ਚੰਡੀਗੜ੍ਹ:ਨਵਾਂਸ਼ਹਿਰ ਦੇ ਰਹਿਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਮਨਜੀਤ ਜੀਤੀ ਛੋਕਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਿਸ ਕਾਰਨ ਪੰਜਾਬੀ ਗਾਇਕੀ ਵਿੱਚ ਸੋਗ ਦੀ ਲਹਿਰ ਹੈ।
ਮਿਲੀ ਜਾਣਕਾਰੀ ਮਨਜੀਤ ਜੀਤੀ ਛੋਕਰਾ (39) ਸੈਰ ਕਰਨ ਉਪਰੰਤ ਘਰ ਨੂੰ ਪਰਤ ਰਹੇ ਸਨ। ਸ਼ਹਿਰ ਮੁਕੰਦਪੁਰ ਨੇੜੇ ਰਾਧਾ ਸੁਆਮੀ ਸੰਤਸਗ ਘਰ ਨਜ਼ਦੀਕ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਮੁਕੰਦਪੁਰ ਦਾਖਿਲ ਕਰਵਾਇਆ ਗਿਅਆ ਜਿਥੇ ਡਾਕਟਰਾਂ ਦੀ ਟੀਮ ਵੱਲੋਂ ਮਨਜੀਤ ਜੀਤੀ ਛੋਕਰਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।