Thursday, April 25, 2024

Regional

ਬੱਚੇ ਹੁਣ ਸਕੂਲਾਂ ’ਚ ਮੋਬਾਈਲ ਨਹੀਂ ਲਿਜਾ ਸਕਣਗੇ

PUNJAB NEWS EXPRESS | March 05, 2021 12:36 PM

ਪੰਚਕੂਲਾ: ਹਰਿਆਣਾ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਵਿਦਿਆਰਥੀ ਮੋਬਾਈਲ ਫ਼ੋਨ ਨਹੀਂ ਲਿਆ ਸਕਣਗੇ। ਸਰਕਾਰ ਨੇ ਮੋਬਾਈਲ ਲਿਆਉਣ ਉੱਤੇ ਪਾਬੰਦੀ ਲਾ ਦਿੱਤੀ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਆਨ-ਲਾਈਨ ਪੜ੍ਹਾਈ ਕਰਨੀ ਹੈ ਉਹ ਘਰ ਬੈਠ ਕੇ ਹੀ ਪੜ੍ਹਾਈ ਕਰਨਗੇ। ਸਿੱਖਿਆ ਮੰਤਰੀ ਕੰਵਰਪਾਲ ਨੇ ਵਿਭਾਗ ਨੂੰ ਇਸ ਸਬੰਧੀ ਸਪੱਸ਼ਟ ਨਿਰਦੇਸ਼ ਜਾਰੀ ਕਰ ਦਿੱਤੇ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇੱਛਾਂ ਅਨੁਸਾਰ ਜੇਬੀਟੀ ਅਧਿਆਪਕ ਆਪਣੀ ਬਦਲੀਆਂ ਜਲਦੀ ਕਰਵਾ ਸਕਣਗੇ।

ਸਿੱਖਿਆ ਮੰਤਰੀ ਨੇ ਵਿਭਾਗ ਤੋਂ ਕਈ ਯੋਜਨਾਵਾਂ ਦੀ ਤਰੱਕੀ ਰਿਪੋਰਟ ਲਈ। ਉਹਨਾਂ ਨੇ ਵਿਭਾਗ ਵਿੱਚ ਬਰਖਾਸ਼ਤ ਹੋਏ ਭਰਤੀ ਮਾਮਲਿਆਂ ਵਿੱਚ ਤੇਜ਼ੀ ਨਾਲ ਕੰਮ ਕਰਨ ਬਾਰੇ ਕਿਹਾ। ਕਵਰ ਪਾਲ ਨੇ ਦੱਸਿਆ ਕਿ ਨਵੀਆਂ ਭਰਤੀਆਂ ਵਿੱਚ ਜਿਹੜੀਆਂ ਰੁਕਾਵਟਾਂ ਆ ਰਹੀਆਂ ਹਨ ਉਹਨਾਂ ਨੂੰ ਜਲਦੀ ਹੀ ਦੂਰ ਕਰ ਦਿੱਤਾ ਜਾਵੇਗਾ। ਉਹਨਾਂ ਨੇ ਵਿਭਾਗ ਵਿੱਚ ਗਰੁੱਪ-ਡੀ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਜਲਦੀ ਹੀ ਭਰਿਆ ਜਾਵੇਗਾ ਇਸ ਬਾਰੇ ਵੀ ਨਿਰਦੇਸ਼ ਦਿੱਤੇ। ਅਧਿਆਪਕਾਂ ਦੀਆਂ ਬਦਲੀਆਂ ਨੂੰ ਪਹਿਲ ਦੇ ਆਧਾਰ ਤੇ ਨਜਿੱਠਿਆ ਜਾਵੇਗਾ।
136 ਮਾਡਲ ਸੰਸਕ੍ਰਿਤ ਸਕੂਲਾਂ ਵਿੱਚੋਂ 122 ਸਕੂਲਾਂ ਨੂੰ ਸੀਬੀਐੱਸਈ ਨੇ ਮਾਨਤਾ ਮਿਲ ਗਈ ਹੈ। ਕੋਵਿਡ ਕਾਰਨ ਪ੍ਰਾਇਵੇਟ ਸਕੂਲਾਂ ਦੇ 2 ਲੱਖ ਤੋਂ ਵੱਧ ਬੱਚਿਆਂ ਨੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਿਆ ਹੈ। ਇਹਨਾਂ ਵਿੱਚ 9ਵੀਂ ਕਲਾਸ ਦੇ ਵਿਦਿਆਰਥੀਆਂ ਦੀ ਸੰਖਿਆ ਜ਼ਿਆਦਾ ਹੈ। ਨਵੀਂ ਸਿੱਖਿਆ ਨਿਤੀ ਉੱਤੇ ਵੀ ਬੈਠਕ ਵਿੱਚ ਚਰਚਾ ਕੀਤੀ ਗਈ। ਮੰਤਰੀ ਨੇ ਨਵੀਂ ਸਿੱਖਿਆ ਨੀਤੀ ਨੂੰ ਰਾਜ ਵਿੱਚ ਲਾਗੂ ਕਰਨ ਲਈ ਬਣਾਈ ਗਈ ਕਮੇਟੀ ਤੋਂ ਰਿਪੋਰਟ ਜਲਦੀ ਹੀ ਪੇਸ਼ ਕਰਨ ਲਈ ਕਿਹਾ ਹੈ ਤਾਂ ਕਿ ਨੀਤੀ ਨੂੰ ਜਲਦੀ ਹੀ ਮੰਜ਼ੂਰੀ ਮਿਲ ਸਕੇ।

