Sunday, February 01, 2026
ਤਾਜਾ ਖਬਰਾਂ
ਗੈਂਗਸਟਰਾਂ ਨੇ 'ਆਪ' ਦੇ ਅਲਟੀਮੇਟਮਾਂ ਦੀ ਉਲੰਘਣਾ ਕੀਤੀ, ਪੰਜਾਬ ਵਿੱਚ ਨਿਸ਼ਾਨਾ ਬਣਾ ਕੇ ਕਤਲ ਬੇਰੋਕ ਜਾਰੀਗੋਲਡੀ ਬਰਾੜ ਨੇ ਫਿਰੌਤੀ ਮਾਮਲੇ ਵਿੱਚ ਮਾਪਿਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਦਿੱਤੀ ਧਮਕੀ'ਲੋਕਾਂ ਦੇ ਨੇਤਾ, ਮਜ਼ਬੂਤ ​​ਜ਼ਮੀਨੀ ਪੱਧਰ ਦੇ ਸੰਪਰਕ ਵਾਲੇ': ਪ੍ਰਧਾਨ ਮੰਤਰੀ ਮੋਦੀ ਨੇ ਅਜੀਤ ਪਵਾਰ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਪੰਜ ਹੋਰਾਂ ਦੀ ਬਾਰਾਮਤੀ ਵਿੱਚ ਹੋਏ ਜਹਾਜ਼ ਹਾਦਸੇ ਵਿੱਚ ਮੌਤ, ਡੀਜੀਸੀਏ ਨੇ ਪੁਸ਼ਟੀ ਕੀਤੀਪੰਜਾਬ ਭਾਜਪਾ ਨੇ ਹਰਸਿਮਰਤ ਦੇ 'ਵੀਰ ਬਾਲ ਦਿਵਸ' 'ਤੇ ਦਿੱਤੇ ਬਿਆਨ ਦੀ ਨਿੰਦਾ ਕੀਤੀਪ੍ਰਧਾਨ ਮੰਤਰੀ ਮੋਦੀ ਦਿੱਲੀ ਦੇ ਚਰਚ ਵਿਖੇ ਕ੍ਰਿਸਮਸ ਪ੍ਰਾਰਥਨਾ ਵਿੱਚ ਸ਼ਾਮਲ ਹੋਏ, ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ

Crime-Justice

15000 ਰੁਪਏ ਰਿਸ਼ਵਤ ਲੈਂਦਾ ਜੰਗਲਾਤ ਕਰਮਚਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

PUNJAB NEWS EXPRESS | November 02, 2025 07:01 AM

ਮੁਲਜ਼ਮ ਪਹਿਲਾਂ ਕਿਸ਼ਤਾਂ ਵਿੱਚ ਵਸੂਲ ਚੁੱਕਾ ਸੀ 12000 ਰੁਪਏ ਰਿਸ਼ਵਤ

ਚੰਡੀਗੜ੍ਹ, : ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਜੰਗਲਾਤ ਵਿਭਾਗ ਮਾਹਿਲਪੁਰ ਵਿੱਚ ਤਾਇਨਾਤ ਇੱਕ ਜੰਗਲਾਤ ਕਰਮਚਾਰੀ (ਫੋਰੈਸਟਰ) ਸੁਰਿੰਦਰਜੀਤ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਮੁਲਾਜ਼ਮ ਨੂੰ ਤਹਿਸੀਲ ਗੜਸ਼ੰਕਰ ਦੇ ਪਿੰਡ ਥਿੰਦਾ ਦੇ ਵਸਨੀਕ (ਸ਼ਿਕਾਇਤਕਰਤਾ) ਤੋਂ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਪਿਛਲੇ 10-12 ਸਾਲਾਂ ਤੋਂ ਲੱਕੜ ਦੀ ਕਟਾਈ ਦਾ ਕੰਮ ਕਰਦਾ ਹੈ। 11.10.2025 ਨੂੰ  ਸ਼ਿਕਾਇਤਕਰਤਾ ਅਤੇ ਉਸਦਾ ਸਾਥੀ ਗੁਰਵਿੰਦਰ ਸਿੰਘ ਉਰਫ਼ ਗੋਨੀ ਆਪਣਾ ਦਿਨ ਦਾ ਕੰਮ ਪੂਰਾ ਕਰਨ ਤੋਂ ਬਾਅਦ ਆਪਣੀ ਕਾਰ ‘ਚ ਸਵਾਰ ਹੋ ਕੇ ਪਿੰਡ ਥੀਦਾਨ ਵਾਪਸ ਪਹੁੰਚੇ। ਸ਼ਿਕਾਇਤਕਰਤਾ ਨੇ ਗੱਡੀ ਆਪਣੇ ਚਾਚੇ ਦੇ ਪਲਾਟ ਵਿੱਚ ਖੜ੍ਹੀ ਕਰ ਦਿੱਤੀ, ਜਦੋਂ ਕਿ ਗੁਰਵਿੰਦਰ ਸਿੰਘ ਉਰਫ਼ ਗੋਨੀ ਕਾਰ ਵਿੱਚ ਬੈਠਾ ਰਿਹਾ ਅਤੇ ਸ਼ਿਕਾਇਤਕਰਤਾ ਆਪਣਾ ਖਾਣਾ ਲੈਣ ਲਈ ਘਰ ਚਲਾ ਗਿਆ। ਲਗਭਗ ਇੱਕ ਘੰਟੇ ਬਾਅਦ ਜਦੋਂ ਉਹ ਵਾਪਸ ਆਇਆ, ਤਾਂ ਗੁਰਵਿੰਦਰ ਸਿੰਘ ਕਾਰ ਦੇ ਕੋਲ ਨਹੀਂ ਸੀ ਅਤੇ ਉਸਦੀ ਗੱਡੀ ਵਿੱਚੋਂ ਕਈ ਰੁੱਖ ਕੱਟਣ ਵਾਲੇ ਔਜ਼ਾਰ ਗਾਇਬ ਸਨ।

