Tuesday, June 15, 2021

Entertainment

ਰਾਮਸੇਤੂ' ਲਈ 18 ਮਾਰਚ ਨੂੰ ਅਯੁੱਧਿਆ ਲਈ ਉਡਾਣ ਭਰਣਗੇ ਅਕਸ਼ੈ ਕੁਮਾਰ

PUNJAB NEWS EXPRESS | March 16, 2021 03:58 PM
ਅਭਿਸ਼ੇਕ ਸ਼ਰਮਾ ਨਿਰਦੇਸ਼ਤ ਫਿਲਮ  'ਰਾਮਸੇਤੂ' ਇਨ੍ਹੀਂ ਦਿਨੀਂ ਚਰਚਾ 'ਚ ਹੈ। ਫਿਲਮ ਵਿੱਚ ਸੁਪਰਸਟਾਰ ਅਕਸ਼ੈ ਕੁਮਾਰ ਮੁੱਖ ਭੂਮਿਕਾ ਵਿੱਚ ਹਨ ਅਤੇ ਉਹ ਇਸ ਦੀ ਸ਼ੂਟਿੰਗ ਲਈ ਤਿਆਰ ਹਨ। ਫਿਲਮ ਦਾ ਮੁਹਰਤ ਸ਼ਾਟ ਅਯੁੱਧਿਆ ਵਿਚ ਹੀ ਹੋਵੇਗਾ ਅਤੇ ਇਸ ਦੇ ਲਈ ਉਹ 18 ਮਾਰਚ ਨੂੰ ਫਿਲਮ ਦੇ ਨਿਰਦੇਸ਼ਕ ਅਤੇ ਟੀਮ ਨਾਲ ਅਯੁੱਧਿਆ ਜਾਣਗੇ। ਫਿਲਮ ਆਲੋਚਕ ਤਰਨ ਆਦਰਸ਼ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਟਵੀਟ ਕੀਤੀ। ਤਰਨ ਨੇ ਲਿਖਿਆ- 'ਰਾਮਸੇਤੂ ਮੁਹਰਤ' ਚ ਅਕਸ਼ੈ ਕੁਮਾਰ  ਫਿਲਮ ਨਿਰਦੇਸ਼ਕ ਅਭਿਸ਼ੇਕ ਸ਼ਰਮਾ ਅਤੇ ਕ੍ਰਿਏਟਿਵ ਨਿਰਮਾਤਾ ਡਾ. ਚੰਦਰਪ੍ਰਕਾਸ਼ ਦਿਵੇਦੀ ਦੇ ਨਾਲ  18 ਮਾਰਚ, 2021 ਨੂੰ ਅਯੁੱਧਿਆ ਲਈ ਉਡਾਣ ਭਰਨਗੇ।

ਫਿਲਮ 'ਰਾਮਸੇਤੂ' 'ਚ ਅਕਸ਼ੈ ਕੁਮਾਰ ਦੇ ਨਾਲ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਅਤੇ ਨੁਸਰਤ ਭਾਰੂਚਾ ਵੀ  ਨਜ਼ਰ ਆਉਣਗੇ। ਫਿਲਮ ਵਿਚ ਅਕਸ਼ੇ ਇਕ ਨਵੇਂ ਲੁੱਕ ਅਤੇ ਇਕ ਨਵੇਂ ਕਿਰਦਾਰ ਵਿਚ ਨਜ਼ਰ ਆਉਣਗੇ। ਉਹ ਫਿਲਮ ਵਿਚ ਪੁਰਾਤੱਤਵ ਵਿਗਿਆਨੀ ਦੀ ਭੂਮਿਕਾ ਨਿਭਾਉਣਗੇ। ਉਨ੍ਹਾਂ ਦਾ ਕਿਰਦਾਰ ਬਹੁਤ ਸਾਰੇ ਭਾਰਤੀ ਅਤੇ ਅੰਤਰਰਾਸ਼ਟਰੀ ਪੇਸ਼ੇਵਰ ਪੁਰਾਤੱਤਵ-ਵਿਗਿਆਨੀਆਂ ਤੋਂ ਪ੍ਰੇਰਿਤ ਹੈ। ਫਿਲਮ ਦੀ ਅੱਸੀ ਪ੍ਰਤੀਸ਼ਤ ਦੀ ਸ਼ੂਟਿੰਗ ਮੁੰਬਈ ਵਿੱਚ ਹੋਵੇਗੀ। ਫਿਲਮ 'ਰਾਮਸੇਤੂ' ਅਰੁਣਾ ਭਾਟੀਆ, ਲਾਇਕਾ ਪ੍ਰੋਡਕਸ਼ਨ ਅਤੇ ਵਿਕਰਮ ਮਲਹੋਤਰਾ ਦੁਆਰਾ ਸਾਂਝੇ ਤੌਰ 'ਤੇ ਬਣਾਈ ਜਾ ਰਹੀ ਹੈ ਅਤੇ ਅਭਿਸ਼ੇਕ ਸ਼ਰਮਾ ਦੁਆਰਾ ਨਿਰਦੇਸ਼ਤ ਹੈ।

