Friday, October 23, 2026
ਤਾਜਾ ਖਬਰਾਂ
• ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਤੇ ਸੈਂਕੜੇ ਮੁਲਾਜ਼ਮਾਂ, ਅਧਿਆਪਕਾਂ ਤੇ ਪੈਨਸ਼ਨਰਾਂ ਨੇ ਮੁੱਖ ਮੰਤਰੀ ਅਤੇ ਮੰਤਰੀਆਂ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜੀ • ਸੀਬੀਆਈ ਟੀਮ ਅੱਧੀ ਰਾਤ ਨੂੰ ਮਾਨਸਾ ਪਹੁੰਚੀ, ਝੋਟਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਤੋਂ ਰਿਕਾਰਡ ਇਕੱਠੇ ਕੀਤੇ • ਨਾਬਾਲਿਗ ਨਾਲ ਕਥਿਤ ਕੁੱਟਮਾਰ: ਵਿਧਾਇਕ ਦੇਵ ਮਾਨ ਜਨਤਕ ਮੁਆਫ਼ੀ ਮੰਗਣ ਤੇ ਮੁਆਵਜ਼ਾ ਦੇਣ: ਪਰਮਜੀਤ ਕੈਂਥ • ਅਮਿਤ ਸ਼ਾਹ ਨੇ ਪੰਜਾਬ ਦੇ ਡਰੱਗ ਮਾਫੀਆ ਦੇ ਤਿੰਨ ਪੀੜਤਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦੀ ਉਮੀਦ ਦਿੱਤੀ • ਸੱਤ ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਹੀ ਨੇਹਾ ਸ਼ੋਰੀ ਦੇ ਮਾਪਿਆਂ ਨੂੰ ਪੰਜਾਬ ਪੁਲਿਸ ਨੇ ਮਾਨਸਾ ਵਿੱਚ ਅਮਿਤ ਸ਼ਾਹ ਨੂੰ ਮਿਲਣ ਤੋਂ ਰੋਕਿਆ • ਪੰਜਾਬ ਵਿੱਚ ਨਸ਼ਿਆਂ ਦੇ ਖਾਤਮੇ ਲਈ 2029 ਤੱਕ ਦੀ ਉਡੀਕ ਕਿਉਂ? ਸਿਆਸੀ ਇੱਛਾ ਸ਼ਕਤੀ ਅਤੇ 1997 ਤੋਂ ਹੁਣ ਤੱਕ ਦੇ ਸਾਰੇ ਡਰੱਗ ਮਾਮਲਿਆਂ ਦੀ ਸੀਬੀਆਈ ਜਾਂਚ ਹੋਵੇ: ਕਰਨੈਲ ਸਿੰਘ ਪੀਰ ਮੁਹੱমਦ

Punjab

ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਤੇ ਸੈਂਕੜੇ ਮੁਲਾਜ਼ਮਾਂ, ਅਧਿਆਪਕਾਂ ਤੇ ਪੈਨਸ਼ਨਰਾਂ ਨੇ ਮੁੱਖ ਮੰਤਰੀ ਅਤੇ ਮੰਤਰੀਆਂ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜੀ

ਦਲਜੀਤ ਕੌਰ | October 22, 2026 02:42 AM

21 ਅਤੇ 22 ਅਕਤੂਬਰ ਦੀ ਸਮੂਹਿਕ ਛੁੱਟੀ ਕਾਰਨ ਜਿਲੇ ਦੇ ਦਫਤਰ ਤੇ ਸਕੂਲ ਰਹੇ ਬੰਦ
ਸੰਗਰੂਰ:  ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਵੱਲੋਂ ਧਾਰੀ ਚੁੱਪੀ ਦੇ ਰੋਸ ਵਜੋਂ ਅੱਜ ਸੈਂਕੜੇ ਮੁਲਾਜ਼ਮਾਂ, ਅਧਿਆਪਕਾਂ, ਪੈਨਸ਼ਨਰਾਂ ਤੇ ਇਨਸਾਫ ਪਸੰਦ ਲੋਕਾਂ ਨੇ ਬੱਸ ਸਟੈਂਡ ਨੇੜੇ ਬੱਤੀਆਂ ਵਾਲੇ ਚੌਂਕ ਵਿੱਚ ਮੁੱਖ ਮੰਤਰੀ ਅਤੇ ਮੰਤਰੀਆਂ ਦਾ ਪੁਤਲਾ ਫੂਕ ਕੇ ਪੰਜਾਬ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜ਼ੀ ਕੀਤੀ। ਗੌਰਤਲਬ ਹੈ ਕਿ ਸਾਂਝਾ ਤਾਲਮੇਲ ਕਮੇਟੀ ਵੱਲੋਂ ਸਮੂਹਿਕ ਛੁੱਟੀ ਦੇ ਜਥੇਬੰਦਕ ਐਕਸ਼ਨ ਕਾਰਨ ਅੱਜ ਜਿਲ੍ਹੇ ਦੇ ਦਫਤਰ ਅਤੇ ਸਕੂਲਾਂ ਵਿੱਚ ਸੁੰਨ ਪਸਰੀ ਰਹੀ।

