Friday, May 09, 2025
ਤਾਜਾ ਖਬਰਾਂ
ਨੰਗਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਬਣਾਏਗੀ ਮਾਨ ਸਰਕਾਰ, ਹਰਜੋਤ ਬੈਂਸ ਵੱਲੋਂ ਖਾਕਾ ਜਾਰੀਐੱਸਕੇਐੱਮ ਵੱਲੋਂ ਰਾਕੇਸ਼ ਟਿਕੈਤ 'ਤੇ ਹੋਏ ਹਿੰਸਕ ਭੀੜ ਦੇ ਹਮਲੇ ਦੀ ਸਖ਼ਤ ਨਿੰਦਾ, ਫਿਰਕੂ ਭੀੜ 'ਮੋਦੀ, ਮੋਦੀ' ਦੇ ਨਾਅਰੇ ਲਗਾ ਰਹੀ ਸੀਕਿਸਾਨ ਆਗੂ ਰਾਕੇਸ਼ ਟਿਕੈਤ ਤੇ ਹਮਲਾ ਭਾਜਪਾ ਵੱਲੋਂ ਭੜਕਾਈ ਫਿਰਕੂ ਮਾਨਸਿਕਤਾ ਦਾ ਸਿੱਟਾ: ਮਨਜੀਤ ਧਨੇਰਐੱਸਕੇਐੱਮ ਆਗੂ ਰਕੇਸ਼ ਟਿਕੈਤ ਉੱਪਰ ਸੰਘੀ ਗੁੰਡਿਆਂ ਵੱਲੋਂ ਹਮਲਾ ਕਰਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਦੱਤ, ਖੰਨਾ‘ਦੇਸ਼ ਭਗਤਾਂ ਤੋਂ ਰਾਖਿਆਂ ਤੱਕ: ਮਾਨ ਨੇ ਚੰਡੀਗੜ੍ਹ ਵਿਖੇ ਇਤਿਹਾਸਕ ਪਦਯਾਤਰਾ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਹਲਫ਼ ਲਿਆਪੰਜਾਬ ਸਰਕਾਰ ਦਾ ਕਮਾਲ, 899 ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਦੀ ਭਰਤੀ ਵਿੱਚੋਂ 100 ਤੋਂ ਵਧੇਰੇ ਅਧਿਆਪਕ ਸੋਧੀਆਂ ਸੂਚੀਆਂ ‘ਚੋਂ ਕੀਤੇ ਬਾਹਰ

