Sunday, October 18, 2026
ਤਾਜਾ ਖਬਰਾਂ
• ਨੇਹਾ ਸ਼ੋਰੀ ਤੋਂ ਪਰਵਿੰਦਰ ਝੋਟਾ ਤੱਕ: ਕਤਲਾਂ ਨੇ ਪੰਜਾਬ ਦੇ ਕਥਿਤ ਡਰੱਗ-ਪੁਲਿਸ ਗਠਜੋੜ 'ਤੇ ਸਵਾਲ ਉਠਾਏ • ਝੋਟਾ ਕਤਲ: ਅਪਰਾਧ ਸਥਾਨ ਨੂੰ ਢਾਹੁਣ ਨਾਲ ਪਰਦਾ ਪਾਉਣ ਦੇ ਦੋਸ਼ ਲੱਗੇ, ਮਾਨ ਸਰਕਾਰ ਅਤੇ ਪੁਲਿਸ ਜਾਂਚ ਦੇ ਘੇਰੇ ਵਿੱਚ  • ਝੋਟਾ ਕਤਲ ਮਾਮਲੇ 'ਤੇ 15 ਅਕਤੂਬਰ ਨੂੰ ਪੰਜਾਬ ਬੰਦ ਨੂੰ ਕਿਸਾਨ ਯੂਨੀਅਨਾਂ, ਸ਼੍ਰੋਮਣੀ ਕਮੇਟੀ, ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦਾ ਸਮਰਥਨ ਪ੍ਰਾਪਤ  • ਸੰਤ ਸੀਚੇਵਾਲ ਨੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਨੂੰ ਮੰਦਭਾਗਾ ਦੱਸਿਆ, ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰਸਤਿਆਂ 'ਤੇ ਸਵਾਲ ਉਠਾਏ • ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਅੰਮ੍ਰਿਤਸਰ ਅਤੇ ਬਠਿੰਡਾ ਵਿੱਚ 78 ਕਰੋੜ ਰੁਪਏ ਦੀ ਜ਼ਮੀਨ ਖਰੀਦੇ ਜਾਣ 'ਤੇ ਈਡੀ ਨੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ • ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲੇ ਅੰਮ੍ਰਿਤਸਰ ਦੇ ਦੋ ਨੌਜਵਾਨ ਜ਼ਖਮੀ, ਪੰਚਕੂਲਾ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ

Campus Buzz

ਖ਼ਾਲਸਾ ਕਾਲਜ ਫ਼ਾਰਮੇਸੀ ਵਿਖੇ ਅੰਤਰ-ਵਿਭਾਗੀ ਭਾਸ਼ਣ ਮੁਕਾਬਲੇ ਕਰਵਾਏ ਗਏ

Punjab News Express | February 28, 2023 06:57 PM

ਅੰਮ੍ਰਿਤਸਰ : ਖਾਲਸਾ ਕਾਲਜ ਆਫ਼ ਫਾਰਮੇਸੀ ਵਿਖੇ ਖਾਲਸਾ ਕਾਲਜ ਆਫ਼ ਫਾਰਮੇਸੀ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ‘ਆਨਲਾਈਨ ਕਲਾਸਾਂ ਦੇ ਫਾਇਦੇ ਅਤੇ ਨੁਕਸਾਨ’ ਵਿਸ਼ੇ ’ਤੇ ਡਿਬੇਟ ਅਤੇ ਐਕਸਟੈਂਪੋਰ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਆਰ. ਕੇ. ਧਵਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਆਯੋਜਿਤ ਇਸ ਸਮਾਗਮ ’ਚ 50 ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਇਸ ਮੌਕੇ ਡਾ. ਧਵਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਮੁਕਾਬਲੇਬਾਜ਼ੀ ਦੇ ਯੁੱਗ ’ਚ ਵਿੱਦਿਅਕ ਸੰਸਥਾਵਾਂ ’ਚ ਉਕਤ ਪ੍ਰਤੀਯੋਗਤਾਵਾਂ ਕਰਵਾਉਣਾ ਅਤਿ ਲਾਜ਼ਮੀ ਹੈ, ਜਿਸ ਨਾਲ ਮੰਚ ’ਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ’ਚ ਝਿਜਕ ਮਹਿਸੂਸ ਕਰਨ ਵਾਲੇ ਵਿਦਿਆਰਥੀਆਂ ’ਚ ਆਤਮ ਵਿਸ਼ਵਾਸ਼ ਪੈਦਾ ਹੁੰਦਾ ਹੈ। 

ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਕਰਵਾਏ ਵਾਦ-ਵਿਵਾਦ ਮੁਕਾਬਲੇ ’ਚ ਬੀ. ਫਾਰਮੇਸੀ ਸਮੈਸਟਰ 8ਵੇਂ ਦੇ ਨਿਖਿਲ ਅਤੇ ਅੰਕੁਸ਼ ਦੀ ਟੀਮ ਜੇਤੂ ਰਹੀ। ਜਦਕਿ ਬੀ. ਫਾਰਮੇਸੀ, ਚੌਥੇ ਸਮੈਸਟਰ ਦੇ ਸੁਖਮਨਪ੍ਰੀਤ ਤੇ ਮੁਸਕਾਨ ਅਤੇ ਡੀ. ਫਾਰਮੇਸੀ ਦੂਸਰਾ ਸਾਲ ਦੇ ਕੁਲਦੀਪ ਅਤੇ ਉਦੈ ਨੇ ਦੂਜਾ ਸਥਾਨ ਹਾਸਲ ਕੀਤਾ।
ਡਾ. ਧਵਨ ਨੇ ਕਿਹਾ ਕਿ ਇਸ ਤੋਂ ਇਲਾਵਾ ਬੀ. ਐਸ. ਸੀ. ਸਮੈਸਟਰ 6ਵਾਂ ਦੇ ਰਮਨਜੋਤ ਅਤੇ ਮਨਸੀਰਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਕਸਟੈਂਪੋਰ ਮੁਕਾਬਲੇ ’ਚ ਬੀ. ਐਸ. ਸੀ. ਸਮੈਸਟਰ 6ਵੇਂ ਦੇ ਵਿਦਿਆਰਥੀ ਕੋਮਲਪ੍ਰੀਤ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦ ਕਿ ਇਸੇ ਮੁਕਾਬਲੇ ’ਚ ਪਵਨਦੀਪ ਅਤੇ ਕੁਲਦੀਪ ਨੇ ਦੂਜਾ ਅਤੇ ਗੈਵਿਨ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਡਾ. ਧਵਨ ਨੇ ਜੇਤੂਆਂ ਨੂੰ ਸਰਟੀਫ਼ਿਕੇਟ ਤਕਸੀਮ ਉਪਰੰਤ ਸਮਾਗਮ ਦੀ ਸਫਲਤਾ ਲਈ ਪ੍ਰਬੰਧਕਾਂ ਅਤੇ ਜੱਜਾਂ ਨੂੰ ਵੀ ਮੁਬਾਰਬਾਦ ਦਿੱਤੀ।

Have something to say? Post your comment

google.com, pub-6021921192250288, DIRECT, f08c47fec0942fa0

Campus Buzz

ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ਸਾਲਾਨਾ ਫਰੈਸ਼ਰਜ਼ ਪਾਰਟੀ 'ਪਰਿਚਯ 2026'

ਯੁਵਾ ਆਪਦਾ ਮਿੱਤਰ ਯੋਜਨਾ (YAMS) ਟ੍ਰੇਨਿੰਗ ਦੇ ਚੌਥੇ ਦਿਨ ਟ੍ਰੇਨੀਜ਼ ਨੂੰ ਫਸਟ ਏਡ, ਹੜ੍ਹ ਪ੍ਰਬੰਧਨ ਅਤੇ ਸਰਚ ਐਂਡ ਰੈਸਕਿਊ ਦੀ ਦਿੱਤੀ ਵਿਹਾਰਕ ਸਿਖਲਾਈ

ਗਿਆਨ ਜੋਤੀ ਐੱਨ.ਸੀ.ਸੀ. ਕੈਡਿਟਾਂ ਵੱਲੋਂ ਕਾਰਗਿਲ ਵਿਜੇ ਦਿਵਸ 'ਤੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ

ਮੁਫ਼ਤ ਸਕੂਲ ਬੈਗ ਯੋਜਨਾ ਤਹਿਤ ਵਿਧਾਇਕ ਕੁਲਜੀਤ ਰੰਧਾਵਾ ਵੱਲੋਂ ਸਕੂਲ ਆਫ਼ ਐਮੀਨੈਂਸ, ਡੇਰਾਬੱਸੀ ਵਿਖੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ਗਏ

ਸੀਜੀਸੀ ਲਾਂਡਰਾਂ ਵਿਖੇ ਨਵੇਂ ਵਿਦਿਆਰਥੀਆਂ ਲਈ ‘ਪ੍ਰਾਰੰਭ 2026’ ਓਰੀਐਂਟੇਸ਼ਨ ਪ੍ਰੋਗਰਾਮ

ਸੀਜੀਸੀ ਲਾਂਡਰਾਂ ਵਿਖੇ ਨਵੇਂ ਵਿਦਿਆਰਥੀਆਂ ਲਈ ‘ਪ੍ਰਾਰੰਭ 2026’ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ

‘ਖਾਲਸਾ ਯੂਨੀਵਰਸਿਟੀ’ ਉਚ ਪੱਧਰੀ ਪ੍ਰੋਫੈਸ਼ਨਲ ਵਿੱਦਿਆ ਪ੍ਰਦਾਨ ਕਰਨ ਦੇ ਰਾਹ ’ਤੇ 

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ "ਟ੍ਰਾਂਸਲੇਸ਼ਨਲ ਟ੍ਰੈਂਡਜ਼ ਇਨ ਨੈਚੁਰਲ ਐਂਡ ਹੈਲਥ ਸਾਇੰਸਜ਼" ਵਿਸ਼ੇ 'ਤੇ ਆਯੋਜਿਤ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਅੱਠ ਦੇਸ਼ਾਂ ਦੇ 300 ਤੋਂ ਵੱਧ ਵਿਗਿਆਨੀਆਂ ਅਤੇ ਖੋਜਾਰਥੀਆਂ ਨੇ ਭਾਗ ਲਿਆ

ਖ਼ਾਲਸਾ ਕਾਲਜ ਵਿਖੇ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ-ਮੇਲੇ ਦਾ ਸ਼ਾਨੋ-ਸ਼ੌਕਤ ਨਾਲ ਉਦਘਾਟਨ

ਡਾ. ਬਲਬੀਰ ਕੌਰ ਦੀ ਪੁਸਤਕ ਹੋਈ ਰਿਲੀਜ਼