Wednesday, September 02, 2026
ਤਾਜਾ ਖਬਰਾਂ
ਛੋਟੇ ਸਾਹਿਬਜ਼ਾਦਿਆਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੀਰੀ ਪੀਰੀ ਖਾਲਸਾ ਮਾਰਚ ਰਵਾਨਾਰਾਸ਼ਟਰੀ ਪੈਨਲ ਨੇ ਜਾਤੀਵਾਦੀ ਟਿੱਪਣੀ ਕਰਨ ਲਈ ਪੰਜਾਬ ਕਾਂਗਰਸ ਮੁਖੀ ਵੜਿੰਗ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ।ਹਲਦਵਾਨੀ ‘ਸ਼ੁੱਧੀਕਰਨ’ ਦੇ ਮੁੱਦੇ ਤੋਂ ਧਿਆਨ ਭਟਕਾਉਣ ਲਈ ਬਦਲੇ ਦੀ ਰਾਜਨੀਤੀ, ਵੜਿੰਗ ਵੱਲੋਂ NCSC ਦੇ ਗ੍ਰਿਫ਼ਤਾਰੀ ਸਬੰਧੀ ਹੁਕਮਾਂ ’ਤੇ ਤਿੱਖਾ ਪ੍ਰਤੀਕਰਮਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਵਿਖੇ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ ਦਾ ਆਯੋਜਨਅਗਾਂਹਵਧੂ ਕਿਸਾਨ ਤੇ ਪੰਜਾਬੀ ਲੇਖਕ ਸ. ਮਹਿੰਦਰ ਸਿੰਘ ਦੁਸਾਂਝ ਦੇ ਸਦੀਵੀ ਵਿਛੋੜੇ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾਪੰਥਕ ਏਕਤਾ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ 5ਵਾਂ ਸਥਾਪਨਾ ਦਿਵਸ

Campus Buzz

ਖਾਲਸਾ ਕਾਲਜ ਦੇ ਕਾਮਰਸ ਵਿਭਾਗ ਵੱਲੋਂ ‘ਐਲੂਮਨੀ ਮੀਟ-2023’ ਕਰਵਾਈ ਗਈ

Punjab News Express | February 27, 2023 05:41 PM

ਅੰਮ੍ਰਿਤਸਰ : ਖਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ ਵੱਲੋਂ ਅਲੂਮਨੀ ਮੀਟ-2023 ਕਰਵਾਈ ਗਈ, ਜਿਸ ’ਚ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਭਾਗ ਦੇ ਮੁਖੀ ਅਤੇ ਡੀਨ ਡਾ. ਏ.ਕੇ. ਕਾਹਲੋਂ ਅਤੇ ਅਲੂਮਨੀ ਮੀਟ ਦੇ ਕੋਆਰਡੀਨੇਟਰ ਡਾ. ਸਵਰਾਜ ਕੌਰ ਵੱਲੋਂ ਪ੍ਰਿੰ: ਡਾ. ਮਹਿਲ ਸਿੰਘ ਅਤੇ ਸਾਬਕਾ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ।

 ਪ੍ਰੋਗਰਾਮ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਸੰਬੋਧਨ ਕਿਹਾ ਕਿ ਐਲੂਮਨੀ ਮੀਟ ਦਾ ਮਕਸਦ ਕਾਲਜ ਦੇ ਸਾਬਕਾ ਅਤੇ ਮੌਜੂਦਾ ਵਿਦਿਆਰਥੀਆਂ ਵਿਚਕਾਰ ਆਪਸੀ ਲਾਹੇਵੰਦ ਤਾਲਮੇਲ ਨੂੰ ਉਤਸ਼ਾਹਿਤ ਕਰਨਾ ਹੈ, ਜੋ ਕਿ ਉਕਤ ਵਿਭਾਗ ਦੁਆਰਾ ਕੀਤਾ ਗਿਆ ਕਾਰਜ ਸ਼ਲਾਘਾਯੋਗ ਹੈ।

