ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਅਗਸਤ (ਹਰਜਿੰਦਰ ਸਿੰਘ ਭੱਟੀ): ਯੁਵਾ ਆਪਦਾ ਮਿੱਤਰ ਯੋਜਨਾ (YAMS) ਟ੍ਰੇਨਿੰਗ ਪ੍ਰੋਗਰਾਮ ਦੇ ਚੌਥੇ ਦਿਨ ਦਾ ਆਯੋਜਨ ਗਵਰਨਮੈਂਟ ਪੋਲੀਟੈਕਨਿਕ ਕਾਲਜ, ਖੂਨੀ ਮਾਜਰਾ ਵਿਖੇ ਸੁਸ਼ਰੀ ਸ਼੍ਰੁਤੀ ਅਗਰਵਾਲ, ਕਨਸਲਟੈਂਟ, ਡਿਜਾਸਟਰ ਮੈਨੇਜਮੈਂਟ, ਮਗਸੀਪਾ ਦੇ ਮਾਰਗਦਰਸ਼ਨ ਹੇਠ ਕੀਤਾ ਗਿਆ।
ਸਾਫਟ ਟਿਸ਼ੂ ਇੰਜਰੀ ਅਤੇ ਕੰਟਰੋਲ ਬਲੀਡਿੰਗ ਸੈਸ਼ਨ ਸੁਸ਼ਰੀ ਸਲੋਨੀ ਸ਼ਰਮਾ ਅਤੇ ਸੁਸ਼ਰੀ ਜੀਵਨਜੋਤ ਕੌਰ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਟ੍ਰੇਨੀਜ਼ ਨੂੰ ਵੱਖ-ਵੱਖ ਕਿਸਮ ਦੀਆਂ ਸਾਫਟ ਟਿਸ਼ੂ ਇੰਜਰੀਜ਼, ਤੁਰੰਤ ਫਸਟ ਏਡ, ਇੰਪੇਲਡ ਆਬਜੈਕਟ ਨੂੰ ਸਥਿਰ ਰੱਖਣ ਦੀ ਮਹੱਤਤਾ, ਐਮਪਿਊਟੇਸ਼ਨ ਕੇਸਾਂ ਵਿੱਚ ਮੁੱਢਲੀ ਸਹਾਇਤਾ, ਬਚਾਅ ਉਪਾਅ ਅਤੇ ਐਮਰਜੈਂਸੀ ਮੈਨੇਜਮੈਂਟ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ।
ਫਲੱਡ ਪ੍ਰਿਪੇਅਰਡਨੈੱਸ ਐਂਡ ਰਿਸਪਾਂਸ ਸੈਸ਼ਨ ਸ਼੍ਰੀ ਸੁਮੀਤ ਸਿੰਘ ਅਤੇ ਸੁਸ਼ਰੀ ਗੁਲਸ਼ਨ ਹੀਰਾ, ਕੋਰਸ ਕੋਆਰਡੀਨੇਟਰ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਟ੍ਰੇਨੀਜ਼ ਨੇ ਹੜ੍ਹਾਂ ਦੇ ਖਤਰੇ, ਸੁਰੱਖਿਆ ਉਪਾਅ, ਤਿਆਰੀ ਦੀਆਂ ਰਣਨੀਤੀਆਂ ਅਤੇ ਹੜ੍ਹ ਦੀ ਸਥਿਤੀ ਵਿੱਚ ਪ੍ਰਭਾਵਸ਼ਾਲੀ ਪ੍ਰਤੀਕਿਰਿਆ ਤਰੀਕਿਆਂ ਬਾਰੇ ਸਿੱਖਿਆ।
ਬੇਸਿਕ ਸਰਚ ਐਂਡ ਰੈਸਕਿਊ ਤਕਨੀਕਾਂ ਦਾ ਪ੍ਰੈਕਟੀਕਲ ਸੈਸ਼ਨ ਸੁਸ਼ਰੀ ਸ਼ਾਇਨਾ ਕੌਰ ਅਤੇ ਸ਼੍ਰੀ ਯੋਗੇਸ਼ ਸ਼ਰਮਾ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਭਾਗੀਦਾਰਾਂ ਨੇ ਰੈਸਕਿਊ ਦੇ ਜ਼ਰੂਰੀ ਤਰੀਕਿਆਂ, ਸੁਰੱਖਿਅਤ ਬਚਾਅ ਪ੍ਰਕਿਰਿਆ ਅਤੇ ਐਮਰਜੈਂਸੀ ਦੌਰਾਨ ਟੀਮਵਰਕ ਅਤੇ ਤਾਲਮੇਲ ਦੀ ਮਹੱਤਤਾ ਨੂੰ ਸਮਝਿਆ।
ਟ੍ਰੇਨਿੰਗ ਪ੍ਰੋਗਰਾਮ ਦੌਰਾਨ ਇੰਟਰੈਕਟਿਵ ਗਰੁੱਪ ਗਤੀਵਿਧੀਆਂ ਰਾਹੀਂ ਟੀਮਵਰਕ ਅਤੇ ਤਾਲਮੇਲ ਨੂੰ ਉਤਸ਼ਾਹਿਤ ਕੀਤਾ ਗਿਆ, ਜਿਸ ਨਾਲ ਟ੍ਰੇਨੀਜ਼ ਵਿੱਚ ਸੰਚਾਰ, ਲੀਡਰਸ਼ਿਪ ਅਤੇ ਸਾਂਝੀ ਪ੍ਰਤੀਕਿਰਿਆ ਦੇ ਹੁਨਰ ਵਿਕਸਿਤ ਹੋਏ।