Saturday, March 02, 2024

Crime-Justice

ਲੁੱਟ-ਖੋਹ ਕਰਕੇ ਬਜ਼ੁਰਗ ਔਰਤ ਨੂੰ ਕੀਤਾ ਗੰਭੀਰ ਜ਼ਖਮੀ

PUNJAB NEWS EXPRESS | December 29, 2022 01:58 PM

ਸ੍ਰੀ ਚਮਕੌਰ ਸਾਹਿਬ : ਸ੍ਰੀ ਚਮਕੌਰ ਸਾਹਿਬ ਦੇ ਨੇੜੇ ਪੈਂਦੇ ਪਿੰਡ ਕੋਟਲਾ ਸੁਰਮੁਖ ਸਿੰਘ ਵਿੱਚ ਚੋਰਾਂ ਵੱਲੋਂ ਇਕ ਘਰ ਨੂੰ ਬਣਾਇਆ ਨਿਸ਼ਾਨਾ ਜਿਥੇ ਇਕ ਬਜ਼ੁਰਗ ਔਰਤ ਸੰਤੋਸ਼ ਕੌਰ ਪਤਨੀ ਲੇਟ ਪ੍ਰੀਤਮ ਸਿੰਘ ਦੇ ਘਰ ਵਿਚ ਚੋਰਾਂ ਵੱਲੋਂ ਵੜ ਕੇ ਲੁੱਟ-ਖੋਹ ਕੀਤੀ ਗਈ ਲੁੱਟ-ਖੋਹ ਕਰਨ ਵਾਲੇ ਲੁਟੇਰੇ ਨੇ ਬਜ਼ੁਰਗ ਔਰਤ ਦੇ ਸਿਰ ਵਿੱਚ ਗੈਰੀ ਸੱਟ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ।
ਜਿਸ ਦੀ ਜਾਣਕਾਰੀ ਦਿੰਦਿਆਂ ਹੋਇਆਂ ਸੰਤੋਸ਼ ਕੌਰ ਦੇ ਭਤੀਜੇ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਮੇਰੀ ਤਾਈ ਘਰ ਵਿੱਚ ਇਕੱਲੀ ਰਹਿੰਦੀ ਸੀ। ਉਸ ਦੀ ਉਮਰ ਲਗਭਗ 80 ਸਾਲ ਦੇ ਕਰੀਬ ਹੈ ।ਉਨ੍ਹਾਂ ਦਾ ਕੋਈ ਬਾਲ ਬੱਚਾ ਵੀ ਨਹੀਂ ਹੈ। ਮੇਰੇ ਤਾਇਆ ਜੀ ਦੀ ਮੌਤ ਹੋਈ ਨੂੰ ਕਰੀਬ ਡੇਢ ਸਾਲ ਹੋ ਚੁੱਕਾ ਹੈ।ਮੇਰੀ ਤਾਈਂ ਬਿਲਕੁਲ ਆਪਣੇ ਘਰ ਵਿਚ ਇਕੱਲੀ ਹੀ ਰਹਿੰਦੀ ਹੈ। ਇਨ੍ਹਾਂ ਦਾ ਘਰ ਸਾਡੇ ਘਰ ਤੋਂ ਕੁਝ ਦੂਰੀ ਤੇ ਹੈ। ਕੱਲ੍ਹ ਰਾਤ ਨਗਰ ਕੀਰਤਨ ਸਾਹਿਬ ਸਾਡੇ ਪਿੰਡ ਵਿੱਚ ਪਹੁੰਚਿਆ ਹੋਇਆ ਸੀ। ਲਗਭਗ ਇਕ ਡੇਢ ਵਜੇ ਦੇ ਕਰੀਬ ਮੇਰੀ ਤਾਈਂ ਗੁਰਦੁਆਰਾ ਸਾਹਿਬ ਤੋਂ ਘਰ ਪਹੁੰਚੀ ਚੋਰਾਂ ਵੱਲੋਂ ਚਾਰ ਵਜੇ ਦੇ ਕਰੀਬ ਘਰ ਵਿੱਚ ਵੜ ਕੇ ਲੁੱਟ-ਖੋਹ ਕੀਤੀ ਗਈ ।ਅਤੇ ਮੇਰੀ ਤਾਈ ਦੇ ਸਿਰ ਵਿਚ ਗਹਿਰੀ ਸੱਟ ਮਾਰ ਕੇ ਮੌਕੇ ਤੋਂ ਰਫੂ ਚੱਕਰ ਹੋ ਗਏ ।ਜਦੋਂ ਮੇਰੀ ਮਾਤਾ ਹਰਦੀਪ ਕੌਰ ਨੇ ਸਵੇਰੇ ਲਗਭਗ ਪੰਜ ਵਜੇ ਘਰ ਜਾ ਕੇ ਦੇਖਿਆ ਤਾਂ ਮੇਰੀ ਤਾਈ ਜ਼ਮੀਨ ਤੇ ਡਿੱਗੀ ਪਈ ਸੀ ।ਸਿਰ ਵਿੱਚੋਂ ਖੂਨ ਜਾ ਰਿਹਾ ਸੀ। ਮੇਰੀ ਮਾਤਾ ਨੇ ਘਬਰਾ ਕੇ ਨਜ਼ਦੀਕੀ ਘਰ ਵਾਲਿਆਂ ਅਤੇ ਸਰਪੰਚ ਨੂੰ ਬੁਲਾਇਆ ਤਾਂ ਉਨ੍ਹਾਂ ਨੇ ਮੇਰੀ ਤਾਈਂ ਨੂੰ ਚੱਕ ਕੇ ਸ੍ਰੀ ਚਮਕੌਰ ਸਾਹਿਬ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਦੇਖਦੇ ਹੋਏ ਰੂਪਨਗਰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ।ਰੂਪਨਗਰ ਸਿਵਲ ਹਸਪਤਾਲ ਤੋਂ ਵੀ ਉਹਨਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਚੰਡੀਗੜ੍ਹ 32ਸੈਕਟਰ ਕਰ ਦਿੱਤਾ।
ਇਸ ਮਾਮਲੇ ਨੂੰ ਦੇਖਦੇ ਹੋਏ ਮੌਕੇ ਤੇ ਡੀਐਸਪੀ ਡੀ ਮਨਵਿੰਦਰ ਵੀਰ ਸਿੰਘ, ਡੀਐਸਪੀ ਜਰਨੈਲ ਸਿੰਘ , ਐਸ ਐਚ ਓ ਰੁਪਿੰਦਰ ਸਿੰਘ ਅਤੇ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਫਿੰਗਰ ਪਿ੍ਰੰਟ ਟੀਮ ਬੁਲਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ
ਜਦੋਂ ਇਸ ਬਾਰੇ ਵਿੱਚ ਡੀਐਸਪੀ ਜਰਨੈਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਤਫਤੀਸ਼ ਦੌਰਾਨ ਜੋ ਵੀ ਸਾਹਮਣੇ ਆਏਗਾ ਦੱਸ ਦਿੱਤਾ ਜਾਵੇਗਾ।

