Tuesday, December 09, 2025
ਤਾਜਾ ਖਬਰਾਂ
ਵਿਜੀਲੈਂਸ ਬਿਊਰੋ ਵੱਲੋਂ 3 ਲੱਖ ਰੁਪਏ ਰਿਸ਼ਵਤ ਲੈਂਦਾ ਰੈਂਟ ਕੁਲੈਕਟਰ ਰੰਗੇ ਹੱਥੀਂ ਕਾਬੂਸੈਕਟਰ 26 ਚੰਡੀਗੜ੍ਹ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੈਂਗਸਟਰ ਦੀ ਗੋਲੀ ਮਾਰ ਕੇ ਹੱਤਿਆ“ਅਸੀਂ ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਜੰਗਲ ਨੇੜੇ ਗਰੀਬ ਸਿੱਖ ਪਰਿਵਾਰਾਂ 'ਤੇ ਅੱਤਿਆਚਾਰ ਬਰਦਾਸ਼ਤ ਨਹੀਂ ਕਰਾਂਗੇ”: ਅਕਾਲ ਤਖ਼ਤ ਸਾਹਿਬ ਦੇ ਜਥੇਦਾਰਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂਸਈਸੀ ਨੇ ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਮੋਹਾਲੀ ਖੇਤਰ ਦੀਆਂ ਸੀਮਾਵਾਂ ਵਿੱਚ ਮਹੱਤਵਪੂਰਨ ਤਬਦੀਲੀ ਕਾਰਨ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੋਹਾਲੀ ਦੇ ਮੈਂਬਰਾਂ ਦੀਆਂ ਚੋਣਾਂ ਮੁਲਤਵੀ ਕਰਨ ਦਾ ਫੈਸਲਾ ਕੀਤਾਰੋਡਵੇਜ਼ ਕਾਮਿਆਂ ਦੀ ਹੜਤਾਲ ਖਤਮ; ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਦੌਰਾਨ ਬਣੀ ਸਹਿਮਤੀ

Entertainment

ਸੁਚੇਤਕ ਰੰਗਮੰਚ ਨੇ ਮਨਾਇਆ ਵਿਸ਼ਵ ਰੰਗਮੰਚ ਦਿਵਸ ਮਨਾਇਆ

PUNJAB NEWS EXPRESS | April 04, 2025 01:04 PM

ਰੰਗਮੰਚ ਦੀ ਜੀਵੰਤ ਕਲਾ ਸਮਰਪਣ ਦੀ ਮੰਗ ਕਰਦੀ ਹੈ-ਪਾਲੀ ਭੂਪਿੰਦਰ ਸਿੰਘ
ਮੋਹਾਲੀ :  ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਸੁਚੇਤਕ ਸਕੂਲ ਆਫ਼ ਐਕਟਿੰਗ, ਸੈਕਟਰ 70 ਵਿੱਚ ਵਿਸ਼ਵ ਰੰਗਮੰਚ ਦਿਵਸ ਮਨਾਇਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਾਲੀ ਭੂਪਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਬੋਲਦਿਆਂ ਹੋਇਆਂ ਕਿਹਾ ਕਿ ਰੰਗਮੰਚ ਜੀਵੰਤ ਕਲਾ ਹੈ, ਜਿਸਨੇ ਹਰ ਔਖੇ-ਭਾਰੇ ਸੰਕਟ ਦੇ ਬਾਵਜੂਦ ਜ਼ਿੰਦਾ ਰਹਿਣਾ ਹੈ। ਉਨ੍ਹਾਂ ਕਿਹਾ ਕਿ ਰੰਗਮੰਚ ਸਮਰਪਣ ਦੀ ਮੰਗ ਕਰਦਾ ਹੈ ਅਤੇ ਸਮਰਪਿਤ ਲੋਕਾਂ ਲਈ ਵੀ ਸ਼ੌਕ ਹੀ ਹੈ। ਇਹ ਸਚਾਈ ਹੀ ਤੁਹਾਨੂੰ ਉਮਰ ਭਰ ਟਿਕੇ ਰਹਿਣ ਲਈ ਤਿਆਰ ਕਰ ਸਕਦੀ ਹੈ।

