Sunday, November 27, 2022

Elections 2022

ਆਮ ਆਦਮੀ ਪਾਰਟੀ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਦੇ ਪ੍ਰੋਗਰਾਮ ਤਹਿਤ ਕੰਮ ਕਰੇ- ਜਸਵੀਰ ਸਿੰਘ ਗੜ੍ਹੀ

PUNJABNEWS EXPRESS | March 10, 2022 08:46 PM

ਫਗਵਾੜਾ :ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਦਾ ਫੈਸਲਾ ਸਵੀਕਾਰ ਕਰਦੇ ਹਾਂ। ਸ ਗੜ੍ਹੀ ਨੇ ਆਮ ਆਦਮੀ ਪਾਰਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਅਪੀਲ ਹੈ ਕਿ ਜੋ ਸਰਕਾਰ ਬਨਾਉਣ ਦਾ ਮੌਕਾ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਦਿੱਤਾ ਤੁਸੀਂ ਪੰਜਾਬ ਦੇ ਲੋਕਾਂ ਦੀ ਸਿਹਤ, ਸਿਖਿਆ ਤੇ ਰੁਜ਼ਗਾਰ, ਦਲਿਤ-ਪਛੜਿਆ ਦਾ ਰਾਖਵਾਂਕਰਨ ਅਤੇ ਸਮਾਜਿਕ ਪਰਿਵਰਤਨ ਜਾਤ ਪਾਤ ਤੋਂ ਉਪਰ ਉਠ ਕੇ ਬਰਾਬਰਤਾ ਲਈ ਕੰਮ ਕਰੋਗੇ। ਆਰਥਿਕ ਬਰਾਬਰਤਾ ਦਾ ਜੋ ਪ੍ਰੋਗਰਾਮ ਹੈ ਉਸ ਵਿੱਚ ਸਰਮਾਏਦਾਰੀ ਖਤਮ ਕਰਕੇ ਤੁਸੀਂ ਹਰ ਗਰੀਬ ਲਈ ਆਰਥਿਕ ਮੁਕਤੀ ਦਾ ਕੰਮ ਕਰੋਂਗੇ ਉਸ ਗੱਲ ਦੀ ਅਸੀਂ ਅਪੀਲ ਕਰਦੇ ਹਾਂ।
ਸਰਦਾਰ ਗੜ੍ਹੀ ਨੇ ਕਿਹਾ ਕਿ ਬਸਪਾ ਵਲੋਂ, ਪੂਰੇ ਪੰਜਾਬ ਵਿੱਚ ਬਸਪਾ-ਅਕਾਲੀ ਗਠਜੋੜ ਦੇ ਤਹਿਤ ਰਾਸ਼ਟਰੀ ਪ੍ਰਧਾਨ ਭੈਣ ਮਾਇਆਵਤੀ ਜੀ ਦੇ ਹੁਕਮ ਅਨੁਸਾਰ, ਗਠਜੋੜ ਕਰਕੇ ਚੋਣ ਲੜੀ ਗਈ ਹੈ। ਅਸੀਂ ਵਰਕਰਾਂ, ਵੋਟਰਾਂ ਤੇ ਸਮਰਥਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ।ਨਵਾਂਸ਼ਹਿਰ ਸੀਟ ਜਿੱਤਣ ਤੇ ਡਾ ਨਛੱਤਰ ਪਾਲ ਜੀ ਨੂੰ ਸਮੁੱਚੀ ਬਸਪਾ ਪੰਜਾਬ ਟੀਮ ਵਲੋਂ ਲੱਖ ਲੱਖ ਵਧਾਈ ਅਤੇ ਨਵਾਂਸ਼ਹਿਰ ਦੇ ਸਾਥੀਆ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ, ਜਿਹਨਾ ਨੇ ਚੰਡੀਗੜ੍ਹ ਵਿਧਾਨ ਸਭਾ ਵਿੱਚ ਹਾਥੀ ਘੱਲਿਆ।
ਸੂਬਾ ਪ੍ਰਧਾਨ ਗੜ੍ਹੀ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਭਾਵੇ ਕਿ ਅਸੀਂ ਸੱਤਾ ਵਿੱਚ ਨਹੀਂ ਆ ਸਕੇ ਅਤੇ ਪਿੱਛਲੇ 25 ਸਾਲਾਂ ਤੋਂ ਸਾਡੇ ਕੋਲ ਇੱਕ ਵੀ ਵਿਧਾਇਕ ਨਹੀਂ ਸੀ, ਅਸੀਂ ਓਦੋਂ ਵੀ ਲੋਕਾਂ ਲਈ ਲੜਾਈ ਲੜਦੇ ਰਹੇ ਸੀ ਤੇ ਸੜਕ ਤੇ ਉਤਰਕੇ ਸੱਤਾ ਦੇ ਗਲਿਆਰਿਆਂ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਅੱਜ ਦੇ ਸਮੇ ਸੱਤਾ ਦੇ ਮੰਦਿਰ ਵਿਧਾਨ ਸਭਾ ਵਿੱਚ ਸਾਡੇ ਕੋਲ ਇੱਕ ਵਿਧਾਇਕ ਡਾ ਨਛੱਤਰ ਪਾਲ ਹਨ ਅਸੀਂ ਆਮ ਲੋਕਾਂ, ਨਿਮਾਣੇ ਨਿਤਾਣੇ ਗਰੀਬਾਂ ਦੀ ਲੜਾਈ ਸੜਕ ਤੇ ਲੜਣ ਦੇ ਨਾਲ ਨਾਲ ਵਿਧਾਨ ਸਭਾ ਵਿਚ ਵੀ ਲੜਦੇ ਰਹਾਂਗੇ। ਸਰਦਾਰ ਗੜ੍ਹੀ ਨੇ ਆਖਰੀ ਸ਼ਬਦਾਂ ਵਿੱਚ ਪਾਰਟੀ ਦੇ ਵਰਕਰਾਂ, ਸਮਰਥਕਾਂ ਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਆਪਣੀਆ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ ਕਰਾਂਗੇ। ਆਉਣ ਵਾਲੀ ਜਿਹੜੀ ਸੱਤਾ ਦੀ ਜੰਗ ਦੀ ਤਿਆਰੀ ਲਈ ਅਸੀਂ ਅੱਜ ਤੋਂ ਹੀ ਲੱਗਾਗੇ।

