Sunday, May 16, 2021
ਤਾਜਾ ਖਬਰਾਂ
ਸ਼ਨੀਵਾਰ ਤੇ ਐਤਵਾਰ ਨੂੰ ਰਿਟੇਲ ਤੇ ਹੋਲਸੇਲ ਦੇ ਸ਼ਰਾਬ ਦੇ ਠੇਕੇ ਖੋਲੇ ਜਾ ਸਕਣਗੇਯੋਗੀ ਅਦਿੱਤਿਆਨਾਥ ਦੇ ਮਲੇਰਕੋਟਲਾ ਵਾਲੇ ਟਵੀਟ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਫਿਰਕੂ ਬਿਖੇੜਾ ਖੜ੍ਹਾ ਕਰਨ ਦੀ ਸ਼ਰਮਾਨਕ ਕੋਸ਼ਿਸ਼ ਦੱਸਿਆਪੇਂਡੂ ਇਲਾਕਿਆਂ ਵਿਚ ਕੋਵਿਡ ਦੇ ਕੇਸ ਵਧਣ ’ਤੇ ਮੁੱਖ ਮੰਤਰੀ ਨੇ ਪਿੰਡਾਂ ਨੂੰ ਸਿਰਫ ਕਰੋਨਾ ਮੁਕਤ ਵਿਅਕਤੀਆਂ ਨੂੰ ਪ੍ਰਵੇਸ਼ ਕਰਨ ਦੇਣ ਲਈ ਆਖਿਆਮੁੱਖ ਮੰਤਰੀ ਨੇ ਛੱਪੜ ਵਿੱਚ ਡੁੱਬਣ ਕਾਰਨ 5 ਬੱਚਿਆਂ ਸਣੇ ਛੇ ਜਣਿਆਂ ਦੀ ਹੋਈ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਹਰੇਕ ਪਰਿਵਾਰ ਨੂੰ 50 ਹਜ਼ਾਰ ਰੁਪਏ ਐਕਸ ਗ੍ਰੇਸ਼ੀਆ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਕਾਂਗਰਸੀ ਵਰਕਰਾਂ/ਲੀਡਰਾਂ ਨੂੰ ਅਪੀਲ

Regional

ਜਾਗਰੂਕ ਕਿਸਾਨਾਂ ਵਲੋਂ 14 ਫਰਮਾਂ ਦੇ ਤੋਲ ’ਚ ਹੇਰਾਫੇਰੀ ਦਾ ਪਰਦਾਫਾਸ਼

PUNJAB NEWS EXPRESS | April 19, 2021 01:45 PM

ਕਾਲਾਂਵਾਲੀ: ਇਕ ਪਾਸੇ ਕਿਸਾਨ ਸਿੱਧੀ ਅਦਾਇਗੀ ਰੋਕਣ ਲਈ ਆੜ੍ਹਤੀਆਂ ਦਾ ਤਨੋ ਮਨੋ ਸਾਥ ਦੇ ਰਹੇ ਹਨ। ਪਰ ਦੂਜੇ ਪਾਸੇ ਇਸ ਖੇਤਰ ਦੇ ਕੁਝ ਆੜ੍ਹਤੀ ਤੋਲ ਸਮੇਂ ਹੇਰਾ ਫੇਰੀ ਤਂੋ ਬਾਜ਼ ਨਾਂ ਆ ਕੇ ਕਿਸਾਨਾਂ ਵਿਚੋ ਆਪਣਾ ਵਿਸ਼ਵਾਸ਼ ਗਵਾਉਣ ਵਿਚ ਲੱਗੇ ਹੋਏ ਹਨ ਅਜਿਹੇ ਵਿਚ ਹੀ ਕਾਲਾਂਵਾਲੀ ਖੇਤਰ ਦੇ ਕਸਬਾ ਰੋੜੀ ਦੇ ਕਣਕ ਖਰੀਦ ਕੇਂਦਰ ਵਿੱਚ ਦੋ ਆੜ੍ਹਤੀਆਂ ਦੁਆਰਾ ਤੋਲ ਵਿੱਚ ਹੇਰਾ ਫੇਰੀ ਦੇਖਕੇ ਇਸ ਦੀ ਸੂਚਨਾ ਕਿਸਾਨ ਸੰਗਠਨਾਂ ਨੂੰ ਦਿੱਤੀ ਗਈ ਤਾਂ ਕਿਸਾਨ ਆਗੂ ਮੌਕੇ ਉੱਤੇ ਪਹੁੰਚ ਗਏ।

