Sunday, May 16, 2021
ਤਾਜਾ ਖਬਰਾਂ
ਸ਼ਨੀਵਾਰ ਤੇ ਐਤਵਾਰ ਨੂੰ ਰਿਟੇਲ ਤੇ ਹੋਲਸੇਲ ਦੇ ਸ਼ਰਾਬ ਦੇ ਠੇਕੇ ਖੋਲੇ ਜਾ ਸਕਣਗੇਯੋਗੀ ਅਦਿੱਤਿਆਨਾਥ ਦੇ ਮਲੇਰਕੋਟਲਾ ਵਾਲੇ ਟਵੀਟ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਫਿਰਕੂ ਬਿਖੇੜਾ ਖੜ੍ਹਾ ਕਰਨ ਦੀ ਸ਼ਰਮਾਨਕ ਕੋਸ਼ਿਸ਼ ਦੱਸਿਆਪੇਂਡੂ ਇਲਾਕਿਆਂ ਵਿਚ ਕੋਵਿਡ ਦੇ ਕੇਸ ਵਧਣ ’ਤੇ ਮੁੱਖ ਮੰਤਰੀ ਨੇ ਪਿੰਡਾਂ ਨੂੰ ਸਿਰਫ ਕਰੋਨਾ ਮੁਕਤ ਵਿਅਕਤੀਆਂ ਨੂੰ ਪ੍ਰਵੇਸ਼ ਕਰਨ ਦੇਣ ਲਈ ਆਖਿਆਮੁੱਖ ਮੰਤਰੀ ਨੇ ਛੱਪੜ ਵਿੱਚ ਡੁੱਬਣ ਕਾਰਨ 5 ਬੱਚਿਆਂ ਸਣੇ ਛੇ ਜਣਿਆਂ ਦੀ ਹੋਈ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਹਰੇਕ ਪਰਿਵਾਰ ਨੂੰ 50 ਹਜ਼ਾਰ ਰੁਪਏ ਐਕਸ ਗ੍ਰੇਸ਼ੀਆ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਕਾਂਗਰਸੀ ਵਰਕਰਾਂ/ਲੀਡਰਾਂ ਨੂੰ ਅਪੀਲ

Campus Buzz

ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ‘ਅੰਬੈਸਡਰਜ਼ ਆਫ਼ ਹੋਪ’ ’ਚ ਜਿੱਤਿਆ ਦੂਜਾ ਇਨਾਮ

