Monday, March 01, 2021

Entertainment

ਮਸ਼ਹੂਰ ਡਾਂਸਰ ਸਪਨਾ ਚੌਧਰੀ ਖ਼ਿਲਾਫ਼ ਐਫਆਈਆਰ ਦਰਜ

PUNJAB NEWS EXPRESS | February 12, 2021 11:53 AM

ਨਵੀਂ ਦਿੱਲੀ: ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਖ਼ਿਲਾਫ਼ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਸਪਨਾ ਚੌਧਰੀ ਨੇ ਨਾ ਸਿਰਫ ਉਸਦੀ ਕੰਪਨੀ ਨਾਲ ਇਕਰਾਰਨਾਮਾ ਤੋੜਿਆ, ਬਲਕਿ ਉਸਨੇ ਉਨ੍ਹਾਂ ਦੇ ਕਲਾਇੰਟ ਨੂੰ ਕੰਪਨੀ ਤੋਂ ਦੂਰ ਕਰਨ ਲਈ ਵੀ ਕੰਮ ਕੀਤਾ ਸੀ। ਫਿਲਹਾਲ ਇਸ ਸਬੰਧ ਵਿੱਚ ਆਈਪੀਸੀ ਦੀ ਧਾਰਾ 406/420 ਅਤੇ 120 ਬੀ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਆਰਥਿਕ ਅਪਰਾਧ ਸ਼ਾਖਾ ਇਸ ਕੇਸ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਜੁਲਾਈ ਮਹੀਨੇ ਵਿੱਚ ਆਰਥਿਕ ਅਪਰਾਧ ਸ਼ਾਖਾ ਨੂੰ ਸ਼ਿਕਾਇਤ ਦਿੱਤੀ ਗਈ ਸੀ। ਸਪਨਾ ਚੌਧਰੀ ਤੋਂ ਇਲਾਵਾ ਉਸਦੇ ਪਰਿਵਾਰਕ ਮੈਂਬਰ ਨੀਲਮ, ਕਰਨ, ਰਚਨਾ, ਸ਼ਿਵਾਨੀ ਅਤੇ ਨਿਤਿਨ ਕੁਮਾਰ ਨੂੰ ਵੀ ਸ਼ਿਕਾਇਤ ਵਿੱਚ ਨਾਮਜ਼ਦ ਕੀਤਾ ਗਿਆ ਹੈ। ਸ਼ਿਕਾਇਤ ਈਵੈਂਟ ਮੈਨੇਜਮੈਂਟ ਕੰਪਨੀ ਚਲਾਉਣ ਵਾਲੇ ਪਵਨ ਚਾਵਲਾ ਨੇ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਲੱਗੇ ਹਨ ਇਲਜ਼ਾਮ :
ਪੁਲਿਸ ਸੂਤਰਾਂ ਅਨੁਸਾਰ ਪੀੜਤਾਂ ਦਾ ਕਹਿਣਾ ਹੈ ਕਿ ਸਪਨਾ ਨੇ ਡਾਂਸ ਪ੍ਰੋਗਰਾਮ ਕਰਨ ਲਈ ਲੱਖਾਂ ਰੁਪਏ ਲਏ ਪਰ ਉਹ ਸਮਾਗਮ ਵਿੱਚ ਸ਼ਾਮਲ ਨਹੀਂ ਹੋਈ। ਦੋਸ਼ ਹੈ ਕਿ ਸਪਨਾ ਨੇ ਇਸ ਸਮਾਗਮ ਲਈ 6 ਕਰੋੜ ਰੁਪਏ ਲਏ ਪਰ ਡਾਂਸ ਪ੍ਰੋਗਰਾਮ ਨਹੀਂ ਕੀਤਾ। ਜਿਨ੍ਹਾਂ ਲੋਕਾਂ ਨੇ ਸਪਨਾ ਚੌਧਰੀ ਖ਼ਿਲਾਫ਼ ਕੇਸ ਦਾਇਰ ਕੀਤਾ ਹੈ, ਉਨ੍ਹਾਂ ਵਿੱਚ 3 ਲੋਕ ਦਿੱਲੀ ਦੇ ਹਨ, ਜਦੋਂ ਕਿ 2 ਹਰਿਆਣਾ ਦੇ ਹਨ।

Have something to say? Post your comment

Entertainment

ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਕੀਤਾ ਇਹ ਹੈਰਾਨ ਕਰਨ ਵਾਲਾ ਖੁਲਾਸਾ

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਘਰ ਬੇਟੀ ਨੇ ਲਿਆ ਜਨਮ

'ਵਾਰਨਿੰਗ' ਫਿਲਮ ਦਾ ਟੀਜ਼ਰ ਹੋਇਆ ਰਿਲੀਜ਼, ਸੁਪਰਸਟਾਰ ਫ਼ਿਲਮਜ਼ ਦੇ ਯੂਟਿਊਬ ਚੈਨਲ ਤੇ

ਨੇਹਾ ਅਤੇ ਰੋਹਨਪ੍ਰੀਤ ਨੇ ਵਿਆਹ ਦੇ ਦੋ ਮਹੀਨਿਆਂ ਬਾਅਦ ਹੀ ਦਿੱਤੀ ਖੁਸ਼ਖਬਰੀ, ਬੇਬੀ ਬੰਪ ਸਾਂਝਾ ਕਰ ਕੀਤਾ ਹੈਰਾਨ

ਸੁਸ਼ਾਂਤ ਖੁਦਕੁਸ਼ੀ ਮਾਮਲਾ : ਤਿੰਨ ਮਹੀਨਿਆਂ ਬਾਅਦ ਮਿਲੀ ਸੌਵਿਕ ਚੱਕਰਵਤੀ ਨੂੰ ਜ਼ਮਾਨਤ

ਪਿਤਾ ਸੈਫ ਅਲੀ ਖਾਨ ਦੇ ਮੋਢੇ 'ਤੇ ਬੈਠੇ ਨਜ਼ਰ ਆਏ ਤੈਮੂਰ, ਕਰੀਨਾ ਕਪੂਰ ਖਾਨ ਨੇ ਸ਼ੇਅਰ ਕੀਤੀਆਂ ਤਸਵੀਰਾਂ

ਬੇਟੀ ਆਰਾਧਿਆ ਦੇ ਜਨਮਦਿਨ ਦੀਆਂ ਤਸਵੀਰਾਂ ਸ਼ੇਅਰ ਕਰ ਐਸ਼ਵਰਿਆ ਨੇ ਲਿਖਿਆ ਪਿਆਰ ਭਰਿਆ ਨੋਟ

ਕੇਬੀਸੀ ਦੇ ਸਵਾਲ ਤੋਂ ਛਿੜਿਆ ਵਿਵਾਦ, ਅਮਿਤਾਭ ਬੱਚਨ 'ਤੇ ਲੱਗਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼

ਵਿਆਹ ਤੋਂ ਬਾਅਦ ਨੇਹਾ ਨੇ ਬਦਲਿਆਂ ਨਾਂਅ ਤਾਂ ਹਬੀ ਰੋਹਨਪ੍ਰੀਤ ਨਾਲ ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ

ਪੋਲੈਂਡ 'ਚ ਹਰਿਵੰਸ਼ ਰਾਏ ਬੱਚਨ ਦੇ ਨਾਂ 'ਤੇ ਰੱਖਿਆ ਗਿਆ ਚੌਰਾਹੇ ਦਾ ਨਾਂ, ਬਿੱਗ ਬੀ ਨੇ ਤਸਵੀਰ ਸ਼ੇਅਰ ਕਰਕੇ ਜਤਾਈ ਖੁਸ਼ੀ