Have something to say? Post your comment

google.com, pub-6021921192250288, DIRECT, f08c47fec0942fa0

Regional

ਕਲਕੱਤਾ ਤੋਂ ਯਮੁਨਾਨਗਰ ਤਕ ਬਨਣ ਵਾਲੇ ਫ੍ਰੇਟ ਕੋਰੀਡੋਰ ਪ੍ਰੋਜੈਕਟ ਨਾਲ ਯਮੁਨਾਨਗਰ ਨੂੰ ਹੋਵੇਗਾ ਫਾਇਦਾ - ਮਨੋਹਰ ਲਾਲ

ਸ਼੍ਰੋਮਣੀ ਕਮੇਟੀ ਨੇ ਹਰਿਆਣਾ ਐਡਹਾਕ ਗੁਰਦੁਆਰਾ ਕਮੇਟੀ ਨੂੰ ਲੈ ਕੇ 3 ਮਾਰਚ ਨੂੰ ਸੱਦਿਆ ਇਜਲਾਸ

ਹਰਿਆਣਾ ਸਰਕਾਰ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰੇ: ਸੁਖਦੇਵ ਸਿੰਘ ਢੀਂਡਸਾ

ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਤੇ ਲੱਗੇ ਸ਼ਰੀਰਕ ਸ਼ੋਸ਼ਣ ਦੇ ਦੋਸ਼, ਖੇਡ ਵਿਭਾਗ ਤੋਂ ਦਿੱਤਾ ਅਸਤੀਫਾ

ਸੁਖਵਿੰਦਰ ਸਿੰਘ ਸੁੱਖੂ ਨੇ ਹਿਮਾਚਲ ਦੇ ਮੁੱਖ ਮੰਤਰੀ ਪਦ ਦੀ ਸੋਹੰ ਚੁੱਕੀ, ਮੁਕੇਸ਼ ਅਗਨੀਹੋਤਰੀ ਬਣੇ ਉਪ ਮੁਖ ਮੰਤਰੀ

ਸੁਖਵਿੰਦਰ ਸਿੰਘ ਸੁਖੂ ਹੋਣਗੇ ਹਿਮਾਚਲ ਦੇ ਮੁਖ ਮੰਤਰੀ, ਮੁਕੇਸ਼ ਅਗਨੀਹੋਤਰੀ ਉਪ ਮੁਖ ਮੰਤਰੀ

ਹਿਮਾਚਲ ਪ੍ਰਦੇਸ਼ ਦੇ ਨਤੀਜੇ ਉਤਸ਼ਾਹਜਨਕ; ਗੁਜਰਾਤ 'ਚ ਭਾਜਪਾ-ਆਪ ਵਿਚਾਲੇ ਫਿਕਸ ਮੈਚ: ਵੜਿੰਗ

ਹਰਿਆਣਾ ਸਰਕਾਰ ਨੇ 38 ਮੈਂਬਰੀ ਐਡਹਾਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀਤਾ ਐਲਾਨ

ਸਿਰਸਾ ਵਿੱਚ ਕਿਸਾਨ ਮਹਾਂਸੰਮੇਲਨ 'ਚ ਹਜ਼ਾਰਾਂ ਕਿਸਾਨਾਂ ਨੇ ਕੀਤੀ ਸ਼ਿਰਕਤ

ਕਰਨਾਲ ਵਿੱਚ ਕਿਸਾਨਾਂ ਦੀ ਜਿੱਤ: ਭਾਜਪਾ-ਜੇਜੇਪੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਕਰਨਾਲ ਮਿੰਨੀ ਸਕੱਤਰੇਤ ਦਾ ਘਿਰਾਓ ਸਮਾਪਤ