Monday, October 25, 2021
ਤਾਜਾ ਖਬਰਾਂ
ਕੇਂਦਰ ਸਰਕਾਰ ਮੀਂਹ ਕਾਰਨ ਹੋਏ ਫ਼ਸਲਾਂ ਦੇ ਭਾਰੀ ਨੁਕਸਾਨ ਨੂੰ ‘ਕੌਮੀ ਨੁਕਸਾਨ’ ਐਲਾਨ ਕੇ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਵੇ : ਬਲਵੀਰ ਸਿੰਘ ਰਾਜੇਵਾਲਬੇਰੁਜ਼ਗਾਰਾਂ ਦੀ ਹਮਾਇਤ 'ਚ ਪਹੁੰਚੀ 'ਆਪ': ਦੋ ਮਹੀਨਿਆਂ ਤੋਂ ਸੰਗਰੂਰ ਵਿਖੇ ਟੈਂਕੀ ਤੇ ਡਟੇ ਮਨੀਸ਼ ਨੂੰ ਦਿੱਤਾ ਹੌਂਸਲਾਯੂਪੀ ਸਰਕਾਰ ਨੇ ਲਖੀਮਪੁਰ ਖੇੜੀ ਕਿਸਾਨਾਂ ਦੇ ਕਤਲੇਆਮ ਦੇ ਐੱਸਆਈਟੀ ਚੀਫ਼ ਨੂੰ ਬਦਲਿਆ; ਸੁਪਰੀਮ ਕੋਰਟ ਨੇ ਯੂਪੀ ਸਰਕਾਰ ਦੀ ਪੈਰ ਘਸੀਟਣ ਲਈ ਕੀਤੀ ਸੀ ਖਿੱਚਾਈਮੁੱਖ ਮੰਤਰੀ ਨੇ ਨਰਮੇ ਪੱਟੀ ਦੇ ਪ੍ਰਭਾਵਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਰ ਹਾਲ ਵਿਚ 29 ਅਕਤੂਬਰ ਤੱਕ ਨੁਕਸਾਨ ਦੀਆਂ ਰਿਪੋਰਟਾਂ ਭੇਜਣ ਲਈ ਆਖਿਆਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਰਦੇਸ਼ਾਂ ’ਤੇ ਲਖਬੀਰ ਸਿੰਘ ਦੀ ਭੈਣ ਵਲੋਂ ਲਾਏ ਦੋਸ਼ਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨਈਟੀਟੀ ਸਲ਼ੈਕਟਿਡ 2364 ਅਧਿਆਪਕਾਂ ਵੱਲੋਂ ਖਰੜ ਵਿਖੇ ਜ਼ੋਰਦਾਰ ਰੋਸ-ਪ੍ਰਦਰਸ਼ਨ

Campus Buzz

ਖ਼ਾਲਸਾ ਕਾਲਜ ਵੈਟਰਨਰੀ ਵਲੋਂ ਕੌਫੀ ਬੁੱਕ ਕੀਤੀ ਜਾਰੀ

PUNJAB NEWS EXPRESS | August 24, 2021 04:56 PM

ਅੰਮ੍ਰਿਤਸਰ:ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦਾ ਇਕ ਦਹਾਕਾ ਪੂਰਾ ਹੋਣ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਦਫ਼ਤਰ ਵਿਖੇ ‘ਏ ਡੈਕੇਡ ਆਫ਼ ਕੇ. ਸੀ. ਵੀ. ਏ. ਐਸ.’ (ਖ਼ਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦਾ ਇਕ ਦਹਾਕਾ) ਨਾਮਕ ਕੌਫੀ ਟੇਬਲ ਬੁੱਕ ਰਿਲੀਜ਼ ਕੀਤੀ। ਸ: ਛੀਨਾ ਨੇ ਕਿਹਾ ਕਿ ਇਹ ਕੌਫੀ ਬੁੱਕ ਕਾਲਜ ਦੇ ਇਤਿਹਾਸ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰੇਗੀ।

