Saturday, October 17, 2026
ਤਾਜਾ ਖਬਰਾਂ
• ਨੇਹਾ ਸ਼ੋਰੀ ਤੋਂ ਪਰਵਿੰਦਰ ਝੋਟਾ ਤੱਕ: ਕਤਲਾਂ ਨੇ ਪੰਜਾਬ ਦੇ ਕਥਿਤ ਡਰੱਗ-ਪੁਲਿਸ ਗਠਜੋੜ 'ਤੇ ਸਵਾਲ ਉਠਾਏ • ਝੋਟਾ ਕਤਲ: ਅਪਰਾਧ ਸਥਾਨ ਨੂੰ ਢਾਹੁਣ ਨਾਲ ਪਰਦਾ ਪਾਉਣ ਦੇ ਦੋਸ਼ ਲੱਗੇ, ਮਾਨ ਸਰਕਾਰ ਅਤੇ ਪੁਲਿਸ ਜਾਂਚ ਦੇ ਘੇਰੇ ਵਿੱਚ  • ਝੋਟਾ ਕਤਲ ਮਾਮਲੇ 'ਤੇ 15 ਅਕਤੂਬਰ ਨੂੰ ਪੰਜਾਬ ਬੰਦ ਨੂੰ ਕਿਸਾਨ ਯੂਨੀਅਨਾਂ, ਸ਼੍ਰੋਮਣੀ ਕਮੇਟੀ, ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦਾ ਸਮਰਥਨ ਪ੍ਰਾਪਤ  • ਸੰਤ ਸੀਚੇਵਾਲ ਨੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਨੂੰ ਮੰਦਭਾਗਾ ਦੱਸਿਆ, ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰਸਤਿਆਂ 'ਤੇ ਸਵਾਲ ਉਠਾਏ • ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਅੰਮ੍ਰਿਤਸਰ ਅਤੇ ਬਠਿੰਡਾ ਵਿੱਚ 78 ਕਰੋੜ ਰੁਪਏ ਦੀ ਜ਼ਮੀਨ ਖਰੀਦੇ ਜਾਣ 'ਤੇ ਈਡੀ ਨੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ • ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲੇ ਅੰਮ੍ਰਿਤਸਰ ਦੇ ਦੋ ਨੌਜਵਾਨ ਜ਼ਖਮੀ, ਪੰਚਕੂਲਾ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ

Campus Buzz

‘ਖਾਲਸਾ ਯੂਨੀਵਰਸਿਟੀ’ ਉਚ ਪੱਧਰੀ ਪ੍ਰੋਫੈਸ਼ਨਲ ਵਿੱਦਿਆ ਪ੍ਰਦਾਨ ਕਰਨ ਦੇ ਰਾਹ ’ਤੇ 

PUNJAB NEWS EXPRESS | April 13, 2026 11:49 PM

ਖਾਲਸਾ ਯੂਨੀਵਰਸਿਟੀ ਦਾ ਮੁੱਖ ਉਦੇਸ਼ ਅਜਿਹੇ ਪੇਸ਼ੇਵਰ ਮਨੁੱਖੀ ਸਰੋਤਾਂ ਨੂੰ ਤਿਆਰ ਕਰਨਾ ਹੈ ਜੋ ਆਧੁਨਿਕ ਯੁੱਗ ਦੇ ਹਰ ਖੇਤਰ ’ਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਸਕਣ।ਇਹ ਯੂਨੀਵਰਸਿਟੀ ਇਤਿਹਾਸਕ ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਹੈ,  ਜੋ ਇਸ ਤੋਂ ਇਲਾਵਾ 22 ਹੋਰ ਵਿੱਦਿਅਕ ਅਦਾਰੇ ਸਫਲਤਾਪੂਰਵਕ ਚਲਾ ਰਹੀ ਹੈ,  ਜਿਨ੍ਹਾਂ ’ਚ ਨਾਮਵਰ ਖਾਲਸਾ ਕਾਲਜ,  ਅੰਮ੍ਰਿਤਸਰ ਵੀ ਸ਼ਾਮਿਲ ਹੈ।ਖਾਲਸਾ ਯੂਨੀਵਰਸਿਟੀ ਦਾ ਮਕਸਦ ਨੌਜਵਾਨਾਂ ਨੂੰ ਵਿੱਦਿਅਕ,  ਕਿੱਤਾਮੁੱਖੀ,  ਪੇਸ਼ੇਵਰ,  ਸਮਾਜਿਕ,  ਭਾਸ਼ਾਈ ਅਤੇ ਸੱਭਿਆਚਾਰਕ ਵਿੱਦਿਆ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਆਪਣੇ ਅੰਦਰ ਛੁਪੇ ਹੁਨਰ ਨੂੰ ਉਜਾਗਰ ਕਰ ਸਕਣ। 