Have something to say? Post your comment

google.com, pub-6021921192250288, DIRECT, f08c47fec0942fa0

Crime-Justice

ਪੰਜਾਬ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਾਰਕੋ ਸਮੱਗਲਿੰਗ ਅਤੇ ਅੰਤਰ-ਰਾਜੀ ਹਥਿਆਰਾਂ ਦੀ ਤਸਕਰੀ ਦੇ ਕਾਰਟੇਲ ਦਾ ਪਰਦਾਫਾਸ਼; 5 ਕਿਲੋ ਹੈਰੋਇਨ, 4 ਹਥਿਆਰਾਂ ਸਮੇਤ ਤਿੰਨ ਕਾਬੂ

ਫ਼ਰਜੀ ਵਿਜੀਲੈਂਸ ਅਧਿਕਾਰੀ ਬਣ ਕੇ ਕਿਸਾਨ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਭਗੌੜਾ ਮੁਲਜ਼ਮ ਪਿੰਦਰ ਸੋਢੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ 

8,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

6 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

ਦੋ ਕਿਸ਼ਤਾਂ ਵਿੱਚ 4,000 ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ

15,000 ਰੁਪਏ ਰਿਸ਼ਵਤ ਮੰਗਣ ਵਾਲਾ ਕਾਨੂੰਗੋ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਗੈਰ-ਕਾਨੂੰਨੀ ਤੌਰ 'ਤੇ ਹਾਊਸਿੰਗ ਪ੍ਰਾਜੈਕਟ ਪਾਸ ਕਰਨ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਡਿਵੈਲਪਰ ਜਰਨੈਲ ਬਾਜਵਾ, ਸੀ.ਟੀ.ਪੀ. ਪੰਕਜ ਬਾਵਾ, ਪਟਵਾਰੀ ਲੇਖ ਰਾਜ ਵਿਰੁੱਧ ਮੁਕੱਦਮਾ ਦਰਜ 

ਇੱਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਕਾਨੂੰਗੋ ਗ੍ਰਿਫਤਾਰ

ਥਾਣੇ ਵਿੱਚ ਵਿਆਹ ਦਾ ਝਗੜਾ ਨਿਪਟਾਉਣ ਬਦਲੇ 20,000 ਰੁਪਏ ਰਿਸ਼ਵਤ ਲੈਣ ਵਾਲੀ ਔਰਤ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

ਪੀ.ਐਸ.ਪੀ.ਸੀ.ਐਲ. ਦਾ ਐਸ.ਡੀ.ਓ. ਅਤੇ ਆਰ.ਏ. 30,000 ਰੁਪਏ ਰਿਸ਼ਵਤ ਲੈਂਦੇ ਵਿਜੀਲੈਂਸ ਵੱਲੋਂ ਕਾਬੂ