Entertainment
ਸਿਨੇਮਾਂ ਘਰਾਂ ਵਿੱਚ ਧੂਮਾਂ ਪਾਉਣ ਲਈ ਆ ਰਹੀ ਹੈ ਫਿਲਮ ਜੋੜੀ
ਚੰਡੀਗੜ੍ਹ, : ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ "ਜੋੜੀ" ਹੁਣ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਅਣਕਿਆਸੀਆਂ ਮੁਸ਼ਕਲਾਂ ਦੇ ਕਾਰਨ, "ਜੋੜੀ" ਦੇ ਸਵੇਰ ਦੇ ਸ਼ੋਅ ਨਿਰਧਾਰਿਤ ਸਮੇਂ 'ਤੇ ਖੁੱਲ੍ਹਣ ਵਿੱਚ ਅਸਮਰੱਥ ਸਨ। ਹੁਣ ਸਾਰੇ ਮੁੱਦੇ ਹੱਲ ਹੋ ਗਏ ਹਨ ਅਤੇ ਫਿਲਮ ਦੀ ਸਾਰੀ ਸਟਾਰਕਾਸਟ ਨੇ ਦਰਸ਼ਕਾਂ ਨੂੰ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ ਕਿ ਇਹ ਫਿਲਮ ਪੂਰੇ ਭਾਰਤ ਵਿੱਚ ਰਿਲੀਜ਼ ਹੋ ਚੁੱਕੀ ਹੈ।