Sunday, October 25, 2020

Campus Buzz

ਆਈ. ਆਈ. ਟੀ ਰੋਪੜ ਵਿਖੇ ਮਹਾਤਮਾ ਗਾਂਧੀ ਜੀ ਦੀ 150ਵੀਂ ਜਯੰਤੀ ਸਮਾਗਮ ਦਾ ਆਯੋਜਨ

ਪੰਜਾਬ ਨਿਊਜ਼ ਐਕਸਪ੍ਰੈਸ | October 03, 2020 01:27 PM

ਰੂਪਨਗਰ: ਆਈ. ਆਈ. ਟੀ ਰੋਪੜ ਵਲੋਂ ਮਹਾਤਮਾ ਗਾਂਧੀ ਜੀ ਦੀ 150ਵੀਂ ਜਯੰਤੀ ਦੇ ਮੌਕੇ ਤੇ ਮਿਤੀ 1 ਅਕਤੂਬਰ 2020 ਨੂੰ ਸੰਸਥਾਨ ਵਿਖੇ ਇੱਕ ਆਨਲਾਈਨ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਆਈ. ਆਈ. ਟੀ ਰੋਪੜ ਦੇ ਨਿਰਦੇਸ਼ਕ ਪ੍ਰੋ. ਸਰਿਤ ਕੁਮਾਰ ਦਾਸ ਨੇ ਮਹਾਤਮਾ ਗਾਂਧੀ ਜੀ ਦੇ ਜੀਵਨ ਅਤੇ ਜੀਵਨ ਦਰਸ਼ਨ ਨੂੰ ਕਿੰਝ ਆਪਣੇ ਰੋਜ਼ਾਨਾ ਕਾਰਜਾਂ ਵਿਚ ਸ਼ਾਮਲ ਕਰਨਾ ਚਾਹੀਦਾ ਹੈ ਬਾਬਤ ਵਿਚਾਰ ਸਾਂਝੇ ਕੀਤੇ। ਉਨ੍ਹਾਂ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਕੋਈ ਵੀ ਕਾਰਜ ਕਰਦੇ ਹੋਏ ਨੀਯਤ, ਉੱਦਮ ਅਤੇ ਇਮਾਨਦਾਰੀ ਨਾਮਕ ਤਿੰਨ ਤੱਤ ਇੱਕ ਵਿਲੱਖਣ ਮਹੱਤਵ ਰੱਖਦੇ ਹਨ।

ਪ੍ਰੋ. ਦਾਸ ਨੇ ਇਹ ਵੀ ਦੱਸਿਆ ਕਿ ਮਹਾਤਮਾ ਗਾਂਧੀ ਜੀ ਮਹਾਤਮਾ ਇਸ ਕਰਕੇ ਜਾਣੇ ਜਾਂਦੇ ਹਨ ਕਿਉਂਕਿ ਉਨ੍ਹਾਂ ਆਪਣੇ ਟੀਚੇ ਦੀ ਪ੍ਰਾਪਤੀ ਨੂੰ ਜਿੰਨਾ ਮਹੱਤਵ ਦਿੱਤਾ ਉੱਨਾ ਹੀ ਮਹੱਤਵ ਮਾਨਵੀ ਮੁੱਲਾਂ ਨੂੰ ਦਿੱਤਾ। ਪ੍ਰੋ. ਦਾਸ ਨੇ ਕਿਹਾ ਕਿ ਮਹਾਤਮਾ ਗਾਂਧੀ ਜੀ ਨੇ ਮਾਨਵੀ ਮੁੱਲਾਂ ਨੂੰ ਸੁਰੱਖਿਅਤ ਰੱਖਦੇ ਹੋਏ ਅਜ਼ਾਦੀ ਅੰਦੋਲਨ ਦੀ ਮਸ਼ਾਲ ਜਗਾਈ ਰੱਖੀ।