 ਇਸ ਮੌਕੇ ਡਾ. ਕਾਹਲੋਂ ਅਤੇ ਡਾ. ਸਵਰਾਜ ਕੌਰ ਨੇ ਸਾਂਝੇ ਤੌਰ ’ਤੇ ਕਿਹਾ ਕਿ ਸਾਬਕਾ ਵਿਦਿਆਰਥੀਆਂ ਨਾਲ ਸਬੰਧਾਂ ਨੂੰ ਬਣਾਈ ਰੱਖਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਮੌਜੂਦਾ ਵਿਰਾਸਤ ਨੂੰ ਬਣਾਉਣ ਅਤੇ ਅਲੂਮਨੀ ਕੁਨੈਕਸ਼ਨ ਦੁਆਰਾ ਵਿਦਿਆਰਥੀਆਂ ਦੀ ਪਲੇਸਮੈਂਟ ਨੂੰ ਬਿਹਤਰ ਬਣਾਉਣ ’ਚ ਸਹਾਈ ਸਿੱਧ ਹੁੰਦਾ ਹੈ। ਉਨ੍ਹਾਂ ਸਮਾਗਮ ਨੂੰ ਤਨਦੇਹੀ ਨਾਲ ਕਰਵਾਉਣ ਲਈ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। 

ਇਸ ਮੌਕੇ ਦਲਜੀਤ ਸਿੰਘ, ਸ. ਜਸਪ੍ਰੀਤ ਸਿੰਘ, ਸੀਮਤੀ ਨਵਪ੍ਰੀਤ ਕੌਰ, ਸ: ਜਸਕਰਨ ਸਿੰਘ, ਸ੍ਰੀਮਤੀ ਪ੍ਰੀਤੀ ਸਿੰਘ, ਸ. ਗੁਰਵਿੰਦਰ ਸਿੰਘ, ਸ. ਮਨਪ੍ਰੀਤ ਸਿੰਘ ਅਤੇ ਸ੍ਰੀਮਤੀ ਕੋਮਲ ਬਾਵਾ ਸਮੇਤ ਵੱਖ-ਵੱਖ ਬੈਚਾਂ ਤੋਂ ਵਿਭਾਗ ਦੇ ਪੁਰਾਣੇ ਵਿਦਿਆਰਥੀਆਂ ਨੇ ਮੀਟ ’ਚ ਸ਼ਿਰਕਤ ਕਰਦਿਆਂ ਆਪਣੇ ਕਾਲਜ ਅਤੇ ਵਿਭਾਗ ਨਾਲ ਬਿਤਾਏ ਯਾਦਗਾਰੀ ਪਲਾਂ ਨੂੰ ਯਾਦ ਕਰਦਿਆਂ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਮੌਕੇ ਡਾ. ਕਾਹਲੋਂ ਅਤੇ ਡਾ. ਸਵਰਾਜ ਕੌਰ ਵੱਲੋਂ ਸਾਬਕਾ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। 

ਇਸ ਮੌਕੇ ਡਾ. ਨਿਧੀ ਸਭਰਵਾਲ ਨੇ ਸਾਬਕਾ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਿਲਣੀ ਸਾਨੂੰ ਸਿੱਖਿਆ, ਖੋਜ ਅਤੇ ਵਿਭਾਗ ਦੀਆਂ ਹੋਰ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਅਤੇ ਸੁਵਿਧਾ ਪ੍ਰਦਾਨ ਕਰਨ ’ਚ ਮਦਦ ਕਰੇਗੀ। ਸਮਾਗਮ ਦੇ ਪ੍ਰਸਾਰਣ ਦੀ ਜ਼ਿੰਮੇਵਾਰੀ ਮੀਨੂੰ ਚੋਪੜਾ ਨੇ ਸੰਭਾਲੀ। ਇਸ ਮੌਕੇ ਡਾ. ਦੀਪਕ ਦੇਵਗਨ, ਡਾ. ਪੂਨਮ ਸ਼ਰਮਾ, ਡਾ. ਅਜੈ ਸਹਿਗਲ, ਡਾ. ਰਛਪਾਲ ਸਿੰਘ, ਡਾ. ਸਾਮੀਆ ਚੱਠਾ ਅਤੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