Chandigarh

ਜਰਨੈਲ ਸਿੰਘ ਸੋਢੀ ਧਾਰਮਿਕ ਤੇ ਸਮਾਜ ਸੇਵਕ ਸ਼ਖ਼ਸੀਅਤ ਸਨ -ਬਲਬੀਰ ਸਿੰਘ ਸਿੱਧੂ

PUNJAB NEWS EXPRESS | June 19, 2021 09:02 PM

ਮੋਹਾਲੀ, : ਕੋਰੋਨਾ ਮਹਾਂਮਾਰੀ ਬਹੁਤ ਖਤਰਨਾਕ ਤੇ ਜਾਨਲੇਵਾ ਬੀਮਾਰੀ ਹੈ ਜਿਸ ਤੋਂ ਸਾਨੂੰ ਲਗਾਤਾਰ ਬਚਾਅ ਤੇ ਸਾਵਧਾਨੀ ਰੱਖਣੀ ਪਵੇਗੀ। ਇਹ ਵਿਚਾਰ ਅੱਜ ਇੱਥੋਂ 5 ਕਿਲੋਮੀਟਰ ਦੂਰ ਪਿੰਡ ਰੁੜਕਾ ਵਿਖੇ ਉਘੇ ਪੱਤਰਕਾਰ ਗੁਰਮੀਤ ਸਿੰਘ ਸ਼ਾਹੀ ਦੇ ਪਿਤਾ ਸਵ. ਜਰਨੈਲ ਸਿੰਘ ਸੋਢੀ ਦੇ ਭੋਗ ਤੇ ਅੰਤਿਮ ਅਰਦਾਸ ਮੌਕੇ ਬੋਲਦਿਆਂ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਥੋੜਾ ਜਿਹਾ ਅਵੇਸਲਾਪਨ ਵੀ ਖਤਰਨਾਕ ਸਾਬਤ ਹੋ ਸਕਦਾ ਹੈ ਅਤੇ ਬਹੁਤ ਸਾਰੇ ਲੋਕ ਕੋਰੋਨਾ ਨੈਗੇਟਿਵ ਆਉਣ ਤੋਂ ਬਾਅਦ ਜਾਨ ਗੁਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਭ ਨੂੰ ਟੀਕਾਕਰਨ ਕਰਾਉਣ ਤੇ ਮਾਸਕ ਪਹਿਨਣਾ ਚਾਹੀਦਾ ਹੈ ਤਾਂ ਕਿ ਅਸੀਂ ਇਸ ਨਾ ਮੁਰਾਦ ਬਿਮਾਰੀ ਤੋਂ ਖਹਿੜਾ ਛੁਡਾ ਸਕੀਏ।
ਸਵ. ਜਰਨੈਲ ਸਿੰਘ ਸੋਢੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੋਢੀ ਪਰਿਵਾਰ ਖਾਸ ਕਰਕੇ ਗੁਰਮੀਤ ਸਿੰਘ ਸ਼ਾਹੀ ਨਾਲ ਉਨ੍ਹਾਂ ਦੇ ਪੁਰਾਣੇ ਸਬੰਧ ਹਨ ਅਤੇ ਇਹ ਪਰਿਵਾਰ ਹਮੇਸ਼ਾ ਲੋਕ ਸੇਵਾ ਲਈ ਅੱਗੇ ਰਿਹਾ ਹੈ। ਉਨ੍ਹਾਂ ਸੋਢੀ ਪਰਿਵਾਰ ਨੂੰ ਇਸ ਦੁੱਖ ਦੀ ਘੜੀ ’ਚ ਹੌਸਲਾ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਹਰ ਸਮੇਂ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਨ।
ਇਸ ਮੌਕੇ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਸਵ. ਜਰਨੈਨ ਸਿੰਘ ਸੋਢੀ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੀ ਉਮਰ ਫੌਜ ਦੀ ਐਮ ਈ ਐਸ ਬ੍ਰਾਂਚ ਵਿੱਚ ਬੇਦਾਗ ਨੌਕਰੀ ਕੀਤੀ ਹੈ ਅਤੇ ਸੇਵਾ ਮੁਕਤੀ ਤੋਂ ਬਾਅਦ ਉਹ ਧਾਰਮਿਕ ਤੇ ਸਮਾਜਿਕ ਕੰਮਾਂ ’ਚ ਵਧ ਚੜ੍ਹਕੇ ਹਿੱਸਾ ਲੈਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਪੁੱਤਰ ਗੁਰਮੀਤ ਸਿੰਘ ਸ਼ਾਹੀ ਜੋ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਰਹੇ ਤੇ ਹੁਣ ਜਨਰਲ ਸਕੱਤਰ ਹਨ ਨੇ ਹਮੇਸ਼ਾ ਲੋਕ ਪੱਖੀ ਪੱਤਰਕਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਮੋਹਾਲੀ ਪ੍ਰੈਸ ਕਲੱਬ ਵੱਲੋਂ ਸਵ. ਜਰਨੈਲ ਸਿੰਘ ਸੋਢੀ ਦੀ ਮੌਤ ’ਤੇ ਸੋਗ ਮਤਾ ਵੀ ਪੜਿਆ, , ਆਜ਼ਾਦ ਗਰੁੱਪ ਦੇ ਪ੍ਰਧਾਨ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਉਨ੍ਹਾਂ ਦੇ ਭਰਾ ਕੁਲਦੀਪ ਸਿੰਘ ਤੇ ਸਾਬਕਾ ਐਮ ਸੀ ਫੂਲਰਾਜ ਸਿੰਘ ਨੇ ਉਨ੍ਹਾਂ ਦਾ ਸ਼ੋਕ ਸੰਦੇਸ਼ ਦਿੱਤਾ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਹਰਕੇਸ਼ਚੰਦ ਸ਼ਰਮਾ ਮਛਲੀਕਲਾਂ, ਸਿਮਰਨ ਸਿੰਘ ਚੰਦੂਮਾਜਰਾ, ਐਡਵੋਕੇਟ ਕੰਵਰਬੀਰ ਸਿੰਘ ਸਿੱਧੂ, ਨੌਨਿਹਾਲ ਸਿੰਘ ਸੋਢੀ ਜ਼ੀਰਕਪੁਰ, ਭੁਪਿੰਦਰ ਸਿੰਘ ਵਾਲੀਆ, ਆਮ ਆਦਮੀ ਪਾਰਟੀ ਤੋਂ ਡਾ ਐਸ ਐਸ ਆਹਲੂਵਾਲੀਆ, ਜੋਧਾ ਸਿੰਘ ਮਾਨ, ਅਕਵਿੰਦਰ ਸਿੰਘ ਗੋਸਲ, ਅਧਿਆਪਕ ਆਗੂ ਜਸਵੀਰ ਸਿੰਘ ਗੋਸਲ, ਸਾਬਕਾ ਐਮ ਸੀ ਫੂਲਰਾਜ ਸਿੰਘ, ਸਾਬਕਾ ਮੇਅਰ ਅਤੇ ਅਜ਼ਾਦ ਗਰੁੱਪ ਮੋਹਾਲੀ ਦੇ ਮੁਖੀ ਕੁਲਵੰਤ ਸਿੰਘ ਵਲੋਂ ਸੌਕ ਸੁਨੇਹਾ ਆਪਣੇ ਭਰਾ ਰਾਂਹੀ ਭੇਜਿਆ ਗਿਆ। ਸਾਬਕਾ ਐਮ ਸੀ ਸੁਖਮਿੰਦਰ ਸਿੰਘ ਬਰਨਾਲਾ, ਸਾਬਕਾ ਐਮ ਸੀ ਪਰਮਜੀਤ ਸਿੰਘ ਕਾਹਲੋ, ਪੱਤਰਕਾਰ ਸਤਵਿੰਦਰ ਸਿੰਘ ਧੜਾਕ, ਪਰਦੀਪ ਸਿੰਘ ਹੈਪੀ, ਗੁਰਦੀਪ ਸਿੰਘ ਬੈਨੀਪਾਲ, ਕੁਲਦੀਪ ਸਿੰਘ, ਗੁਰਜੀਤ ਸਿੰਘ ਬਿੱਲਾ, ਹਰਬੰਸ ਸਿੰਘ ਬਾਗੜੀ, ਮਹਿਤਾਬ ਊਦ ਦੀਨ, ਹਰਿੰਦਰਪਾਲ ਸਿੰਘ ਹੈਰੀ, ਕਰਮਜੀਤ ਸਿੰਘ ਚਿੱਲਾ, ਧਰਮ ਸਿੰਘ, ਨਾਹਰ ਸਿੰਘ ਧਾਲੀਵਾਲ, ਸੁਸ਼ੀਲ ਗਰਚਾ, ਐਮ ਪੀ ਕੌਸ਼ਿਕ, ਭੁਪਿੰਦਰ ਬੱਬਰ, ਬਲਜੀਤ ਮਰਵਾਹਾ, ਵਿਜੇ ਕੁਮਾਰ, ਸੁਰਜੀਤ ਸਿੰਘ ਸੱਤੀ, ਵਿੱਕੀ ਘਾਰੂ, ਕੁਲਵਿੰਦਰ ਬਾਵਾ, ਅਮਰਜੀਤ ਸਿੰਘ, ਅਰੁਣ ਨਾਭਾ, ਮੋਹਾਲੀ ਪ੍ਰੈਸ ਕਲੱਬ ਦੇ ਮੈਨੇਜਰ ਜਗਦੀਸ਼ ਸ਼ਾਰਧਾ, ਕ੍ਰਿਪਾਲ ਸਿੰਘ ਕਲਕੱਤਾ, ਰਣਜੀਤ ਸਿੰਘ ਰਾਣਾ, ਮਨਜੀਤ ਚਾਨਾ, ਰਾਜਕੁਮਾਰ ਅਰੋੜਾ, ਪਾਲ ਸਿੰਘ ਕੰਸਾਲਾ, ਕੁਲਵੰਤ ਕੋਟਲੀ ਆਦਿ ਪੱਤਰਕਾਰ ਹਾਜ਼ਰ ਸਨ। ਇਸ ਮੌਕੇ ਤੇ ਪਿੰਡ ਰੁੜਕਾ ਦੇ ਸਰਪੰਚ ਹਰਜੀਤ ਸਿੰਘ, ਪਿੰਡ ਕੰਬਾਲਾ ਦੇ ਸਰਪੰਚ ਅਮਰੀਕ ਸਿੰਘ ਹਾਜ਼ਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