punjab newsline | July 28, 2020 02:27 PM

ਨਵਾਂਸ਼ਹਿਰ : ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸੋਸ਼ਲ ਮੀਡੀਆ ’ਤੇ ‘ਅੰਬੈਸਡਰਜ਼ ਆਫ਼ ਹੋਪ’ ਮੁਕਾਬਲੇ ਦੇ ਜੇਤੂਆਂ ਦੇ ਨਾਮ ਐਲਾਨਣ ਮਗਰੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ’ਚੋਂ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਵਿਦਿਆਰਥੀਆਂ ਨਾਲ ਵੀਡਿਓ ਕਾਲ ’ਤੇ ਗੱਲਬਾਤ ਕੀਤੀ ਅਤੇ ਮੁਕਾਬਲੇ ’ਚ ਅੱਵਲ ਰਹਿਣ ’ਤੇ ਉਨਾਂ ਨੂੰ ਵਧਾਈ ਦਿੱਤੀ।
ਜ਼ਿਕਰਯੋਗ ਹੈ ਕਿ ਕੋਵਿਡ-19 ਦੀ ਮਹਾਂਮਾਰੀ ਕਾਰਨ ਲਗਾਏ ਗਏ ਲੌਕਡਾਊਨ ਦੌਰਾਨ ਵਿਦਿਆਰਥੀਆਂ ਦੇ ਹੁਨਰ ਤਰਾਸ਼ਣ ਲਈ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ‘ਅੰਬੈਸਡਰਜ਼ ਆਫ਼ ਹੋਪ’ ਨਾਂ ਦਾ ਆਨਲਾਇਨ ਮੁਕਾਬਲਾ ਚਲਾਇਆ ਗਿਆ ਸੀ ਜਿਸ ਨੂੰ ਪੰਜਾਬ ਭਰ ’ਚੋਂ ਭਰਪੂਰ ਹੁੰਗਾਰਾ ਮਿਲਿਆ ਸੀ। ਆਪਣੀ ਤਰਾਂ ਦੇ ਇਸ ਪਹਿਲੇ ਮੁਕਾਬਲੇ ’ਚ ਸਿਰਫ਼ ਅੱਠ ਦਿਨਾਂ ’ਚ ਸੂਬੇ ’ਚੋਂ 1 ਲੱਖ ਪੰਜ ਹਜ਼ਾਰ ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕਰਕੇ ਇਸਨੂੰ ਵਿਸ਼ਵ ਰਿਕਾਰਡ ਬਣਾ ਦਿੱਤਾ ਸੀ। ਹੁਣ ਸ਼੍ਰੀ ਸਿੰਗਲਾ ਵੱਲੋਂ ਇਸ ਮੁਕਾਬਲੇ ’ਚ ਹਰ ਜ਼ਿਲੇ ’ਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਆਉਣ ਵਾਲੇ ਵਿਦਿਆਰਥੀਆਂ ਦੇ ਨਾਂਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ।
ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ’ਚੋਂ ਇਸ ਮੁਕਾਬਲੇ ਲਈ 1, 655 ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਇਨਾਂ ’ਚੋਂ ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਬਾਰਵੀਂ ਕਲਾਸ ’ਚ ਪੜਦੇ ਗੁਰਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਿਲ ਕਰਕੇ ਐਪਲ ਦੀ ਆਈਪੈਡ ਜਿੱਤੀ ਹੈ ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਹਾਲਾ ਰਣੂੰਆਂ ਦੀ ਵਿਦਿਆਰਥਣ ਪਰੀਤੀ ਨੇ ਦੂਸਰਾ ਸਥਾਨ ਹਾਸਲ ਕਰਕੇ ਲੈਪਟੌਪ ਜਿੱਤਿਆ ਹੈ। ਇਸਦੇ ਨਾਲ ਹੀ ਸਾਧੂ ਸਿੰਘ ਸ਼ੇਰਗਿੱਲ ਮੈਪਲ ਬੀਅਰ ਕੈਨੇਡੀਅਨ ਸਕੂਲ ਮੁਕੰਦਪੁਰ ’ਚ ਪਹਿਲੀ ਜਮਾਤ ’ਚ ਪੜਦੀ ਨਿੱਕੀ ਜਿਹੀ ਬੱਚੀ ਗੁਰਸਿਮਰਤ ਕੌਰ ਨੇ ਤੀਸਰੇ ਸਥਾਨ ’ਤੇ ਰਹਿ ਕੇ ਐਂਡਰੋਇਡ ਟੈਬਲੇਟ ਜਿੱਤੀ ਹੈ।
ਵੀਡਿਓ ਕਾਲ ’ਤੇ ਗੱਲਬਾਤ ਦੌਰਾਨ ਗੁਰਵਿੰਦਰ ਸਿੰਘ ਨੇ ਸ਼੍ਰੀ ਵਿਜੈ ਇੰਦਰ ਸਿੰਗਲਾ ਨੂੰ ਦੱਸਿਆ ਕਿ ਉਸਨੂੰ ਗਾਉਣ ਦਾ ਬਹੁਤ ਸ਼ੌਕ ਹੈ ਅਤੇ ਜਦੋਂ ਉਸਨੇ ਇਸ ਆਨਲਾਇਨ ਮੁਕਾਬਲੇ ਬਾਰੇ ਸੁਣਿਆਂ ਤਾਂ ਉਸੇ ਵੇਲੇ ਇਸ ’ਚ ਭਾਗ ਲੈਣ ਦਾ ਪੱਕਾ ਮਨ ਬਣਾ ਲਿਆ। ਗੁਰਵਿੰਦਰ ਨੇ ਦੱਸਿਆ ਕਿ ਉਸਦੇ ਮਾਤਾ-ਪਿਤਾ ਤੇ ਉਸਦੇ ਸਕੂਲ ਅਧਿਆਪਕਾਂ ਦੀ ਹੌਸਲਾ ਅਫ਼ਜਾਈ ਸਦਕਾ ਹੀ ਉਸਨੇ ਪੂਰੇ ਜ਼ਿਲੇ ’ਚੋਂ ਬਾਜ਼ੀ ਮਾਰੀ ਹੈ।
ਇਸੇ ਤਰਾਂ ਦੂਜੇ ਸਥਾਨ ’ਤੇ ਰਹਿਣ ਵਾਲੀ ਸਰਕਾਰੀ ਸਕੂਲ ਦੀ ਵਿਦਿਆਰਥਣ ਪਰੀਤੀ ਨੇ ਦੱਸਿਆ ਕਿ ‘ਅੰਬੈਸਡਰਜ਼ ਆਫ਼ ਹੋਪ’ ਮੁਕਾਬਲੇ ਲਈ ਉਸਨੇ ਕੋਰੋਨਾਵਾਇਰਸ ਵਿਰੁੱਧ ਲੋਕਾਂ ’ਚ ਹੌਸਲਾ ਪੈਦਾ ਕਰਨ ਵਾਲੀ ਕਵਿਤਾ ਜ਼ਰੀਏ ਆਪਣੀ ਐਂਟਰੀ ਭੇਜੀ। ਉਸਨੇ ਦੱਸਿਆ ਕਿ ਉਸਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਸਨੂੰ ਪਤਾ ਲੱਗਿਆ ਕਿ ਉਸਨੇ ਜ਼ਿਲੇ ’ਚੋਂ ਦੂਜਾ ਇਨਾਮ ਜਿੱਤਿਆ ਹੈ। ਪਰੀਤੀ ਨੇ ਕਿਹਾ ਕਿ ਉਹ ਗਾਇਕੀ ਰਾਹੀਂ ਆਪਣਾ ਭਵਿੱਖ ਸੰਵਾਰਨਾ ਚਾਹੁੰਦੀ ਹੈ ਅਤੇ ਇਸ ਲਈ ਉਸਦਾ ਪਰਿਵਾਰ ਤੇ ਸਕੂਲ ਅਧਿਆਪਕ ਉਸਦਾ ਪੂਰਾ ਸਾਥ ਦੇ ਰਹੇ ਹਨ।
ਤੀਸਰੇ ਸਥਾਨ ’ਤੇ ਰਹਿਣ ਵਾਲੀ ਨਿੱਕੀ ਜਿਹੀ ਬੱਚੀ ਗੁਰਸਿਮਰਤ ਕੌਰ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਉਹ ਸਾਇੰਸਦਾਨ ਬਣ ਕੇ ਪੁਲਾੜ ’ਚ ਜਾਣਾ ਚਾਹੁੰਦੀ ਹੈ ਤੇ ਇਹ ਮੁਕਾਬਲਾ ਜਿੱਤ ਕੇ ਉਸਨੂੰ ਬਹੁਤ ਖ਼ੁਸ਼ੀ ਹੋਈ ਹੈ। ਇਸ ਮੌਕੇ ਗੁਰਸਿਮਰਤ ਦੇ ਪਿਤਾ ਨੇ ਕਿਹਾ ਕਿ ਕੋਵਿਡ-19 ਕਾਰਨ ਬੱਚਿਆਂ ਦੇ ਅਜਾਈਂ ਜਾ ਰਹੇ ਸਮੇਂ ਨੂੰ ਚੰਗੇ ਪਾਸੇ ਲਾਉਣ ਲਈ ਅਜਿਹਾ ਮੁਕਾਬਲਾ ਕਰਵਾਉਣ ਲਈ ਉਹ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਧਨਵਾਦ ਕਰਦੇ ਹਨ ਅਤੇ ਆਸ ਕਰਦੇ ਹਨ ਕਿ ਉਹ ਭਵਿੱਖ ’ਚ ਵੀ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਚੰਗੀਆਂ ਨੀਤੀਆਂ ਘੜਦੇ ਰਹਿਣਗੇ।
ਫੋਟੋ ਕੈਪਸ਼ਨ: ਜੇਤੂ ਵਿਦਿਆਰਥੀਆਂ ਨਾਲ ਵੀਡਿਓ ਕਾਲ ਜ਼ਰੀਏ ਗੱਲਬਾਤ ਕਰਦੇ ਹੋਏ ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ।

