Thursday, September 24, 2026
ਤਾਜਾ ਖਬਰਾਂ
ਤਿੰਨ ਮਾਸੂਮ ਬੱਚਿਆਂ ਦੀ ਮੌਤ ਦਾ ਮਾਮਲਾ ਟਰੇਸ, ਮਾਂ ਹੀ ਨਿਕਲੀ ਬੱਚਿਆਂ ਦੀ ਕਾਤਿਲਕੈਨੇਡਾ ਦੇ ਸਸਕੈਚਵਨ ਵਿੱਚ ਜਹਾਜ਼ ਹਾਦਸੇ ਵਿੱਚ ਦੋ ਭਾਰਤੀ ਸਿਖਲਾਈ ਪਾਇਲਟਾਂ ਦੀ ਮੌਤਬੀਐਸਐਫ ਨੇ ਅਕਾਲ ਤਖ਼ਤ ਦੇ ਜਥੇਦਾਰ, ਸਿੱਖ ਸੰਗਤ ਨੂੰ ਜ਼ੀਰੋ ਲਾਈਨ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ; ਅਕਾਲ ਤਖ਼ਤ ਦੇ ਜਥੇਦਾਰ ਨੇ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਅਰਦਾਸ ਕੀਤੀਮਾਲੇਰਕੋਟਲਾ ਦੇ ਡੀਸੀ 'ਤੇ ਸਟਾਫ ਨੂੰ 'ਅਪਮਾਨਿਤ' ਕਰਨ ਦਾ ਦੋਸ਼; ਕਰਮਚਾਰੀਆਂ ਨੇ 25 ਸਤੰਬਰ ਨੂੰ ਹੜਤਾਲ ਦਾ ਐਲਾਨ ਕੀਤਾਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ AAP ਸਰਕਾਰ ਦਾ ਧੋਖਾ, 8% DA ਵਧਾ ਕੇ ਆਪਣੀ ਪਿੱਠ ਥਪਥਪਾ ਰਹੀ ਸਰਕਾਰ: ਤਰੁਣ ਚੁਗਪੰਜਾਬ ਦੇ 8% ਡੀਏ ਦੇ ਐਲਾਨ ਨੇ ਹਾਈ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸਵਾਲ ਖੜ੍ਹੇ ਕੀਤੇ; ਕਰਮਚਾਰੀ ਕਾਨੂੰਨੀ ਨਤੀਜੇ ਤੋਂ ਚਿੰਤਤ

Entertainment

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਘਰ ਬੇਟੀ ਨੇ ਲਿਆ ਜਨਮ

PUNJAB NEWS EXPRESS | January 12, 2021 01:17 PM

ਫਿਲਮੀ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਹੁਣ ਮਾਪੇ ਬਣ ਗਏ ਹਨ। ਉਨ੍ਹਾਂ ਦੇ ਘਰ ਇੱਕ ਛੋਟੀ ਜਿਹੀ ਪਰੀ ਨੇ ਜਨਮ ਲਿਆ ਹੈ। ਅਦਾਕਾਰਾ ਅਨੁਸ਼ਕਾ ਸ਼ਰਮਾ ਜੋ ਪਿਛਲੇ ਕੁਝ ਦਿਨਾਂ ਤੋਂ ਆਪਣੀ ਗਰਭ ਅਵਸਥਾ ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਰਹੀ ਹੈ, ਨੇ ਅੱਜ ਦੁਪਹਿਰ ਮੁੰਬਈ ਦੇ ਬਰੇਚ ਕੈਂਡੀ ਹਸਪਤਾਲ ਵਿੱਚ ਇੱਕ ਪਿਆਰੀ ਜਿਹੀ ਧੀ ਨੂੰ ਜਨਮ ਦਿੱਤਾ। ਅਨੁਸ਼ਕਾ ਦੇ ਪਤੀ ਵਿਰਾਟ ਕੋਹਲੀ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਵਿਰਾਟ ਕੋਹਲੀ ਨੇ ਲਿਖਿਆ - ‘ਅਸੀਂ ਦੋਵਾਂ ਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਦੁਪਹਿਰ ਨੂੰ ਸਾਡੇ ਘਰ ਬੇਟੀ ਨੇ ਜਨਮ ਲਿਆ ਹੈ।

ਅਸੀਂ ਤੁਹਾਡੇ ਪਿਆਰ ਅਤੇ ਸ਼ੁੱਭਇੱਛਾਵਾਂ ਲਈ ਤਹਿ ਦਿਲੋਂ ਧੰਨਵਾਦੀ ਹਾਂ। ਅਨੁਸ਼ਕਾ ਅਤੇ ਸਾਡੀ ਬੇਟੀ ਦੋਵੇਂ ਬਿਲਕੁਲ ਠੀਕ ਹਨ ਅਤੇ ਇਹ ਸਾਡੀ ਚੰਗੀ ਕਿਸਮਤ ਹੈ ਕਿ ਸਾਨੂੰ ਇਸ ਜ਼ਿੰਦਗੀ ਦੇ ਇਸ ਅਧਿਆਇ ਦਾ ਅਨੁਭਵ ਹੋਇਆ। ' ਇਸਦੇ ਨਾਲ, ਵਿਰਾਟ ਨੇ ਇਸ ਸਮੇਂ ਪ੍ਰਸ਼ੰਸਕਾਂ ਨੂੰ ਥੋੜ੍ਹੀ ਜਿਹੀ ਨਿੱਜਤਾ ਬਣਾਏ ਰੱਖਣ ਦੀ ਵੀ ਅਪੀਲ ਕੀਤੀ ਹੈ।

ਅਨੁਸ਼ਕਾ ਅਤੇ ਵਿਰਾਟ ਦੋਵੇਂ ਹੀ ਘਰ ਵਿੱਚ ਨਵੇਂ ਮੈਂਬਰ ਦੇ ਆਉਣ ਨਾਲ ਬਹੁਤ ਖੁਸ਼ ਹਨ। ਹਾਲਾਂਕਿ ਵਿਰਾਟ ਅਤੇ ਅਨੁਸ਼ਕਾ ਨੇ ਅਜੇ ਤੱਕ ਆਪਣੀ ਬੇਟੀ ਦੀ ਝਲਕ ਦੁਨੀਆ ਨੂੰ ਨਹੀਂ ਦਿਖਾਈ ਹੈ। ਜਿਵੇਂ ਹੀ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਮਾਂ-ਪਿਓ ਬਣਨ ਦੀ ਖ਼ਬਰ ਮਿਲੀ, ਪ੍ਰਸ਼ੰਸਕ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੂੰ ਵਧਾਈ ਦੇਣ ਲੱਗੇ।

Have something to say? Post your comment