ਇਸ ਮੌਕੇ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਪਾਰਕ ਵਿੱਚ ਪਹਿਲਾਂ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਆਗੂ ਫਕੀਰ ਸਿੰਘ ਟਿੱਬਾ, ਮੇਲਾ ਸਿੰਘ ਪੁੰਨਾਵਾਲ, ਜਗਦੀਸ਼ ਸ਼ਰਮਾ, ਰਾਜ ਕੁਮਾਰ ਅਰੋੜਾ, ਰਘਵੀਰ ਸਿੰਘ ਭਵਾਨੀਗੜ੍ਹ, ਦਾਤਾ ਸਿੰਘ, ਅਵਤਾਰ ਸਿੰਘ ਭਲਵਾਨ, ਗੁਰਜੰਟ ਸਿੰਘ ਵਾਲੀਆ, ਹਰਵਿੰਦਰ ਸਿੰਘ, ਸਰਬਜੀਤ ਸਿੰਘ ਪੁੰਨਾਵਾਲ, ਅਸ਼ੋਕ ਕੁਮਾਰ, ਕਸਤੂਰੀ ਲਾਲ, ਚਮਕੌਰ ਸਿੰਘ, ਬਿਕਰਮਜੀਤ ਸਿੰਘ ਅਤੇ ਜੋਨੀ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਲਿਖਿਆ ਸੀ ਕਿ ਮੁਲਾਜ਼ਮਾਂ, ਪੈਨਸ਼ਨਰਾਂ ਦੀਆਂ ਮੰਗਾਂ ਦੇ ਹੱਲ ਲਈ ਅਕਤੂਬਰ ਦੇ ਪਹਿਲੇ ਹਫਤੇ ਮੀਟਿੰਗ ਕੀਤੀ ਜਾਵੇਗੀ, ਪਰ ਸੂਬੇ ਦਾ ਮੁੱਖ ਮੰਤਰੀ ਝੂਠਾ ਨਿਕਲਿਆ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ, ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਜਿਵੇਂ ਪੁਰਾਣੀ ਪੈਨਸ਼ਨ ਦੀ ਬਹਾਲੀ, ਡੀਏ ਦਾ ਰਹਿੰਦੀਆਂ ਕਿਸਤਾਂ, ਪੈਨਸ਼ਨਰਾਂ ਲਈ 2.59 ਦਾ ਗੁਣਾਂਕ, ਕੱਚੇ ਕਾਮੇ ਪੱਕੇ ਕਰਨ, ਮਿਡ ਡੇਅ ਮੀਲ ਵਰਕਰਾਂ, ਆਸ਼ਾ ਵਰਕਰਾਂ, ਆਂਗਣਵਾੜੀ ਅਤੇ ਸਫਾਈ ਕਰਮਚਾਰੀ ਆਦਿ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆਉਣ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਵਾਉਣ, ਕੱਟੇ ਭੱਤੇ ਬਹਾਲ ਕਰਵਾਉਣ, ਏਸੀਪੀ ਲਾਗੂ ਕਰਵਾਉਣ, 15-01-2015 ਅਤੇ 17-7-2020 ਦਾ ਪੱਤਰ ਰੱਦ ਕਰਵਾਉਣ, ਅਦਾਲਤੀ ਫੈਸਲੇ ਲਾਗੂ ਕਰਵਾਉਣ, ਗਰੈਚਟੀ ਦੀ ਰਾਸ਼ੀ ਵਧਵਾਉਣ, ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ ਇੱਕੋ ਕਿਸਤ ਵਿੱਚ ਦਿਵਾਉਣ ਆਦਿ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ 7 ਅਗਸਤ ਅਤੇ 10 ਅਕਤੂਬਰ ਦੀਆਂ ਵਿਸ਼ਾਲ ਰੈਲੀਆਂ, 27 ਅਗਸਤ ਅਤੇ 21 ਅਕਤੂਬਰ ਦੀ ਸਮੂਹਿਕ ਛੁੱਟੀ ਨੇ ਦੱਸ ਦਿੱਤਾ ਹੈ ਕਿ ਪੰਜਾਬ ਦਾ ਸਮੁੱਚਾ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਸਰਕਾਰ ਖਿਲਾਫ ਇੱਕਜੁੱਟ ਹੋ ਗਿਆ ਹੈ। ਫਰਵਰੀ 2027 ਦੀਆਂ ਚੋਣਾਂ ਵਿੱਚ ਸਰਕਾਰ ਨੂੰ ਇਸ ਦਾ ਭਾਰੀ ਖਮਿਆਜਾ ਭੁਗਤਣਾ ਪਵੇਗਾ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ, ਪੈਨਸ਼ਨਰਾਂ ਪ੍ਰਤੀ ਆਪਣਾ ਰਵਈਆ ਨਾ ਬਦਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਖਤ ਜਥੇਬੰਦਕ ਐਕਸ਼ਨ ਦਿੱਤੇ ਜਾਣਗੇ।

