Saturday, March 02, 2024

Diaspora

ਅਮੀਰ ਸਿੱਖ ਤੇ ਐਨ ਆਰ ਆਈਜ਼ ਭਰਾ 40 ਗਰੀਬ ਸਿੱਖ ਭਰਾਵਾਂ ਦੀ ਖੁਲ੍ਹਕੇ ਆਰਥਿਕ ਮਦਦ ਲਈ ਅੱਗੇ ਆਉਣ : ਭੋਮਾ 

ਅਮਰੀਕ ਸਿੰਘ | March 15, 2023 03:25 AM
ਦਿੱਲੀ ਕਮੇਟੀ ਨੇ ਕੀਤੀ 40 ਗਰੀਬ ਸਿੱਖ ਪ੍ਰਵਾਰਾਂ ਨਾਲ ਮੁਲਾਕਾਤ 
ਅੰਮ੍ਰਿਤਸਰ:  ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਮੀਤ ਸਿੰਘ ਕਾਲਕਾ ਦੇ ਅਦੇਸ਼ ਮੁਤਾਬਿਕ ਦਿੱਲੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਆਪਣੀ ਟੀਮ ਨਾਲ ਅਤੇ ਇੰਟਰਨੈਸਨ ਪੰਜਾਬੀ ਫਾਊਡੇਸਨ ਕਨੈਡਾ ਦੇ ਪ੍ਰਧਾਨ ਸ ਗੁਰਚਰਨ ਸਿੰਘ ਬਨਵੈਤ  ਕਨੈਡਾ ਨੇ  1947 ਸਮੇਂ ਪਾਕਿਸਤਾਨ ਦੇ ਜਿਲਾ ਲਾਇਲਪੁਰ ਤੋ ਉਜੜਕੇ ਸਤਲੁਜ ਦੇ ਕੰਢੇ ਵੱਸੇ ਸਿੱਖ ਪ੍ਰਵਾਰਾਂ ਫਿਰ 1988 ਵਿੱਚ ਜਦੋ ਪੰਜਾਬ ਵਿੱਚ ਹੜ੍ਹ ਆਏ ਤਾਂ ਇਹਨਾਂ ਪ੍ਰਵਾਰਾ ਦਾ ਸਾਰਾ ਸਮਾਨ  ਹੜ੍ਹਾਂ ਦੀ ਭੇਟ ਚੜ੍ਹ ਗਿਆ ਤਾਂ ਇਹ ਪ੍ਰਵਾਰ ਬਿਲਕੁਲ ਖਾਲੀ ਹੱਥ ਮੱਤਵਾੜੇ ਜੰਗਲ ਦੀ ਇੱਕ ਨੁਕਰੇ ਪਿੰਡ ਸਲੇਮਪੁਰ ਜਿਲਾ ਲੁਧਿਆਣੇ ਵਿੱਚ ਆ ਕੇ ਵੱਸ ਗਏ ਅੱਜ ਇਹਨਾਂ  40 ਗਰੀਬ ਸਿੱਖ  ਪ੍ਰਵਾਰਾਂ  ਗਿਣਤੀ (200 ਮੈਂਬਰ )ਨਾਲ ਮੁਲਾਕਾਤ ਕਰਕੇ  ਸਾਰੀ ਸਥਿਤੀ ਦਾ ਹਾਲ ਜਾਣਿਆ। 
 
