Tuesday, May 21, 2024

Campus Buzz

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਇੰਟਰ-ਇੰਟਰਨਸ਼ਿਪ ਕੁਇਜ਼’ ਮੁਕਾਬਲਾ ਕਰਵਾਇਆ ਗਿਆ

Punjab News Express | April 01, 2023 09:42 AM

ਅੰਮ੍ਰਿਤਸਰ : ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ‘ਇੰਟਰ-ਇੰਟਰਨਸ਼ਿਪ ਕੁਇਜ਼’ ਮੁਕਾਬਲਾ ਕਰਵਾਇਆ। ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੀ ਅਗਵਾਈ ਹੇਠ ਇਹ ਕਵਿੱਜ਼ ਮੁਕਾਬਲਾ 2017-18 ਦੇ ਬੀ. ਵੀ. ਐਸਸੀ ਅਤੇ ਏ. ਐਚ. ਵਿਦਿਆਰਥੀਆਂ ਦੇ 2 ਇੰਟਰਨਸ਼ਿਪ ਬੈਚਾਂ ਦਰਮਿਆਨ ਆਯੋਜਿਤ ਕੀਤਾ ਗਿਆ। ਇਹ ਮੁਕਾਬਲਾ ਵਿਦਿਆਰਥੀਆਂ ’ਚ ਉਨ੍ਹਾਂ ਦੇ ਗਿਆਨ ਨੂੰ ਵਧਾਉਣ ਅਤੇ ਸਮੇਂ ਦੀ ਰਫ਼ਤਾਰ ਨਾਲ ਆਧੁਨਿਕ ਤਕਨੀਕ ’ਚ ਤਾਲਮੇਲ ਬਣਾਉਣ ਦੇ ਮਕਸਦ ਤਹਿਤ ਕਰਵਾਇਆ ਗਿਆ। 

ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰ: ਡਾ. ਵਰਮਾ ਨੇ ਐਮ. ਡੀ. ਡਾ. ਐਸ. ਕੇ. ਨਾਗਪਾਲ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕਰਨ ਉਪਰੰਤ ਕਿਹਾ ਕਿ ਮੌਜ਼ੂਦਾ ਸਮੇਂ ’ਚ ਦੋਵੇਂ ਬੈਚ ਪੀ. ਸੀ. ਆਈ. ਪਾਠਕ੍ਰਮ ਮੁਤਾਬਕ ਇਕ ਸਾਲ ਦੇ ਲਾਜ਼ਮੀ ਰੋਟੇਟਰੀ ਇੰਟਰਨਸ਼ਿਪ ਪ੍ਰੋਗਰਾਮ ਦੀ ਪ੍ਰੀਕ੍ਰਿਆ ’ਚੋਂ ਗੁਜ਼ਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਲਜ ਦੇ ਇੰਟਰਨੀਜ਼ ਨੂੰ ਉਨ੍ਹਾਂ ਦੇ ਕੋਰਸ ਪਾਠਕ੍ਰਮ (ਉਨ੍ਹਾਂ ਦੀ ਸਿਖਲਾਈ ਲਾਈਵ ਸਟਾਕ ਦੀਆਂ ਵੱਖ-ਵੱਖ ਬਿਮਾਰੀਆਂ ਦੇ ਇਲਾਜ ’ਤੇ ਜ਼ੋਰ ਦਿੰਦੀ ਹੈ) ਦੇ ਅਨੁਸਾਰ ਵੱਡੇ-ਛੋਟੇ ਜਾਨਵਰਾਂ ਦੇ ਇਲਾਜ ਅਤੇ ਪ੍ਰਬੰਧਨ ’ਚ ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਲਈ ਚੰਗੀ ਤਰ੍ਹਾਂ ਸਿਖਲਾਈ ਦਿੱਤੀ ਜਾ ਰਹੀ ਹੈ। 