ਇਸ ਯੂਨੀਵਰਸਿਟੀ ’ਚ ਸਾਇੰਸ,  ਇੰਜੀਨੀਅਰਿੰਗ,  ਸੋਸ਼ਲ ਸਾਇੰਸ,  ਕਾਮਰਸ ਅਤੇ ਮੈਨੇਜਮੈਂਟ,  ਕੰਪਿਊਟਰ ਸਾਇੰਸ,  ਫਾਰਮੇਸੀ,  ਲਾਅ,  ਨਰਸਿੰਗ,  ਐਗਰੀਕਲਚਰ,  ਭਾਸ਼ਾਵਾਂ,  ਖੇਡ ਸਾਇੰਸ,  ਐਜੂਕੇਸ਼ਨ,  ਜਰਨਲਿਜ਼ਮ ਅਤੇ ਧਾਰਮਿਕ ਅਧਿਐਨ ਵਰਗੇ ਕਈ ਖੇਤਰਾਂ ’ਚ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।ਇੱਥੇ ਉਦਯੋਗਿਕ ਸਹਿਯੋਗ ਨਾਲ ਹੁਨਰ ਵਿਕਾਸ ਅਤੇ ਉਦਮਤਾ ’ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ ਹੈ। 

ਖਾਲਸਾ ਯੂਨੀਵਰਸਿਟੀ ਦੇ ਚਾਂਸਲਰ ਸ: ਸੱਤਿਆਜੀਤ ਸਿੰਘ ਮਜੀਠੀਆ,  ਪ੍ਰੋ—ਚਾਂਸਲਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਉਪ ਕੁਲਪਤੀ ਡਾ. ਮਹਿਲ ਸਿੰਘ ਆਪਣੀ ਸੋਚ ਅਤੇ ਤਜਰਬੇ ਨਾਲ ਯੂਨੀਵਰਸਿਟੀ ਨੂੰ ਵਿਸ਼ਵ ਪੱਧਰੀ ਮਿਆਰਾਂ ਵੱਲ ਲਿਜਾਣ ਲਈ ਯਤਨਸ਼ੀਲ ਹਨ।ਉਨ੍ਹਾਂ ਦਾ ਮੰਤਵ ਯੂਨੀਵਰਸਿਟੀ ਨੂੰ ਇਕ ਅੰਤਰਰਾਸ਼ਟਰੀ ਪੱਧਰ ਦੇ ਟੀਚਿੰਗ ਅਤੇ ਰਿਸਰਚ ਆਦਰੇ ਵਜੋਂ ਸਥਾਪਿਤ ਕਰਨਾ ਹੈ। 

ਖਾਲਸਾ ਯੂਨੀਵਰਸਿਟੀ ਜਿਸ ਦੀ ਮੈਨੇਜ਼ਮੈਂਟ ਨੂੰ ਆਪਣੇ 136 ਸਾਲਾਂ ਵਿੱਦਿਆ ਪ੍ਰਸਾਰ ਦੇ ਅਤੀਤ ’ਤੇ ਮਾਣ ਹੈ,  ਜਿਸ ਦਾ ਮਨਰੋਥ ਇਕ ਅਜਿਹਾ ਮਨੁੱਖੀ ਸਰੋਤ ਤਿਆਰ ਕਰਨਾ ਹੈ ਜੋ ਵਿਸ਼ਵ ਪੱਧਰ ’ਤੇ ਰੋਜਗਾਰ ਹਾਸਲ ਕਰਨ ਦੇ ਸਮਰੱਥ ਹੋਵੇੇ।ਇਸ ਦੇ ਨਾਲ—ਨਾਲ ਉਕਤ ਯੂਨੀਵਰਸਿਟੀ ਵਿਦੇਸ਼ ਦੇ ਵਿੱਦਿਅਕ ਅਦਾਰਿਆਂ ਨਾਲ ਤਾਲਮੇਲ ਵਧਾਉਣ,  ਟੈਕਨੋਲੋਜੀ ਅਤੇ ਸਿੱਖਿਆ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦੇ ਰਹੀ ਹੈ।ਇਸ ਨਾਲ ਸਮਾਜ ਨੂੰ ਡਿਜ਼ੀਟਲ ਤੌਰ ’ਤੇ ਹੋਰ ਮਜ਼ਬੂਤ ਕਰਨ ਅਤੇ ਗਿਆਨ—ਅਧਾਰਿਤ ਪ੍ਰਭਾਵਸ਼ਾਲੀ ਬਣਾਉਣ ’ਚ ਸਹਾਇਤਾ ਮਿਲੇਗੀ। 