ਉਨ੍ਹਾਂ ਅੱਗੇ ਕਿਹਾ ਕਿ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਜੰਗਲਾਤ ਵਿਭਾਗ ਮਾਹਿਲਪੁਰ ਦਾ ਰੇਂਜ ਅਫ਼ਸਰ ਅਮਰਜੀਤ ਸਿੰਘ 3-4 ਹੋਰ ਕਰਮਚਾਰੀਆਂ ਦੇ ਨਾਲ ਇੱਕ ਸਰਕਾਰੀ ਗੱਡੀ ਵਿੱਚ ਆਇਆ ਸੀ ਅਤੇ ਉਹ ਉਸਦੇ ਰੁੱਖ ਕੱਟਣ ਵਾਲੇ ਔਜ਼ਾਰ ਲੈ ਗਏ ਹਨ ਅਤੇ ਉਸਨੂੰ ਜੰਗਲਾਤ ਵਿਭਾਗ ਦਫ਼ਤਰ ਮਾਹਿਲਪੁਰ ਵਿੱਚ ਰਿਪੋਰਟ ਕਰਨ ਲਈ ਕਿਹਾ ਹੈ।

ਇਸ ਉਪਰੰਤ ਸ਼ਿਕਾਇਤਕਰਤਾ ਸਰਪੰਚ ਦੇ ਨਾਲ ਜੰਗਲਾਤ ਵਿਭਾਗ ਦਫ਼ਤਰ ਮਾਹਿਲਪੁਰ ਗਿਆ  ਅਤੇ ਅਮਰਜੀਤ ਸਿੰਘ ਰੇਂਜ ਅਫ਼ਸਰ ਨੂੰ ਮਿਲਿਆ, ਜਿੱਥੇ ਉਸਨੂੰ ਉਕਤ ਅਧਿਕਾਰੀ ਨੇ ਕਿਹਾ ਕਿ ਉਸਦੀ ਗੱਡੀ ਵਿੱਚੋਂ ਰੁੱਖ ਕੱਟਣ ਵਾਲੇ ਔਜ਼ਾਰ ਮਿਲੇ ਹਨ ਅਤੇ ਉਸ ‘ਤੇ ਨਹਿਰੀ ਖੇਤਰ ‘ਚ ਸਰਕਾਰੀ ਰੁੱਖਾਂ ਦੀ ਚੋਰੀ ਦਾ ਦੋਸ਼ ਲਾਇਆ। ਉਕਤ ਅਧਿਕਾਰੀ ਨੇ ਸ਼ਿਕਾਇਤਕਰਤਾ ਨੂੰ ਅੱਗੇ ਕਿਹਾ ਕਿ ਸਰਕਾਰੀ ਰੁੱਖਾਂ ਦੀ ਕਥਿਤ ਚੋਰੀ ਲਈ ਉਸਨੂੰ 1, 23, 000 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਰੁੱਖਾਂ ਨੂੰ ਕਾਨੂੰਨੀ ਤੌਰ ’ਤੇ ਖਰੀਦਣ ਤੋਂ ਬਾਅਦ ਹੀ ਕੱਟਿਦਾ ਹੈ। ਰੇਂਜ ਅਫ਼ਸਰ ਅਮਰਜੀਤ ਸਿੰਘ ਨੇ ਸ਼ਿਕਾਇਤਕਰਤਾ ਦੇ ਜ਼ਬਤ ਕੀਤੇ ਰੁੱਖ ਕੱਟਣ ਵਾਲੇ ਔਜ਼ਾਰਾਂ ਨੂੰ ਵਾਪਸ ਕਰਨ ਲਈ 31, 000 ਰੁਪਏ ਦੀ ਰਿਸ਼ਵਤ ਮੰਗੀ। ਸ਼ਿਕਾਇਤਕਰਤਾ ਨੇ ਪੂਰੀ ਰਕਮ ਦੇਣ ਵਿੱਚ ਅਸਮਰੱਥਾ ਪ੍ਰਗਟਾਈ ਅਤੇ 2, 000 ਰੁਪਏ ਦੇਣ ਦੀ ਪੇਸ਼ਕਸ਼ ਕੀਤੀ, ਜਿਸ ਉਪਰੰਤ ਅਮਰਜੀਤ ਸਿੰਘ ਨੇ ਉਸਨੂੰ ਇਹ ਰਕਮ ਫੋਰੈਸਟਰ ਸੁਰਿੰਦਰਜੀਤ ਪਾਲ ਨੂੰ ਸੌਂਪਣ ਲਈ ਕਿਹਾ। ਸ਼ਿਕਾਇਤਕਰਤਾ ਨੇ ਪਿੰਡ ਦੇ ਸਰਪੰਚ ਦੀ ਮੌਜੂਦਗੀ ਵਿੱਚ ਫੋਰੈਸਟਰ ਸੁਰਿੰਦਰਜੀਤ ਪਾਲ ਨੂੰ 2000 ਰੁਪਏ ਦਿੱਤੇ ਅਤੇ ਬਾਕੀ ਰਿਸ਼ਵਤ ਲਈ 17.10.2025 ਤਾਰੀਖ਼ ਤੈਅ ਕੀਤੀ ਗਈ।

