Friday, April 26, 2024

Campus Buzz

ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਸੁਨਿਧੀ ਸ਼ਰਮਾ ਨੇ 99.2 ਪ੍ਰਤੀਸ਼ਤ ਅੰਕ ਨਾਲ ਪਹਿਲੀ ਪੁਜੀਸ਼ਨ ਹਾਸਲ ਕੀਤੀ

PUNJAB NEWS EXPRESS | August 03, 2021 05:13 PM

ਅੰਮ੍ਰਿਤਸਰ:ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾ ਪੂਰਵਕ ਚਲ ਰਹੇ ਵਿੱਦਿਅਕ ਅਦਾਰੇ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਸੀ. ਬੀ. ਐੱਸ. ਈ. ਵੱਲੋਂ ਐਲਾਨੇ ਗਏ 10ਵੀਂ ਬੋਰਡ ਦੀ ਪ੍ਰੀਖਿਆ ਦੇ ਸ਼ਾਨਦਾਰ ਨਤੀਜੇ ਪੇਸ਼ ਕਰਦਿਆਂ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ। ਸਕੂਲ ਦੀ ਵਿਦਿਆਰਥਣ ਸੁਨਿਧੀ ਸ਼ਰਮਾ ਨੇ 99.2% ਅੰਕ ਹਾਸਲ ਕਰਕੇ ਪਹਿਲਾ, ਸਿਮਰਨਪ੍ਰੀਤ ਕੌਰ ਨੇ 92.4% ਹਾਸਲ ਕਰਕੇ ਦੂਜਾ, ਸਿਮਰਨਦੀਪ ਕੌਰ ਨੇ 89.2% ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ।

ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਦੁਆਰਾ ਪ੍ਰੀਖਿਆ ’ਚ ਹਾਸਲ ਕੀਤੇ ਗਏ 100 ਫ਼ੀਸਦੀ ਨਤੀਜੇ ’ਤੇ ਮੁਬਾਰਕਬਾਦ ਦਿੰਦਿਆ ਉਕਤ ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ, ਖ਼ਾਲਸਾ ਪਬਲਿਕ ਸਕੂਲ ਦੇ ਪ੍ਰਿੰਸੀਪਲ ਏ. ਐਸ. ਗਿੱਲ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ, ਹੇਰ ਪ੍ਰਿੰਸੀਪਲ ਗੁਰਿੰਦਰਜੀਤ ਕੰਬੋਜ਼ ਸਮੂਹ ਸਕੂਲ ਸਟਾਫ਼ ਦੀ ਸ਼ਲਾਘਾ ਕੀਤੀ।

 ਇਸ ਮੌਕੇ ਇੰਟਰਨੈਸ਼ਨਲ ਸਕੂਲ ਦੇ ਪ੍ਰਿੰ: ਨਿਰਮਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ 43 ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਜਿਸ ’ਚ 2 ਵਿਦਿਆਰਥੀ 90 ਪ੍ਰਤੀਸ਼ਤ ਤੋਂ ਵੱਧ, 6 ਵਿਦਿਆਰਥੀ 80% ਤੋਂ ਵੱਧ, 5 ਵਿਦਿਆਰਥੀ 70%ਤੋਂ ਵੱਧ ਅੰਕ ਲੈ ਕੇ ਪਾਸ ਹੋਏ ਹਨ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ 87%, ਖੁਸ਼ਦੀਪ ਕੌਰ 86% ਹਾਸਲ ਕਰਕੇ ਕ੍ਰਮਵਾਰ ਚੌਥੇ ਅਤੇ 5ਵੇਂ ਸਥਾਨ ’ਤੇ ਰਹੇ। ਪ੍ਰਿੰ: ਨਿਰਮਲਜੀਤ ਕੌਰ ਨੇ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਸਦਕਾ ਹੀ ਸੰਸਥਾ ਦਾ ਮਾਣ ਵਧਿਆ ਹੈ ।