Campus Buzz

ਯੁਵਾ ਆਪਦਾ ਮਿੱਤਰ ਯੋਜਨਾ (YAMS) ਟ੍ਰੇਨਿੰਗ ਦੇ ਚੌਥੇ ਦਿਨ ਟ੍ਰੇਨੀਜ਼ ਨੂੰ ਫਸਟ ਏਡ, ਹੜ੍ਹ ਪ੍ਰਬੰਧਨ ਅਤੇ ਸਰਚ ਐਂਡ ਰੈਸਕਿਊ ਦੀ ਦਿੱਤੀ ਵਿਹਾਰਕ ਸਿਖਲਾਈ

ਗਿਆਨ ਜੋਤੀ ਐੱਨ.ਸੀ.ਸੀ. ਕੈਡਿਟਾਂ ਵੱਲੋਂ ਕਾਰਗਿਲ ਵਿਜੇ ਦਿਵਸ 'ਤੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ

ਮੁਫ਼ਤ ਸਕੂਲ ਬੈਗ ਯੋਜਨਾ ਤਹਿਤ ਵਿਧਾਇਕ ਕੁਲਜੀਤ ਰੰਧਾਵਾ ਵੱਲੋਂ ਸਕੂਲ ਆਫ਼ ਐਮੀਨੈਂਸ, ਡੇਰਾਬੱਸੀ ਵਿਖੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ਗਏ

ਸੀਜੀਸੀ ਲਾਂਡਰਾਂ ਵਿਖੇ ਨਵੇਂ ਵਿਦਿਆਰਥੀਆਂ ਲਈ ‘ਪ੍ਰਾਰੰਭ 2026’ ਓਰੀਐਂਟੇਸ਼ਨ ਪ੍ਰੋਗਰਾਮ

ਸੀਜੀਸੀ ਲਾਂਡਰਾਂ ਵਿਖੇ ਨਵੇਂ ਵਿਦਿਆਰਥੀਆਂ ਲਈ ‘ਪ੍ਰਾਰੰਭ 2026’ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ

‘ਖਾਲਸਾ ਯੂਨੀਵਰਸਿਟੀ’ ਉਚ ਪੱਧਰੀ ਪ੍ਰੋਫੈਸ਼ਨਲ ਵਿੱਦਿਆ ਪ੍ਰਦਾਨ ਕਰਨ ਦੇ ਰਾਹ ’ਤੇ 

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ "ਟ੍ਰਾਂਸਲੇਸ਼ਨਲ ਟ੍ਰੈਂਡਜ਼ ਇਨ ਨੈਚੁਰਲ ਐਂਡ ਹੈਲਥ ਸਾਇੰਸਜ਼" ਵਿਸ਼ੇ 'ਤੇ ਆਯੋਜਿਤ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਅੱਠ ਦੇਸ਼ਾਂ ਦੇ 300 ਤੋਂ ਵੱਧ ਵਿਗਿਆਨੀਆਂ ਅਤੇ ਖੋਜਾਰਥੀਆਂ ਨੇ ਭਾਗ ਲਿਆ

ਖ਼ਾਲਸਾ ਕਾਲਜ ਵਿਖੇ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ-ਮੇਲੇ ਦਾ ਸ਼ਾਨੋ-ਸ਼ੌਕਤ ਨਾਲ ਉਦਘਾਟਨ

ਡਾ. ਬਲਬੀਰ ਕੌਰ ਦੀ ਪੁਸਤਕ ਹੋਈ ਰਿਲੀਜ਼

ਬ੍ਰਿਗੇਡੀਅਰ ਡੀ.ਐਸ. ਸਰਾਓ ਨੇ "ਦ ਵਰਲਡ ਐਟ ਵਾਰ: ਦ ਮਿਡਲ ਈਸਟ ਇਮਬਰੋਗਲੀਓ" 'ਤੇ ਭਾਸ਼ਣ ਦਿੱਤਾ।