ਚੰਡੀਗੜ,: ਪੰਜਾਬ ਵਿਜੀਲੈਂਸ ਬਿਊਰੋ ਨੇ ਭਿ੍ਰਸਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਕਰੋੜਾਂ ਰੁਪਏ ਦੇ ਗਬਨ ਦੇ ਕੇਸ ਵਿੱਚ ਭਗੌੜੇ ਹੋਏ ਸਾਬਕਾ ਖਜਾਨਚੀ ਹਰਪ੍ਰੀਤ ਸਿੰਘ ਪਿੰਡ ਕਰਨਾਣਾ, ਤਹਿਸੀਲ ਬੰਗਾ ਨੂੰ ਗਿ੍ਰਫਤਾਰ ਕੀਤਾ ਹੈ। ਉਕਤ ਦੋਸ਼ੀ ਨੇ ਕਰਨਾਣਾ ਮਲਟੀਪਰਪਜ ਸਹਿਕਾਰੀ ਸੋਸਾਇਟੀ ਲਿਮਟਿਡ, ਪਿੰਡ ਕਰਨਾਣਾ, ਜ਼ਿਲਾ ਐਸ.ਬੀ.ਐਸ.ਨਗਰ ਵਿੱਚ 7,14,07,596 ਦਾ ਗਬਨ ਹੋਰਨਾਂ ਦੋਸ਼ੀਆਂ ਨਾਲ ਮਿਲੀਭੁਗਤ ਰਾਹੀਂ ਕੀਤਾ ਸੀ।