Sunday, July 03, 2022

Regional

ਕੀ ਰੋਹਤਕ ਦੀ ਸੁਨਾਰੀਆ ਜੇਲ੍ਹ ਨੂੰ ‘ਫੇਰ ਮਿਲਾਂਗੇ’ ਆਖਣ ਵਾਲੇ ਹਨ ਡੇਰਾ ਮੁਖੀ?

PUNJAB NEWS EXPRESS | May 20, 2021 12:41 PM

ਸਿਰਸਾ: ਸਾਧਵੀਆਂ ਨਾਲ ਬਲਾਤਕਾਰ ਅਤੇ ਸਿਰਸਾ ਦੇ ਸੀਨੀਅਰ ਅਤੇ ਨਿੱਧੜਕ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਦੇ ਮਾਮਲੇ ਵਿਚ 25 ਅਗਸਤ 2017 ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਸਿਰਸਾ ਡੇਰਾ ਮੁਖੀ ਗੁਰਮੀਤ ਸਿੰਘ ਉਰਫ ਰਾਮ ਰਹੀਮ ਨੇ ਇਕ ਵਾਰ ਫੇਰ ਜੇਲ੍ਹ ਵਿਚੋਂ ਬਾਹਰ ਆਉਣ ਲਈ ਆਪਣੇ ਯਤਨ ਤੇਜ਼ ਕਰ ਦਿਤੇ ਹਨ। ਇਸ ਤੋਂ ਪਹਿਲਾਂ ਵੀ ਗੁਰਮੀਤ ਸਿੰਘ ਨੇ ਜੇਲ੍ਹ ਵਿਚੋਂ ਬਾਹਰ ਆਉਣ ਲਈ ਦੋ ਵਾਰ ਲਿਖਤੀ ਪ੍ਰਸਾਸ਼ਨਿਕ ਕੋਸਿਸ਼ ਕੀਤੀ ਸੀ।