ਪ੍ਰੋ. ਦਾਸ ਨੇ ਕਿਹਾ ਕਿ ਮਹਾਤਮਾ ਗਾਂਧੀ ਜੀ ਦਾ ਜੇਕਰ ਪੂਰਾ ਜੀਵਨ ਚੱਕਰ ਦੇਖਿਆ ਜਾਵੇ ਤਾਂ ਅਸੀਂ ਵੇਖ ਸਕਦੇ ਹਾਂ ਕਿ ਉਨ੍ਹਾਂ ਇਹ ਸਿੱਧ ਕੀਤਾ ਕਿ ਇੱਕ ਚੰਗਾ ਵਿਅਕਤੀ ਹੋਣ ਦੇ ਲਈ ਜਿੰਨਾ ਬੁੱਧੀਜੀਵੀ ਹੋਣਾ ਲੋੜੀਂਦਾ ਹੈ ਉਸ ਤੋਂ ਵੀ ਕਿਤੇ ਜਿ਼ਆਦਾ ਇਮਾਨਦਾਰ ਹੋਣਾ ਜ਼ਰੂਰੀ ਹੈ ਅਤੇ ਅੱਜ ਪੂਰੇ ਵਿਸ਼ਵ ਨੂੰ ਅਜਿਹੇ ਹੀ ਇਮਾਨਦਾਰ ਵਿਅਕਤੀਆਂ ਦੀ ਲੋੜ ਹੈ।

 ਆਪਣੇ ਸੰਬੋਧਨ ਵਿਚ ਪੋ੍ਰ. ਦਾਸ ਨੇ ਕਿਹਾ ਕਿ ਮਹਾਤਮਾ ਗਾਂਧੀ ਜੀ ਇੰਨੇ ਵਰਿ੍ਹਆਂ ਦੇ ਬਾਅਦ ਵੀ ਪ੍ਰਸੰਗਿਕ ਇਸ ਲਈ ਹਨ ਕਿਉਂਕਿ ਉਨ੍ਹਾਂ ਉਦੇਸ਼ਾਂ ਦੀ ਪ੍ਰਾਪਤੀ ਹਿੱਤ ਉਪਰੋਕਤ ਤਿੰਨ ਤੱਤਾਂ ਭਾਵ ਨੀਯਤ, ਉੱਦਮ ਅਤੇ ਇਮਾਨਦਾਰੀ ਨੂੰ ਸਭ ਤੋਂ ਉੱਤੇ ਰੱਖਿਆ। ਨਾਲ ਹੀ ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਕਿ ਖੁਦ ਦੇ ਲਾਭ ਹਿੱਤ ਕਦੇ ਵੀ ਇਮਾਨਦਾਰੀ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ। ਇਸ ਮੌਕੇ ਤੇ ਸੰਸਥਾਨ ਦੇ ਕਾਰਜਕਾਰੀ ਰਜਿਸਟਰਾਰ ਸ੍ਰੀ ਰਵਿੰਦਰ ਕੁਮਾਰ ਨੇ ਗਾਂਧੀ ਜੀ ਦੇ ਮੁੱਲਾਂ ਤੋਂ ਪ੍ਰੇਰਣਾ ਲੈ ਕੇ ਆਪਣੇ ਟੀਚਿਆਂ ਨੂੰ ਹਾਸਲ ਕਰਨ ਦੀ ਅਪੀਲ ਕੀਤੀ। ਨਾਲ ਉਨ੍ਹਾਂ 150ਵੀਂ ਗਾਂਧੀ ਜਯੰਤੀ ਦੇ ਸੰਬਧ ਚ ਆਯੋਜਿਤ ਕੀਤੇ ਗਏ ਭਾਸ਼ਣ ਮੁਕਾਬਲਿਆਂ ਦੇ ਨਤੀਜਿਆਂ ਦਾ ਵੀ ਐਲਾਨ ਕੀਤਾ।

