Wednesday, May 08, 2024

Crime-Justice

ਜਾਅਲੀ ਕਰੰਸੀ ਤਿਆਰ ਕਰਨ ਦੇ ਦੋਸ਼ ਹੇਠ ਇੱਕ ਕਾਬੂ

PUNJAB NEWS EXPRESS | May 04, 2023 11:29 PM

ਪਟਿਆਲਾ: ਐਸ.ਐਸ.ਪੀ. ਵਰੁਨ ਸ਼ਰਮਾ ਨੇ ਦੱਸਿਆ ਕਿ ਕਪਤਾਨ ਪੁਲਿਸ ਸਿਟੀ ਮੁਹੰਮਦ ਸਰਫ਼ਰਾਜ਼ ਆਲਮ  ਦੀ ਨਿਗਰਾਨੀ ਹੇਠ ਭੈੜੇ ਪੁਰਸ਼ਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਉਪ ਕਪਤਾਨ ਪੁਲਿਸ ਦਿਹਾਤੀ ਪਟਿਆਲਾ ਗੁਰਦੇਵ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਮੁੱਖ ਅਫ਼ਸਰ ਥਾਣਾ ਜੁਲਕਾਂ ਦੀ ਅਗਵਾਈ ਹੇਠ ਐਸ.ਆਈ ਲਵਦੀਪ ਸਿੰਘ ਇੰਚਾਰਜ ਚੌਕੀ ਰੋਹੜ ਜੰਗੀਰ ਦੀ ਪੁਲਿਸ ਪਾਰਟੀ ਨੂੰ ਮੁਖਬਰੀ ਮਿਲੀ ਕਿ ਰਾਜੇਸ਼ ਕੁਮਾਰ ਪੁੱਤਰ ਬੰਸੂ ਰਾਮ ਵਾਸੀ #11, ਵਿਕਾਸ ਨਗਰ, ਪਟਿਆਲਾ ਹਾਲ ਵਾਸੀ #04, ਗਲੀ ਨੰ:-14ਈ, ਦਰਸ਼ਨ ਸਿੰਘ ਨਗਰ, ਥਾਣਾ ਅਨਾਜ ਮੰਡੀ ਪਟਿਆਲਾ ਜੋ ਕਿ ਕੰਪਿਊਟਰ ਸਕੈਨਰ ਪ੍ਰਿੰਟਰ ਅਤੇ ਹੋਰ ਯੰਤਰਾਂ ਨਾਲ ਜਾਅਲੀ ਭਾਰਤੀ ਕਰੰਸੀ ਨੋਟ ਤਿਆਰ ਕਰਕੇ ਅਸਲ ਭਾਰਤੀ ਕਰੰਸੀ ਨੋਟਾਂ ਦੇ ਤੋਰ ਪਰ ਵਰਤੋ ਕਰਦਾ ਹੈ।

ਜੋ ਅੱਜ ਵੀ ਪਟਿਆਲਾ ਸਾਈਡ ਵੱਲੋਂ ਆਪਣੇ ਮੋਟਰਸਾਈਕਲ ਨੰਬਰੀ ਪੀ.ਬੀ 11 ਬੀ.ਐਕਸ 5456 ਮਾਰਕਾ ਹੀਰੋ ਹਾਂਡਾ ਪੈਸ਼ਨ ਰੰਗ ਕਾਲਾ ਪਰ ਸਵਾਰ ਹੋ ਕੇ ਜਾਅਲੀ ਭਾਰਤੀ ਕਰੰਸੀ ਨੋਟ ਲੈ ਕੇ ਦੁਧਨ ਸਾਧਾ ਸਾਈਡ ਕਿਸੇ ਨੂੰ ਦੇਣ ਜਾ ਰਿਹਾ ਹੈ। ਜਿਸ ਦੇ ਆਧਾਰ ਤੇ ਮੁਕੱਦਮਾ ਨੰਬਰ 45 ਮਿਤੀ-03-05-2023 ਅ/ਧ 489ਏ, 489ਬੀ, 489ਸੀ, 489ਡੀ, 489ਈ ਆਈ. ਪੀ.ਸੀ ਥਾਣਾ ਜੁਲਕਾਂ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਤੇ ਦੋਸ਼ੀ ਰਾਜੇਸ਼ ਕੁਮਾਰ ਪੁੱਤਰ ਬੰਸੂ ਰਾਮ ਵਾਸੀ #11, ਵਿਕਾਸ ਨਗਰ, ਪਟਿਆਲਾ ਹਾਲ ਵਾਸੀ ਦਰਸ਼ਨ ਸਿੰਘ ਨਗਰ, ਥਾਣਾ ਅਨਾਜ ਮੰਡੀ ਪਟਿਆਲਾ ਨੂੰ ਕਾਬੂ ਕਰਕੇ ਜਿਸ ਪਾਸੋਂ 100 ਜਾਅਲੀ ਕਰੰਸੀ 500/500 ਰੁਪਏ ਦੇ ਨੋਟ (ਕੁੱਲ 50 ਹਜ਼ਾਰ ਰੁਪਏ) ਸਮੇਤ ਮੋਟਰਸਾਈਕਲ ਨੰਬਰੀ ਪੀ.ਬੀ 11 ਬੀ.ਐਕਸ 5456  ਮਾਰਕਾ ਹੀਰੋ ਹਾਂਡਾ ਪੈਸ਼ਨ ਰੰਗ ਕਾਲਾ ਗ੍ਰਿਫ਼ਤਾਰ ਕੀਤਾ ਗਿਆ।


ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਤੋ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਗਈ, ਜਿਸ ਤਹਿਤ ਦੋਸ਼ੀ ਨੇ ਮੰਨਿਆ ਕਿ ਉਹ ਆਪ ਖੁਦ ਜਾਅਲੀ ਨੋਟ ਆਪਣੇ ਕਿਰਾਏ ਦੇ ਮਕਾਨ ਨੰ-04, ਗਲੀ ਨੰ:-14ਈ, ਦਰਸ਼ਨ ਸਿੰਘ ਨਗਰ, ਪਟਿਆਲਾ ਵਿਖੇ ਇੱਕ ਕਮਰੇ ਵਿਚ ਜਾਅਲ਼ੀ ਕਰੰਸੀ ਤਿਆਰ ਕਰਨ ਦਾ ਸੈੱਟ-ਅਪ ਕੀਤਾ ਹੋਇਆ ਹੈ।ਜਿਥੇ ਉਹ ਵੱਖ-ਵੱਖ ਯੰਤਰਾਂ ਨਾਲ ਜਾਅਲ਼ੀ ਕਰੰਸੀ ਤਿਆਰ ਕਰਦਾ ਹੈ। ਜਿਸ ਤਹਿਤ ਪੁਲਿਸ ਪਾਰਟੀ ਵੱਲੋਂ ਇਸਦੇ ਘਰ ਤੋ ਇੱਕ ਅਲਟਰਾਵਾਇਲਟ ਬਲੋਰ ਬੈਲਟ ਮਸ਼ੀਨ ਜਿਸਨੂੰ ਇਹ ਨੋਟ ਸੁਕਾਉਣ ਲਈ ਵਰਤਦਾ ਸੀ, ਇੱਕ ਕੰਪਿਊਟਰ ਸੈੱਟ ਸਮੇਤ 04 ਕਲਰਡ ਪ੍ਰਿੰਟਰ/ਸਕੈਨਰ, ਇੱਕ ਕਲਰ ਪ੍ਰਿੰਟਰ, ਇੱਕ ਜੁਗਾੜੂ ਟੇਬਲ ਜਿਸ ਪਰ ਕਲੈਂਪ ਫਿੱਟ ਕੀਤੇ ਹੋਏ ਹਨ। ਜਿਸ ਉਪਰ ਇਹ ਨੋਟ ਛਾਪਣ ਤੇ ਕੱਟਣ ਵਿਚ ਵਰਤਦਾ ਹੈ, ਹਰੇ ਰੰਗ ਦੀਆ ਚਮਕੀਲੀਆਂ ਪੱਟੀਆਂ ਜਿਨ੍ਹਾਂ ਨੂੰ ਇਹ ਨੋਟ ਵਿਚ ਹਰੀ ਪੱਟੀ ਪਾਉਣ ਲਈ ਵਰਤਦਾ ਹੈ। ਤਿੰਨ ਲੱਕੜ ਦੇ ਸਾਂਚੇ ਜਿਨ੍ਹਾਂ ਨੂੰ ਇਹ ਨੋਟਾਂ ਪਰ ਸ੍ਰੀ ਮਹਾਤਮਾ ਗਾਂਧੀ ਜੀ ਦੀ ਫ਼ੋਟੋ, ਆਰ.ਬੀ.ਆਈ ਵਗੈਰਾ ਲਿਖਣ ਲਈ ਵਰਤਦਾ ਹੈ, ਇੱਕ ਪ੍ਰੈੱਸ, ਇੱਕ ਡਰਾਇਰ, ਕਰੰਸੀ ਛਾਪਣ ਵੇਲੇ ਹੋਈ ਵੇਸਟ ਪੇਪਰ 500 ਚਿੱਟੀਆਂ ਸ਼ੀਟਾਂ (Sheets)  ਜਿੰਨਾ ਨੂੰ ਇਹ ਪ੍ਰਿੰਟਿੰਗ ਲਈ ਵਰਤਦਾ ਹੈ, ਵੱਖ-ਵੱਖ ਤਰ੍ਹਾਂ ਦੇ ਕੈਮੀਕਲ ਤੇ ਗਲੂ ਵਗੈਰਾ ਅਤੇ 01 ਲੱਖ 10 ਹਜ਼ਾਰ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਹੋਈ ਹੈ। ਦੌਰਾਨ ਪੁੱਛ-ਗਿੱਛ ਦੋਸ਼ੀ ਨੇ ਮੰਨਿਆ ਕਿ ਉਸ ਦੇ ਖ਼ਿਲਾਫ਼ ਪਹਿਲਾ ਵੀ ਇੱਕ ਜਾਅਲੀ ਕਰੰਸੀ ਦਾ ਮੁਕੱਦਮਾ ਥਾਣਾ ਕੋਤਵਾਲੀ ਪਟਿਆਲਾ ਵਿਖੇ ਦਰਜ ਹੈ ਅਤੇ ਫ਼ਰਜ਼ੀ ਨਾਮ ਦੀ ਇੱਕ ਵੈਬ ਸੀਰੀਜ਼ ਤੋ ਦੇਖ ਕੇ ਹੋਰ ਪ੍ਰਭਾਵਿਤ ਹੋ ਗਿਆ ਅਤੇ ਜਾਅਲੀ ਕਰੰਸੀ ਨੂੰ ਸਹੀ ਦਿੱਖ ਦੇਣ ਲਈ ਵੱਖ-ਵੱਖ ਤਜਰਬੇ ਕਰਨ ਲੱਗ ਪਿਆ। ਦੋਸ਼ੀ ਦੀ ਡੂੰਘਾਈ ਨਾਲ ਪੁੱਛ-ਗਿੱਛ ਜਾਰੀ ਹੈ ਕਿ ਇਹ ਜਾਅਲੀ ਨੋਟ ਕਿਥੇ-ਕਿਥੇ ਵਰਤਦਾ ਸੀ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਸ ਪਾਸੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