ਇਹਨਾ ਪ੍ਰਵਾਰਾ ਨੇ ਅਤੀਅੰਤ ਗਰੀਬੀ ਦੀ ਹਾਲਤ ਵਿੱਚ ਸਿੱਖੀ ਦਾ ਪੱਲਾ ਨਹੀਂ ਛੱਡਿਆ। ਇਹਨਾਂ ਗਰੀਬ ਸਿੱਖ ਪ੍ਰਵਾਰਾ ਕੋਲ  ਕਈ ਵਾਰ ਕ੍ਰਿਸਅਚਿਨ  ਆਗੂਆਂ ਨੇ ਪਹੁੰਚ ਕੀਤੀ ਤੇ ਕਈ ਵੱਡੇ ਲਾਲਚ ਦਿੱਤੇ ਕਿ ਅਸੀ ਤਾਹਨੂੰ ਪੱਕੇ ਘਰ ਵੀ ਬਣਾ ਦੇਦੇ ਹਾਂ ਤੇ ਤੁਹਾਡੇ ਬੱਚੇ ਵੀ ਆਪਣੇ ਸਕੂਲਾਂ ਵਿੱਚ ਫ੍ਰੀ ਪੜ੍ਹਾ ਦੇਦੇ ਹਾ ਪਰ ਤੁਸੀਂ ਕ੍ਰਿਸਚਿਨ ਬਣ ਜਾਵੋ ਪਰ ਇਹਨਾਂ ਪ੍ਰਵਾਰਾ ਨੇ ਉਹਨਾਂ ਦੇ ਸਭ ਲਾਲਚ ਠੁਕਰਾ ਦਿੱਤੇ ਤੇ ਉਲਟਾ ਊਹਨਾਂ ਨੂੰ ਚੰਗਾ ਮੰਦਾ ਬੋਲਕੇ ਭਜਾ ਦਿੱਤਾ ਤੇ ਕਿਹਾ ਅਸੀ ਗਰੀਬ ਸਿੱਖ ਜ਼ਰੂਰ ਹਾਂ ਪਰ ਵਿਕਣ ਵਾਲੇ ਨਹੀਂ ਪਰ ਕਿਸੇ ਕੀਮਤ ਤੇ ਵੀ ਸਿੱਖੀ ਨਹੀਂ ਛੱਡ ਸਕਦੇ । ਇਹਨਾਂ ਪ੍ਰਵਾਰਾ ਨੇ ਗਰੀਬੀ ਦੀ ਹਾਲਤ ਵਿੱਚ ਇੱਕ ਕਮਰਾ ਬਣਾਕੇ ਗੁਰਦਵਾਰਾ ਵੀ ਬਣਾਇਆ ਹੈ  ਪਰ ਛੱਤ ਬਾਲਿਆਂ ਵਾਲੀ ਹੈ । ਫਿਰ  ਇਹਨਾਂ ਕੋਲ ਹਰ ਇਲੈਕਸ਼ਨ ਵਿੱਚ ਹਰ ਸਿਆਸੀ ਪਾਰਟੀ ਦੇ ਆਗੂ ਆਉਦੇ ਰਹੇ ਤੇ ਸਬਜਬਾਗ ਵਿਖਾਉਂਦੇ ਰਹੇ ਕਿ ਤਾਹਨੂੰ ਪੱਕੇ ਘਰ ਬਣਾ ਦਿਆਗੇਂ ਹਰ ਵਾਰ ਵੋਟਾਂ ਜਰੂਰ ਲੈ ਜਾਦੇ ਰਹੇ ਪਰ ਉਹਨਾਂ ਦੇ ਵਾਅਦੇ ਕਦੇ ਵਫ਼ਾ ਨਹੀਂ ਹੋਏ। ਇੱਕ ਪ੍ਰਵਾਰ ਦੇ ਦੋ ਪੁੱਤ ਇਲਾਜ ਖੁਣੋਂ ਮਰ ਗਏ ਉਹਨਾਂ ਦਾ ਬਾਪ ਇੱਕ ਝੁੱਗੀ ਵਿੱਚ ਰਹਿ ਰਿਹਾ ਹੈ ਦੂਸਰੇ ਪ੍ਰਵਾਰ ਦਾ ਇੱਕ ਨੌਜਵਾਨ ਫਾਹਾ ਲੈ ਕੇ ਮਰ ਗਿਆ ਇਸ ਦੀ ਬੁੱਢੀ ਮਾਂ ਵੀ ਇੱਕ ਝੌਪੜੀ ਵਿੱਚ ਰਹਿ ਰਹੀ ਹੈ । ਇੱਕ ਵਿਆਹੀ ਨੌਜਵਾਨ ਲੜਕੀ ਦਾ ਪਤੀ ਨਸ਼ੇ ਖਾ ਕੇ ਮਰ ਗਿਆ ਹੈ ਉਹ  ਦੋ ਬੱਚੇ ਲੈ ਕੇ ਕੱਚੇ ਘਰ ਵਿੱਚ ਪੇਕੇ ਘਰ ਬੈਠੀ ਹੈ । ਇਹਨਾਂ ਪ੍ਰਵਾਰਾਂ ਦੇ ਘਰ ਕੱਚੇ ਹਨ ਕੁਝ ਝੁੱਗੀ ਝੋਪੜੀਆਂ ਹਨ । ਕੋਈ ਗੁਸਲਖਾਨਾ ਨਹੀਂ ।