ਇਸ ਮੌਕੇ ਸ: ਛੀਨਾ ਨੇ ਕਾਲਜ ਪ੍ਰਿੰਸੀਪਲ ਡਾ. ਪੀ. ਕੇ. ਕਪੂਰ ਨਾਲ ਮਿਲ ਕੇ ਇਕ ਹੋਰ ਸੰਕਲਨ ‘ਕੇ. ਸੀ. ਵੀ. ਏ. ਐਸ. ਰੂਲ ਐਂਡ ਰੈਗੂਲੇਸ਼ਨ’ ਜਿਸ ’ਚ ਕਿ ਕਾਲਜ ਅਤੇ ਹੋਸਟਲ ’ਚ ਹੋਣ ਵਾਲੀਆਂ ਪਾਠਕ੍ਰਮ ਅਤੇ ਵਾਧੂ ਪਾਠਕ੍ਰਮ ਗਤੀਵਿਧੀਆਂ ਸਬੰਧੀ ਜ਼ਰੂਰੀ ਦਿਸ਼ਾ‐ਨਿਰਦੇਸ਼ ਦਿੱਤੇ ਹਨ, ਵੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਮਕਸਦ ਤਹਿਤ ਰਿਲੀਜ ਕੀਤਾ ਗਿਆ। ਇਸ ਮੌਕੇ ਸ: ਛੀਨਾ ਨੇ ਸੰਕਲਨ ਟੀਮ ਦੇ ਯਤਨਾਂ ਨੂੰ ਮਾਨਤਾ ਦਿੰਦਿਆਂ ਹੋਇਆਂ ਉਨ੍ਹਾਂ ਨੇ ਪ੍ਰਸ਼ਾਸਨ, ਫੈਕਲਟੀ ਅਤੇ ਕਾਲਜ ਸਟਾਫ ਦੀ ਅਜਿਹੇ ਉੱਦਮ ਨੂੰ ਸਫਲ ਬਣਾਉਣ ਲਈ ਕੀਤੀਆਂ ਕੋਸ਼ਿਸ਼ਾਂ ਦੀ ਵੀ ਸਰਾਹਨਾ ਕੀਤੀ।

ਉਨ੍ਹਾਂ ਕਿਹਾ ਕਿ ਇਹ ਕਿਤਾਬ ਕਾਲਜ ਦੇ ਇਤਿਹਾਸ ਦਾ ਵਰਣਨ ਕਰਦੀ ਹੈ। ਇਸ ਦੀ ਸੰਕਲਪਨਾ, ਸੰਪਾਦਨਾ, ਸੰਕਲਨਤਾ ਅਤੇ ਤਿਆਰ ਕਰਨ ਦਾ ਕਾਰਜ, ਐਨੀਮਲ ਜੈਨੇਟਿਕਸ ਐਂਡ ਬ੍ਰੀਡਿੰਗ ਵਿਭਾਗ ਦੇ ਪ੍ਰੋਫੈਸਰ ਓਮ ਪ੍ਰਕਾਸ਼ ਕਾਲੀਆ ਅਤੇ ਵੈਟਰੀਨਰੀ ਪਬਲਿਕ ਹੈਲਥ ਅਤੇ ਏਪੀਡੀਮੋਲੋਜੀ ਵਿਭਾਗ ਦੇ ਪੋ੍ਰਫੈਸਰ ਸੱਤਿਆ ਭੂਸ਼ਨ ਬਖਸ਼ੀ ਨੇ ਕਾਲਜ ਦੇ ਪ੍ਰਿੰਸੀਪਲ ਡਾ. ਪੀ. ਕੇ. ਕਪੂਰ ਅਤੇ ਮੈਨੇਜ਼ਿੰਗ ਡਾਇਰੈਕਟਰ ਡਾ. ਐਸ. ਕੇ. ਨਾਗਪਾਲ ਦੇ ਮਾਰਗ ਦਰਸ਼ਨ ’ਚ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਰੂਲ ਐਂਡ ਰੈਗੂਲੇਸ਼ਨ’ ਵੀ ਇਸੇ ਹੀ ਟੀਮ ਵੱਲੋਂ ਸੰਕਲਨ ਕੀਤਾ ਗਿਆ ਹੈ।

