Friday, April 26, 2024

Campus Buzz

ਖ਼ਾਲਸਾ ਕਾਲਜ ਫ਼ਾਰਮੇਸੀ ਨੂੰ ਉਚ ਪੱਧਰੀ ਐਨ. ਬੀ. ਏ. ਵੱਲੋਂ ਮਿਲੀ ਮਾਨਤਾ

Punjab News Express | January 19, 2023 04:52 PM

 ਅੰਮ੍ਰਿਤਸਰ : ਖ਼ਾਲਸਾ ਕਾਲਜ ਆਫ਼ ਫਾਰਮੇਸੀ ਆਪਣੀ ਖੋਜ ਅਤੇ ਸ਼ਾਨਦਾਰ ਅਕਾਦਮਿਕ ਗਤੀਵਿਧੀਆਂ ਸਦਕਾ ਵੱਕਾਰੀ ‘ਨੈਸ਼ਨਲ ਬੋਰਡ ਆਫ਼ ਐਕ੍ਰੀਡੇਸ਼ਨ’ (ਐਨ. ਬੀ. ਏ.) ਵੱਲੋਂ ਮਾਨਤਾ ਪ੍ਰਾਪਤ ਕਰਨ ਵਾਲੀ ਇਲਾਕੇ ਦੀ ਪਹਿਲੀ ਵਿੱਦਿਅਕ ਸੰਸਥਾ ਬਣ ਗਈ ਹੈ। ਕਾਲਜ ’ਚ ਮੌਜੂਦ ਅਕਾਦਮਿਕ, ਖੋਜ ਅਤੇ ਬੁਨਿਆਦੀ ਢਾਂਚੇ ਲਈ ਐਨ. ਬੀ. ਏ. ਵੱਲੋਂ ਸਖ਼ਤ ਨਿਰੀਖਣ ਉਪਰੰਤ ਇਹ ਦਰਜਾ ਹਾਸਲ ਹੋਇਆ ਹੈ।

ਇਸ ਮੌਕੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਪਿ੍ਰੰਸੀਪਲ ਡਾ. ਆਰ. ਕੇ. ਧਵਨ ਨੂੰ ਇਸ ਸਨਮਾਨ ਲਈ ਵਧਾਈ ਦਿੰਦਿਆਂ ਕਿਹਾ ਕਿ ਉਕਤ ਦਰਜਾ ਸੰਸਥਾ ’ਚ ਅਕਾਦਮਿਕ ਅਤੇ ਖੋਜ ਨੂੰ ਹੋਰ ਹੁੰਗਾਰਾ ਦੇਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਇਹ ਕਾਲਜ ਪੂਰੇ ਉੱਤਰੀ ਭਾਰਤ ’ਚ ਫਾਰਮੇਸੀ ਖੇਤਰ ’ਚ ਸਰਵੋਤਮ ਸੰਸਥਾ ਹੈ।

ਇਸ ਮੌਕੇ ਡਾ. ਧਵਨ ਨੇ ਕਿਹਾ ਕਿ ਐਨ. ਬੀ. ਏ. ਦੇ ਮਾਹਿਰਾਂ ਦੀ ਇਕ ਉੱਚ ਪੱਧਰੀ ਟੀਮ ਨੇ ਪਿਛਲੇ ਦਿਨੀਂ ਕਾਲਜ ਦਾ ਦੌਰਾ ਕੀਤਾ ਅਤੇ ਮੌਕੇ ’ਤੇ ਮੁਆਇੰਨਾ ਕਰਨ ਉਪਰੰਤ ਉਪਲਬਧ ਸਹੂਲਤਾਂ ਸਬੰਧੀ ਆਪਣੀਆਂ ਰਿਪੋਰਟਾਂ ਰਾਸ਼ਟਰੀ ਸੰਸਥਾ ਨੂੰ ਸੌਂਪੀਆਂ। ਉਨ੍ਹਾਂ ਕਿਹਾ ਕਿ ਐਨ. ਬੀ. ਏ. ਦਾ ਉਦੇਸ਼ ਤਕਨੀਕੀ ਸਿੱਖਿਆ ਲਈ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਉਤਸ਼ਾਹਿਤ ਕਰਨਾ ਹੈ, ਜੋ ਕਿ ਯਕੀਨੀ ਤੌਰ ’ਤੇ ਕਾਲਜ ਦੇ ਵਿਜ਼ਨ ਨੂੰ ਮਾਨਤਾ ਪ੍ਰਦਾਨ ਕਰਦਾ ਹੈ।

Have something to say? Post your comment

google.com, pub-6021921192250288, DIRECT, f08c47fec0942fa0

Campus Buzz

ਪੁਰਾਣੀ ਪੁਲਿਸ ਲਾਈਨ ਸਕੂਲ ਦੀ ਵਿਦਿਆਰਥਣ ਖ਼ੁਸ਼ੀ ਗੋਇਲ ਨੇ ਕਾਮਰਸ ਗਰੁੱਪ 'ਚੋਂ 97.4 ਫ਼ੀਸਦੀ ਅੰਕ ਲੈਕੇ ਸੂਬੇ 'ਚੋਂ 13ਵਾਂ ਰੈਂਕ ਹਾਸਲ ਕੀਤਾ

ਨਵਰੀਤ ਕੌਰ ਨੇ ਸਰਕਾਰੀ ਸਕੂਲ ਖਿਆਲਾ ਕਲਾਂ ਦੀ 12 ਵੀਂ ਜਮਾਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ। 

ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਅਕਾਲ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਦੇ ਸਾਲਾਨਾ ਇਨਾਮ ਵੰਡ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ

ਵਿਧਾਨ ਸਭਾ ਸਪੀਕਰ ਅਤੇ ਪਸ਼ੂ ਪਾਲਣ ਮੰਤਰੀ ਨੇ ਗਡਵਾਸੂ ਦੇ ਵਿਦਿਆਰਥੀਆਂ ਨੂੰ ਡਿਗਰੀਆਂ, ਮੈਰਿਟ ਸਰਟੀਫ਼ਿਕੇਟ ਅਤੇ ਸੋਨ ਤਮਗ਼ੇ ਵੰਡੇ

ਸਿੱਖਿਆ ਸੰਸਥਾਵਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਮੁੱਖ ਮੰਤਰੀ

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਮਨਾਇਆ ਯੋਗ ਉਤਸਵ

ਸਰਕਾਰੀ ਕਾਲਜ ਲੜਕੀਆਂ ਦੀ ਪ੍ਰਿੰਸੀਪਲ ਤੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ

ਇੰਟੈਕ ਅੰਮ੍ਰਿਤਸਰ ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਵਰਚੁਅਲ ਲੈਬਾਂ ਦੇ ਨੋਡਲ ਕੇਂਦਰ ਦੀ ਹੋਈ ਸਥਾਪਨਾ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਇੰਟਰ-ਇੰਟਰਨਸ਼ਿਪ ਕੁਇਜ਼’ ਮੁਕਾਬਲਾ ਕਰਵਾਇਆ ਗਿਆ