ਇਸ ਤਰ੍ਹਾਂ ਖ਼ਾਲਸਾ ਪਬਲਿਕ ਸਕੂਲ ਦੇ ਪ੍ਰਿੰ. ਏ. ਐਸ. ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਕੁਲ 189 ਵਿਦਿਆਰਥੀਆਂ ਨੇ ਪ੍ਰੀਖਿਆ ਦੇ ਕੇ ਪਾਸ ’ਚ ਆਪਣਾ ਨਾਮ ਦਰਜ ਕਰਵਾਇਆ। ਉਨ੍ਹਾਂ ਕਿਹਾ ਕਿ ਹੋਰਨਾਂ ਵਿਦਿਆਰਥੀਆਂ ’ਚ ਨਵਜੋਤ ਕੌਰ ਨੇ 96.8, ਤਰੁਨਦੀਪ ਸਿੰਘ ਨੇ 96.6, ਪ੍ਰੀਤਮਾ ਨੇ 96.4 ਅਤੇ ਗੁਰਜਾਪ ਸਿੰਘ ਅਤੇ ਗੁਰਸੇਵਕ ਸਿੰਘ ਨੇ 96.2, ਪਲਕਦੀਪ ਕੌਰ ਨੇ 96, ਵਿਸ਼ਾਲਦੀਪ ਕੌਰ ਅਤੇ ਨਵਦੀਪ ਕੌਰ ਨੇ 95.4 ਪ੍ਰਤੀਸ਼ਤ ਅਤੇ ਪ੍ਰਨੀਤ ਕੌਰ ਨੇ 95.2 ਅਤੇ ਹਰਨਿਮਰਤ ਕੌਰ ਨੇ 95 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਬਾਕੀ ਵਿਦਿਆਰਥੀਆਂ ਨੇ 90 ਤੋਂ ਵਧੇਰੇ ਅੰਕ ਹਾਸਲ ਕੀਤੇ। ਇਸੇ ਤਰ੍ਹਾਂ ਅਤੇ ਖ਼ਾਲਸਾ ਪਬਲਿਕ ਸਕੂਲ, ਹੇਰ ਦੇ ਪ੍ਰਿੰਸੀਪਲ ਗੁਰਿੰਦਰਜੀਤ ਕੰਬੋਜ਼ ਨੇ ਦੱਸਿਆ ਕਿ ਸਕੂਲ ਦੇ 43 ਵਿਦਿਆਰਥੀਆਂ ਨੇ ਉਕਤ ਪ੍ਰੀਖਿਆ ਦਿੱਤੀ, ਜਿਸ ’ਚ ਪ੍ਰਭਨੂਰ ਕੌਰ ਨੇ 500 ’ਚੋਂ 453 ਅੰਕਾਂ ਨਾਲ 91 ਫ਼ੀਸਦੀ ਨਾਲ ਪਹਿਲਾਂ ਅਤੇ ਪ੍ਰਭਜੋਤ ਕੌਰ ਨੇ 450 ਅੰਕਾਂ ਨਾਲ 90 ਪ੍ਰਤੀਸ਼ਤ ਨੰਬਰ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸੇ ਤਰ੍ਹਾਂ ਸਕੂਲ ਦੇ ਹੋਰਨਾਂ ਵਿਦਿਆਰਥੀਆਂ ਨੇ ਵੀ ਸ਼ਾਨਦਾਰ ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਉਕਤ ਸਕੂਲਾਂ ਦੇ ਪ੍ਰਿੰਸੀਪਲ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਅਗਾਂਹ ਹੋਰ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕਰਦਿਆਂ ਸਟਾਫ਼ ਦੀ ਮਿਹਨਤ ਨੂੰ ਸਲਾਹਿਆ।

Have something to say? Post your comment

google.com, pub-6021921192250288, DIRECT, f08c47fec0942fa0

Campus Buzz

ਪੁਰਾਣੀ ਪੁਲਿਸ ਲਾਈਨ ਸਕੂਲ ਦੀ ਵਿਦਿਆਰਥਣ ਖ਼ੁਸ਼ੀ ਗੋਇਲ ਨੇ ਕਾਮਰਸ ਗਰੁੱਪ 'ਚੋਂ 97.4 ਫ਼ੀਸਦੀ ਅੰਕ ਲੈਕੇ ਸੂਬੇ 'ਚੋਂ 13ਵਾਂ ਰੈਂਕ ਹਾਸਲ ਕੀਤਾ

ਨਵਰੀਤ ਕੌਰ ਨੇ ਸਰਕਾਰੀ ਸਕੂਲ ਖਿਆਲਾ ਕਲਾਂ ਦੀ 12 ਵੀਂ ਜਮਾਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ। 

ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਅਕਾਲ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਦੇ ਸਾਲਾਨਾ ਇਨਾਮ ਵੰਡ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ

ਵਿਧਾਨ ਸਭਾ ਸਪੀਕਰ ਅਤੇ ਪਸ਼ੂ ਪਾਲਣ ਮੰਤਰੀ ਨੇ ਗਡਵਾਸੂ ਦੇ ਵਿਦਿਆਰਥੀਆਂ ਨੂੰ ਡਿਗਰੀਆਂ, ਮੈਰਿਟ ਸਰਟੀਫ਼ਿਕੇਟ ਅਤੇ ਸੋਨ ਤਮਗ਼ੇ ਵੰਡੇ

ਸਿੱਖਿਆ ਸੰਸਥਾਵਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਮੁੱਖ ਮੰਤਰੀ

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਮਨਾਇਆ ਯੋਗ ਉਤਸਵ

ਸਰਕਾਰੀ ਕਾਲਜ ਲੜਕੀਆਂ ਦੀ ਪ੍ਰਿੰਸੀਪਲ ਤੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ

ਇੰਟੈਕ ਅੰਮ੍ਰਿਤਸਰ ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਵਰਚੁਅਲ ਲੈਬਾਂ ਦੇ ਨੋਡਲ ਕੇਂਦਰ ਦੀ ਹੋਈ ਸਥਾਪਨਾ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਇੰਟਰ-ਇੰਟਰਨਸ਼ਿਪ ਕੁਇਜ਼’ ਮੁਕਾਬਲਾ ਕਰਵਾਇਆ ਗਿਆ