Friday, April 26, 2024

Election 2022

ਵਿਧਾਨ ਸਭਾ ਚੋਣਾਂ 2022: ਰਿਸ਼ਤੇਦਾਰਾਂ ਦੀ ਮੌਤ ਦੇ ਬਾਵਜੂਦ, ਦੋ ਚੋਣ ਕਰਮਚਾਰੀਆਂ ਨੇ ਦਿੱਤੀ ਡਿਊਟੀ ਨੂੰ ਤਰਜੀਹ

PUNJABNEWS EXPRESS | February 21, 2022 08:19 PM

ਸਹੀਦ ਭਗਤ ਸਿੰਘ ਨਗਰ :ਐਤਵਾਰ ਨੂੰ ਜ਼ਿਲ੍ਹੇ ਵਿੱਚ ਮਤਦਾਨ ਪ੍ਰਕਿਰਿਆ ਦੌਰਾਨ ਚੋਣ ਡਿਊਟੀ ’ਤੇ ਤਾਇਨਾਤ ਦੋ ਕਰਮਚਾਰੀਆਂ ਨੇ ਡਿਊਟੀ ਪ੍ਰਤੀ ਸੁਹਿਰਦਤਾ ਦਾ ਪ੍ਰਗਟਾਵਾ ਕਰਦਿਆਂ ਆਪਣਿਆਂ ਦੇ ਤੁਰ ਜਾਣ ’ਤੇ ਵੀ, ਆਪਣੀ ਡਿਊਟੀ ਨੂੰ ਤਰਜੀਹ ਦਿੱਤੀ।ਅਜਿਹੇ ਦੋ ਮਾਮਲਿਆਂ ਦਾ ਪ੍ਰਗਟਾਵਾ ਕਰਦਿਆਂ ਬੰਗਾ ਦੀ ਐਸ ਡੀ ਐਮ ਕਮ ਰਿਟਰਨਿੰਗ ਅਫ਼ਸਰ ਨਵਨੀਤ ਕੌਰ ਬੱਲ ਨੇ ਦੱਸਿਆ ਕਿ ਪਿੰਡ ਗੋਬਿੰਦਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸੇਵਦਾਰ, ਮੰਗਤ ਰਾਮ (57) ਜੋ ਕਿ ਬੀਸਲਾ ਦਾ ਵਸਨੀਕ ਹੈ, ਦੇ ਆਪਣੇ ਭਰਾ ਸੁਖਚਰਨ (62) ਦੀ ਐਤਵਾਰ ਦੁਪਹਿਰ 2 ਵਜੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਪਰੰਤੂ ਮੰਗਤ ਰਾਮ ਜੋ ਕਿ ਬੰਗਾ ਵਿਖੇ ਪੋਲਿੰਗ ਬੂਥ ’ਤੇ ਡਿਊਟੀ ’ਤੇ ਤਾਇਨਾਤ ਸੀ, ਨੇ ਆਪਣੇ ਫ਼ਰਜ਼ ਨੂੰ ਤਰਜੀਹ ਦਿੰਦਿਆਂ  ਪੋਲਿੰਗ ਡਿਊਟੀ ਤੋਂ ਛੁੱਟੀ ਲੈਣ ਦੀ ਬਜਾਏ ਆਪਣਾ ਕੰਮ ਜਾਰੀ ਰੱਖਿਆ।

