Friday, October 11, 2024

Life Style

ਟੀਵੀ ਅਦਾਕਾਰਾ ਦਿਵਿਆ ਭਟਨਾਗਰ ਦਾ ਕੋਰੋਨਾ ਨਾਲ ਦੇਹਾਂਤ

PUNJAB NEWS EXPRESS | December 07, 2020 02:39 PM

ਮੁੰਬਈ: ਟੀਵੀ ਅਦਾਕਾਰਾ ਦਿਵਿਆ ਭਟਨਾਗਰ ਦਾ ਸੋਮਵਾਰ ਸਵੇਰੇ ਮੁੰਬਈ ਦੇ ਸੇਵੇਨ ਹਿੱਲ ਹਸਪਤਾਲ ਵਿੱਚ ਕੋਰੋਨਾ ਨਾਲ ਦੇਹਾਂਤ ਹੋ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਦੀ ਹਾਲਤ ਖਰਾਬ ਸੀ ਅਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਪਾ ਦਿੱਤਾ ਗਿਆ ਸੀ।ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ 'ਗੁਲਾਬੋ' ਦਾ ਕਿਰਦਾਰ ਨਿਭਾਉਣ ਵਾਲੀ ਦਿਵਿਆ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਗੋਰੇਗਾਂਓ ਦੇ ਐੱਸਆਰਵੀ ਹਸਪਤਾਲ 'ਚ ਐਡਮਿਟ ਕਰਵਾਇਆ ਗਿਆ ਸੀ। ਦਿਵਿਆ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ, ਉਨ੍ਹਾਂ ਦਾ ਆਕਸੀਜਨ ਲੈਵਲ ਘੱਟ ਹੋ ਰਿਹਾ ਸੀ ਜਿਸ ਕਰਕੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਵੈਂਟੀਲੇਟਰ 'ਤੇ ਕਈ ਦਿਨ ਜ਼ਿੰਦਗੀ ਤੇ ਮੌਤ ਵਿਚਕਾਰ ਜੰਗ ਲੜ ਰਹੀ ਅਦਾਕਾਰ ਇਸ ਲੜਾਈ ਨੂੰ ਜਿੱਤ ਨਹੀਂ ਸਕੀ ਤੇ ਹਮੇਸ਼ਾ ਲਈ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ।

ਦਿਵਿਆ ਦੇ ਦੋਸਤ ਯੁਵਰਾਜ ਰਘੂਵੰਸ਼ੀ ਨੇ ਅਦਾਕਾਰਾ ਦੇ ਦੇਹਾਂਤ ਦੀ ਖ਼ਬਰ ਨੂੰ ਕਨਫਰਮ ਕੀਤਾ ਹੈ। ਸਪਾਟਬੁਆਏ ਨਾਲ ਗੱਲਬਾਤ 'ਚ ਯੁਵਰਾਜ ਨੇ ਦੱਸਿਆ, 'ਦਿਵਿਆ ਦਾ ਦੇਹਾਂਤ ਸਵੇਰੇ 3 ਵਜੇ ਹੋਇਆ ਹੈ। ਦਿਵਿਆ ਨੂੰ 7 ਹਿਲਜ਼ ਹੌਸਪਿਟਲ 'ਚ ਸ਼ਿਫਟ ਕਰ ਦਿੱਤਾ ਗਿਆ ਸੀ। ਰਾਤ ਅਚਾਨਕ 2 ਵਜੇ ਉਸ ਦੀ ਤਬੀਅਤ ਜ਼ਿਆਦਾ ਵਿਗੜ ਗਈ ਸੀ, ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਸੀ ਜਿਸ ਤੋਂ ਬਾਅਦ 3 ਵਜੇ ਡਾਕਟਰ ਨੇ ਦੱਸ ਦਿੱਤਾ ਕਿ ਦਿਵਿਆ ਹੁਣ ਇਸ ਦੁਨੀਆ 'ਚ ਨਹੀਂ ਹੈ। ਇਹ ਖ਼ਬਰ ਮੇਰੇ ਤੇ ਦਿਵਿਆ ਦੇ ਪਰਿਵਾਰ ਲਈ ਬਹੁਤ ਵੱਡਾ ਸਦਮਾ ਹੈ। ਭਗਵਾਨ ਉਸ ਦੀ ਆਤਮਾ ਨੂੰ ਸ਼ਾਂਤੀ ਦੇਣ।'

ਕੁਝ ਦਿਨ ਪਹਿਲਾਂ ਦਿਵਿਆ ਦੀ ਮਾਂ ਨੇ ਦਿਵਿਆ ਦੇ ਪਤੀ ਗਗਨ 'ਤੇ ਗੰਭੀਰ ਦੋਸ਼ ਲਗਾਏ ਸਨ। ਮਾਂ ਨੇ ਦੱਸਿਆ ਸੀ, 'ਦਿਵਿਆ ਦੇ ਪਤੀ ਗਗਨ ਫਰਾਡ ਹਨ। ਉਹ ਉਨ੍ਹਾਂ ਨੂੰ ਛੱਡ ਕੇ ਚਲੇ ਗਏ ਤੇ ਉਸ ਦੀ ਸਿਹਤ ਦਾ ਖਿਆਲ ਨਹੀਂ ਰੱਖਿਆ।' ਮਾਂ ਨੇ ਕਿਹਾ , 'ਦਿਵਿਆ ਨੇ ਸਾਡੀ ਜਾਣਕਾਰੀ ਦੇ ਬਿਨਾਂ ਵਿਆਹ ਕੀਤਾ ਸੀ। ਅਸੀਂ ਇਸ ਵਿਆਹ ਦੇ ਵਿਰੋਧ 'ਚ ਸੀ। ਦਿਵਿਆ ਪਹਿਲਾਂ ਮੀਰਾ ਰੋਡ 'ਤੇ ਇਕ ਵੱਡੇ ਘਰ ਵਿਚ ਰਹਿੰਦੀ ਸੀ ਪਰ ਵਿਆਹ ਤੋਂ ਬਾਅਦ ਉਹ ਓਸ਼ਿਵਾਰਾ 'ਚ ਇਕ ਛੋਟੇ ਜਿਹੇ ਘਰ ਵਿਚ ਰਹਿਣ ਲੱਗੀ। ਉਸ ਦਾ ਪਤੀ ਵੀ ਫਰਾਡ ਨਿਕਲਿਆ, ਉਸ ਨੂੰ ਛੱਡ ਕੇ ਚਲਾ ਗਿਆ।'

Have something to say? Post your comment