ ਹੋਣ ਵਾਲੀ ਸੀ। ਹਾਲਾਂਕਿ, ਕੋਵਿਡ -19 ਮਹਾਂਮਾਰੀ ਦੇ ਵਿਚਕਾਰ, ਫਿਲਮ ਨਿਰਧਾਰਤ ਮਿਤੀ 'ਤੇ ਜਾਰੀ ਨਹੀਂ ਕੀਤੀ ਗਈ ਸੀ।

ਖੈਰ, ਹੁਣ - 'ਵਾਰਨਿੰਗ' ਫਿਲਮ ਆਪਣੇ ਟੀਜ਼ਰ ਦੇ ਨਾਲ ਰਿਲੀਜ਼ ਹੋਣ ਲਈ ਪੂਰੀ ਤਰਾਂ ਤਿਆਰ ਹੈ, ਜੋ 2 ਜਨਵਰੀ 2021 ਨੂੰ ਗਿਪੀ ਗਰੇਵਾਲ ਦੇ ਜਨਮਦਿਨ ਦੇ ਅਵਸਰ ਤੇ ਰਿਲੀਜ਼ ਕੀਤਾ ਗਿਆ। ਫਿਲਮ ਦਾ ਟੀਜ਼ਰ ਸੁਪਰਸਟਾਰ ਫ਼ਿਲਮਜ਼ ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ, ਜੋ ਗਿੱਪੀ ਗਰੇਵਾਲ ਦੁਆਰਾ ਪੰਜਾਬੀ ਪ੍ਰਸ਼ੰਸਕਾਂ ਲਈ ਇਕ ਹੋਰ  ਤੋਹਫ਼ਾ ਹੈ।

ਵੈੱਬ ਸੀਰੀਜ਼ ਦੀ ਤਰ੍ਹਾਂ, ਅਮਰ ਹੁੰਦਲ ਦੀ ਨਿਰਦੇਸ਼ਿਤ 'ਵਾਰਨਿੰਗ' ਫਿਲਮ ਵਿੱਚ ਪ੍ਰਿੰਸ ਕੇ ਜੇ ਸਿੰਘ, ਧੀਰਜ ਕੁਮਾਰ ਨਾਲ ਗਿਪੀ ਗਰੇਵਾਲ ਮੁੱਖ ਭੂਮਿਕਾਵਾਂ ਵਿੱਚ ਹਨ। ਮਹਾਬੀਰ ਭੁੱਲਰ, ਅਸ਼ੀਸ਼ ਦੁੱਗਲ ਅਤੇ ਹਨੀ ਮੱਟੂ ਉਨ੍ਹਾਂ ਦੀਆਂ ਸਹਾਇਕ ਭੂਮਿਕਾ ਨੂੰ ਦੋਹਰਾ ਰਹੇ ਹਨ। ਕਹਾਣੀ ਗਿੱਪੀ ਗਰੇਵਾਲ ਦੁਆਰਾ ਲਿਖੀ ਗਈ ਹੈ ਜਿਸ ਨੇ ਇਸ ਦਾ ਨਿਰਮਾਣ ਵੀ ਕੀਤਾ ਹੈ। ਪ੍ਰਿੰਸ ਕੇ ਜੇ ਸਿੰਘ ਨੇ ਸੰਵਾਦ ਲਿਖੇ ਹਨ। ਮਨੀਸ਼ ਭੱਟ ਫੋਟੋਗ੍ਰਾਫੀ ਦੇ ਡਾਇਰੈਕਟਰ ਹਨ। ਭਾਣਾ ਐਲ ਏ ਐਗਜੈਕਟਿਵ ਪ੍ਰੋਡੂਸਰ ਹਨ। ਵਿਨੋਦ ਅਸਵਾਲ ਅਤੇ ਹਰਦੀਪ ਦੁੱਲਟ ਕ੍ਰਮਵਾਰ ਪ੍ਰੋਜੈਕਟ ਹੈਡ ਅਤੇ ਲਾਈਨ ਨਿਰਮਾਤਾ ਹਨ।