Have something to say? Post your comment

Entertainment

ਕੋਰੋਨਾ ਦੀ ਲਾਗ ਤੋਂ ਠੀਕ ਹੁੰਦਿਆਂ ਹੀ ਮਾਲਦੀਵ ਵੇਕੇਸ਼ਨ 'ਤੇ ਨਿਕਲੇ ਰਣਬੀਰ ਅਤੇ ਆਲੀਆ

ਮੁੱਖ ਮੰਤਰੀ ਵੱਲੋਂ ਉੱਘੇ ਪੰਜਾਬੀ ਅਦਾਕਾਰ ਸਤੀਸ਼ ਕੌਲ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ

ਆਲੀਆ ਭੱਟ ਦੇ ਕੋਰੋਨਾ ਪਾਜ਼ੀਟਿਵ ਹੋਣ ਤੋਂ ਡਰੀ ਮਾਂ ਸੋਨੀ ਰਾਜ਼ਦਾਨ, ਕਵਿਤਾ ਸਾਂਝੀ ਕਰ ਦੱਸਿਆ ਦਰਦ

ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ ਅਤੇ ਪਰੇਸ਼ ਰਾਵਲ ਫਿਰ ਤੋਂ ਨਜ਼ਰ ਆਉਣਗੇ ਇਕੱਠੇ, ਇੱਥੋਂ ਸ਼ੁਰੂ ਹੋਵੇਗੀ 'ਹੇਰਾ ਫੇਰੀ 3' ਦੀ ਕਹਾਣੀ

ਵੱਡੇ ਬੇਟੇ ਕਰਨ ਤੋਂ ਬਾਅਦ ਹੁਣ ਸੰਨੀ ਦਿਓਲ ਦੇ ਛੋਟੇ ਬੇਟੇ ਰਾਜਵੀਰ ਵੀ ਕਰਨਗੇ ਬਾਲੀਵੁੱਡ 'ਚ ਡੈਬਿਉ

ਬੱਚੇ ਨਾਲ ਦਿਲਜੀਤ ਦੀ ਵਾਇਰਲ ਵੀਡੀਓ ਦਾ ਖੁੱਲਿਆ ਰਾਜ

ਦਿੱਲੀ ਦੇ ਇੱਕ ਪੱਬ ਦੇ ਬਾਹਰ ਹੋਈ ਕੁੱਟਮਾਰ ਦੇ ਵੀਡੀਓ 'ਤੇ ਪਏ ਭੰਬਲਭੂਸੇ ਨੂੰ ਅਜੇ ਦੇਵਗਨ ਨੇ ਕੀਤਾ ਦੂਰ

ਨਵੇਂ ਪੋਸਟਰ ਦੇ ਨਾਲ 'ਚਿਹਰੇ' ਦੇ ਟ੍ਰੇਲਰ ਦਾ ਐਲਾਨ, ਫਿਲਮ ਦੀ ਰਿਲੀਜ਼ ਡੇਟ ਵੀ ਬਦਲੀ

ਅਨੁਰਾਗ ਕਸ਼ਿਅਪ ਅਤੇ ਤਾਪਸੀ ਪਨੂੰ ਦੇ ਘਰ ਆਮਦਨ ਵਿਭਾਗ ਦੀ ਛਾਪਾ, ਫੈਂਟਮ ਫਿਲਮਸ ਨਾਲ ਜੁੜਿਆ ਹੈ ਮਾਮਲਾ

ਮਸ਼ਹੂਰ ਡਾਂਸਰ ਸਪਨਾ ਚੌਧਰੀ ਖ਼ਿਲਾਫ਼ ਐਫਆਈਆਰ ਦਰਜ