ਅੰਮ੍ਰਿਤਸਰ: ਨੀਦਰਲੈਂਡ ਤੋਂ ਪ੍ਰਸਿੱਧ ਉਦਯੋਗਪਤੀ ਅਤੇ ਪ੍ਰ੍ਰੋਗਰਾਮਾ ਯੁਟੀਜ਼ੈਂਡਿੰਗ ਮੈਨੇਜਰਜ਼, ਨੀਦਰਲੈਂਡ ਤੋਂ ਸੀਨੀਅਰ ਮਾਹਿਰ, ਸ੍ਰੀ ਮਿਸ਼ੇਲ ਵੈਸਟਰਮੈਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਕਿਊਬੇਸ਼ਨ ਸੈਂਟਰ, ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਿਿਨਓਰਸ਼ਿਪ ਐਂਡ ਇਨੋਵੇਸ਼ਨ (ਇਨਫਿਿਨਟੀ) ਦਾ ਦੌਰਾ ਕੀਤਾ। ਮਿਸ਼ੇਲ ਵੈਸਟਰਮੈਨ ਦੁਨੀਆ ਦੇ ਮੋਹਰੀ ਉੱਦਮੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਦੀ ਨੀਦਰਲੈਂਡ ਵਿੱਚ ਬਹੁਤ ਸਾਰੀਆਂ ਕੰਪਨੀਆਂ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਹੈ। ਪਿੰਕ, ਐਲੀਫੈਂਟ, ਟਵਿਿਨੰਗ, ਡੀਆਈਐਚ ਇੰਟਰਨੈਸ਼ਨਲ, ਮੋਟੇਕ ਐਂਟਰਟੇਨਮੈਂਟ, ਮੋਟੇਕ ਮੈਡੀਕਲ ਮਿਸਟਰ ਵੈਸਟਰਮੈਨ ਆਦਿ ਕੰਪਨੀਆਂ ਉਨ੍ਹਾਂ ਵੱਲੋਂ ਸਥਾਪਿਤ ਕੀਤੀਆਂ ਗਈਆਂ ਸਨ।