Friday, September 04, 2026
ਤਾਜਾ ਖਬਰਾਂ
'ਮਿਲਣੀ' ਪ੍ਰੋਗਰਾਮ ਦੌਰਾਨ ਭਗਵੰਤ ਮਾਨ ਤੋਂ ਨਸ਼ਿਆਂ ਬਾਰੇ ਸਵਾਲ ਕਰਨ ਵਾਲੇ ਸਿੱਖ ਨੌਜਵਾਨ ਨੂੰ ਪੁਲਿਸ ਹਿਰਾਸਤ ਵਿੱਚ ਤਸੀਹੇ ਦਿੱਤੇ ਗਏਵੜਿੰਗ ਨੇ ਮਾਨ ਨੂੰ OPS ਬਹਾਲ ਕਰਨ ਅਤੇ ਪੰਜਾਬ ਦੇ ਮੁਲਾਜ਼ਮਾਂ ਦੇ 14,191 ਕਰੋੜ ਦੇ ਬਕਾਇਆ DA ਦੀ ਅਦਾਇਗੀ ਕਰਨ ਦੀ ਕੀਤੀ ਮੰਗਸਾਉਣੀ ਸੀਜ਼ਨ ਵਿੱਚ ਝੋਨੇ ਦੀ ਸੁਚਾਰੂ ਤੇ ਨਿਰਵਿਘਨ ਖ਼ਰੀਦ ਲਈ ਪੰਜਾਬ ਤਿਆਰ-ਬਰ-ਤਿਆਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨਕੀ ED ਪੰਜਾਬ ਪੁਲਿਸ ਨਾਲ ਮਿਲ ਕੇ ‘ਫਿਕਸ ਮੈਚ’ ਖੇਡ ਰਹੀ ਹੈ? - ਵੜਿੰਗ5 ਕਰੋੜ ਰੁਪਏ ਦੇ ਬਲਾਤਕਾਰ ਮਾਮਲੇ ਦਾ ਵਿਵਾਦ ਹੋਰ ਡੂੰਘਾ: ਆਡੀਓ ਕਲਿੱਪਾਂ ਨੇ ਗੁਰੀ ਚਾਹਲ ਦੀ ਜ਼ਮਾਨਤ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਦੀ ਭੂਮਿਕਾ 'ਤੇ ਸਵਾਲ ਖੜ੍ਹੇ ਕੀਤੇਛੋਟੇ ਸਾਹਿਬਜ਼ਾਦਿਆਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੀਰੀ ਪੀਰੀ ਖਾਲਸਾ ਮਾਰਚ ਰਵਾਨਾ

Diaspora

ਸੰਸਦ ਮੈਂਬਰ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ

PUNJAB NEWS EXPRESS | June 04, 2026 10:07 PM

ਸੰਸਦ ਚ ਬਰਤਾਨਵੀ ਗ੍ਰਹਿ ਮੰਤਰੀ ਨੇ ਸਿੱਖਾਂ ਦੇ ਕਕਾਰ ਵਜੋਂ ਕਿਰਪਾਨ ਪਹਿਨਣ ਤੇ ਪਾਬੰਦੀ ਲਾਉਣ ਦੀ ਮੰਗ ਨੂੰ ਮੂਲੋਂ ਕੀਤਾ ਰੱਦ

ਚੰਡੀਗੜ੍ਹ: ਵਿਕਰਮ ਸਿੰਘ ਦਿਗਵਾ ਵੱਲੋਂ ਹੈਨਰੀ ਨੋਵਾਕ ਦੇ ਕੀਤੇ ਕਤਲ ਦੇ ਮਾਮਲੇ ਮਗਰੋਂ ਬਰਤਾਨੀਆ ਦੇ ਸਿੱਖ ਸੰਸਦ ਮੈਂਬਰਾਂ ਨੇ ਹੇਠਲੇ ਸਦਨ ਹਾਊਸ ਆਫ ਕਾਮਨਜ਼’ ਵਿੱਚ ਹੋਈ ਬਹਿਸ ਦੌਰਾਨ ਸਿੱਖਾਂ ਦੇ ਧਾਰਮਿਕ ਕਕਾਰਾਂ ਦੀ ਆਜ਼ਾਦੀ ਦੀ ਰੱਖਿਆ ਲਈ ਮਜ਼ਬੂਤੀ ਨਾਲ ਪੱਖ ਰੱਖਿਆ ਕਿਉਂਕਿ ਇਸ ਮੁੱਦੇ ਨੂੰ ਬੇਵਜ੍ਹਾ ਤੂਲ ਦਿੰਦਿਆਂ ਕੱਟੜ ਦੱਖਣਪੰਥੀ ਗਰੁੱਪਾਂ ਨੇ ਸਿੱਖਾਂ ਵੱਲੋਂ ਧਾਰਨ ਕੀਤੇ ਜਾਣ ਵਾਲੇ ਧਾਰਮਿਕ ਕਕਾਰ ਕਿਰਪਾਨ’ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ ਜਦੋਂ ਕਿ ਇਸ ਅਪਰਾਧ ਮੌਕੇ ਅਸਲ ਵਿੱਚ ਕਿਰਪਾਨ ਦੀ ਵਰਤੋਂ ਹੀ ਨਹੀਂ ਸੀ ਹੋਈ। ਕਤਲ ਮੌਕੇ ਵਰਤਿਆ ਹਥਿਆਰ ਪੇਸ਼-ਕਬਜ਼’ ਸੀ ਜੋ ਕਿ ਇੰਡੋ-ਫ਼ਾਰਸੀ ਸ਼ੈਲੀ ਦਾ ਇੱਕ ਘਾਤਕ ਚਾਕੂ ਹੁੰਦਾ ਹੈ ਜੋ ਸੁਰੱਖਿਆ ਕਵਚ ਨੂੰ ਤੋੜਨ ਲਈ ਤਿਆਰ ਕੀਤਾ ਜਾਂਦਾ ਹੈ।