'ਵਾਰਨਿੰਗ' ਦੀ ਰਿਲੀਜ਼ ਦੀ ਤਾਰੀਖ ਅਜੇ ਸਾਹਮਣੇ ਨਹੀਂ ਆਈ ਹੈ। ਫਿਲਮ ਦਾ ਟੀਜ਼ਰ 2 ਜਨਵਰੀ 2021 ਨੂੰ ‘ਸੁਪਰਸਟਾਰ ਫ਼ਿਲਮਜ਼’ ਦੇ ਅਧਿਕਾਰਤ ਯੂਟਿਬ ਚੈਨਲ ‘ਤੇ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ।

Have something to say? Post your comment

Entertainment

ਮਸ਼ਹੂਰ ਡਾਂਸਰ ਸਪਨਾ ਚੌਧਰੀ ਖ਼ਿਲਾਫ਼ ਐਫਆਈਆਰ ਦਰਜ

ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਕੀਤਾ ਇਹ ਹੈਰਾਨ ਕਰਨ ਵਾਲਾ ਖੁਲਾਸਾ

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਘਰ ਬੇਟੀ ਨੇ ਲਿਆ ਜਨਮ

ਨੇਹਾ ਅਤੇ ਰੋਹਨਪ੍ਰੀਤ ਨੇ ਵਿਆਹ ਦੇ ਦੋ ਮਹੀਨਿਆਂ ਬਾਅਦ ਹੀ ਦਿੱਤੀ ਖੁਸ਼ਖਬਰੀ, ਬੇਬੀ ਬੰਪ ਸਾਂਝਾ ਕਰ ਕੀਤਾ ਹੈਰਾਨ

ਸੁਸ਼ਾਂਤ ਖੁਦਕੁਸ਼ੀ ਮਾਮਲਾ : ਤਿੰਨ ਮਹੀਨਿਆਂ ਬਾਅਦ ਮਿਲੀ ਸੌਵਿਕ ਚੱਕਰਵਤੀ ਨੂੰ ਜ਼ਮਾਨਤ

ਪਿਤਾ ਸੈਫ ਅਲੀ ਖਾਨ ਦੇ ਮੋਢੇ 'ਤੇ ਬੈਠੇ ਨਜ਼ਰ ਆਏ ਤੈਮੂਰ, ਕਰੀਨਾ ਕਪੂਰ ਖਾਨ ਨੇ ਸ਼ੇਅਰ ਕੀਤੀਆਂ ਤਸਵੀਰਾਂ

ਬੇਟੀ ਆਰਾਧਿਆ ਦੇ ਜਨਮਦਿਨ ਦੀਆਂ ਤਸਵੀਰਾਂ ਸ਼ੇਅਰ ਕਰ ਐਸ਼ਵਰਿਆ ਨੇ ਲਿਖਿਆ ਪਿਆਰ ਭਰਿਆ ਨੋਟ

ਕੇਬੀਸੀ ਦੇ ਸਵਾਲ ਤੋਂ ਛਿੜਿਆ ਵਿਵਾਦ, ਅਮਿਤਾਭ ਬੱਚਨ 'ਤੇ ਲੱਗਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼

ਵਿਆਹ ਤੋਂ ਬਾਅਦ ਨੇਹਾ ਨੇ ਬਦਲਿਆਂ ਨਾਂਅ ਤਾਂ ਹਬੀ ਰੋਹਨਪ੍ਰੀਤ ਨਾਲ ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ

ਪੋਲੈਂਡ 'ਚ ਹਰਿਵੰਸ਼ ਰਾਏ ਬੱਚਨ ਦੇ ਨਾਂ 'ਤੇ ਰੱਖਿਆ ਗਿਆ ਚੌਰਾਹੇ ਦਾ ਨਾਂ, ਬਿੱਗ ਬੀ ਨੇ ਤਸਵੀਰ ਸ਼ੇਅਰ ਕਰਕੇ ਜਤਾਈ ਖੁਸ਼ੀ