ਗਰੀਬੀ ਦੀ ਇੰਤਹਾਂ ਹੈ । ਪਰ ਦੁੱਖ ਇਸ ਗੱਲ ਦਾ ਹੈ ਕਿ ਇਹਨਾਂ ਗਰੀਬ ਸਿੱਖਾਂ ਦੀ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਕਿਸੇ ਵੀ ਪੰਥਕ ਸੰਸਥਾ ਨੇ ਹਾਲੇ ਤੱਕ ਬਾਂਹ ਨਹੀਂ ਫੜ੍ਹੀ । ਔਰਤਾਂ ਵਾਸਤੇ ਕਪੜੇ ਦੇ ਪਰਦੇ ਦੇ ਆਰਜੀ ਗੁਸਲਖਾਨੇ ਬਣਾਏ ਹੋਏ ਹਨ। ਗਰੀਬੀ ਕਾਰਨ ਇਹਨਾਂ ਦੇ ਬੱਚੇ ਪੜ੍ਹਾਈ ਤੋਂ ਵਾਂਝੇ ਹਨ । ਇਹਨਾਂ ਪ੍ਰਵਾਰਾਂ ਨੂੰ ਕਈ ਵਾਰ ਜੰਗਲਾਤ ਵਿਭਾਗ ਨੇ ਉਜਾੜਨ ਦੀ ਕੋਸਿਸ ਕੀਤੀ । ਕਈ ਵਾਰ ਇਲਾਕੇ ਦੇ ਚੌਧਰੀਆਂ ਤੇ ਭੌ ਮਾਫੀਏ ਨੇ ਇਹਨਾਂ ਦੀ ਜਮੀਨ ਤੇ ਕਬਜ਼ਾ ਕਰਨ ਦੀ ਕੋਸਿਸ਼ ਕੀਤੀ ।
 ਉਹਨਾਂ ਦੱਸਿਆ ਕਿ ਰਿਪੋਰਟ ਬਣਾਕੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਮੀਤ ਸਿੰਘ ਕਾਲਕਾ ਨੂੰ ਭੇਜ ਰਹੇ ਹਨ ਕਿ ਇਹਨਾਂ ਪ੍ਰਵਾਰਾਂ ਦੀ ਵੱਧ ਤੋ ਵੱਧ ਮਦਦ ਕੀਤੀ ਜਾਵੇ ।ਅਮੀਰ ਸਿੱਖਾਂ ਤੇ ਐਨ ਆਰ ਆਈਜ਼ ਭਰਾਵਾਂ ਨੂੰ ਇਹਨਾਂ ਆਪਣੇ ਗਰੀਬ ਸਿੱਖ ਭਰਾਵਾਂ ਦੀ ਦਿਲ ਖੋਲਕੇ ਮਦਦ ਕਰਨੀ ਚਾਹੀਦੀ ਹੈ । ਅੱਜ ਦੇ ਵਫਦ  ਵਿੱਚ ਮਨਜੀਤ ਸਿੰਘ ਭੋਮਾ , ਗੁਰਚਰਨ ਸਿੰਘ ਬਨਵੈਤ ਤੋਂ ਇਲਾਵਾ ਸ ਪਲਵਿੰਦਰ ਸਿੰਘ ਪੰਨੂੰ , ਦਰਸ਼ਨ ਸਿੰਘ ਰੋਪੜ , ਕੁਲਬੀਰ ਸਿੰਘ ਮੱਤੇਨੰਗਲ , ਜਗਦੀਪ ਸਿੰਘ ਸਮਰਾ , ਸੁਖਵਿੰਦਰ ਸਿੰਘ ਖਿਆਲਾਂ  ਆਦਿ ਸ਼ਾਮਲ ਸਨ ।