ਇਸ ਮੌਕੇ ਆਗੂ ਕੰਵਲਜੀਤ ਸਿੰਘ, ਗੁਰਪ੍ਰੀਤ ਕੌਰ, ਪਿਰਤਪਾਲ ਸਿੰਘ, ਸੁਖਵਿੰਦਰ ਗਿਰ, ਸੁਖਦੇਵ ਸਿੰਘ ਚੰਗਾਲੀਵਾਲਾ, ਬਲਵੀਰ ਚੰਦ ਲੌਂਗੋਵਾਲ, ਵਰਿੰਦਰਜੀਤ ਸਿੰਘ ਬਜਾਜ, ਦੇਵੀ ਦਿਆਲ, ਜੁਝਾਰ ਸਿੰਘ, ਭੀਮ ਸਿੰਘ, ਪ੍ਰਵੀਨ ਗਿੱਲ, ਸੀਤਾਰਾਮ, ਰਣਧੀਰ ਸਿੰਘ, ਪੂਰਨ ਸਿੰਘ ਖਾਈ, ਹਰਕੀਰਤ ਸਿੰਘ, ਦਰਸ਼ਨ ਸਿੰਘ ਰੋਗਲਾ, ਗੁਰਜੀਤ ਸਿੰਘ ਘਨੌਰ, ਨਿਰਭੈ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਮਹਿਲਾ ਮੁਲਾਜ਼ਮਾਂ ਨੇ ਭਾਗ ਲਿਆ।

Have something to say? Post your comment

google.com, pub-6021921192250288, DIRECT, f08c47fec0942fa0

Punjab

ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਕਮੇਟੀ ਨਾਮਜ਼ਦਗੀ ਬਾਰੇ ਸਪੱਸ਼ਟੀਕਰਨ

ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੀ ਭਲਾਈ ਅਤੇ ਨਸ਼ਿਆਂ ਦੀ ਰੋਕਥਾਮ ਲਈ ਸੂਬੇ ਦੇ 40 ਕਾਲਜਾਂ ਵਿੱਚ ਸੰਗਤ ਮਾਨਸਿਕ ਸਿਹਤ ਕਲੱਬਾਂ ਦੀ ਸ਼ੁਰੂਆਤ

ਪੰਜਾਬ ਵਿਧਾਨ ਸਭਾ ਨੇ ਵਿਦਿਆਰਥੀਆਂ ਲਈ ਖੋਲ੍ਹੇ ਦਰਵਾਜ਼ੇ; CM ਮਾਨ ਨੇ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ ਲਈ ਕੀਤਾ ਉਤਸ਼ਾਹਿਤ

ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਪ੍ਰੋਗਰਾਮ ਜਾਰੀ

ਪੰਜਾਬੀਆਂ ਪ੍ਰਤੀ ਭਾਜਪਾ ਦੀ ਲਗਾਤਾਰ ਨਫ਼ਰਤ ਜਾਰੀ! ਦਲੇਰ ਮਹਿੰਦੀ ਦਾ ਅਪਮਾਨ, ਦਿਲਜੀਤ ਦੁਸਾਂਝ ਦਾ ਸ਼ੋਅ ਰੱਦ ਅਤੇ ਦਿੱਲੀ ਹਵਾਈ ਅੱਡੇ 'ਤੇ ਪੰਜਾਬ CM ਨਾਲ ਦੁਰਵਿਵਹਾਰ: ਧਾਲੀਵਾਲ

ਝੋਨੇ ਦੇ ਮੌਜੂਦਾ ਖਰੀਦ ਸੀਜ਼ਨ ਦੌਰਾਨ 2.92 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ 11,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਟਰਾਂਸਫਰ ਕੀਤੀ: ਕਟਾਰੂਚੱਕ

30 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਦਾ ਪ੍ਰਾਈਵੇਟ ਸਹਾਇਕ ਵਿਜੀਲੈਂਸ ਨੇ ਕੀਤਾ ਕਾਬੂ

ਗੈਂਗਸਟਰਾਂ ਤੇ ਵਾਰ ਦਾ 275ਵਾਂ ਦਿਨ: ਪੰਜਾਬ ਪੁਲਿਸ ਨੇ 446 ਛਾਪੇਮਾਰੀ ਕੀਤੀ; 185 ਵਿਅਕਤੀ ਗ੍ਰਿਫ਼ਤਾਰ

ਨਸ਼ਾ ਤਸਕਰੀ ਨੈੱਟਵਰਕ ਨਾਲ ਜੁੜੇ ਚਾਰ ਵਿਅਕਤੀ 10 ਕਿਲੋ ਹੈਰੋਇਨ ਸਮੇਤ ਕਾਬੂ

ਜੇ ਗਲਤੀ ਨਾਲ ਵੀ ਕਾਂਗਰਸ ਸੱਤਾ ਵਿੱਚ ਆਈ, ਤਾਂ ਮੁਫ਼ਤ ਬਿਜਲੀ, ਸਿਹਤ ਕਵਰ ਅਤੇ ਔਰਤਾਂ ਦੀ ਵਿੱਤੀ ਸਹਾਇਤਾ ਖੋਹ ਲਵੇਗੀ: ਅਮਨ ਅਰੋੜਾ