ਯੂਨੀਵਰਸਿਟੀ ਦੀ ਅਕਾਦਮਿਕ ਅਤੇ ਪ੍ਰਸ਼ਾਸਕੀ ਟੀਮ ’ਚ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ,  ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ,  ਡਾਇਰੈਕਟਰ (ਖੋਜ਼) ਡਾ. ਆਰ. ਕੇ. ਧਵਨ ਅਤੇ ਕੰਟਰੋਲਰ (ਇਮਤਿਹਾਨ) ਡਾ. ਕੰਵਲਜੀਤ ਸਿੰਘ ਵਿਦਿਆਰਥੀਆਂ ਦਾ ਮਾਰਗਦਰਸ਼ਨ ਅਤੇ ਉੱਚ ਮਿਆਰੀ ਵਿੱਦਿਆ ਪ੍ਰਦਾਨ ਕਰਨ ਲਈ ਯਤਨਸ਼ੀਲ ਹਨ।ਖਾਲਸਾ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਇਕ ਵਿਸ਼ਾਲ ਅਤੇ ਹਰਿਆ—ਭਰਿਆ ਕੈਂਪਸ ਪ੍ਰਦਾਨ ਕਰਦੀ ਹੈ,  ਜਿਸ ’ਚ ਆਧੁਨਿਕ ਲੈਬੋਰਟਰੀਆਂ,  ਲਾਇਬ੍ਰੇਰੀਆਂ ਅਤੇ ਉੱਚ ਪੱਧਰੀ ਰਿਸਰਚ ਸਹੂਲਤਾਂ ਮੌਜ਼ੂਦ ਹਨ।ਇੱਥੇ ਸੁਰੱਖਿਅਤ ਅਤੇ ਅਨੂਸ਼ਾਸ਼ਨ ਭਰਪੂਰ ਮਾਹੌਲ ਹੈ,  ਜੋ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਲਈ ਲਾਭਦਾਇਕ ਹੈ। 

ਇਸ ਤੋਂ ਇਲਾਵਾ ਯੂਨੀਵਰਸਿਟੀ ’ਚ ਕਿੱਤਾ ਅਧਾਰਿਤ ਅਤੇ ਅਨੁਸ਼ਾਸ਼ਨ ਪੱਧਰੀ ਵਿੱਦਿਆ ’ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਆਧੁਨਿਕ ਪਾਠਕ੍ਰਮ,  ਇਨੋਵੇਟਿਵ ਟੀਚਿੰਗ ਪ੍ਰਣਾਲੀਆਂ,  ਸਮਾਰਟ ਕਲਾਸਰੂਮ ਅਤੇ ਪਲੇਸਮੈਂਟ ਵਰਗੇ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਯਤਨ ਕੀਤਾ ਜਾ ਰਿਹਾ ਹੈ।ਖਾਲਸਾ ਯੂਨੀਵਰਸਿਟੀ ਸਿਰਫ ਇੱਕ ਵਿੱਦਿਅਕ ਸੰਸਥਾ ਹੀ ਨਹੀਂ,  ਸਗੋਂ ਇਕ ਅਜਿਹਾ ਮੰਚ ਹੈ ਜਿੱਥੇ ਵਿਦਿਆਰਥੀਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਅਤੇ ਸਮਾਜ ਦੀ ਤਰੱਕੀ ’ਚ ਯੋਗਦਾਨ ਪਾਉਣ ਲਈ ਤਿਆਰ ਕੀਤਾ ਜਾਂਦਾ ਹੈ।ਇਹ ਯੂਨੀਵਰਸਿਟੀ ਭਵਿੱਖ ’ਚ ਇਕ ਵਿਸ਼ਵ—ਪੱਧਰੀ ਵਿੱਦਿਅਕ ਕੇਂਦਰ ਬਣਨ ਵੱਲ ਮਜ਼ਬੂਤੀ ਨਾਲ ਅਗਾਂਹ ਵੱਧ ਰਹੀ ਹੈ। 