Have something to say? Post your comment

google.com, pub-6021921192250288, DIRECT, f08c47fec0942fa0

Diaspora

ਪੰਜਾਬ ਸਰਕਾਰ ਵੱਲੋਂ ਪੰਜਾਬੀ ਐਨ.ਆਰ.ਆਈਜ਼ ਨਾਲ ਮਿਲਣੀ ਸਮਾਗਮ 16 ਫਰਵਰੀ ਨੂੰ ਧੂਰੀ 'ਚ

ਐਨ.ਆਰ.ਆਈਜ਼ ਮਿਲਣੀ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਸੁਣੀਆਂ ਪੰਜ ਜ਼ਿਲ੍ਹਿਆਂ ਦੇ ਐਨ.ਆਰ.ਆਈਜ਼ ਦੀਆਂ ਸਮੱਸਿਆਵਾਂ

ਰਿਹਾਇਸ਼ੀ ਘਰਾਂ ਦੀ ਸਮੱਸਿਆ ਕੈਨੇਡਾ ਦੀਆਂ ਬੁਨਿਆਦੀ ਸਮੱਸਿਆਵਾਂ ‘ਚੋਂ ਇੱਕ ਹੈ: ਮਾਇਸੋ

ਨਿਊਯਾਰਕ ਦੀ ਸੰਗਤਾਂ ਨੇ ਹੁੰਮਹੁੰਮਾ ਬੁੱਢਾ ਦਲ ਪਾਸ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕੀਤੇ -ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਅਮਰੀਕਾ ਵਿੱਚ ਬੁੱਢਾ ਦਲ ਨਿਹੰਗ ਸਿੰਘਾਂ ਦੀ ਛਾਉਣੀ ਕਾਇਮ ਕੀਤੀ ਗਈ।

ਧਾਲੀਵਾਲ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ; ਲਵਪ੍ਰੀਤ ਨੂੰ ਡਿਪੋਰਟ ਕਰਨ ‘ਤੇ ਲੱਗੀ ਰੋਕ

ਵਿਦਿਆਰਥੀ ਵੱਲੋਂ ਕੈਨੇਡਾ 'ਚੋਂ ਦੇਸ਼ ਨਿਕਾਲੇ ਖ਼ਿਲਾਫ਼ ਰੋਸ ਪ੍ਰਦਰਸ਼ਨ, ਫਰਜੀ ਆਫਰ ਲੈਟਰ ਦੇ ਸਿਲਸਿਲੇ ਵਿੱਚ ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲਾ 

ਹੁਣ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੇ ਕੈਨੇਡਾ ਤੋਂ ਅੰਮ੍ਰਿਤਸਰ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਵਿੱਢੀ ਮੁਹਿੰਮ

ਵਿਦਿਆਰਥੀਆਂ ਦੇ ਦੇਸ਼-ਨਿਕਾਲੇ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਸੱਦਾ

ਧੋਖਾਧੜੀ ਦਾ ਸ਼ਿਕਾਰ ਵਿਦਿਆਰਥੀਆਂ ਵੱਲੋਂ ਦੇਸ਼-ਨਿਕਾਲੇ ਵਿਰੁੱਧ ਰੋਸ ਪ੍ਰਦਰਸ਼ਨ