ਜਿਕਰਯੋਗ ਹੈ ਕਿ ਇਹ ਚਰਚਾ ਉਸ ਵੇਲੇ ਹੋਈ ਜਦੋਂ 23 ਸਾਲਾ ਵਿਕਰਮ ਦਿਗਵਾ ਨੂੰ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੀ ਚਾਕੂ ਮਾਰ ਕੇ ਹੱਤਿਆ ਕਰਨ ਦਾ ਦੋਸ਼ੀ ਕਰਾਰ ਦੇਣ ਤੋਂ ਬਾਅਦ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਅਤੇ ਹੋਰ ਸਿੱਖ ਸੰਸਦ ਮੈਂਬਰਾਂ ਨੇ ਇਸ ਬਹਿਸ ਦੌਰਾਨ ਦਖ਼ਲ ਦਿੰਦਿਆਂ ਰਿਫਾਰਮ ਯੂਕੇ ਅਤੇ ਰਿਸਟੋਰ ਬ੍ਰਿਟੇਨ ਪਾਰਟੀਆਂ ਦੀ ਸਿੱਧੀ ਆਲੋਚਨਾ ਕੀਤੀ। ਢੇਸੀ ਨੇ ਸਦਨ ਨੂੰ ਯਾਦ ਕਰਵਾਇਆ ਕਿ ਦੋਵੇਂ ਵਿਸ਼ਵ ਯੁੱਧਾਂ ਦੌਰਾਨ ਲੱਖਾਂ ਸਿੱਖ ਸੈਨਿਕਾਂ ਨੇ ਬਰਤਾਨਵੀ ਫੌਜ ਨਾਲ ਮਿਲ ਕੇ ਬਹਾਦਰੀ ਨਾਲ ਯੁੱਧ ਲੜਿਆ ਸੀ ਅਤੇ ਉਹ ਆਪਣੀ ਦਸਤਾਰ ਅਤੇ ਕਿਰਪਾਨ ਧਾਰਨ ਕਰਕੇ ਜੰਗ ਦੇ ਮੈਦਾਨ ਵਿੱਚ ਲੜੇ ਸਨ। ਉਨ੍ਹਾਂ ਨੇ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੂੰ ਅਪੀਲ ਕੀਤੀ ਕਿ ਸਿੱਖਾਂ ਨੂੰ ਇਹ ਭਰੋਸਾ ਦੇਣ ਕਿ ਉਹ ਆਪਣੀ ਆਸਥਾ ਦਾ ਆਜ਼ਾਦੀ ਅਤੇ ਸ਼ਾਂਤੀਪੂਰਵਕ ਪਾਲਣ ਕਰ ਸਕਣਗੇ। ਢੇਸੀ ਨੇ ਕਿਹਾ ਕਿ ਅਜਿਹੀ ਗਲਤ ਕਾਰਵਾਈ ਨੂੰ ਕਿਸੇ ਵੀ ਤਰ੍ਹਾਂ ਧਾਰਮਿਕ ਤੌਰ ਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅਤੇ ਇਸ ਵਿਚਾਰ ਨਾਲ ਸਮੁੱਚਾ ਸਿੱਖ ਜਗਤ ਸਹਿਮਤ ਹੈ।

