ਜਥੇਬੰਦਕ ਢਾਂਚੇ ਨੂੰ ਨਵੀਂ ਮਜ਼ਬੂਤੀ ਦੇਣ ਲਈ ਵਰਕਰਾਂ ਦੀ ਰਾਏ ਅਤੇ ਸੁਝਾਵਾਂ ਨੂੰ ਦਿੱਤੀ ਗਈ ਤਰਜੀਹ
ਚੰਡੀਗੜ੍ਹ: ਅਕਾਲੀ ਦਲ "ਵਾਰਿਸ ਪੰਜਾਬ ਦੇ" ਵੱਲੋ ਪਾਰਟੀ ਦੇ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ, ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਨੂੰ ਜਾਰੀ ਕੀਤਾ ਗਿਆ ਹੈ। ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਵਿੱਚ ਪਾਰਟੀ ਪ੍ਰਤੀ ਸਮਰਪਿਤ ਚਿਹਰਿਆਂ ਨੂੰ ਬਤੌਰ ਜ਼ਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਿਛਲੇ ਕੁਝ ਦਿਨਾਂ ਦੌਰਾਨ ਬਲਾਕ ਪੱਧਰ ਤੋਂ ਲੈਕੇ ਜ਼ਿਲ੍ਹਾ ਪੱਧਰ ਤੱਕ ਵਰਕਰਾਂ ਤੋਂ ਮਿਲੇ ਸੁਝਾਅ ਉਪਰੰਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਇਨ੍ਹਾਂ ਨਾਮਾਂ ਦੀ ਨਿਯੁਕਤੀ ਕੀਤੀ ਗਈ ਹੈ।
ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ, ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਅਤੇ ਲੋਕਾਂ ਤੱਕ ਲੈਕੇ ਜਾਣ ਲਈ ਜ਼ਿਲਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਸਰਬਸੰਮਤੀ ਨਾਲ ਕੀਤੀਆਂ ਗਈਆਂ ਹਨ। ਲੀਡਰਸ਼ਿਪ ਜਾਰੀ ਬਿਆਨ ਵਿੱਚ ਕਿਹਾ ਕਿ, ਅੱਜ ਪੰਜਾਬ ਦੇ ਲੋਕਾਂ ਦੀ ਇੱਕੋ ਇੱਕ ਆਸ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਬਣ ਚੁੱਕੇ ਹਨ, ਅਜਿਹੇ ਵਿੱਚ 2027 ਵਿੱਚ ਸਰਕਾਰ ਏ ਖਾਲਸਾ ਬਣੇ ਤਾਂ ਜੋ ਪੰਥ ਅਤੇ ਪੰਜਾਬ ਦੀ ਸਹੀ ਨੁਮਾਇੰਦਗੀ ਹੋ ਸਕੇ ਅਤੇ ਸਾਰੇ ਵਰਗਾਂ ਕਿਸਾਨ, ਮਜਦੂਰ, ਦੁਕਾਨਦਾਰ, ਵਪਾਰੀ, ਨਰੇਗਾ ਮਜ਼ਦੂਰਾਂ, ਮੁਲਾਜ਼ਮ ਵਰਗ, ਨੌਜਵਾਨਾਂ ਨੂੰ ਰੁਜਗਾਰ ਦੇ ਢੁੱਕਵੇਂ ਮੌਕੇ ਮਿਲ ਸਕਣ।