ਧਰਮਿੰਦਰ ਸਿੰਘ ਰਟੌਲ

ਡਾਇਰੈਕਟਰ

ਲੋਕ ਸੰਪਰਕ ਵਿਭਾਗ

Have something to say? Post your comment

google.com, pub-6021921192250288, DIRECT, f08c47fec0942fa0

Campus Buzz

ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ਸਾਲਾਨਾ ਫਰੈਸ਼ਰਜ਼ ਪਾਰਟੀ 'ਪਰਿਚਯ 2026'

ਯੁਵਾ ਆਪਦਾ ਮਿੱਤਰ ਯੋਜਨਾ (YAMS) ਟ੍ਰੇਨਿੰਗ ਦੇ ਚੌਥੇ ਦਿਨ ਟ੍ਰੇਨੀਜ਼ ਨੂੰ ਫਸਟ ਏਡ, ਹੜ੍ਹ ਪ੍ਰਬੰਧਨ ਅਤੇ ਸਰਚ ਐਂਡ ਰੈਸਕਿਊ ਦੀ ਦਿੱਤੀ ਵਿਹਾਰਕ ਸਿਖਲਾਈ

ਗਿਆਨ ਜੋਤੀ ਐੱਨ.ਸੀ.ਸੀ. ਕੈਡਿਟਾਂ ਵੱਲੋਂ ਕਾਰਗਿਲ ਵਿਜੇ ਦਿਵਸ 'ਤੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ

ਮੁਫ਼ਤ ਸਕੂਲ ਬੈਗ ਯੋਜਨਾ ਤਹਿਤ ਵਿਧਾਇਕ ਕੁਲਜੀਤ ਰੰਧਾਵਾ ਵੱਲੋਂ ਸਕੂਲ ਆਫ਼ ਐਮੀਨੈਂਸ, ਡੇਰਾਬੱਸੀ ਵਿਖੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ਗਏ

ਸੀਜੀਸੀ ਲਾਂਡਰਾਂ ਵਿਖੇ ਨਵੇਂ ਵਿਦਿਆਰਥੀਆਂ ਲਈ ‘ਪ੍ਰਾਰੰਭ 2026’ ਓਰੀਐਂਟੇਸ਼ਨ ਪ੍ਰੋਗਰਾਮ

ਸੀਜੀਸੀ ਲਾਂਡਰਾਂ ਵਿਖੇ ਨਵੇਂ ਵਿਦਿਆਰਥੀਆਂ ਲਈ ‘ਪ੍ਰਾਰੰਭ 2026’ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ "ਟ੍ਰਾਂਸਲੇਸ਼ਨਲ ਟ੍ਰੈਂਡਜ਼ ਇਨ ਨੈਚੁਰਲ ਐਂਡ ਹੈਲਥ ਸਾਇੰਸਜ਼" ਵਿਸ਼ੇ 'ਤੇ ਆਯੋਜਿਤ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਅੱਠ ਦੇਸ਼ਾਂ ਦੇ 300 ਤੋਂ ਵੱਧ ਵਿਗਿਆਨੀਆਂ ਅਤੇ ਖੋਜਾਰਥੀਆਂ ਨੇ ਭਾਗ ਲਿਆ

ਖ਼ਾਲਸਾ ਕਾਲਜ ਵਿਖੇ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ-ਮੇਲੇ ਦਾ ਸ਼ਾਨੋ-ਸ਼ੌਕਤ ਨਾਲ ਉਦਘਾਟਨ

ਡਾ. ਬਲਬੀਰ ਕੌਰ ਦੀ ਪੁਸਤਕ ਹੋਈ ਰਿਲੀਜ਼

ਬ੍ਰਿਗੇਡੀਅਰ ਡੀ.ਐਸ. ਸਰਾਓ ਨੇ "ਦ ਵਰਲਡ ਐਟ ਵਾਰ: ਦ ਮਿਡਲ ਈਸਟ ਇਮਬਰੋਗਲੀਓ" 'ਤੇ ਭਾਸ਼ਣ ਦਿੱਤਾ।