ਹਾਊਸ ਆਫ ਕਾਮਨਜ਼ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਮੰਨਿਆ ਕਿ ਕੁਝ ਕੱਟੜ ਦੱਖਣਪੰਥੀਆਂ ਨੇ ਸਿੱਖਾਂ ਵੱਲੋਂ ਕਿਰਪਾਨ ਪਹਿਨਣ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਰਪਾਨ ਨੂੰ ਸਿੱਖ ਧਰਮ ਦੇ ਪੰਜ ਪਵਿੱਤਰ ਕਕਾਰਾਂ ਵਿੱਚੋਂ ਇੱਕ” ਕਰਾਰ ਦਿੱਤਾ।

ਮੰਤਰੀ ਨੇ ਸਾਲ 2019 ਦੇ ਆਫੈਂਸਿਵ ਵੇਪਨਜ਼ ਐਕਟ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਕਾਨੂੰਨ ਨੇ ਲੰਬੀ ਕਿਰਪਾਨ ਸਬੰਧੀ ਪਹਿਲਾਂ ਤੋਂ ਮੌਜੂਦ ਕਾਨੂੰਨੀ ਸੁਰੱਖਿਆ ਨੂੰ ਸਪੱਸ਼ਟ ਅਤੇ ਮਜ਼ਬੂਤ ਕੀਤਾ ਹੋਇਆ ਹੈ। ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਸਰਕਾਰ ਕਿਸੇ ਇੱਕ ਵਿਅਕਤੀ ਦੇ ਅਪਰਾਧ ਲਈ ਪੂਰੇ ਸਿੱਖ ਜਗਤ ਨੂੰ ਸਜ਼ਾ ਦੇਣ ਦੇ ਹੱਕ ਵਿੱਚ ਨਹੀਂ ਹੈ।

ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਇਸ ਦੇਸ਼ ਵਿੱਚ ਸਭ ਨੂੰ ਸਜ਼ਾ ਦੇਣ ਦੀ ਧਾਰਨਾ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਰੱਖਦੇ। ਇਸ ਦੀ ਬਜਾਏ ਅਸੀਂ ਇਸ ਭੈੜੀ ਬੁਰਾਈ ਦੀ ਘਟਨਾ ਵਿਰੁੱਧ ਇਕਜੁੱਟ ਹਾਂ। ਅਸੀਂ ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਦੀ ਨਿੰਦਾ ਕਰਦੇ ਹਾਂ ਨਾ ਕਿ ਉਨ੍ਹਾਂ ਸਾਰਿਆਂ ਦੀ ਜੋ ਉਸ ਦੇ ਧਰਮ ਜਾਂ ਨਸਲੀ ਪਿਛੋਕੜ ਨਾਲ ਸਬੰਧਿਤ ਹਨ।

ਮਹਿਮੂਦ ਨੇ ਇਹ ਵੀ ਕਿਹਾ ਕਿ ਇਸ ਕਤਲ ਨੂੰ ਭਾਈਚਾਰਿਆਂ ਵਿੱਚ ਵੰਡ ਪੈਦਾ ਕਰਨ ਦੇ ਸਾਧਨ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ। ਉਨ੍ਹਾਂ ਨੇ ਦੁਹਰਾਇਆ ਕਿ ਕਿਸੇ ਇੱਕ ਵਿਅਕਤੀ ਦੇ ਘਿਣਾਉਣੇ ਅਪਰਾਧ ਲਈ ਸਾਰੇ ਸਿੱਖਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ।

ਇਸ ਚਰਚਾ ਨੇ ਬਰਤਾਨੀਆ ਅਤੇ ਵਿਸ਼ਵ ਭਰ ਦੇ ਸਿੱਖ ਜਗਤ ਦਾ ਵਿਆਪਕ ਧਿਆਨ ਖਿੱਚਿਆ ਹੈ। ਧਾਰਮਿਕ ਅਤੇ ਭਾਈਚਾਰਕ ਆਗੂਆਂ ਨੇ ਇਕਸੁਰ ਹੋ ਕੇ ਨਾ ਸਿਰਫ਼ ਇਸ ਹੱਤਿਆ ਦੀ ਨਿੰਦਾ ਕੀਤੀ ਹੈ ਸਗੋਂ ਉਹਨਾਂ ਰਾਜਨੀਤਿਕ ਕੋਸ਼ਿਸ਼ਾਂ ਦੀ ਵੀ ਸਖ਼ਤ ਨਿੰਦਾ ਕੀਤੀ ਹੈ ਜਿਨ੍ਹਾਂ ਰਾਹੀਂ ਸਦੀਆਂ ਪੁਰਾਣੀ ਧਾਰਮਿਕ ਪਰੰਪਰਾ ਤੇ ਪਾਬੰਦੀ ਲਗਾਉਣ ਦਾ ਆਧਾਰ ਬਣਾਉਣ ਦੀ ਘਟੀਆ ਕੋਸ਼ਿਸ਼ ਕੀਤੀ ਜਾ ਰਹੀ ਹੈ।