ਪਾਰਟੀ ਦਫਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ, ਪਾਰਟੀ ਪੰਥ ਅਤੇ ਪੰਜਾਬ ਪ੍ਰਸਤੀ ਨੂੰ ਲੈਕੇ ਇੱਕਮੁੱਠ ਹੈ। ਖਾਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਪਾਰਟੀ ਅੱਗੇ ਵਧ ਰਹੀ ਹੈ। ਪਾਰਟੀ ਲੀਡਰਸ਼ਿਪ ਆਪਣੇ ਸਿਧਾਂਤ, ਆਪਣੇ ਟੀਚੇ ਅਤੇ ਮਨੋਰਥ ਨੂੰ ਲੈਕੇ ਹਮੇਸ਼ਾ ਯਤਨਸ਼ੀਲ ਹੈ। ਜਾਰੀ ਬਿਆਨ ਵਿੱਚ ਲੀਡਰਸ਼ਿਪ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨਸ਼ਾ ਮੁਕਤ ਪੰਜਾਬ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਲਾਮਬੰਦ ਕਰ ਰਹੇ ਹਨ।
ਪਾਰਟੀ ਦਫਤਰ ਤੋਂ ਜਾਰੀ ਸੂਚੀ ਵਿੱਚ ਸਰਦਾਰ ਅਮਨਦੀਪ ਸਿੰਘ ਡੱਡੂਆਣਾ ਅੰਮ੍ਰਿਤਸਰ ਸ਼ਹਿਰੀ, ਸਰਦਾਰ ਜਸਕਰਨ ਸਿੰਘ ਰਿਆੜ ਅੰਮ੍ਰਿਤਸਰ ਦਿਹਾਤੀ, ਸਰਦਾਰ ਪ੍ਰਗਟ ਸਿੰਘ ਵਿਰਕ ਬਠਿੰਡਾ, ਸਰਦਾਰ ਪਵਿੱਤਰ ਸਿੰਘ ਫਤਿਹਗੜ ਸਾਹਿਬ, ਸਰਦਾਰ ਨਛੱਤਰ ਸਿੰਘ ਦਬੜੀਖਾਨਾ ਫਰੀਦਕੋਟ, ਸਰਦਾਰ ਮਹਿੰਦਰ ਸਿੰਘ ਬਾਜਵਾ ਜਲੰਧਰ, ਸਰਦਾਰ ਹਰਜੀਤ ਸਿੰਘ ਭੂੰਦੜ ਮਾਨਸਾ, ਸਰਦਾਰ ਹਰਜੀਤ ਸਿੰਘ ਬਰਨਾਲਾ, ਸਰਦਾਰ ਸੁਖਬੀਰ ਸਿੰਘ ਬਲਬੇੜਾ ਪਟਿਆਲਾ, ਸਰਦਾਰ ਅਵਤਾਰ ਸਿੰਘ ਕਾਹਨਗੜ੍ਹ ਸੰਗਰੂਰ, ਸਰਦਾਰ ਜਗਦੇਵ ਸਿੰਘ ਚੌਦਾ ਮਲੇਰਕੋਟਲਾ, ਸਰਦਾਰ ਪ੍ਰਤਾਪ ਸਿੰਘ ਫਾਜ਼ਿਲਕਾ, ਸਰਦਾਰ ਉਮਰਾਓ ਸਿੰਘ ਪਠਾਨਕੋਟ, ਸਰਦਾਰ ਚਮਕੌਰ ਸਿੰਘ ਧੁੰਨ ਤਰਨ ਤਾਰਨ ਸਾਹਿਬ, ਸਰਦਾਰ ਜਗਦੀਪ ਸਿੰਘ ਭੁੱਲਰ ਫਿਰੋਜ਼ਪੁਰ, ਸਰਦਾਰ ਜਸਵਿੰਦਰ ਸਿੰਘ ਬਾਦਲ ਸ਼੍ਰੀ ਮੁਕਤਸਰ ਸਾਹਿਬ, ਸਰਦਾਰ ਰਸ਼ਪਾਲ ਸਿੰਘ ਕਪੂਰਥਲਾ, ਸਰਦਾਰ ਕੁਲਦੀਪ ਸਿੰਘ ਸਰਸੀਣੀ ਮੋਹਾਲੀ, ਸਰਦਾਰ ਮਨਜਿੰਦਰ ਸਿੰਘ ਬਲ ਗੁਰਦਾਸਪੁਰ ਦਿਹਾਤੀ, ਸਰਦਾਰ ਗੁਰਪ੍ਰੀਤ ਸਿੰਘ ਗੁਰਦਾਸਪੁਰ, ਸਰਦਾਰ ਅਮਨਦੀਪ ਸਿੰਘ ਹਸਨਪੁਰ ਲੁਧਿਆਣਾ (ਦਿਹਾਤੀ) ਸ੍ਰੀ ਰੋਹਿਤ ਖੁੱਲਰ ਲੁਧਿਆਣਾ ਸ਼ਹਿਰੀ 1, ਸਰਦਾਰ ਕਰਮਜੀਤ ਸਿੰਘ ਮੋਗਾ, ਐਡਵੋਕੇਟ ਸਰਬਜੀਤ ਸਿੰਘ ਰੂਪਨਗਰ, ਸਰਦਾਰ ਮਨਦੀਪ ਸਿੰਘ ਹੁਸ਼ਿਆਰਪੁਰ ਸ਼ਹਿਰੀ, ਸਰਦਾਰ ਮਨਜਿੰਦਰ ਸਿੰਘ ਰੜਾ ਹੁਸ਼ਿਆਰਪੁਰ ਦਿਹਾਤੀ, ਸਰਦਾਰ ਅਮਨਦੀਪ ਸਿੰਘ ਖਾਲਸਾ ਮੋਗਾ ਸ਼ਹਿਰੀ, ਸਰਦਾਰ ਗੁਰਪ੍ਰੀਤ ਸਿੰਘ ਪ੍ਰਿੰਸ ਨੂੰ ਬਤੌਰ ਲੁਧਿਆਣਾ ਸ਼ਹਿਰੀ 2 ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।