ਇਸ ਮੌਕੇ ਡਾ. ਕਪੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਦੀ ਸਥਾਪਨਾ ਦੀ ਕਲਪਨਾ ਸਾਲ 2009 ’ਚ ਕੀਤੀ ਗਈ ਅਤੇ ਇਸ ਕਾਲਜ ਨੇ ਗਵਰਨਿੰਗ ਕੌਂਸਲ, ਜੋ ਕਿ ਹਮੇਸ਼ਾ ਸਰਵਉੱਤਮ ਗੁਣਵੱਤਾ ਵਾਲੀ ਸਿੱਖਿਆ ’ਚ ਇਕ ਕੇਂਦਰ ਵਜੋਂ ਉਭਰਣ ਦੀ ਕਲਪਨਾ ਕਰਦੀ ਹੈ, ਦੇ ਅਧੀਨ ਸਾਲ 2010 ’ਚ ਕੰਮ ਕਰਨ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਾਲਜ ਦੇ ਨਾਮ ਇਕ ਦੁਰਲਭ ਵਿਸ਼ਿਸ਼ਟਤਾ ਹੈ ਕਿ ਉਹ ਭਾਰਤ ਦੇਸ਼ ਦਾ ਪਹਿਲਾ ਅਜਿਹਾ ਨਿੱਜੀ ਵੈਟਰੀਨਰੀ ਕਾਲਜ ਬਣ ਗਿਆ ਹੈ ਜਿਸ ਨੂੰ ਕਿ ਵੈਟਰਨਰੀ ਕੌੌਸਲ ਆਫ ਇੰਡੀਆ ਵੱਲੋਂ ਮਾਣਤਾ ਹਾਸਲ ਹੋਈ ਹੈ.ਇਹ ਕਿਤਾਬ ਇਕ ਚਿੱਤਰਕਾਰੀ ਪੇਸ਼ਕਾਰੀ ਹੈ, ਜੋ ਕਿ ਕਾਲਜ ਦੀ ਸ਼ੁਰੂਆਤ ਅਤੇ ਵਿਕਾਸ ਦੇ ਰਸਤੇ ਨੂੰ ਕਵਰ ਕਰਦੀ ਹੈ। ਇਤਿਹਾਸਕ ਖਾਲਸਾ ਕਾਲਜ ਦੀ ਉਤਪਤੀ ਤੋਂ ਸ਼ੁਰੂ ਹੁੰਦਿਆਂ ਇਹ ਕੌਫੀ ਟੇਬਲ ਕਿਤਾਬ 200 ਤੋਂ ਵਧੇਰੇ ਤਸਵੀਰਾਂ ਰਾਹੀਂ ਕਾਲਜ ਦੀ ਹੋਂਦ ਦੇ ਪਹਿਲੇ ਦਹਾਕੇ ਦੇ ਇਤਿਹਾਸ ਨੂੰ ਵਰਣਨ ਕਰਦੀ ਹੈ।

ਉਨ੍ਹਾਂ ਕਿਹਾ ਕਿ ਵਿਦਿਆਰਥੀ, ਕਾਲਜ ਪ੍ਰਸ਼ਾਸਨ ਅਤੇ ਮੈਨੇਜਮੈਂਟ ਵੱਲੋਂ ਸ਼ੁਰੂਆਤੀ ਦੌਰ ਦੌਰਾਨ ਮੁਸ਼ਕਿਲਾਂ ਦੇ ਕੀਤੇ ਸਾਮਹਣੇ, ਉਨ੍ਹਾਂ ਦੀ ਲਗਨ ਅਤੇ ਮਿਹਨਤ ਨਾਲ ਇਸ ਉੱਦਮ ’ਚ ਪ੍ਰਾਪਤ ਕੀਤੀ ਸਫਲਤਾ ਨੂੰ ਰਿਕਾਰਡ ਕੀਤਾ ਗਿਆ ਹੈ। ਇਸ ਕਿਤਾਬ ’ਚ ਹੁਣ ਤੱਕ ਦੇ ਸਾਰੇ ਹੀ ਪਿ੍ਰੰਸੀਪਲ ਅਤੇ ਸੀਨਅਰ ਫੈਕਲਟੀ, ਜਿੰਨ੍ਹਾਂ ਨੇ ਆਪਣਾ ਕਾਰਜਕਾਲ ਪੂਰਾ ਕੀਤਾ ਅਤੇ ਕਾਲਜ ਦੇ ਵਿਕਾਸ ’ਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਹੈ, ਦਾ ਸੰਖੇਪ ਵਰਣਨ ਕੀਤਾ ਗਿਆ ਹੈ।

ਡਾ. ਕਪੂਰ ਨੇ ਕਿਹਾ ਕਿ ਕਾਲਜ ਦੇ ਵਿੱਦਿਆਰਥੀਆਂ ਵੱਲੋਂ ਇੰਨ੍ਹਾਂ ਵਰਿ੍ਹਆਂ ਦੌਰਾਨ ਹਾਸਲ ਕੀਤੇ ਗਏ ਮੈਡਲ, ਵਿਜੀਟਰ ਸ਼ਖਸੀਅਤਾਂ, ਅਕਾਦਮਿਕ ਪ੍ਰਾਪਤੀਆਂ, ਕਲੱਬਜ਼, ਸੱਭਿਆਚਾਰ ਤਿਉਹਾਰ, ਵਿਸ਼ਿਸ਼ਟ ਐਲੂਮਨੀ ਅਤੇ ਖੇਡਾਂ ’ਚ ਐਵਾਰਡ ਹਾਸਲ ਕਰਨ ਵਾਲੀਆਂ ਸ਼ਖਸੀਅਤਾਂ ਸਬੰਧੀ ਵੀ ਕਿਤਾਬ ’ਚ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਪੁਸਤਕ ’ਚ ਦਰਸਾਇਆ ਗਿਆ ਹੈ ਕਿ ਕਾਲਜ ਸਿਰਫ ਅਕਾਦਮਿਕਸ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਵੱਖ‐ਵੱਖ ਖੇਤਰਾਂ ’ਚ ਵੀ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ’ਚ ਵੀ ਫੈਲਿਆ ਹੋਇਆ ਹੈ। ਚਿੱਤਰਕਾਰੀ ਸੰਕਲਨ ਪਾਠਕਾਂ ਨੂੰ ਕਾਲਜ ਦੇ ਸ਼ਾਨਦਾਰ ਵਿਕਾਸ ਨਾਲ ਜੋੜੇਗਾ, ਜੋ ਕਿ ਇਸ ਕਾਲਜ ਨੇ ਬਹੁਤ ਹੀ ਥੋੜ੍ਹੇ ਜਿਹੇ ਸਮੇਂ ’ਚ ਹਾਸਲ ਕੀਤਾ ਹੈ।