ਸੂਤਰ ਦਸਦੇ ਹਨ ਕਿ ਸਿਰਸਾ ਦੇ ਡੀਸੀ ਅਤੇ ਐਸਐਸਪੀ ਦੀ ਰਿਪੋਰਟ ਕਾਰਨ ਉਸ ਨੂੰ ਉਦੋ ਪੈਰੋਲ ਦੇਣ ਤੋਂ ਜੇਲ੍ਹ ਪ੍ਰਸ਼ਾਸ਼ਨ ਨੇ ਇਨਕਾਰ ਕਰ ਦਿਤਾ ਗਿਆ ਸੀ। ਸਿਰਸਾ ਡੇਰਾ ਮੁਖੀ ਨੂੰ ਹਾਲ ਹੀ ਦੇ ਦਿਨਾਂ ਵਿਚ ਸਿਹਤ ਖਰਾਬ ਹੋਣ ਕਾਰਨ ਪੀਜੀਆਈ ਰੋਹਤਕ ਵਿਚ ਸ਼ਿਫਟ ਕੀਤਾ ਗਿਆ ਸੀ ਪਰ ਡਾਕਟਰਾਂ ਦੇ ਪੈਨਲ ਦੀ ਮੈਡੀਕਲ ਰਿਪੋਰਟ ਅਨੁਸਾਰ ਉਸ ਨੂੰ ਕੋਈ ਗੰਭੀਰ ਬੀਮਾਰੀ ਨਾ ਹੋਣ ਕਾਰਨ ਵਾਪਸ ਜੇਲ੍ਹ ਵਿਚ ਫਿਰ ਧਕ ਦਿਤਾ ਗਿਆ। ਹੁਣ ਗੁਰਮੀਤ ਸਿੰਘ ਨੇ ਆਪਣੀ ਮਾਂ ਦੇ ਬਿਮਾਰੀ ਦਾ ਹਵਾਲਾ ਦੇ ਕੇ ਐਮਰਜੈਂਸੀ ਪੈਰੋਲ ਦੀ ਮੰਗ ਕੀਤੀ ਹੈ। ਇਸ ਸਬੰਧੀ ਹਰਿਆਣਾ ਪ੍ਰਦੇਸ਼ ਦੇ ਬਿਜਲੀ ਤੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਹੈ ਕਿ ਡੇਰਾ ਮੁਖੀ ਨੇ ਨਿਯਮ ਅਨੁਸਾਰ ਹੀ ਪੈਰੋਲ ਲਈ ਅਰਜ਼ੀ ਦਿਤੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਨਿਯਮਾਂ ਦੇ ਅਨੁਸਾਰ ਕੋਈ ਵੀ ਕੈਦੀ ਜੇਲ ਸੁਪਰਡੈਂਟ ਕੋਲ ਪੈਰੋਲ ਲਈ ਅਰਜ਼ੀ ਦੇ ਸਕਦਾ ਹੈ ਅਤੇ ਐਮਰਜੈਂਸੀ ਕੇਸ ਵਿਚ ਡੀ ਸੀ ਅਤੇ ਐਸ ਪੀ ਦੀ ਰਿਪੋਰਟ ਉਤੇ ਜੇਲ ਸੁਪਰਡੈਂਟ ਪੈਰੋਲ ਦੇਣ ਦੀ ਅਥਾਰਟੀ ( ਸਮਰਥਾਂ) ਰੱਖਦਾ ਹੈ। ਇਥੇ ਇਹ ਦਸ ਦੇਈਏ ਕਿ ਪਿਛਲੇ ਸਾਲ ਵਿਚ ਡੇਰਾ ਮੁਖੀ ਨੂੰ ਗੁਪਤ ਰੂਪ ਵਿਚ ਇਕ ਦਿਨ ਦੀ ਪੈਰੋਲ ਦਿਤੀ ਵੀ ਗਈ ਸੀ ਪਰ ਓਸ ਪੈਰੋਲ ਨੂੰ ਬਹੁਤ ਹੀ ਗੁਪਤ ਰਖਿਆ ਗਿਆ ਸੀ। ਇਸ ਅਰਜ਼ੀ ਤੋਂ ਪਹਿਲਾਂ ਵੀ ਉਹ ਆਪਣੀ ਮਾਂ ਦੀ ਬਿਮਾਰੀ ਲਈ ਪੈਰੋਲ ਮੰਗ ਚੁਕਿਆ ਹੈ। ਇਹੀ ਨਹੀਂ ਡੇਰਾ ਮੁਖੀ ਨੇ ਆਪਣੇ ਪਰਿਵਾਰ ਦੇ ਸ਼ਾਦੀ ਸਮਾਰੋਹ ਲਈ ਵੀ ਪੈਰੋਲ ਮੰਗੀ ਸੀ ਜੋ ਉਸ ਨੂੰ ਨਹੀਂ ਮਿਲੀ। ਹੁਣ ਕਰੋਨਾ ਕਾਲ ਦੇ ਚਲਦੇ ਡੇਰਾ ਮੁਖੀ ਨੇ ਆਪਣੀ ਬਿਮਾਰ ਮਾਂ ਦਾ ਹਵਾਲਾ ਦਿੰਦੇ ਹੋਏ ਜੇਲ੍ਹ ਸੁਪਰਡੈਂਟ ਨੂੰ ਅਰਜ਼ੀ ਦੇ ਕੇ ਫਿਰ ਪੈਰੋਲ ਮੰਗੀ ਹੈ। ਸੂਤਰ ਦਸਦੇ ਹਨ ਹੁਣ ਰੋਹਤਕ ਤੇ ਸਿਰਸਾ ਦੇ ਡੀਸੀ ਅਤੇ ਐਸਪੀ ਜੇ ਰਿਪੋਰਟ ਦੇ ਆਧਾਰ ਤੇ ਡੇਰਾ ਮੁਖੀ ਨੂੰ ਪੈਰੋਲ ਦਾ ਫੈਸਲਾ ਹੋਣ ਵਾਲਾ ਹੈ। ਸੂਤਰ ਇਹ ਵੀ ਦਸਦੇ ਹਨ ਕਿ ਡੇਰਾ ਪ੍ਰੇਮੀਆਂ ਦੇ ਹੋਸਲਿਆਂ ਤੋ ਅਤੇ ਜੇਲ੍ਹ ਮੰਤਰੀ ਦੇ ਬਿਆਨਾਂ ਤੋ ਲਗਦਾ ਹੈ ਕਿ ਪ੍ਰਦੇਸ਼ ਸਰਕਾਰ ਦੇ ਆਸ਼ੀਰਵਾਦ ਨਾਲ ਡੇਰਾ ਮੁਖੀ ਕੁਝ ਚਿਰ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ਨੂੰ ਫੇਰ ਮਿਲਾਗੇ ਆਖਣ ਵਾਲੇ ਹਨ।