Have something to say? Post your comment

Campus Buzz

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਨੇ ਕਰਵਾਇਆ ਕੌਮੀ ਵੈਬੀਨਾਰ

ਉੱਘੇ ਭੌਤਿਕ ਵਿਗਿਆਨੀ ਪ੍ਰੋਫੈਸਰ ਅਰਵਿੰਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਨਿਯੁਕਤ

ਸ੍ਰੀ ਚਮਕੌਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਦੀ ਉਸਾਰੀ ਸ਼ੁਰੂ

ਖ਼ਾਲਸਾ ਕਾਲਜ ਵਿਖੇ ਕੋਰੋਨਾ ਮਹਾਮਾਂਰੀ ਤੋਂ ਬਚਾਅ ਲਈ 100 ਦੇ ਕਰੀਬ ਸਟਾਫ਼ ਨੇ ਲਗਾਇਆ ਟੀਕਾ

ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਅਧਿਆਪਕਾਂ ਵੱਲੋਂ ਦਾਖਲਾ ਮੁਹਿੰਮ ਤਹਿਤ ਘਰ-ਘਰ ਤੱਕ ਕੀਤੀ ਜਾ ਰਹੀ ਹੈ ਪਹੁੰਚ

ਖਾਲਸਾ ਕਾਲਜ ਵੈਟਰਨਰੀ ਵਿਖੇ ਫੀਲਡ ਵੈਟਰਨਰੀ ਅਫ਼ਸਰਾਂ ਲਈ 3 ਰੋਜ਼ਾ ਸਿਖਲਾਈ ਕੈਂਪ ਲਗਾਇਆ

ਮੰਤਰੀ ਮੰਡਲ ਵੱਲੋਂ 2 ਇੰਜੀਨੀਅਰਿੰਗ ਕਾਲਜਾਂ ਨੂੰ ਅਪਗ੍ਰੇਡ ਕਰਕੇ ਸਟੇਟ ਯੂਨੀਵਰਸਿਟੀ ਦਾ ਦਰਜਾ ਦੇਣ ਦੀ ਮਨਜ਼ੂਰੀ

ਖ਼ਾਲਸਾ ਕਾਲਜ ਵਿਖੇ ਚਾਰ ਰੋਜ਼ਾ ‘ਅੰਮਿ੍ਰਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ’¸

ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਆਪਣਾ 12ਵਾਂ ਸਥਾਪਨਾ ਦਿਵਸ ਮਨਾਇਆ

ਪੰਜਾਬ ਸਰਕਾਰ ਵਲੋਂ ਵਿਦੇਸ਼ਾਂ ‘ਚ ਪੜਾਈ ਅਤੇ ਨੌਕਰੀਆਂ ਲਈ ਵਿਸੇਸ਼ ਸੈੱਲ ਸ਼ੁਰੂ