ਉਸ ਨੂੰ ਮਤਦਾਨ ਪ੍ਰਕਿਰਿਆ ਦੌਰਾਨ ਪੋਲਿੰਗ ਬੂਥ ’ਤੇ ਤਾਇਨਾਤ ਸਟਾਫ ਦੀ ਮਦਦ ਲਈ ਬੂਥ ’ਤੇ ਤਾਇਨਾਤ ਕੀਤਾ ਗਿਆ ਸੀ। ਮੰਗਤ ਰਾਮ ਅਨੁਸਾਰ ਜਦੋਂ ਉਸ ਨੂੰ ਇਹ ਦਰਦਨਾਕ ਸੁਨੇਹਾ ਮਿਲਿਆ, ਉਸ ਮੌਕੇ ਮਤਦਾਨ ਪੂਰੇ ਜ਼ੋਰਾਂ ’ਤੇ ਸੀ। ਉਸ ਨੇ ਬੂਥ ’ਤੇ ਹੀ ਰੁਕਣ ਦਾ ਫੈਸਲਾ ਕੀਤਾ ਕਿਉਂ ਜੋ ਉਹ ਪੋਲਿੰਗ ਪਾਰਟੀ ਦੀ ਮਦਦ ਕਰਨ ਵਾਲਾ ਇਕੱਲਾ ਵਿਅਕਤੀ ਹੀ ਸੀ ਅਤੇ ਜੇਕਰ ਉਹ ਡਿਊਟੀ ਛੱਡ ਕੇ ਚਲਾ ਜਾਂਦਾ ਤਾਂ ਕੰਮ ਪ੍ਰਭਾਵਿਤ ਹੋਣਾ ਸੀ।ਰਾਮ ਨੇ ਦੱਸਿਆ, “ਮੈਂ ਤਾਂ ਪੋਲਿੰਗ ਪਾਰਟੀ ਦੇ ਮੈਂਬਰਾਂ ਨੂੰ ਆਪਣਾ ਦੁੱਖ ਵੀ ਨਹੀਂ ਦੱਸਿਆ ਪਰ ਕਿਸੇ ਤਰ੍ਹਾਂ ਜਦੋਂ ਮੇਰਾ ਫ਼ੋਨ ਲਗਾਤਾਰ ਵੱਜਦਾ ਰਿਹਾ ਤਾਂ ਉਨ੍ਹਾਂ ਨੇ ਮੈਨੂੰ ਕਾਰਨ ਪੁੱਛਿਆ ਤਾਂ ਮੈਂ ਉਨ੍ਹਾਂ ਨੂੰ ਵੱਡੇ ਭਰਾ ਦੀ ਮੌਤ ਬਾਰੇ ਦੱਸਿਆ।” ਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਏਨਾ ਸੁਣਦੇ ਹੀ ਉਸ ਨੂੰ ਤੁਰੰਤ ਘਰ ਜਾਣ ਲਈ ਆਖਿਆ। ਉਹ ਘਰ ਜਾਣ ਬਾਅਦ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਤੋਂ ਬਾਅਦ, ਦੁਬਾਰਾ ਫ਼ਿਰ ਡਿਊਟੀ ’ਤੇ ਆ ਗਿਆ ਅਤੇ ਈ.ਵੀ.ਐਮਜ਼ ਜਮ੍ਹਾਂ ਹੋਣ ਤੱਕ ੳੱੁਥੇ ਹੀ ਰਿਹਾ।ਇਸੇ ਤਰ੍ਹਾਂ ਬੰਗਾ ਵਿੱਚ ਸੈਕਟਰ ਮੈਜਿਸਟ੍ਰੇਟ ਵਜੋਂ ਤਾਇਨਾਤ ਬਲਜੀਤ ਸਿੰਘ, ਜਿਸ ਦੀ ਭੈਣ ਉਸ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਈ, ਨੇ ਵੀ ਡਿਊਟੀ ਪ੍ਰਤੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕਰਨ ਨੂੰ ਤਰਜੀਹ ਦਿੱਤੀ। ਬਲਜੀਤ ਸਿੰਘ ਸਰਕਾਰੀ ਹਾਈ ਸਕੂਲ ਜੱਸੋ ਮਜਾਰਾ ਵਿੱਚ ਪੀ.ਟੀ.ਆਈ ਵਜੋਂ ਤਾਇਨਾਤ ਹੈ ਅਤੇ ਬੰਗਾ ਵਿੱਚ ਚੋਣ ਡਿਊਟੀ ਨਿਭਾ ਰਿਹਾ ਸੀ।ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਮੰਗਤ ਰਾਮ ਅਤੇ ਬਲਜੀਤ ਸਿੰਘ ਦੀ ਡਿਊਟੀ ਪ੍ਰਤੀ ਸਮਰਪਣ ਭਾਵਨਾ ਨੂੰ ਸਲਾਮ ਕਰਦਿਆਂ ਕਿਹਾ ਕਿ ਦੋਵਾਂ ਨੇ ਨਿਰਵਿਘਨ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਨੂੰ ਰਿਸ਼ਤਿਆਂ ਤੋਂ ਉਪਰ ਸਮਝਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਨੇ ਉਨ੍ਹਾਂ ਲੋਕਾਂ ਵਾਸਤੇ ਮਿਸਾਲ ਕਾਇਮ ਕੀਤੀ ਹੈ ਜੋ ਚੋਣ ਡਿਊਟੀ ਆਉਣ ਦੀ ਸੂਰਤ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਇਸ ਤੋਂ ਕਿਨਾਰਾ ਕਰਨ ਦੇ ਰਾਹ ਲੱਭਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਕਰਮਚਾਰੀਆਂ ਦੀ ਚੋਣ ਡਿਊਟੀ ਪ੍ਰਤੀ ਲਗਨ ਲਈ ਪ੍ਰਸ਼ਾਸਨ ਹਮੇਸ਼ਾ ਰਿਣੀ ਰਹੇਗਾ।ਉਨ੍ਹਾਂ ਜ਼ਿਲ੍ਹੇ ਵਿੱਚ ਐਤਵਾਰ ਨੂੰ ਚੋਣ ਡਿਊਟੀ ਨਿਭਾਉਣ ਵਾਲੇ ਸਮੁੱਚੇ ਚੋਣ ਅਮਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਿੱਚੋਂ ਵੀ ਬਹੁਤ ਸਾਰੇ ਕਈ ਤਰ੍ਹਾਂ ਦੀਆਂ ਘਰੋਗੀ ਮਜਬੂਰੀਆਂ ਨਾਲ ਬੰਨ੍ਹੇ ਹੋਣਗੇ, ਪਰ ਉਨ੍ਹਾਂ ਨੇ ਲੋਕਤੰਤਰ ਪ੍ਰਤੀ ਆਪਣੀ ਡਿਊਟੀ ਨੂੰ ਤਰਜੀਹ ਦੇ ਕੇ ਜਿਸ ਤਰ੍ਹਾਂ ਦੀ ਵਚਨਬੱਧਤਾ ਤੇ ਸੁਹਿਰਦਤਾ ਦਿਖਾਈ ਹੈ, ਉਸ ਲਈ ਉਹ ਵੀ ਸਾਰੇ ਵਧਾਈ ਦੇ ਪਾਤਰ ਹਨ।

