Thursday, April 25, 2024

Regional

ਕੋਰੋਨਾ ਸੰਕ੍ਰਮਣ ਨੂੰ ਰੋਕਣ ਲਈ ਸਾਕਾਰਾਤਮਕ ਸੋਚ ਦੇ ਨਾਲ ਅੱਗੇ ਵਧਣ ਦੀ ਜ਼ਰੂਰਤ : ਸਿਹਤ ਮੰਤਰੀ

PUNJAB NEWS EXPRESS | July 06, 2021 01:24 PM

ਕੁਰੂਕਸ਼ੇਤਰ/ ਅੰਬਾਲਾ: ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੋਰੋਨਾ ਸੰਕ੍ਰਮਣ ਨੂੰ ਰੋਕਨ ਦੇ ਲਈ ਸਾਰਿਆਂ ਨੂੰ ਮਾਨਸਿਕ ਰੂਪ ਨਾਲ ਸਾਕਾਰਤਮਕ ਸੋਚ ਦੇ ਨਾਲ ਅੱਗੇ ਵੱਧਣ ਦੀ ਜਰੂਰਤ ਹੈ, ਤਾਂ ਹੀ ਅਸੀਂ ਕੋਰੋਨਾ ਦੇ ਚੱਕਰ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਪਾਵਾਂਗੇ। ਉਨ੍ਹਾਂ ਕਿਹਾ ਕਿ ਕੋਰੋਨਾ ਸੰਕ੍ਰਮਣ ਦੇ ਪ੍ਰਭਾਵ ਨੂੰ ਰੋਕਨ ਲਈ ਸਾਂਝੇ ਯਤਨ ਵੀ ਜਾਰੀ ਰੱਖੇ ਹੋਏ ਹਨ ਅਤੇ ਸੂਬੇ ਵਿਚ ਕੋਰੋਨਾ ਵਾਇਰਸ ਦਾ ਗ੍ਰਾਫ ਹੌਲੀ-ਹੌਲੀ ਘੱਟ ਵੀ ਹੋ ਰਿਹਾ ਹੈ।

ਮਹਾਂਮਾਰੀ ਅਲਰਟ-ਸੁਰੱਖਿਅਤ ਹਰਿਆਣਾ ਦੇ ਤਹਿਤ ਆਮ ਜਨਤਾ ਦੇ ਸਹਿਯੋਗ ਦੇ ਚਲਦੇ ਹੌਲੀ-ਹੌਲੀ ਸਥਿਤੀ ਆਮ ਹੋ ਰਹੀ ਹੈ, ਜੋ ਕਿ ਸਾਡੇ ਸਾਰਿਆਂ ਲਈ ਚੰਗੇ ਸੰਕੇਤ ਵੀ ਹਨ। ਵਿਜ ਨੇ ਕਿਹਾ ਕਿ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਨਿਰਦੇਸ਼ਾਂ ਦੀ ਪਾਲਣਾ ਅਤੇ ਮਿਹਨਤੀ ਕੋਰੋਨਾ ਯੋਧਾਵਾਂ ਦੀ ਕੜੀ ਮਿਹਨਤ ਦੇ ਚਲਦੇ ਸੂਬੇ ਵਿਚ ਵੱਧ ਗਿਣਤੀ ਵਿਚ ਕੋਰੋਨਾ ਮਰੀਜ ਰਿਕਵਰ ਵੀ ਹੋ ਰਹੇ ਹਨ ਅਤੇ ਸੂਬੇ ਦੇ ਸਾਰੇ ਹਸਪਤਾਲਾਂ ਵਿਚ ਕਾਫੀ ਸਹੂਲਤਾਂ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਸਿਹਤ ਮੰਤਰੀ ਨੇ ਦਸਿਆ ਕਿ ਮਹਾਂਮਾਰੀ ਅਲਰਟ-ਸੁਰੱਖਿਅਤ ਹਰਿਆਣਾ ਦੇ ਤਹਿਤ ਸਮੇਂ ਵਧਾਇਆ ਗਿਆ ਹੈ ਅਤੇ ਕੁੱਝ ਛੋਟ ਵੀ ਵਧਾਈ ਗਈ ਹੈ। ਇਸ ਦੌਰਾਨ ਸਾਰਿਆਂ ਨੂੰ ਚਾਹੀਦਾ ਹੈ ਕਿ ਉਹ ਜਾਰੀ ਨਿਰਦੇਸ਼ਾਂ ਅਤੇ ਆਦੇਸ਼ਾਂ ਦੀ ਸੁਚਾਰੂ ਰੂਪ ਨਾਲ ਪਾਲਣਾ ਕਰਨ, ਤਾਂ ਜੋ ਕੋਰੋਨਾ ਸੰਕ੍ਰਮਣ ਦੀ ਚੇਨ ਤੋੜ ਪਾਉਣ। ਵਿਜ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਾਲਾਂਕਿ ਆਏ ਦਿਨ ਕੋਰੋਨਾ ਦੇ ਮਰੀਜਾਂ ਦੀ ਰਿਕਵਰੀ ਵੱਧ ਹੋ ਰਹੀ ਹੈ, ਫਿਰ ਵੀ ਸਾਨੂੰ ਸਾਵਧਾਨ ਅਤੇ ਚੌਕਸ ਰਹਿਣ ਦੀ ਜਰੂਰਤ ਹੈ। ਵੈਕਸੀਨੇਸ਼ਨ ਕਾਰਜ ਨਿਰਧਾਰਤ ਪੋ੍ਰਗ੍ਰਾਮ ਦੇ ਤਹਿਤ ਚਲ ਰਿਹਾ ਹੈ ਅਤੇ ਵੈਕਸੀਨ ਦੇ ਬਾਅਦ ਵੀ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਏ ਰੱਖਣ ਅਤੇ ਸਫਾਈ ਵਿਵਸਥਾ ਨੂੰ ਲਗਾਤਾਰ ਬਣਾਏ ਰੱਖਣ ਦੀ ਜਰੂਰਤ ਹੈ।