ਇਸ ਤੋਂ ਬਾਅਦ ਸਿ਼ਕਾਇਤਕਰਤਾ ਦੁਬਾਰਾ ਜੰਗਲਾਤ ਵਿਭਾਗ ਦਫ਼ਤਰ, ਮਾਹਿਲਪੁਰ ਗਿਆ, ਜਿੱਥੇ ਅਮਰਜੀਤ ਸਿੰਘ ਅਤੇ ਸੁਰਿੰਦਰਜੀਤ ਪਾਲ ਨੇ 10, 000 ਰੁਪਏ ਦੀ ਇੱਕ ਹੋਰ ਕਿਸ਼ਤ ਦੀ ਮੰਗ ਕੀਤੀ, ਜੋ ਸਿ਼ਕਾਇਤਕਰਤਾ ਨੇ ਫੋਰੈਸਟਰ ਸੁਰਿੰਦਰਜੀਤ ਪਾਲ ਨੂੰ ਅਦਾ ਕੀਤੀ ਅਤੇ 29.10.2025 ਨੂੰ ਰਿਸ਼ਵਤ ਦੀ ਬਕਾਇਆ ਰਕਮ ਅਦਾ ਕਰਨ ਲਈ ਇਕਰਾਰ ਕੀਤਾ ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸਿ਼ਕਾਇਤਕਰਤਾ ਪੈਸੇ ਦਾ ਪ੍ਰਬੰਧ ਨਹੀਂ ਕਰ ਸਕਿਆ ਅਤੇ ਉਸ ਮਿਤੀ ਨੂੰ ਦਫ਼ਤਰ ਨਹੀਂ ਪਹੁੰਚਿਆ। ਬਾਅਦ ਵਿੱਚ ਸਿ਼ਕਾਇਤਕਰਤਾ ਨੂੰ ਫੋਰੈਸਟਰ ਸੁਰਿੰਦਰਜੀਤ ਪਾਲ ਦਾ ਫ਼ੋਨ ਆਇਆ, ਜਿਸਨੇ ਫਿਰ ਬਾਕੀ ਰਿਸ਼ਵਤ ਦੀ ਰਕਮ ਦੀ ਮੰਗ ਕੀਤੀ। ਸਿ਼ਕਾਇਤਕਰਤਾ ਨੇ ਕਿਹਾ ਕਿ ਉਹ ਸਿਰਫ਼ 15, 000 ਦਾ ਪ੍ਰਬੰਧ ਕਰ ਸਕਦਾ ਹੈ ਜਿਸ `ਤੇ ਸੁਰਿੰਦਰਜੀਤ ਪਾਲ ਸਹਿਮਤ ਹੋ ਗਿਆ ਅਤੇ ਉਸ ਨੂੰ ਆਉਣ ਲਈ ਕਿਹਾ। ਸਿ਼ਕਾਇਤਕਰਤਾ ਨੇ ਇਸ ਗੱਲਬਾਤ ਨੂੰ ਸਬੂਤ ਵਜੋਂ ਰਿਕਾਰਡ ਕਰ ਲਿਆ।