ਇਸ ਮੌਕੇ ਵੈਟਰਨਰੀ ਮਾਈਕ੍ਰੋਬਾਇਓਲੋਜੀ ਪ੍ਰੋਫੈਸਰ ਅਤੇ ਐਚ. ਓ. ਡੀ. ਡਾ. ਪੀ. ਐਨ. ਦਿਵੇਦੀ ਨੇ ਕੁਇਜ਼ ਮਾਸਟਰ ਵਜੋਂ ਭੂਮਿਕਾ ਨਿਭਾਈ। ਜਦਕਿ ਜਿਊਰੀ ਟੀਮ ’ਚ ਡਾ. ਬਖਸ਼ੀ, ਡਾ: ਗੰਡੋਤਰਾ ਅਤੇ ਡਾ. ਨਰੇਸ਼ ਰਾਮਪਾਲ ਵੀ ਸ਼ਾਮਿਲ ਸਨ। ਇਸ ਮੌਕੇ 2017 ਬੈਚ ਦੀ ਹਿਨਾ, ਮਾਨਸੀ ਅਤੇ ਰੀਤਇੰਦਰ ਸਿੰਘ ਦੀ ਟੀਮ ਜੇਤੂ ਰਹੀ। ਜਦਕਿ 2018 ਬੈਚ ਦੇ ਹਰਮਨਜੋਤ, ਸ਼ੁਭਮ ਅਤੇ ਪਿ੍ਰਆ ਸੋਮਾਨੀ ਦੀ ਟੀਮ ਫ਼ਸਟ ਰਨਰ ਅੱਪ ਰਹੀ ਅਤੇ 2018 ਬੈਚ ਦੇ ਵਿਦਿਆਰਥੀ ਦਿ੍ਰਸ਼ਟੀ, ਅਮਰਵੀਰ ਅਤੇ ਜੋਏਦੀਪ ਨੂੰ ਸੈਕਿੰਡ ਰਨਰ ਅਪ ਐਲਾਨਿਆ ਗਿਆ। 

ਇਸ ਮੌਕੇ ਪ੍ਰਿੰ: ਡਾ. ਵਰਮਾ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਵਜੋਂ ਇਨਾਮ ਅਤੇ ਪ੍ਰੇਰਿਤ ਕਰਨ ਲਈ ਸਰਟੀਫਿਕੇਟ ਵੀ ਦਿੱਤੇ ਗਏ। ਉਨ੍ਹਾਂ ਸਮੁੱਚੇ ਪ੍ਰੋਗਰਾਮ ਦੇ ਸਫ਼ਲ ’ਤੇ ਵਿਦਿਆਰਥੀਆਂ ਨੇ ਸਟਾਫ਼ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਨਿਯਮਿਤ ਅੰਤਰਾਲਾਂ ’ਤੇ ਆਯੋਜਿਤ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀ ਪ੍ਰਤੀਯੋਗਤਾ ਯਕੀਨੀ ਤੌਰ ’ਤੇ ਬੇਹਤਰ ਸੰਭਾਵੀ ਲਈ ਆਪਸ ’ਚ ਸਕਾਰਾਤਮਕ ਮੁਕਾਬਲੇ ਦੀ ਸ਼ੁਰੂਆਤ ਕਰੇਗੀ। ਉਨ੍ਹਾਂ ਕਿਹਾ ਕਿ ਵੈਟਰਨਰੀ ਡਾਕਟਰਾਂ ਲਈ ਰਾਜ ਅਤੇ ਕੇਂਦਰ ਸਰਕਾਰ ਦੇ ਯੂਨੀਵਰਸਿਟੀਆਂ, ਸਹਿਕਾਰੀ, ਫੌਜ, ਬੈਂਕ, ਬੀਮਾ ਜਾਂ ਫਾਰਮਾਸਿਊਟੀਕਲ ਖੇਤਰ ’ਚ ਸੇਵਾਵਾਂ ਨਿਭਾਉਣ ਸਬੰਧੀ ਕਈ ਅਵਸਰ ਹਨ ਅਤੇ ਇਸ ਤੋਂ ਇਲਾਵਾ ਉਹ ਡੇਅਰੀ, ਬੱਕਰੀ, ਸੂਰ, ਮੁਰਗੀ ਅਤੇ ਹੋਰ ਪਸ਼ੂ ਉਤਪਾਦਨ ਯੂਨਿਟਾਂ ’ਚ ਵੀ ਸਫਲ ਉੱਦਮੀ ਬਣ ਸਕਦੇ ਹਨ। 

