Sunday, May 22, 2022

Diaspora

ਉਨਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਵੱਲੋ 17 ਜਣੇ ਹਥਿਆਰਾਂ ਨਾਲ ਸਬੰਧਤ ਅਪਰਾਧ ਤਹਿਤ ਚਾਰਜ

PUNJAB NEWS EXPRESS | January 03, 2022 10:35 PM

ਮੇਲੋਨਕਥਨ, ੳਨਟਾਰੀਉ: ਉਨਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਦੇ ਡਫਰਿਨ ਡਿਪਾਰਟਮੈਂਟ ਵੱਲੋ ਗੋਲੀਬਾਰੀ ਦੀ ਘਟਨਾ ਤੋਂ ਬਾਅਦ 17 ਜਣਿਆ ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ। ਗ੍ਰਿਫਤਾਰ ਹੋਣ ਵਾਲੇ ਕਥਿਤ ਦੋਸ਼ੀਆ ਕੋਲੋ 8 ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਅਤੇ ਚਾਰਜ ਹੋਣ ਵਾਲੇ ਸਾਰੇ ਕਥਿਤ ਦੋਸ਼ੀ ਪੰਜਾਬੀ ਭਾਈਚਾਰੇ ਨਾਲ ਸਬੰਧਤ ਹਨ। ਨਵੇਂ ਸਾਲ ਵਾਲੇ ਦਿਨ ਸ਼ਾਮੀ ਪੌਣੇ ਛੇ ਵਜੇ ਪੁਲਿਸ ਨੂੰ ਕਾਲ ਆਈ ਸੀ ਕਿ ਮੇਲੋਨਕਥਨ (Meloncthon) ਕਸਬੇ ਦੀ ਪੇਂਡੂ ਪ੍ਰਾਪਰਟੀ ਚ ਗੋਲੀ ਚੱਲੀ ਹੈ। ਪੁਲਿਸ ਨੇ ਮੌਕੇ ਤੇ ਪਹੁੰਚਕੇ 17 ਜਣਿਆ ਨੂੰ ਕਾਬੂ ਕੀਤਾ ਹੈ ਅਤੇ ਕੁੱਲ 28 ਚਾਰਜ ਲਾਏ ਗਏ ਹਨ।

ਇਸ ਘਟਨਾ ਨਾਲ ਸਬੰਧਤ ਗ੍ਰਿਫਤਾਰ ਅਤੇ ਚਾਰਜ ਹੋਣ ਵਾਲਿਆ ਚ ਬਰੈਂਪਟਨ ਤੋਂ 30 ਸਾਲਾਂ ਵਿਸ਼ਵਜੀਤ ਭੰਡੋਲ, ਕੈਂਬਰਿਜ ਤੋਂ 23 ਸਾਲਾਂ ਬੇਲਾਵਾਲ ਛੀਨਾ, ਕੈਂਬਰਿਜ ਤੋਂ 27 ਸਾਲਾਂ ਸ਼ਬਾਜ਼ ਛੀਨਾ, ਲੰਡਨ ਤੋਂ 22 ਸਾਲਾਂ ਜਸਕਰਨ ਲੇਗਾ, ਬਰੈਂਪਟਨ ਤੋਂ 23 ਸਾਲਾਂ ਹਰਨੂਰ ਸੰਧੂ , ਬਰੈਂਪਟਨ ਤੋਂ 24 ਸਾਲਾਂ ਪ੍ਰਣਵ ਸ਼ਰਮਾ, ਮਾਂਟਰੀਅਲ ਤੋਂ 26 ਸਾਲਾਂ ਅਭਿਕਰਨ ਸਿੰਘ, ਬਰੈਂਪਟਨ ਤੋਂ 23 ਸਾਲਾਂ ਅਜੈਬੀਰ ਸਿੰਘ, ਬਰੈਂਪਟਨ ਤੋਂ 27 ਸਾਲਾਂ ਬਲਜਿੰਦਰ ਸਿੰਘ, ਬਰੈਂਪਟਨ ਤੋਂ 26 ਸਾਲਾ ਗੁਰਕੀਰਤ ਸਿੰਘ, ਬਰੈਂਪਟਨ ਤੋਂ 27 ਸਾਲਾਂ ਗੁਰਸ਼ਰਨਜੀਤ ਸਿੰਘ, ਬਰੈਂਪਟਨ ਤੋਂ 25 ਸਾਲਾਂ ਕਰਨਪ੍ਰੀਤ ਸਿੰਘ, ਬਰੈਂਪਟਨ ਤੋਂ 30 ਸਾਲਾਂ ਕੁਲਵਿੰਦਰ ਸਿੰਘ, ਕੈਲਗਰੀ ਤੋ 26 ਸਾਲਾਂ ਮਨਦੀਪ ਸਿੰਘ, ਬਰੈਂਪਟਨ ਤੋਂ 25 ਸਾਲਾਂ ਪਰਵਿੰਦਰ ਸਿੰਘ, ਕੈਂਬਰਿਜ ਤੋਂ 49 ਸਾਲਾਂ ਸਵਦੀਪਰਾਜ ਸਿੰਘ ਅਤੇ 23 ਸਾਲਾਂ ਲੰਡਨ ਨਿਵਾਸੀ ਵਰਿੰਦਰ ਤੂਰ ਸ਼ਾਮਲ ਹਨ।

Have something to say? Post your comment

Diaspora

ਕੈਨੇਡਾ - ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਦੀ ਮੰਗ ਨੂੰ ਬੂਰ ਪੈਣ ਦੀ ਆਸ

ਅਮਰੀਕਾ ’ਚ ਬਜ਼ੁਰਗ ਸਿੱਖ ’ਤੇ ਨਸਲੀ ਹਮਲੇ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ

ਕੈਨੇਡਾ ਪੜ੍ਹਨ ਗਏ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖਤਰੇ ’ਚ

ਪੰਜਾਬ ਵਿੱਚ 393 ਔਰਤਾਂ ਸਮੇਤ ਦੁਨੀਆ ਭਰ ਦੇ 1656 ਐਨਆਰਆਈ ਵੋਟਰ ਰਜਿਸਟਰਡ-ਸਤਨਾਮ ਸਿੰਘ ਚਾਹਲ

ਕੈਨੇਡਾ ਸੰਸਦੀ ਚੋਣਾਂ ’ਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ

ਮਿਆਦ ਖਤਮ ਹੋ ਚੁਕੇ ਓ.ਸੀ.ਆਈ ਕਾਰਡ ਦੇ ਨਵੀਨੀਕਰਣ ਦੀ ਤਰੀਕ 31 ਦਸੰਬਰ 2021 ਤਕ ਕੀਤੀ ਜਾਵੇ-ਸਤਨਾਮ ਸਿੰਘ ਚਾਹਲ

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਗਲੋਬਲ ਇਨਸ਼ੀਏਟਿਵ, ਯੂ.ਐਸ.ਏ. ਨੇ ਅਕਾਲ ਤਖ਼ਤ ਸਾਹਿਬ ਵੱਲੋਂ ਬਿਰਧ ਸਰੂਪਾਂ ਨੂੰ ਅਗਨ ਭੇਟ ਕਰਨ 'ਤੇ ਲਾਈ ਪਾਬੰਦੀ ਦਾ ਕੀਤਾ ਸਵਾਗਤ

ਸਿਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਤੇ ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖਾਂ ਦੀਆਂ ਪੰਜਾਬ ’ਚ ਜਾਇਦਾਦਾਂ ਜਬਤ ਕਰਨ ਦੀ ਨਿਖੇਧੀ