ਕਿਸਾਨਾਂ ਨੇ ਜਦੋ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਸਾਹਮਣ ਗੱਟਿਆਂ ਦਾ ਤੋਲ ਕੀਤਾ ਤਾਂ ਉਸ ਸਮੇੇਂ ਆੜ੍ਹਤੀਆਂ ਦਵਾਰਾ ਕਿਸਾਨਾਂ ਨਾਲ ਕੀਤੇ ਜਾ ਰਹੇ ਧੋਖੇ ਦਾ ਵੱਡਾ ਪਰਦਾ ਫਾਸ਼ ਹੋਇਆ। ਕਿਸਾਨਾਂ ਨੂੰ ਹੈਰਾਨਗੀ ਉਦੋ ਹੋਈ ਜਦੋਂ ਕਿਸਾਨਾਂ ਨੇ ਦੂਜੀਆਂ ਫਰਮਾਂ ਦੇ ਤੋਲ ਵੀ ਚੈਕ ਕਰਵਾਏ ਤਾਂ ਉਨਾਂ ਦੇ ਤੋਲ ਵਿੱਚ ਵੀ ਅੰਤਰ ਪਾਇਆ ਗਿਆ। ਕਿਸਾਨਾਂ ਨੇ ਕਰੀਬ 14 ਫਰਮਾਂ ਦੇ ਤੋਲ ਵਿੱਚ ਹੇਰਾ ਫੇਰੀ ਦੇ ਇਲਜ਼ਾਮ ਲਾਏ। ਦੁਖੀ ਕਿਸਾਨਾਂ ਨੇ ਤੋਲ ਬੰਦ ਕਰਵਾਕੇ ਮਾਰਕਿਟ ਕਮੇਟੀ ਦਫ਼ਤਰ ਸਾਹਮਣੇ ਧਰਨਾਂ ਦਿੱਤਾ ਅਤੇ ਅਧਿਕਾਰੀਆਂ ਸਮੇਤ ਸਰਕਾਰ ਅਤੇ ਆੜ੍ਹਤੀਆਂ ਖਿਲਾਫ ਜ਼ੋਰਦਾਰ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਜਿਸਦੇ ਚਲਦੇ ਕਾਲਾਂਵਾਲੀ ਮਾਰਕੇਟ ਕਮੇਟੀ ਦੇ ਸਕੱਤਰ ਮੇਜਰ ਸਿੰਘ ਸਿੱਧੂ ਅਤੇ ਸੁਪਰਵਾਈਜ਼ਰ ਤਰਸੇਮ ਸਿੰਘ ਨੇ ਮੌਕੇ ਉੱਤੇ ਪਹੁੰਚਕੇ ਕਿਸਾਨਾਂ ਦੀ ਗੱਲ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਆੜ੍ਹਤੀਆਂ ਦਵਾਰਾ ਕਿਸਾਨਾਂ ਨਾਲ ਕੀਤੀ ਜਾਂਦੀ ਹੇਰਾਫੇਰੀ ਨਾਲ ਸਾਡਾ ਵਿਭਾਗ ਵੀ ਬਦਾਨਾਮ ਹੁੰਦਾ ਹੈ। ਉਨ੍ਹਾਂ ਸਭ ਦੇ ਸਾਹਮਣੇ ਕਿਹਾ ਕਿ ਅੱਗੋ ਤੋ ਵੀ ਜੇ ਕਿਸੇ ਕਿਸਾਨ ਨੂੰ ਤੋਲ ਵਿਚ ਹੇਰਾਫੇਰੀ ਦਾ ਸ਼ੱਕ ਪੈਦਾ ਹੈ ਤਾਂ ਉਹ ਬੇ- ਝਿਜਕ ਸਾਨੂੰ ਸਿੱਧੀ ਸੂਚਨਾ ਦੇਣ। ਇਸ ਮੌਕੇ ਚੱਲੀ ਲੰਮੀ ਜੱਦੋ ਜਹਿਦ ਮਗਰੋ ਹੇਰਾ ਫੇਰੀ ਕਰਨ ਵਾਲੇ ਆੜਤੀਆਂ ਨੇ ਆਪਣੀ ਗਲਤੀ ਸਵੀਕਾਰ ਕੀਤੀ ਅਤੇ ਹਰਜਾਨਾਂ ਭਰਨ ਦੀ ਗੱਲ ਕਹਿਕੇ ਕਿਸਾਨਾਂ ਤੋਂ ਚਲਾਕੀ ਨਾਲ ਮੁਆਫੀ ਵੀ ਮੰਗੀ।