ਇਸ ਮੌਕੇ ਡਾ. ਪੀ. ਐਸ. ਮਾਵੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਤੋਂ ਇਲਾਵਾ ਡਾ. ਵਰਮਾ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਸ਼ੂ ਪਾਲਕਾਂ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਚੰਗੀ ਤਰ੍ਹਾਂ ਸਿੱਖਿਅਤ ਪਸ਼ੂ ਚਿਕਿਤਸਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਇਹ ਮੁਕਾਬਲਾ ਭਵਿੱਖ ਦੇ ਇੰਟਰਨੀਆਂ ਦੀ ਬੇਹਤਰੀ ਲਈ ਰੁਝਾਨ ਤੈਅ ਕਰੇਗਾ।

Have something to say? Post your comment

google.com, pub-6021921192250288, DIRECT, f08c47fec0942fa0

Campus Buzz

ਪੁਰਾਣੀ ਪੁਲਿਸ ਲਾਈਨ ਸਕੂਲ ਦੀ ਵਿਦਿਆਰਥਣ ਖ਼ੁਸ਼ੀ ਗੋਇਲ ਨੇ ਕਾਮਰਸ ਗਰੁੱਪ 'ਚੋਂ 97.4 ਫ਼ੀਸਦੀ ਅੰਕ ਲੈਕੇ ਸੂਬੇ 'ਚੋਂ 13ਵਾਂ ਰੈਂਕ ਹਾਸਲ ਕੀਤਾ

ਨਵਰੀਤ ਕੌਰ ਨੇ ਸਰਕਾਰੀ ਸਕੂਲ ਖਿਆਲਾ ਕਲਾਂ ਦੀ 12 ਵੀਂ ਜਮਾਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ। 

ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਅਕਾਲ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਦੇ ਸਾਲਾਨਾ ਇਨਾਮ ਵੰਡ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ

ਵਿਧਾਨ ਸਭਾ ਸਪੀਕਰ ਅਤੇ ਪਸ਼ੂ ਪਾਲਣ ਮੰਤਰੀ ਨੇ ਗਡਵਾਸੂ ਦੇ ਵਿਦਿਆਰਥੀਆਂ ਨੂੰ ਡਿਗਰੀਆਂ, ਮੈਰਿਟ ਸਰਟੀਫ਼ਿਕੇਟ ਅਤੇ ਸੋਨ ਤਮਗ਼ੇ ਵੰਡੇ

ਸਿੱਖਿਆ ਸੰਸਥਾਵਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਮੁੱਖ ਮੰਤਰੀ

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਮਨਾਇਆ ਯੋਗ ਉਤਸਵ

ਸਰਕਾਰੀ ਕਾਲਜ ਲੜਕੀਆਂ ਦੀ ਪ੍ਰਿੰਸੀਪਲ ਤੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ

ਇੰਟੈਕ ਅੰਮ੍ਰਿਤਸਰ ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਵਰਚੁਅਲ ਲੈਬਾਂ ਦੇ ਨੋਡਲ ਕੇਂਦਰ ਦੀ ਹੋਈ ਸਥਾਪਨਾ

ਖ਼ਾਲਸਾ ਕਾਲਜ ਵੂਮੈਨ ਵਿਖੇ ‘ਮਾਨਸਿਕ ਸਿਹਤ ਅਤੇ ਮੈਡੀਟੇਸ਼ਨ’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