Have something to say? Post your comment

google.com, pub-6021921192250288, DIRECT, f08c47fec0942fa0

Crime-Justice

ਜਸਟਿਸ ਗਰਗ ਅਤੇ ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਐਚ ਐਨ ਬੀ ਲੀਗਲ ਫਰਮ ਦਾ ਉਦਘਾਟਨ ਕੀਤਾ

ਬਹੁ-ਕਰੋੜੀ ਨੇਚਰ ਹਾਈਟਸ ਇਨਫਰਾ ਘੁਟਾਲਾ: 9 ਸਾਲਾਂ ਤੋਂ ਫਰਾਰ ਦੋਸ਼ੀ ਨੀਰਜ ਅਰੋੜਾ ਨੂੰ ਪੰਜਾਬ ਪੁਲਿਸ ਨੇ ਉਤਰਾਖੰਡ ਤੋਂ ਕੀਤਾ ਗ੍ਰਿਫਤਾਰ

1,15,000 ਰੁਪਏ ਦੀ ਰਿਸ਼ਵਤ ਲੈਣ ਵਾਲਾ ਮੁੱਖ ਮੁਨਸ਼ੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

2 ਲੱਖ ਰੁਪਏ ਦਾ ਇਨਾਮੀ ਮੁਜਰਿਮ ਇਸ਼ਤਿਹਾਰੀ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਨੂੰ ਜਿਲ੍ਹਾ ਫਾਜਿਲਕਾ ਦੀ ਪੁਲਿਸ ਵੱਲੋਂ ਵਾਰਾਨਸੀ (ਉੱਤਰ ਪ੍ਰਦੇਸ਼) ਤੋਂ ਗ੍ਰਿਫਤਾਰ ਕਰਨ ਵਿੱਚ ਮਿਲੀ ਸਫਲਤਾ

ਪੀ.ਐਸ.ਆਈ.ਈ.ਸੀ. ਦੇ ਪਲਾਟਾਂ ਦੀ ਗੈਰਕਾਨੂੰਨੀ ਵੰਡ ਕਰਨ ਵਾਲੇ ਛੇ ਅਧਿਕਾਰੀਆਂ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਮੁਕੱਦਮਾ ਦਰਜ

ਫਰਜ਼ੀ ਵਿਜੀਲੈਂਸ ਅਧਿਕਾਰੀ ਬਣਕੇ 25 ਲੱਖ ਰੁਪਏ ਲੈਣ ਸਬੰਧੀ ਕੇਸ ’ਚ ਲੋੜੀਂਦੀ ਮੁਲਜ਼ਮ ਪੂਜਾ ਰਾਣੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

ਪੰਜਾਬ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਾਰਕੋ ਸਮੱਗਲਿੰਗ ਅਤੇ ਅੰਤਰ-ਰਾਜੀ ਹਥਿਆਰਾਂ ਦੀ ਤਸਕਰੀ ਦੇ ਕਾਰਟੇਲ ਦਾ ਪਰਦਾਫਾਸ਼; 5 ਕਿਲੋ ਹੈਰੋਇਨ, 4 ਹਥਿਆਰਾਂ ਸਮੇਤ ਤਿੰਨ ਕਾਬੂ

ਫ਼ਰਜੀ ਵਿਜੀਲੈਂਸ ਅਧਿਕਾਰੀ ਬਣ ਕੇ ਕਿਸਾਨ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਭਗੌੜਾ ਮੁਲਜ਼ਮ ਪਿੰਦਰ ਸੋਢੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ 

8,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

6 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