Have something to say? Post your comment

google.com, pub-6021921192250288, DIRECT, f08c47fec0942fa0

Regional

ਕਲਕੱਤਾ ਤੋਂ ਯਮੁਨਾਨਗਰ ਤਕ ਬਨਣ ਵਾਲੇ ਫ੍ਰੇਟ ਕੋਰੀਡੋਰ ਪ੍ਰੋਜੈਕਟ ਨਾਲ ਯਮੁਨਾਨਗਰ ਨੂੰ ਹੋਵੇਗਾ ਫਾਇਦਾ - ਮਨੋਹਰ ਲਾਲ

ਸ਼੍ਰੋਮਣੀ ਕਮੇਟੀ ਨੇ ਹਰਿਆਣਾ ਐਡਹਾਕ ਗੁਰਦੁਆਰਾ ਕਮੇਟੀ ਨੂੰ ਲੈ ਕੇ 3 ਮਾਰਚ ਨੂੰ ਸੱਦਿਆ ਇਜਲਾਸ

ਹਰਿਆਣਾ ਸਰਕਾਰ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰੇ: ਸੁਖਦੇਵ ਸਿੰਘ ਢੀਂਡਸਾ

ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਤੇ ਲੱਗੇ ਸ਼ਰੀਰਕ ਸ਼ੋਸ਼ਣ ਦੇ ਦੋਸ਼, ਖੇਡ ਵਿਭਾਗ ਤੋਂ ਦਿੱਤਾ ਅਸਤੀਫਾ

ਸੁਖਵਿੰਦਰ ਸਿੰਘ ਸੁੱਖੂ ਨੇ ਹਿਮਾਚਲ ਦੇ ਮੁੱਖ ਮੰਤਰੀ ਪਦ ਦੀ ਸੋਹੰ ਚੁੱਕੀ, ਮੁਕੇਸ਼ ਅਗਨੀਹੋਤਰੀ ਬਣੇ ਉਪ ਮੁਖ ਮੰਤਰੀ

ਸੁਖਵਿੰਦਰ ਸਿੰਘ ਸੁਖੂ ਹੋਣਗੇ ਹਿਮਾਚਲ ਦੇ ਮੁਖ ਮੰਤਰੀ, ਮੁਕੇਸ਼ ਅਗਨੀਹੋਤਰੀ ਉਪ ਮੁਖ ਮੰਤਰੀ

ਹਿਮਾਚਲ ਪ੍ਰਦੇਸ਼ ਦੇ ਨਤੀਜੇ ਉਤਸ਼ਾਹਜਨਕ; ਗੁਜਰਾਤ 'ਚ ਭਾਜਪਾ-ਆਪ ਵਿਚਾਲੇ ਫਿਕਸ ਮੈਚ: ਵੜਿੰਗ

ਹਰਿਆਣਾ ਸਰਕਾਰ ਨੇ 38 ਮੈਂਬਰੀ ਐਡਹਾਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀਤਾ ਐਲਾਨ

ਸਿਰਸਾ ਵਿੱਚ ਕਿਸਾਨ ਮਹਾਂਸੰਮੇਲਨ 'ਚ ਹਜ਼ਾਰਾਂ ਕਿਸਾਨਾਂ ਨੇ ਕੀਤੀ ਸ਼ਿਰਕਤ

ਕਰਨਾਲ ਵਿੱਚ ਕਿਸਾਨਾਂ ਦੀ ਜਿੱਤ: ਭਾਜਪਾ-ਜੇਜੇਪੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਕਰਨਾਲ ਮਿੰਨੀ ਸਕੱਤਰੇਤ ਦਾ ਘਿਰਾਓ ਸਮਾਪਤ