Saturday, April 27, 2024

Entertainment

ਪੰਜਾਬੀ ਸਿਨੇਮੇ ਦੀ ਸ਼ਾਨ 'ਚ ਵਾਧਾ ਕਰੇਗੀ ਮਨੋਰੰਜਨ ਭਰਪੂਰ ਫ਼ਿਲਮ ‘ਤੀਜਾ ਪੰਜਾਬ’- ਅੰਬਰਦੀਪ

ਹਰਜਿੰਦਰ ਸਿੰਘ ਜਵੰਦਾ | November 30, 2021 12:45 AM

ਅੰਬਰਦੀਪ ਪੰਜਾਬੀ ਸਿਨਮੇ ਦਾ ਇੱਕ ਸਰਗਰਮ ਨਿਰਮਾਤਾ ਨਿਰਦੇਸ਼ਕ ਤੇ ਅਦਾਕਾਰ ਹੈ ਜਿਸਨੇ ਸਮਾਜ ਨਾਲ ਜੁੜੀਆਂ ਅਹਿਮ ਕਹਾਣੀਆਂ ਨੂੰ ਆਪਣੀਆਂ ਫ਼ਿਲਮਾਂ ਦਾ ਆਧਾਰ ਬਣਾਇਆ। ਬਤੌਰ ਲੇਖਕ ‘ਅੰਗਰੇਜ਼ ’ਫਿਲਮ ਦੀ ਸਫ਼ਲਤਾ ਨੇ ਉਸਨੂੰ ਪੰਜਾਬੀ ਦਰਸ਼ਕਾਂ ਵਿੱਚ ਪਛਾਣ ਦਿਵਾਈ। ‘ਗੋਰਿਆਂ ਨੂੰ ਦਫਾ ਕਰੋ, ਅੰਗਰੇਜ਼, ਲਵ ਪੰਜਾਬ’ ਫ਼ਿਲਮਾਂ ਦੇ ਕਹਾਣੀਕਾਰ ਅਤੇ ‘ਲਾਹੋਰੀਏ’, ਭੱਜੋ ਵੀਰੋ ਵੇ, ਲੌਂਗ ਲਾਚੀ, ਜੋੜੀ ਫ਼ਿਲਮਾਂ ਦਾ ਲੇਖਕ-ਨਿਰਦੇਸ਼ਕ ਅੰਬਰਦੀਪ ਸਿੰਘ ਇੰਨ੍ਹੀਂ ਦਿਨੀਂ ਆਪਣੀ ਨਵੀਂ ਪੰਜਾਬੀ ਫ਼ਿਲਮ ‘ਤੀਜਾ ਪੰਜਾਬ’ ਲੈ ਕੇ ਆ ਰਿਹਾ ਹੈ। ਜਿਸਨੂੰ ਉਸਨੇ ਬੜ੍ਹੀ ਗੰਭੀਰਤਾ ਨਾਲ ਆਮ ਵਿਸ਼ਿਆਂ ਤੋਂ ਹੱਟ ਕੇ ਲਿਖਿਆ ਹੈ।

ਅਬੋਹਰ ਇਲਾਕੇ ਦੇ ਜੰਮਪਲ ਅੰਬਰਦੀਪ ਨੇ ਪਟਿਆਲਾ ਯੂਨੀਵਰਸਿਟੀ ਤੋਂ ਥੀਏਟਰ ਦੀ ਪੜਾਈ ਕੀਤੀ ਤੇ ਫਿਰ ਆਪਣੀ ਕਿਸਮਤ ਅਜ਼ਮਾਉਣ ਫ਼ਿਲਮ ਨਗਰੀ ਮੁੰਬਈ ਚਲਾ ਗਿਆ। ਜਿੱਥੇ 10 ਸਾਲ ਕਾਮੇਡੀਅਨ ਕਪਿਲ ਸ਼ਰਮਾਂ ਨਾਲ ਬਤੌਰ ਐਸੋਸੀਏਟ ਕੰਮ ਕਰਦਿਆ ਫ਼ਿਲਮ ਨਗਰੀ ‘ਚ ਸੰਘਰਸ਼ ਕੀਤਾ। ਪੰਜਾਬੀ ਫ਼ਿਲਮਾਂ ਦਾ ਰਾਹ ਪੱਧਰਾ ਹੋਇਆ ਤਾਂ ਉਸਨੇ ਆਪਣਾ ਧਿਆਨ ਇਧਰ ਕਰ ਲਿਆ। ਅੰਬਰਦੀਪ ਸਿੰਘ ਪਿਛਲੇ ਸੱਤ ਕੁ ਸਾਲਾਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਸਰਗਰਮ ਹੈ।