ਅਸਲ ਵਿਚ ਕਸਬਾ ਰੋੜੀ ਦੇ ਖਰੀਦ ਕੇਂਦਰ ਉੱਤੇ ਕਣਕ ਦਾ ਤੋਲ ਕੰਮ ਚੱਲ ਰਿਹਾ ਸੀ ਤੇ ਕਿਸਾਨਾਂ ਨੂੰ ਸ਼ੱਕ ਹੋਇਆ ਕਿ ਤੋਲ ਵਿੱਚ ਹੇਰਾ ਫੇਰੀ ਕੀਤੀ ਜਾ ਰਹੀ ਹੈ। ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸਿਕੰਦਰ ਸਿੰਘ, ਜਗਤਾਰ ਸਿੰਘ ਅਤੇ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਨਾਲ ਲੈ ਕੇ ਅਨੇਕ ਫਰਮਾਂ ਦੇ ਕਣਕ ਦੇ ਬੈਗ ( ਗੱਟੇ) ਦਾ ਤੋਲ ਚੇਕ ਕੀਤਾ ਤਾਂ ਸਾਹਮਣੇ ਆਇਆ ਕਿ ਕਰੀਬ ਸਵਾ 2 ਕਿੱਲੋ ਗਰਾਮ ਕਣਕ ਪ੍ਰਤੀ ਬੈਗ ਵੱਧ ਪਾਇਆ ਗਿਆ ਅਤੇ ਇਹ ਵੀ ਤਸਦੀਕ ਹੋਇਆ ਕਿ ਆੜ੍ਹਤੀਆਂ ਦੁਆਰਾ ਕਣਕ ਦੇ ਗੱਟਿਆਂ ਵਿੱਚ ਜ਼ਿਆਦਾ ਕਣਕ ਭਰਕੇ ਕਿਸਾਨਾਂ ਨੂੰ ਚੂਨਾ ਲਾਇਆ ਜਾ ਰਿਹਾ ਸੀ। ਜਦੋਂ ਕਿਸਾਨਾਂ ਨੇ ਆੜਤੀਆਂ ਤੋ ਇਸ ਸਬੰਧੀ ਪੁੱਛਿਆ ਤਾਂ ਕੋਈ ਵੀ ਤਸਲੀ ਬਖਸ਼ ਉਤਰ ਨਾ ਮਿਲਣ ਤੇ ਕਿਸਾਨਾਂ ਨੇ ਤੋਲ ਬੰਦ ਕਰਵਾ ਦਿੱਤਾ ਅਤੇ ਮਾਰਕੇਟ ਕਮੇਟੀ ਦਫ਼ਤਰ ਉੱਤੇ ਧਰਨਾ ਸ਼ੁਰੂ ਕਰ ਦਿੱਤਾ ਕਣਕ ਤੋਲ ਵਿੱਚ ਹੇਰਾ ਫੇਰੀ ਕਾਰਨ ਕਿਸਾਨਾਂ ਨੂੰ ਇੱਕ ਹਫ਼ਤੇ ਵਿੱਚ ਕੀਤੇ ਗਏ ਤੋਲ ਦੀ ਭਰਪਾਈ ਕਰਨ ਉੱਤੇ ਸਹਿਮਤੀ ਅਤੇ ਭਵਿੱਖ ਵਿੱਚ ਅਜਿਹੀ ਨੌਬਤ ਨਾਂ ਆਏ ਮਾਰਕਿਟ ਕਮੇਟੀ ਕਾਲਾਂਵਾਲੀ ਦੇ ਸੱਕਤਰਅ ਮੇਜਰ ਸਿੰਘ ਦਾ ਕਹਿਣਾ ਹੈ ਕਿ ਕਮੇਟੀ ਕਰਮਚਾਰੀਆਂ ਨੂੰ ਸੱਖਤੀ ਨਾਲ ਪੇਸ਼ ਆਉਣ ਦੇ ਹੁਕਮ ਦਿੱਤੇ ਗਏ ਹਨ।

Have something to say? Post your comment