Have something to say? Post your comment

Elections 2022

ਜ਼ਿਲ੍ਹੇ ਵਿੱਚ ਵਿਧਾਨ ਸਭਾ-2022 ਦੀ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਆਪਣੇ ਚੋਣ ਖਰਚੇ ਦਾ ਰਿਕਾਰਡ 3 ਅਪ੍ਰੈਲ ਨੂੰ ਜਮ੍ਹਾਂ ਕਰਵਾਉਣ

ਚੋਣ ਕਮਿਸ਼ਨ ਭਾਰਤ ਵੱਲੋਂ ਚੋਣ ਜ਼ਾਬਤਾ ਹਟਾਉਣ ਸਬੰਧੀ ਹੁਕਮ ਜਾਰੀ

ਵਿਧਾਨ ਸਭਾ ਚੋਣਾਂ-2022: ਸੰਗਰੂਰ ਜ਼ਿਲੇ ਦੀਆਂ ਸਾਰੀਆਂ 5 ਵਿਧਾਨ ਸਭਾ ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ

ਜ਼ਿਲ੍ਹੇ ਵਿੱਚ ਵੋਟਾਂ ਦੀ ਗਿਣਤੀ ਦਾ ਕੰਮ ਨਿਰਵਿਘਨ ਤੇ ਸ਼ਾਂਤੀਪੂਰਵਕ ਸੰਪੂਰਣ

ਬਟਾਲਾ ਅਤੇ ਸ੍ਰੀ ਹਰਗੋਬਿੰਦਪੁਰ ਵਿਧਾਨ ਸਭਾ ਹਲਕਿਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤਾਂ ਦਰਜ ਕੀਤੀਆਂ

ਚੋਣਾ ਦੀ ਗਿਣਤੀ ਵਾਲੇ ਦਿਨ ਮੀਡੀਆ ਸੈਂਟਰਾਂ ਉਪਰ ਤਾਇਨਾਤ ਹੋਣਗੇ ਵਲੰਟੀਅਰ (ਚੋਣ ਮਿੱਤਰ)

ਅਕਾਲੀ ਦਲ ਤੇ ਬਸਪਾ ਗਠਜੋੜ ਆਪਣੇ ਬਲਬੂਤੇ ਆਪ ਸਰਕਾਰ ਬਣਾਏਗਾ : ਸੁਖਬੀਰ ਸਿੰਘ ਬਾਦਲ

ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ: ਸੀ.ਈ.ਓ. ਡਾ. ਰਾਜੂ

ਡੀ ਸੀ ਸਾਰੰਗਲ ਨੇ ਜ਼ਿਲ੍ਹੇ ਵਿੱਚ ਵੋਟਾਂ ਦੀ ਗਿਣਤੀ ਸੁਚਾਰੂ ਢੰਗ ਨਾਲ ਕਰਵਾਉਣ ਲਈ ਬੰਗਾ, ਨਵਾਂਸ਼ਹਿਰ ਅਤੇ ਬਲਾਚੌਰ ਦੇ ਗਿਣਤੀ ਕੇਂਦਰਾਂ ਦਾ ਦੌਰਾ ਕੀਤਾ

10 ਮਾਰਚ ਨੂੰ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ:ਜਿਲਾ ਚੋਣ ਅਧਿਕਾਰੀ