ਫ਼ਿਲਮ ‘ਜੱਟ ਐਂਡ ਜੂਲਿਅਟ ’ ਨਾਲ ਕਹਾਣੀ ਤੇ ਸਕਰੀਨ ਪਲੇਅ ਲੇਖਕ ਵਜੋਂ ਆਪਣੀ ਸੁਰੂਆਤ ਕਰਦਿਆਂ ਅੰਬਰਦੀਪ ਨੇ ‘ਵਿਆਹ 70 ਕਿੱਲੋਮੀਟਰ, ਡੈਡੀ ਕੂਲ ਮੁੰਡੇ ਫੂਲ, ਹੈਪੀ ਗੋ ਹੈਪੀ, ਗੋਰਿਆ ਨੂੰ ਦਫ਼ਾ ਕਰੋ, ਅੰਗਰੇਜ‘ ਲਵ ਪੰਜਾਬ ਸਰਗਣ, ਡਿਸਕੋ ਸਿੰਘ ਫ਼ਿਲਮਾਂ ਲਈ ਯੋਗਦਾਨ ਪਾਇਆ। ਇਸੇ ਦੌਰਾਨ ‘ਗੋਰਿਆ ਨੂੰ ਦਫ਼ਾ ਕਰੋ’ ਤੇ ‘ਅੰਗਰੇਜ’ ਫ਼ਿਲਮਾਂ ਲਈ ਤਾਂ ਅੰਬਰਦੀਪ ਨੂੰ ਬੈਸਟ ਲੇਖਕ ਦਾ ਐਵਾਰਡ ਵੀ ਮਿਲਿਆ । ‘ਲਵ ਪੰਜਾਬ, ਸਰਵਣ, ਹਰਜੀਤਾ, ਅਤੇ ਲਾਹੌਰੀਏ‘ ਫ਼ਿਲਮਾਂ ਵਿੱਚ ਉਸਨੇ ਲੇਖਕ ਦੇ ਇਲਾਵਾ ਅਦਾਕਾਰੀ ਵੀ ਕੀਤੀ। ਭਾਵੇਂ ਦੁਨੀਆਂ ਘੁੰਮ ਆਇਆ ਪਰ ਉਸ ਦੀ ਸਰਹੱਦੀ ਬੋਲੀ ਉਸਦਾ ਫ਼ਿਲਮੀ ਅੰਦਾਜ਼ ਬਣ ਚੁੱਕੀ ਹੈ। ਬਤੌਰ ਅਦਾਕਾਰ, ਲੇਖਕ ਤੇ ਨਿਰਦੇਸਕ ਉਸਦੀ ਪਹਿਲੀ ਫ਼ਿਲਮ ‘ ਲਾਹੋਰੀਏ‘ ਸੀ ਜਿਸਨੂੰ ਦਰਸ਼ਕਾਂ ਦਾ ਚੰਗਾ ਪਿਆਰ ਮਿਲਿਆ। ਇਸ ਤੋਂ ਬਾਅ ‘ਲੌਂਗ ਲਾਚੀ ਅਤੇ ‘ਅਸ਼ਕੇ‘ ਫ਼ਿਲਮਾਂ ਨਾਲ ਅੰਬਰਦੀਪ ਚਾਰ ਕਦਮ ਅੱਗੇ ਹੀ ਵਧਿਆ।