Have something to say? Post your comment

google.com, pub-6021921192250288, DIRECT, f08c47fec0942fa0

Diaspora

ਸਾਲ 2026 ਦੇ 51,000 ਕੈਨੇਡੀਅਨ ਡਾਲਰ ਦੇ ਢਾਹਾਂ ਸਾਹਿਤ ਇਨਾਮ ਦੇ ਫਾਈਨਲ ਵਿਚ ਪੁੱਜੀਆਂ ਤਿੰਨ ਪੰਜਾਬੀ ਪੁਸਤਕਾਂ ਤੇ ਉਨ੍ਹਾਂ ਲੇਖਕਾਂ ਦੇ ਨਾਵਾਂ ਦਾ ਐਲਾਨ

ਚੇਅਰਮੈਨ ਸ਼ਰਮਾ ਨੇ ਕੈਨੇਡਾ ਵਿੱਚ ਗਲੋਬਲ ਸੈਮੀਨਾਰ ਦੌਰਾਨ ਪੰਜਾਬ ਦੇ ਪੋਸ਼ਣ ਬਾਗਾਂ ਅਤੇ ਖੇਤੀ-ਨਿਰਯਾਤ ਸੰਭਾਵਨਾਵਾਂ ਕੀਤੀਆਂ ਉਜਾਗਰ

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬ੍ਰਿਟਿਸ਼ ਹਵਾਈ ਸੈਨਾ ਵਿੱਚ ਪੰਜਾਬ ਦਾ ਅਰਸ਼ਦੀਪ ਬਣਿਆ ਪਹਿਲਾ ਸਿੱਖ ਲੜਾਕੂ ਪਾਇਲਟ

ਅਕਾਲ ਤਖ਼ਤ ਨੇ ਗੁਰਦੁਆਰਾ ਬਾਬਾ ਬੁੱਢਾ ਜੀ ਹੈਮਿਲਟਨ ਕਮੇਟੀ ਦੇ ਮੁਖੀ ਨੂੰ ਸਿੱਖ ਸ਼ਹੀਦ ਦੀ ਵਿਧਵਾ ਪਤਨੀ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਵਿੱਚ ਤਲਬ ਕੀਤਾ

ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਹਰੇਕ ਮਹੀਨੇ ਦੇ ਪਹਿਲੇ ਹਫਤੇ ਹੋਇਆ ਕਰੇਗੀ ‘ਆਨਲਾਈਨ ਐਨ.ਆਰ.ਆਈ. ਮਿਲਣੀ’: ਕੁਲਦੀਪ ਸਿੰਘ ਧਾਲੀਵਾਲ

ਯੂ.ਕੇ. ਸੰਸਦ 'ਚ ਇਤਿਹਾਸ ਰਚਿਆ - ਪਹਿਲੀ ਵਾਰ ਸਿੱਖ ਸੰਸਦ ਮੈਂਬਰ ਦਾ ਚਿੱਤਰ ਬਰਤਾਨਵੀ ਰਾਜੇ-ਰਾਣੀਆਂ ਦੇ ਚਿੱਤਰਾਂ ਬਰਾਬਰ ਲਗਾਇਆ

ਆਸਟ੍ਰੇਲੀਆ ਤੋਂ ਆਏ ਸ਼ਰਧਾਲੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਵਾਲੀ ਬੱਸ ਸ਼੍ਰੋਮਣੀ ਕਮੇਟੀ ਨੂੰ ਭੇਟ ਕੀਤੀ

ਫਿਰਕੂ ਝਗੜਿਆਂ ਖ਼ਿਲਾਫ਼ ਭਾਈਚਾਰਕ ਸਦਭਾਵਨਾ ਤੇ ਏਕਤਾ ਬਣਾਈ ਰੱਖਣ ਦੀ ਲੋੜ : ਮਾਇਸੋ

ਯੂ.ਕੇ., ਅਮਰੀਕਾ, ਕੈਨੇਡਾ ਤੋਂ ਸਿੱਖ ਸ਼ਰਧਾਲੂਆਂ ਲਈ ਪਾਕਿਸਤਾਨ ਦੇ ਮੁਫਤ ਵੀਜ਼ੇ ਦਾ ਸੁਆਗਤ , ਵਾਹਗਾ ਰਾਹੀਂ ਵਪਾਰ ਕਰਨ ਦੀ ਵੀ ਮੰਗ -ਸਤਨਾਮ ਸਿੰਘ ਚਾਹਲ

ਲੇਡੀ ਸਿੰਘ ਕੰਵਲਜੀਤ ਕੌਰ ਮੁੜ੍ਹ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