ਚੰਡੀਗੜ੍ਹ: ਸੁਸ਼ਾਸਨ ਦਿਵਸ ’ਤੇ ਹਰਿਆਣਾ ਸਰਕਾਰ ਨੇ ਅਰਜੁਨ, ਦੋਣਾਚਾਰਿਆ, ਭੀਮ ਤੇ ਧਿਆਨ ਚੰਦ ਐਵਾਰਡੀਆਂ ਨੂੰ ਨਵਾਂ ਤੋਹਫਾ ਦਿੱਤਾ। ਸੂਬੇ ਵਿਚ 104 ਐਵਾਡੀਆਂ ਨੂੰ 20,000 ਰੁਪਏ ਅਤੇ 130 ਐਵਾਡੀਆਂ ਨੂੰ 5,000 ਰੁਪਏ ਪ੍ਰਤੀ ਮਹੀਨਾ ਸਨਮਾਨ ਰਕਮ ਦਿੱਤੀ ਜਾਵੇਗੀ। ਇਹ ਐਲਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਸੁਸ਼ਾਸਨ ਦਿਵਸ ’ਤੇ ਕੀਤਾ। ਮੁੱਖ ਮੰਤਰੀ ਦੇ ਇਸ ਐਲਾਨ ਦਾ ਸੂਬੇ ਦੇ ਖਿਡਾਰੀਆਂ ਵੱਲੋਂ ਖੇਡ ਤੇ ਯੁਵਾ ਮਾਮਲੇ ਰਾਜ ਮੰਤਰੀ ਸੰਦੀਪ ਸਿੰਘ ਵੱਲੋਂ ਧੰਨਵਾਦ ਪ੍ਰਗਟਾਇਆ ਗਿਆ।
ਖੇਡ ਰਾਜ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੇ ਇਸ ਐਲਾਨ ਨਾਲ ਖਿਡਾਰੀਆਂ ਦਾ ਸਨਮਾਨ ਵਧੀਆ ਹੈ। ਇਹ ਐਲਾਨ ਸੂਬੇ ਵਿਚ ਖੇਡਾਂ ਨੂੰ ਹੋਰ ਮਜਬੂਤੀ ਦੇਣ ਦਾ ਕੰਮ ਕਰੇਗਾ।