Have something to say? Post your comment

google.com, pub-6021921192250288, DIRECT, f08c47fec0942fa0

Election 2022

ਭਾਰਤੀ ਚੋਣ ਕਮਿਸ਼ਨ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਕਰਨ ਦੇ ਨਿਰਦੇਸ਼, ਰੋਪੜ ਰੇਂਜ ਅਤੇ ਬਾਰਡਰ ਰੇਂਜ ਦੇ ਪੁਲਿਸ ਅਧਿਕਾਰੀਆਂ ਨੂੰ ਵੀ ਹਟਾਉਣ ਦੇ ਨਿਰਦੇਸ਼ 

ਲੋਕ ਸਭਾ ਚੋਣਾਂ 2024: ਪੰਜਾਬ ਪੁਲੀਸ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ: ਡੀ.ਜੀ.ਪੀ. ਗੌਰਵ ਯਾਦਵ

ਲੋਕ ਸਭਾ ਚੋਣਾਂ 2024: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਚੋਣ ਪ੍ਰੋਗਰਾਮ ਜਾਰੀ

ਲੋਕ ਸਭਾ ਚੋਣਾਂ 2024: ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਪੰਜਾਬ ਪਹੁੰਚੀਆਂ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ "ਇਸ ਵਾਰ 70 ਪਾਰ" ਵੋਟ ਪ੍ਰਤੀਸ਼ਤ ਦਾ ਟੀਚਾ 

ਮੈਂ ਜਾਣਦਾ ਹਾਂ ਕਿ ‘ਅਖੌਤੀ ਸਿਆਸਤਦਾਨ' ਇਕ ਆਮ ਆਦਮੀ ਨੂੰ ਮੁੱਖ ਮੰਤਰੀ ਵਜੋਂ ਹਜ਼ਮ ਨਹੀਂ ਕਰ ਸਕਦੇ: ਮੁੱਖ ਮੰਤਰੀ

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਜਲੰਧਰ ਲੋਕ ਸਭਾ ਦੇ ਵੋਟਰਾਂ ਦਾ ਕੀਤਾ ਧੰਨਵਾਦ

ਮੁੱਖ ਚੋਣ ਅਧਿਕਾਰੀ ਨੇ ਜ਼ਿਲ੍ਹੇ ’ਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀਆਂ ਤਿਆਰੀਆਂ ਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਜਲੰਧਰ ਜ਼ਿਮਨੀ ਚੋਣ 2024 ਦੀਆਂ ਆਮ ਚੋਣਾਂ ਲਈ ਸੁਰ ਤੈਅ ਕਰੇਗੀ: ਕੈਪਟਨ ਅਮਰਿੰਦਰ

ਚੌਧਰੀ ਪਰਿਵਾਰ ਨੇ ਜਲੰਧਰ ਦੇ ਲੋਕਾਂ ਦੀਆਂ ਵੋਟਾਂ ਲੈਣ ਦਾ ਹੱਕ ਗੁਆਇਆ ਕਿਉਂਕਿ ਉਹਨਾਂ ਨੇ ਹਲਕੇ ਵਾਸਤੇ ਕੱਖ ਨਹੀਂ ਕੀਤਾ: ਡਾ. ਸੁਖਵਿੰਦਰ ਸੁੱਖੀ