Have something to say? Post your comment

Regional

ਸਿਰਸਾ ਵਿੱਚ ਕਿਸਾਨ ਮਹਾਂਸੰਮੇਲਨ 'ਚ ਹਜ਼ਾਰਾਂ ਕਿਸਾਨਾਂ ਨੇ ਕੀਤੀ ਸ਼ਿਰਕਤ

ਕਰਨਾਲ ਵਿੱਚ ਕਿਸਾਨਾਂ ਦੀ ਜਿੱਤ: ਭਾਜਪਾ-ਜੇਜੇਪੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਕਰਨਾਲ ਮਿੰਨੀ ਸਕੱਤਰੇਤ ਦਾ ਘਿਰਾਓ ਸਮਾਪਤ

ਹਜ਼ਾਰਾਂ ਕਿਸਾਨਾਂ ਵੱਲੋਂ ਕਰਨਾਲ ਮਿੰਨੀ ਸਕੱਤਰੇਤ ਦਾ ਘਿਰਾਓ ਤੀਜੇ ਦਿਨ ਵੀ ਰਿਹਾ ਜਾਰੀ

ਕੋਰੋਨਾ ਸੰਕ੍ਰਮਣ ਨੂੰ ਰੋਕਣ ਲਈ ਸਾਕਾਰਾਤਮਕ ਸੋਚ ਦੇ ਨਾਲ ਅੱਗੇ ਵਧਣ ਦੀ ਜ਼ਰੂਰਤ : ਸਿਹਤ ਮੰਤਰੀ

ਹਰਿਆਣਾ : 9 ਜ਼ਿਲ੍ਹਿਆਂ ’ਚ ਲੱਗਾ ਵੀਕ-ਐਂਡ ਲਾਕਡਾਊਨ

3 ਮਈ ਨੂੰ ਏਡੀਆਰ ਸੈਂਟਰ ’ਚ ਹੋਵੇਗਾ ਟੀਕਾਕਰਨ ਕੈਂਪ

ਹਿਮਾਚਲ ਦੇ 4 ਜ਼ਿਲ੍ਹਿਆਂ ’ਚ ਲੱਗਾ ਕਰਫ਼ਿਊ

ਜਾਗਰੂਕ ਕਿਸਾਨਾਂ ਵਲੋਂ 14 ਫਰਮਾਂ ਦੇ ਤੋਲ ’ਚ ਹੇਰਾਫੇਰੀ ਦਾ ਪਰਦਾਫਾਸ਼

ਹਿਮਾਚਲ : ਸੜਕ ਹਾਦਸੇ ’ਚ ਤਿੰਨ ਔਰਤਾਂ ਦੀ ਮੌਤ

ਆੜ੍ਹਤੀਆਂ ਅਤੇ ਖਰੀਦ ਅਧਿਕਾਰੀਆਂ ਦੀ ਮੀਟਿੰਗ