Have something to say? Post your comment

Campus Buzz

ਰਜਿੰਦਰ ਮੋਹਨ ਸਿੰਘ ਛੀਨਾ ਸਰਵਸੰਮਤੀ ਨਾਲ ‘ਕਾਲਜ਼ਿਜ਼ ਮੈਨੇਜ਼ਮੈਂਟ ਫ਼ੈਡਰੇਸ਼ਨ’ਦੇ ਪ੍ਰਧਾਨ ਚੁਣੇ ਗਏ

ਖਾਲਸਾ ਕਾਲਜ ਦੇ ਵਿੱਦਿਆਰਥੀਆਂ ਦੀ ਬਹੁ‐ਰਾਸ਼ਟਰੀ ਕੰਪਨੀਆਂ ’ਚ ਹੋਈ ਪਲੇਸਮੈਂਟ

ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਨੂੰ ਕੋਮੀ ਮੈਡੀਕਲ ਕਮਿਸ਼ਨ ਵਲੋਂ ਪ੍ਰਵਾਨਗੀ

ਬਿ੍ਰਟਿਸ਼ ਕੌਂਸਲ ਨੇ ‘ਗੋਇੰਗ ਗਲੋਬਲ ਪਾਰਟਨਰਸ਼ਿਪ ਗ੍ਰਾਂਟ’ ਸਬੰਧੀ ਵਿਚਾਰ ਚਰਚਾ ਲਈ ਚੰਡੀਗੜ ਯੂਨੀਵਰਸਿਟੀ, ਘੜੂੰਆਂ ਵਿਖੇ ਵਰਕਸ਼ਾਪ ਕਰਵਾਈ

ਖ਼ਾਲਸਾ ਮੈਨੇਜ਼ਮੈਂਟ ਐਲੂਮਨੀ ਐਸੋਸੀਏਸ਼ਨ ਨੇ ਕੈਨੇਡਾ ’ਚ ਟਰੂਡੋਂ ਅਤੇ ਜਗਮੀਤ ਦੀ ਜਿੱਤ ’ਤੇ ਕੀਤਾ ਖੁਸ਼ੀ ਦਾ ਇਜ਼ਹਾਰ

ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਮਨਾਇਆ ਗਿਆ ‘ਇੰਜੀਨੀਅਰ ਦਿਵਸ’

ਖ਼ਾਲਸਾ ਕਾਲਜ ਐਜੂਕੇਸ਼ਨ ਵਿਖੇ ‘ਬੈਸਟ ਟੀਚਰ ਆਫ਼ ਦਾ ਯੀਅਰ’ ਐਵਾਰਡ ਦਾ ਆਯੋਜਨ ਕੀਤਾ ਗਿਆ

ਖ਼ਾਲਸਾ ਕਾਲਜ ਵਿਖੇ ਐਨ. ਸੀ. ਸੀ. ਨੇਵੀ ਵਿੰਗ ’ਚ ਐਨਰੋਲਮੈਂਟ ਸੰਪੰਨ

ਸੀਬਾ ਸਕੂਲ 'ਚ ਵਿਦਿਆਰਥੀਆਂ ਨੇ ਵੋਟਾਂ ਰਾਹੀਂ ਹੈੱਡ ਬੁਆਏ, ਹੈੱਡ ਗਰਲ ਅਤੇ ਜਮਾਤ ਆਗੂ ਦੀ ਕੀਤੀ ਚੋਣ

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਟੈਕਨਾਲੋਜੀ ਵਿਖੇ ਪੌਦੇ ਲਗਾਏ ਗਏ