Chandigarh

‘ਦੇਸ਼ ਭਗਤਾਂ ਤੋਂ ਰਾਖਿਆਂ ਤੱਕ: ਮਾਨ ਨੇ ਚੰਡੀਗੜ੍ਹ ਵਿਖੇ ਇਤਿਹਾਸਕ ਪਦਯਾਤਰਾ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਹਲਫ਼ ਲਿਆ

ਜੇਐਨਐਨਯੂਆਰਐਮ ਤਹਿਤ ਮਲੋਯਾ ਵਿੱਚ ਬਣਾਏ ਗਏ ਘਰਾਂ ਵਿੱਚੋਂ ਕਰੀਬ 200 ਘਰ ਅਲਾਟ ਨਹੀਂ ਹੋਏ

ਪੰਜਾਬੀ ਗਾਇਕਾਂ ਨੇ ਚੰਡੀਗੜ੍ਹ ਵਿੱਚ ਸ਼ੋਅ ਕਰਣ ਤੋਂ ਕੀਤੀ ਤੋਬ੍ਹਾ

21 ਮਰੀਜ਼, ਜਿਨ੍ਹਾਂ ਵਿੱਚ ਜ਼ਿਆਦਾਤਰ ਨਾਬਾਲਗ ਹਨ, ਪਟਾਕਿਆਂ ਨਾਲ ਜ਼ਖਮੀ ਹੋਏ ਪੀਜੀਆਈ ਚੰਡੀਗੜ੍ਹ ਵਿੱਚ ਆਏ

ਸਮਾਜਿਕ ਕਾਰਕੁਨ ਅਤੇ ਪ੍ਰਸਿੱਧ ਕਾਰੋਬਾਰੀ ਵਿਜੈ ਪਾਸੀ ਨੇ ਗਰੀਬ ਹੋਣਹਾਰ ਵਿਿਦਆਰਥੀਆਂ ਦੀ ਭਲਾਈ ਲਈ ਪੰਜਾਬ ਦੇ ਰਾਜਪਾਲ ਨੂੰ 1.11 ਕਰੋੜ ਰੁਪਏ ਦਾ ਚੈੱਕ ਸੌਂਪਿਆ

ਚੰਡੀਗੜ੍ਹ ਦੇ ਮੇਅਰ ਦੀ ਚੋਣ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਜਮਹੂਰੀਅਤ ਅਤੇ ਸੱਚਾਈ ਦੀ ਜਿੱਤਃ ਮੁੱਖ ਮੰਤਰੀ

ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 40-ਏ ਦੀ ਹੋਈ ਚੋਣ,  ਹਰਵਿੰਦਰ ਸਿੰਘ ਪ੍ਰਧਾਨ ਅਤੇ ਮਨਜੀਤ ਸਿੰਘ ਚਾਨਾ ਜਨਰਲ ਸਕੱਤਰ ਬਣੇ

ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾ ਨੇ ਸਕੱਤਰੇਤ ਕੀਤਾ ਬੰਦ

ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਭਾਜਪਾ ਨੇ ਭਾਜਪਾ ਲਈ ਅਤੇ ਭਾਜਪਾ ਲਈ ਬਣਾਉਣ ਦੀ ਕੋਸ਼ਿਸ਼ ਕੀਤੀ: ਅਰਸ਼ਪ੍ਰੀਤ ਖਡਿਆਲ

ਐਮਿਟੀ ਸਕੂਲ ਨੂੰ ਪੰਜਾਬੀ ਵਿਸ਼ਾ ਨਾ ਪੜ੍ਹਾਉਣ ਕਾਰਨ 50 ਹਜ਼ਾਰ ਰੁਪਏ ਜ਼ੁਰਮਾਨਾ: ਹਰਜੋਤ ਸਿੰਘ ਬੈਂਸ