Sunday, May 31, 2026

Entertainment

ਬੱਚੇ ਨਾਲ ਦਿਲਜੀਤ ਦੀ ਵਾਇਰਲ ਵੀਡੀਓ ਦਾ ਖੁੱਲਿਆ ਰਾਜ

PUNJAB NEWS EXPRESS | April 01, 2021 07:24 AM

 ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਹਾਲ ਹੀ ਦੇ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਇੱਕ ਬਹੁਤ ਫਨੀ ਵੀਡੀਓ ਸ਼ੇਅਰ ਕੀਤਾ ਹੈ | ਇਸ ਵੀਡੀਓ ਵਿੱਚ ਉਹ ਆਪਣੇ ਪੁੱਤਰ ਦੇ ਨਾਲ ਖੇਡਦੇ ਨਜ਼ਰ ਆ ਰਹੇ ਹਨ | ਇਸ ਵੀਡੀਓ ਨੂੰ ਹੁਣ ਤੱਕ ਤਿੰਨ ਲੱਖ ਲੋਕ ਪਸੰਦ ਕਰ ਚੁੱਕੇ ਹਨ ਉੱਥੇ ਹੀ ਬਾਲੀਵੁੱਡ ਦੇ ਕਈ ਸਿਲੇਬਸ ਵੀ ਇਸ ਪੋਸਟ 'ਤੇ ਫਨੀ ਰੀਐਕਸ਼ਨ ਦੇ ਰਹੇ ਨੇ, ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਲੋਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਵੀ ਆ ਰਿਹਾ ਹੈ | 

ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਪਿਉ ਪੁੱਤਰ ਬੰਦੂਕ ਨਾਲ ਨਜ਼ਰ ਆ ਰਹੇ ਨੇ ਵੇਖਦੇ ਹੀ ਵੇਖਦੇ ਉਨ੍ਹਾਂ ਦਾ ਪੁੱਤਰ ਦਿਲਜੀਤ 'ਤੇ ਗੋਲੀ ਚਲਾ ਦਿੰਦਾ ਹੈ ਇਸ ਤੋਂ ਬਾਅਦ ਦਿਲਜੀਤ ਦਾ ਰੀਐਕਸ਼ਨ ਵੀ ਵੇਖਣ ਵਾਲਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਲਿਖਿਆ ਪਾਪਾ ਅਤੇ ਪੁੱਤਰ ਦੀ ਜੋੜੀ ਦਾ ਕਮਾਲ ਇਹ ਵੀਡੀਓ ਪ੍ਰੋਫੈਸ਼ਨਲ ਲੋਕਾਂ ਦੀ ਟ੍ਰੇਨਿੰਗ ਹੇਠ ਬਣਾਇਆ ਗਿਆ ਹੈ ਇਸ ਨੂੰ ਟਰਾਈ ਨਾ ਕਰੋ ।

3 ਲੱਖ ਤੋਂ ਜ਼ਿਆਦਾ ਮਿਲ ਚੁੱਕੇ ਨੇ ਲਾਇਕ :
ਇਸ ਵੀਡੀਓ ਨੂੰ ਹੁਣ ਤੱਕ 3.5 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ ਇਸ ਦੇ ਉੱਤੇ ਕਈ ਬਾਲੀਵੁੱਡ ਸੈਲੇਬਸ ਨੇ ਵੀ ਆਪਣਾ ਰੀਐਕਸ਼ਨ ਦਿੱਤਾ ਹੈ ਐਕਟਰਸ ਫ਼ਾਤਿਮਾ ਸਨਾ ਸ਼ੇਖ ਲਿਖਦੇ ਹਨ ਬਹੁਤ ਮਜ਼ੇਦਾਰ ਵੀਡੀਓ ਹੈ ਰਾਣਾ ਰਣਬੀਰ ਨੇ ਲਿਖਿਆ ਹੈ ਤੁਸੀਂ ਦੋਵੇਂ ਬੇਹੱਦ ਕਮਾਲ ਦੇ ਪਰਫਾਰਮਰ ਹੋ।