ਅੰਬਰਦੀਪ ਪ੍ਰੋਡਕਸ਼ਨ ਅਤੇ ਓਮ ਜੀ ਸਟਾਰ ਸਟੂਡੀਓ ਦੀ ਪੇਸ਼ਕਸ 3 ਦਸੰਬਰ ਨੂੰ ਰਿਲੀਜ ਹੋ ਰਹੀ ਇਸ ਫਿਲਮ ‘ਤੀਜਾ ਪੰਜਾਬ’ ਵਿਚ ਅੰਬਰਦੀਪ ਬਤੌਰ ਨਾਇਕ ਅਦਾਕਾਰਾ ‘ਨਿਮਰਤ ਖਹਿਰਾ’ ਨਾਲ ਨਜ਼ਰ ਆਵੇਗਾ। ਫ਼ਿਲਮ ਵਿਚ ਇੰਨ੍ਹਾਂ ਤੋਂ ਇਲਾਵਾ ‘ਅਦਿਤੀ ਸ਼ਰਮਾ’, ‘ਕਰਮਜੀਤ ਅਨਮੋਲ’, ‘ਹਰਦੀਪ ਗਿੱਲ’, ‘ਨਿਰਮਲ ਰਿਸ਼ੀ’, ‘ਗੁਰਪ੍ਰੀਤ ਕੌਰ ਭੰਗੂ, ‘ਬੀ. ਐਨ. ਸ਼ਰਮਾ’, ‘ਬਲਵਿੰਦਰ ਬੁਲਟ’, ‘ਸੁਖਵਿੰਦਰ ਰਾਜ’, ‘ਗੁਰਤੇਜ ਸਿੰਘ’ ਅਤੇ ‘ਇੰਦਰਜੋਤ ਬਰਾੜ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਕਿਸਾਨੀ ਜੀਵਨ ਨਾਲ ਜੁੜੀ ਇੱਕ ਵੱਖਰੀ ਕਿਸਮ ਦੀ ਪਰਿਵਾਰਕ ਕਹਾਣੀ ਹੈ। ਪਰਿਵਾਰਕ ਉਲਝਣਾ ‘ਚ ਫਸੇ ਮਨੁੱਖ ਨੂੰ ਸਿਆਸੀ ਸੋਚ ਵਾਲੇ ਲੋਕ ਆਪਣੇ ਲਈ ਕਿਵੇਂ ਵਰਤਦੇ ਹਨ ਇਹ ਸਭ ਇਸ ਫ਼ਿਲਮ ਰਾਹੀਂ ਵਿਖਾਇਆ ਗਿਆ ਹੈ। ਅੰਬਰਦੀਪ ਨੇ ਕਿਹਾ ਕਿ ਇਹ ਇੱਕ ਮਨੋਰੰਜਨ ਭਰਪੂਰ ਫ਼ਿਲਮ ਹੈ ਜੋ ਪੰਜਾਬੀ ਸਿਨੇਮੇ ਦੀ ਸ਼ਾਨ 'ਚ ਵਾਧਾ ਕਰੇਗੀ ਅਤੇ ਹਰ ਵਰਗ ਦੇ ਦਰਸ਼ਕ ਦਾ ਖੂਬ ਮਨੋਰੰਜਨ ਕਰਨ ਦੇ ਨਾਲ ਨਾਲ ਸਮਾਜਕ ਵਰਤਾਰੇ ਦੀ ਗੱਲ ਵੀ ਕਰੇਗੀ। 3 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਰਿਲੀਜ ਹੋਇਆ ਹੈ।
ਹਰਜਿੰਦਰ ਸਿੰਘ ਜਵੰਦਾ

Have something to say? Post your comment

google.com, pub-6021921192250288, DIRECT, f08c47fec0942fa0

Entertainment

ਪੌਪ ਸ਼ੋਅ ਮੌਕੇ ਪੰਜਾਬੀ ਗਾਇਕ ਗੁਰਨਾਮ ਭੁੱਲਰ ਦੀ ਦਿਲਕਸ਼ ਰਹੀ ਪੇਸ਼ਕਾਰੀ, ਪੰਜਾਬੀ ਗੀਤਾਂ 'ਤੇ ਖ਼ੂਬ ਨੱਚੇ ਦਰਸ਼ਕ

ਸਿਨੇਮਾਂ ਘਰਾਂ ਵਿੱਚ ਧੂਮਾਂ ਪਾਉਣ ਲਈ ਆ ਰਹੀ ਹੈ ਫਿਲਮ ਜੋੜੀ

ਪੰਜਾਬੀ ਸਿਨਮਾ ਦੇ ਮਾਣ ‘ਚ ਵਾਧਾ ਕਰੇਗੀ ਫ਼ਿਲਮ ‘ਨਿਡਰ’

ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਮਾਰਨ ਲਈ ਬੰਬੀਹਾ ਗੈਂਗ ਬਣਾ ਰਿਹਾ ਸੀ ਯੋਜਨਾ

Bigg Boss 16 ਦੇ ਵਿਜੇਤਾ ਬਣੇ ਐਮਸੀ ਸਟੇਨ

ਪੰਜਾਬ ਦੇ ਉੱਭਰਦੇ ਸੰਗੀਤਕਾਰਾਂ ਦੀ ਭਾਲ 'ਚ ਆ ਰਿਹਾ ਹੈ "ਗਾਉਂਦਾ ਪੰਜਾਬ"  

ਦੁਪਿਹਰ 1 ਵਜੇ ਜ਼ੀ ਪੰਜਾਬੀ 'ਤੇ ਦੇਵ ਖਰੌੜ ਸਟਾਰਰ ਫਿਲਮ 'ਬਾਈ ਜੀ ਕੁੱਟਣਗੇ' ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਦੇਖੋ

ਨਿਰਮਾਤਾ ਗੁਰਜੀਤ ਕੌਰ ਨੇ ਕੀਤਾ ਰੌਸ਼ਨ ਪ੍ਰਿੰਸ ਕਿਰਦਾਰਿਤ ਆਪਣੀ ਦੁੱਜੀ ਫਿਲਮ, "ਬਿਨਾਂ ਬੈਂਡ ਚੱਲ ਇੰਗਲੈਂਡ" ਦੇ ਨਾਲ ਆਪਣੀ ਤੀਸਰੀ ਪ੍ਰੋਡਕਸ਼ਨ ਦਾ ਐਲਾਨ

ਨਾਟਿਅਮ ਮੇਲੇ ਦੇ ਛੇਵੇਂ ਦਿਨ ਚੰਡੀਗੜ੍ਹ ਤੋਂ ਆਈ ਟੀਮ ਨੇ ਨਾਟਕ 'ਏਕ ਔਰ ਦਰੋਣਾਚਾਰੀਆ' ਨਾਲ ਬਠਿੰਡਾਵਾਸੀ ਕੀਲੇ

ਪਟਿਆਲਾ ਘਰਾਣੇ ਦੇ ਡਾ: ਸੁਰਿੰਦਰ ਕਪਿਲਾ ਦੇ ਸ਼ਾਗਿਰਦ ਅਲੀਸ਼ਾਨ ਵੱਲੋਂ ਗਾਇਆ ਜੇ.ਵੀ. ਫਿਲਮਜ਼ ਦਾ ਪਹਿਲਾ ਗਾਣਾ “ਰਾਜ਼” ਅੱਜ ਰਿਲੀਜ਼