ਇਸ ਮੌਕੇ ਸਹਾਇਕ ਰਜਿਸਟਰਾਰ ਸ੍ਰੀ ਪੁਨੀਤ ਗਰਗ ਨੇ ਪ੍ਰੋ. ਸਰਿਤ ਕੁਮਾਰ ਦਾਸ, ਸ੍ਰੀ ਰਵਿੰਦਰ ਕੁਮਾਰ ਅਤੇ ਹੋਰਨਾਂ ਹਾਜ਼ਰੀਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਦਾ ਸੰਚਾਲਨ ਆਈ. ਆਈ. ਟੀ ਰੋਪੜ ਦੇ ਸਹਾਇਕ ਪ੍ਰੋਫੈਸਰ ਡਾ. ਅਰੁਣ ਕੁਮਾਰ ਵਲੋਂ ਕੀਤਾ ਗਿਆ।ਉਪਲਬਧ ਹਨ। ਜਿਸ 'ਚ ਗਲੀ ਮੁਹੱਲੇ, ਬਾਜ਼ਾਰਾਂ, ਸਕੂਲਾਂ, ਸਰਕਾਰੀ ਅਦਾਰਿਆਂ ਦੀ ਸਾਫ ਸਫਾਈ ਦੇਖੀ ਜਾਵੇਗੀ, ਜਿਸ ਲਈ ਅਲੱਗ ਅਲੱਗ ਪੈਰਾਮੀਟਰ ਬਣਾਏ ਗਏ ਹਨ।

Have something to say? Post your comment

Campus Buzz

ਭਗਵੰਤ ਪਾਲ ਸਿੰਘ ਸੱਚਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨੇਟ ਦੇ ਮੈਂਬਰ ਨਿਯੁਕਤ

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਭਾਸ਼ਾ ਕੌਸ਼ਲ ਸਿਖਾਉਣ ਲਈ ਨਿਵੇਕਲੀ ਸ਼ੁਰੂਆਤ

ਪੰਜਾਬ ਕੇਂਦਰੀ ਯੂਨੀਵਰਸਿਟੀ ਨੇ 'ਵਿਦਿਆਰਥੀਆਂ ਲਈ ਨੌਕਰੀ ਦੇ ਮੌਕੇ ਅਤੇ ਹੁਨਰ ਦੀਆਂ ਜ਼ਰੂਰਤਾਂ' ਵਿਸ਼ੇ ਤੇ ਵੈਬਿਨਾਰ ਦਾ ਆਯੋਜਨ ਕੀਤਾ

ਸੀਯੂਪੀਬੀ ਅਧਿਕਾਰੀਆਂ ਨੇ 18 ਤੋਂ 20 ਸਤੰਬਰ ਤੱਕ ਸੀਯੂਸੀਈਟੀ-2020 ਦੀ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਬਿਨੈਕਾਰਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ

ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਵਿੱਚ ਮੀਡੀਆ ਨਿਭਾਏ ਪ੍ਰਮੁੱਖ ਭੂਮਿਕਾ: ਪ੍ਰੋ ਦ੍ਵਿਵੇਦੀ

ਦੋ ਨਵੀਆਂ ਯੂਨੀਵਰਸਿਟੀਆਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਕਰ ਸਕਦੀਆਂ ਨੇ ਬਰਬਾਦ

ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ 'ਚ ਕਿੱਤਾ ਮੁਖੀ ਕੋਰਸਾਂ ਨੂੰ ਦਿੱਤੀ ਜਾਵੇਗੀ ਤਰਜੀਹ : ਉਪ ਕੁਲਪਤੀ

ਡਾ. ਰਾਜੀਵ ਸ਼ਰਮਾ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਦੇ ਪ੍ਰਿੰਸੀਪਲ ਦਾ ਵਾਧੂ ਚਾਰਜ

ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ‘ਅੰਬੈਸਡਰਜ਼ ਆਫ਼ ਹੋਪ’ ’ਚ ਜਿੱਤਿਆ ਦੂਜਾ ਇਨਾਮ

ਪਟਿਆਲਾ ਜ਼ਿਲ੍ਹੇ ਦੇ 66 ਸਰਕਾਰੀ ਸਕੂਲਾਂ ਦੇ ਨਤੀਜੇ ਸੌ ਫੀਸਦੀ ਰਹੇ