ਦੱਸ ਦੇਈਏ ਕਿ ਦਿਲਜੀਤ ਦੋਸਾਂਝ ਆਪਣੀ ਅਗਲੀ ਪੰਜਾਬੀ ਫਿਲਮ ਹੋਂਸਲਾ ਰੱਖ ਦੀ ਸ਼ੂਟਿੰਗ ਕਰ ਰਹੇ ਨੇ ਤੇ ਉਹਨਾਂ ਨਾਲ ਵੀਡੀਓ ਵਿੱਚ ਨਜ਼ਰ ਆ ਰਿਹਾ ਬੱਚਾ ਕੋਈ ਹੋਰ ਨਹੀਂ ਸਗੋਂ ਗਿੱਪੀ ਗਰੇਵਾਲ ਦਾ ਪੁੱਤਰ ਸ਼ਿੰਦਾ ਗਰੇਵਾਲ ਹੈ। ਦਿਲਜੀਤ ਦੀ ਪੋਸਟ ਤੋਂ ਇਹ ਸਾਫ ਹੁੰਦਾ ਹੈ ਕਿ ਇਸ ਫਿਲਮ ਵਿਚ ਸ਼ਿੰਦਾ ਦਿਲਜੀਤ ਦੇ ਬੇਟੇ ਦੇ ਰੋਲ ਵਿੱਚ ਨਜ਼ਰ ਆਵੇਗਾ।

Have something to say? Post your comment

google.com, pub-6021921192250288, DIRECT, f08c47fec0942fa0

Entertainment

ਅਮ੍ਰਿਤ ਮਾਨ ਨੇ ਪਾਵਰ-ਪੈਕਡ ਈਪੀ ‘Maan Made’ ਕੀਤਾ ਰਿਲੀਜ਼ – ‘Black Bull’ ਦਾ ਵੀਡੀਓ ਆਉਟ

ਪੰਜਾਬੀ ਗਾਇਕਾ ਇੰਦਰ ਕੌਰ ਦੇ ਕਾਤਲ ਵਿਰੁੱਧ LOC ਜਾਰੀ

ਅਦਾਕਾਰ ਯੋਗਰਾਜ ਸਿੰਘ ਦੀ ਅਗਾਊਂ ਜ਼ਮਾਨਤ 'ਤੇ ਸੁਣਵਾਈ ਟਲੀ

ਪੰਜਾਬੀ ਗਾਇਕਾ ਦਾ ਕਤਲ, ਨਹਿਰ 'ਚੋਂ ਮਿਲੀ ਲਾਸ਼

ਰਜਨੀਕਾਂਤ ਦੀ ਫਿਲਮ "ਜੈਲਰ 2" ਦੇ ਸੈੱਟ 'ਤੇ ਹਾਦਸਾ: 28 ਸਾਲਾ ਵਰਕਰ ਦੀ ਮੌਤ

ਬਾਲੀਵੁੱਡ ਅਦਾਕਾਰਾ ਨੋਰਾ ​​ਫਤੇਹੀ ਫੀਫਾ ਵਿਸ਼ਵ ਕੱਪ 2026 ਦੇ ਉਦਘਾਟਨੀ ਸਮਾਰੋਹ ਵਿੱਚ ਕਰੇਗੀ ਪ੍ਰਦਰਸ਼ਨ

'ਧੁਰੰਧਰ' ਫਿਲਮ ਦੇ ਦੋਵਾਂ ਭਾਗਾਂ ਨੇ ਦੁਨੀਆ ਭਰ ਵਿੱਚ ਕੀਤੀ ₹3,000 ਕਰੋੜ ਦੀ ਕਮਾਈ

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਆਸ਼ਾ ਭੋਂਸਲੇ ਦਾ 92 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ

ਦਿਲਪ੍ਰੀਤ ਢਿੱਲੋਂ ਨੇ ਮਹਿੰਦਰਾ BE 6 ਲਈ ਲਾਂਚ ਕੀਤਾ ਧਮਾਕੇਦਾਰ ਐਂਥਮ