ਸਿ਼ਕਾਇਤਕਰਤਾ ਵੱਲੋਂ ਦਿੱਤੀ ਜਾਣਕਾਰੀ `ਤੇ ਕਾਰਵਾਈ ਕਰਦੇ ਹੋਏ, ਵਿਜੀਲੈਂਸ ਬਿਊਰੋ ਨੇ ਅਮਰਜੀਤ ਸਿੰਘ, ਰੇਂਜ ਅਫਸਰ ਅਤੇ ਸੁਰਿੰਦਰਜੀਤ ਪਾਲ, ਫਾਰੈਸਟਰ, ਜੰਗਲਾਤ ਵਿਭਾਗ, ਮਾਹਿਲਪੁਰ ਵਿਰੁੱਧ ਕੇਸ ਦਰਜ ਕੀਤਾ।

ਦੋਸ਼ਾਂ ਦੀ ਪੁਸ਼ਟੀ ਕਰਨ ਤੋਂ ਬਾਅਦ, ਜਲੰਧਰ ਰੇਂਜ ਦੀ ਵਿਜੀਲੈਂਸ ਬਿਊਰੋ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸਿ਼ਕਾਇਤਕਰਤਾ ਤੋਂ 15000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਸੁਰਿੰਦਰਜੀਤ ਪਾਲ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਪੁਲਿਸ ਥਾਣਾ, ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਮੁਲਜ਼ਮ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਜਾਂਚ ਜਾਰੀ ਹੈ।

Have something to say? Post your comment

google.com, pub-6021921192250288, DIRECT, f08c47fec0942fa0

Crime-Justice

ਵਿਜੀਲੈਂਸ ਬਿਊਰੋ ਵੱਲੋਂ 3 ਲੱਖ ਰੁਪਏ ਰਿਸ਼ਵਤ ਲੈਂਦਾ ਰੈਂਟ ਕੁਲੈਕਟਰ ਰੰਗੇ ਹੱਥੀਂ ਕਾਬੂ

ਸੈਕਟਰ 26 ਚੰਡੀਗੜ੍ਹ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੈਂਗਸਟਰ ਦੀ ਗੋਲੀ ਮਾਰ ਕੇ ਹੱਤਿਆ

50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਡੀ.ਡੀ.ਪੀ.ਓ. ਦੀ ਰੀਡਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਗੈਂਗਸਟਰ ਮਾਡਿਊਲ ਦੇ ਤਿੰਨ ਕਾਰਕੁਨ ਦੋ ਅਤਿ-ਆਧੁਨਿਕ ਪਿਸਤੌਲ ਸਮੇਤ ਕਾਬੂ

ਕਪੂਰਥਲਾ ਵਿੱਚ ਵਿਧਾਇਕ ਦੇ ਘਰ ਨੇੜੇ ਔਰਤ ਨੂੰ ਗੋਲੀ ਮਾਰੀ ਗਈ; ਪੁਲਿਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕੀਤੀ

ਗਾਇਕ ਹਸਨ ਮਾਣਕ ਨੂੰ ਐਨਆਰਆਈ ਧੋਖਾਧੜੀ ਅਤੇ ਹਮਲੇ ਦੇ ਮਾਮਲੇ ਵਿੱਚ ਨਿਆਂਇਕ ਰਿਮਾਂਡ ’ਤੇ ਭੇਜਿਆ ਗਿਆ

ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਕਾਰਕੁਨ ਸੰਖੇਪ ਗੋਲੀਬਾਰੀ ਤੋਂ ਬਾਅਦ ਕਾਬੂ; ਦੋ ਪਿਸਤੌਲ ਬਰਾਮਦ

ਮੋਹਾਲੀ ਅਦਾਲਤ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਹਿਰਾਸਤ ਵਿੱਚ ਲੈਣ ਲਈ ਵਿਜੀਲੈਂਸ ਬਿਊਰੋ ਦੀ ਅਰਜ਼ੀ ਰੱਦ ਕਰ ਦਿੱਤੀ

ਪੰਜਾਬ ਸਰਕਾਰ ਵੱਲੋਂ ਡੀਆਈਜੀ ਭੁੱਲਰ ਨੂੰ ਹਿਰਾਸਤ ਵਿੱਚ ਲੈਣ ਦੇ ਕਦਮ ਨੂੰ ਲੈ ਕੇ ਵਿਵਾਦ ਵਿਚਕਾਰ ਮੋਹਾਲੀ ਅਦਾਲਤ ਵਿੱਚ ਅੱਜ ਸੁਣਵਾਈ

ਯੁੱਧ ਨਸ਼ਿਆਂ ਵਿਰੁੱਧ ਦੇ ਅੱਠ ਮਹੀਨੇ: 1512 ਕਿਲੋ ਹੈਰੋਇਨ ਸਮੇਤ 34 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਕਾਬੂ