Sunday, October 04, 2026
ਤਾਜਾ ਖਬਰਾਂ
• ਕੀਆ ਇੰਡੀਆ ਨੇ ਕੈਂਟੋਨਮੈਂਟ ਬੋਰਡ ਅੰਬਾਲਾ ਦੇ ਸਹਿਯੋਗ ਨਾਲ ਪ੍ਰੋਜੈਕਟ ਡੀ.ਆਰ.ਓ.ਪੀ. ਦੇ ਪੰਜਵੇਂ ਪੜਾਅ ਦੀ ਸ਼ੁਰੂਆਤ ਕੀਤੀ, ਇੰਡਿਅਨ ਪਾਲਿਊਸ਼ਨ ਕੰਟਰੋਲ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਲਾਗੂਕਰਨ • ਤਿੰਨ ਮਾਸੂਮ ਬੱਚਿਆਂ ਦੀ ਮੌਤ ਦਾ ਮਾਮਲਾ ਟਰੇਸ, ਮਾਂ ਹੀ ਨਿਕਲੀ ਬੱਚਿਆਂ ਦੀ ਕਾਤਿਲ • ਕੈਨੇਡਾ ਦੇ ਸਸਕੈਚਵਨ ਵਿੱਚ ਜਹਾਜ਼ ਹਾਦਸੇ ਵਿੱਚ ਦੋ ਭਾਰਤੀ ਸਿਖਲਾਈ ਪਾਇਲਟਾਂ ਦੀ ਮੌਤ • ਬੀਐਸਐਫ ਨੇ ਅਕਾਲ ਤਖ਼ਤ ਦੇ ਜਥੇਦਾਰ, ਸਿੱਖ ਸੰਗਤ ਨੂੰ ਜ਼ੀਰੋ ਲਾਈਨ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ; ਅਕਾਲ ਤਖ਼ਤ ਦੇ ਜਥੇਦਾਰ ਨੇ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਅਰਦਾਸ ਕੀਤੀ • ਮਾਲੇਰਕੋਟਲਾ ਦੇ ਡੀਸੀ 'ਤੇ ਸਟਾਫ ਨੂੰ 'ਅਪਮਾਨਿਤ' ਕਰਨ ਦਾ ਦੋਸ਼; ਕਰਮਚਾਰੀਆਂ ਨੇ 25 ਸਤੰਬਰ ਨੂੰ ਹੜਤਾਲ ਦਾ ਐਲਾਨ ਕੀਤਾ • ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ AAP ਸਰਕਾਰ ਦਾ ਧੋਖਾ, 8% DA ਵਧਾ ਕੇ ਆਪਣੀ ਪਿੱਠ ਥਪਥਪਾ ਰਹੀ ਸਰਕਾਰ: ਤਰੁਣ ਚੁਗ

Entertainment

ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ ਅਤੇ ਪਰੇਸ਼ ਰਾਵਲ ਫਿਰ ਤੋਂ ਨਜ਼ਰ ਆਉਣਗੇ ਇਕੱਠੇ, ਇੱਥੋਂ ਸ਼ੁਰੂ ਹੋਵੇਗੀ 'ਹੇਰਾ ਫੇਰੀ 3' ਦੀ ਕਹਾਣੀ

PUNJAB NEWS EXPRESS | April 02, 2021 10:14 AM

 ਬਾਲੀਵੁੱਡ ਦੇ ਸਟਾਰ ਅਭਿਨੇਤਾ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ ਅਤੇ ਪਰੇਸ਼ ਰਾਵਲ ਇੱਕ ਵਾਰ ਫਿਰ ਤੋਂ ਇਕੱਠੇ ਦਰਸ਼ਕਾਂ ਨੂੰ ਹਸਾਉਂਦੇ ਹੋਏ ਨਜ਼ਰ ਆਉਣਗੇ | ਮਤਲਬ ਹੁਣ ਹੇਰਾ ਫੇਰੀ ਦਾ ਤੀਜਾ ਪਾਰਟ ਵੀ ਬਣਨ ਵਾਲਾ ਹੈ | ਹੇਰਾ ਫੇਰੀ ਦੀ ਰਿਲੀਜ਼ ਨੂੰ 21 ਸਾਲ ਪੂਰੇ ਹੋਣ ਦੇ ਵਿਸ਼ੇਸ਼ ਮੌਕੇ 'ਤੇ ਫਿਲਮ ਪ੍ਰੋਡਿਊਸਰ ਫਿਰੋਜ਼ ਨਾਡਿਆਡਵਾਲਾ ਨੇ 'ਹੇਰਾ ਫੇਰੀ 3' ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ |

ਫਿਰੋਜ਼ ਨਾਡਿਆਡਵਾਲਾ ਨੇ ਕਨਫਰਮ ਕਰ ਦਿੱਤਾ ਹੈ ਕਿ ਉਹ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ ਅਤੇ ਪਰੇਸ਼ ਰਾਵਲ ਦੇ ਨਾਲ ਤੀਜੀ ਇੰਸਟਾਲਮੈਂਟ ਲੈ ਕੇ ਆ ਰਹੇ ਹਨ | ਫਿਰੋਜ਼ ਨਾਡਿਆਡਵਾਲਾ ਨੇ ਇਸ ਸਬੰਧ 'ਚ ਕਿਹਾ ਕਿ ਸਕ੍ਰਿਪਟ ਫਾਈਨਲ ਹੋ ਗਈ ਹੈ ਅਤੇ ਜਲਦੀ ਹੀ ਇਸਦੀ ਅਧਿਕਾਰਤ ਘੋਸ਼ਣਾ ਕੀਤੀ ਜਾਵੇਗੀ | ਉਨ੍ਹਾਂ ਨੇ ਦੱਸਿਆ ਕਿ ਇਸ ਬਾਰ ਆਈਡੀਆ ਸਿਰਫ ਹੇਰਾ ਫੇਰੀ 3 ਨਹੀਂ ਹੈ ਬਲਕਿ ਹੋਰ ਹੇਰਾ ਫੇਰੀ ਵੀ ਹੈ ਅਤੇ ਅਸੀਂ ਉਸਦਾ ਪੂਰਾ ਧਿਆਨ ਰੱਖ ਰਹੇ ਹਾਂ |

ਫਿਰੋਜ਼ ਤੋਂ ਜਦੋ ਪੁੱਛਿਆ ਗਿਆ ਕਿ ਕੀ ਹੇਰਾ ਫੇਰਾ 3 ਦੀ ਕਹਾਣੀ ਉੱਥੇ ਤੋਂ ਸ਼ੁਰੂ ਹੋਵੇਗੀ ਜਿੱਥੇ ਦੂਜੇ ਭਾਗ ਦਾ ਅੰਤ ਹੋਇਆ ਸੀ, ਤਾਂ ਇਸਦੇ ਲਈ ਉਨ੍ਹਾਂ ਨੇ ਹਾਂ 'ਚ ਜਵਾਬ ਦਿੱਤਾ | ਉਨ੍ਹਾਂ ਨੇ ਕਿਹਾ ਕਿ ਉਸ 'ਚ ਕਹਾਣੀ ਕੌਂਟੀਨਿਊ ਹੋਵੇਗੀ | ਹੇਰਾ ਫੇਰੀ ਦੇ ਦੂਜੇ ਭਾਗ ਦੇ ਲਾਸਟ ਸੀਨ ਦਾ ਜਵਾਬ ਦਰਸ਼ਕਾਂ ਨੂੰ ਮਿਲ ਜਾਵੇਗਾ |

Have something to say? Post your comment