ਵਿਸ਼ਵ ਰੰਗਮੰਚ ਦਿਵਸ ਦੇ ਕੌਮਾਂਤਰੀ ਪਧਰ ’ਤੇ ਜਾਰੀ ਸੰਦੇਸ਼ ਦਾ ਪੰਜਾਬੀ ਅਨੁਵਾਦ ਪੇਸ਼ ਕਰਦਿਆਂ ਸ਼ਬਦੀਸ਼ ਨੇ ਕਿਹਾ ਕਿ ਸਾਡੇ ਕੋਲ ਮਨੋਰੰਜਨ ਦੇ ਕਿੰਨੇ ਵੀ ਵਿਕਲਪ ਹੋਣ, ਥੀਏਟਰ ਇੱਕ ਅਨੋਖਾ ਅਨੁਭਵ ਹੈ, ਕਿਉਂਕਿ ਇੱਕੋ ਵੇਲ਼ੇ ਕਈ ਕਲਾਵਾਂ ਦੇ ਸੁਮੇਲ ਹੁੰਦਾ ਹੈ ਅਤੇ ਇਹ ਸਮਾਜ ਦੇ ਹਰ ਵਰਗ ਦੇ ਦਰਸ਼ਕ ਨੂੰ ਇੱਕੋ ਵੇਲ਼ੇ ਮੁਖ਼ਾਤਿਬ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ 27 ਮਾਰਚ 1962 ਤੋਂ ਹਰ ਸਾਲ ਰੰਗਮੰਚ ਨਾਲ ਜੁੜੀ ਕੋਈ ਨਾ ਕੋਈ ਅਹਿਮ ਹਸਤੀ ਸੰਦੇਸ਼ ਜਾਰੀ ਕਰਦੀ ਹੈ, ਜੋ ਵਰਤਮਾਨ ਦੀਆਂ ਚੁਨੌਤੀਆਂ ਨੂੰ ਮੁਖ਼ਾਤਿਬ ਹੋ ਕੇ ਉਤਸ਼ਾਹ ਨਾਲ ਚੈਲਿੰਜ ਕਬੂਲ ਕਰਨ ਦਾ ਸੱਦਾ ਦਿੰਦੀ ਹੈ। ਇਸ ਵਾਰ ਦਾ ਸੰਦੇਸ਼ ਆਤਮਾ ਦਾ ਘਾਣ ਕਰਦੇ ਨਿਜ਼ਾਮ ਦੀਆਂ ਅੰਦਰਲੀਆਂ ਸਚਾਈਆਂ ਜ਼ਾਹਰ ਕਰਨ ਦਾ ਸੱਦਾ ਦਿੰਦਾ ਹੈ, ਜਿਸ ਵਿੱਚ ਕਿਸੇ ਦੂਸਰੇ ਤੋਂ ਖ਼ਤਰੇ ਦੀ ਮਿੱਥ ਤਿਆਰ ਕਰਕੇ ਆਪਣੇ ਲੋਕਾਂ ਨੂੰ ਖ਼ੂਨ ਦੇ ਪਿਆਸੇ ਬਣਾਉਣ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦਾ ਹੈ।

ਇਸ ਮੌਕੇ ’ਤੇ ਸੁਚੇਤਕ ਰੰਗਮੰਚ ਦੇ ਕਲਾਕਾਰ ਰਵਨੀਤ ਕੌਰ, ਗੁਰਜੀਤ ਕੌਰ, ਅਰਮਾਨ ਸੰਧੂ, ਅਵਨੂਰ, ਸੋਨੀਆ ਤੇ ਅਨੁਹਾਰ ਨੇ ਆਪਣੇ ਅਨੁਭਵ ਸਾਂਝੇ ਕੀਤੇ, ਜਿਨ੍ਹਾਂ ਨੇ ਇਸ ਮੰਚ ’ਤੇ ਕਲਾ ਦੇ ਗੁਰ ਸਿੱਖਦਿਆਂ ਜੀਵਨ-ਜਾਚ ਦਾ ਇਲਮ ਵੀ ਹਾਸਲ ਕੀਤਾ ਹੈ। ਇਸਨੇ ਹੀ ਸਿਖਾਇਆ ਹੈ ਕਿ ਜੀਵਨ ਵਾਂਗ ਕਲਾ-ਜਗਤ ਦਾ ਵੀ ਕੋਈ ਸ਼ਾਰਟ ਕੱਟ ਨਹੀਂ ਹੁੰਦਾ।
ਅਨੀਤਾ ਸ਼ਬਦੀਸ਼ ਨੇ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਜੋ ਵੀ ਹਾਂ, ਮੈਨੂੰ ਰੰਗਮੰਚ ਨੇ ਬਣਾਇਆ ਹੈ। ਇਸਨੇ ਹੀ ਫ਼ਿਲਮ ਜਗਤ ਵਿੱਚ ਦਾਖਲੇ ਦਾ ਰਾਹ ਦਿੱਤਾ ਹੈ ਅਤੇ ਕਈ ਵਾਰ ਨਾਟਕ ਦੀ ਲੋੜ ਨੇ ਫ਼ਿਲਮ ਤੋਂ ਮਿਲਣ ਵਾਲ਼ੇ ਫਾਇਦੇ ਤੋਂ ਵੰਚਿਤ ਵੀ ਕੀਤਾ ਹੈ। ਫ਼ਿਰ ਵੀ ਕਹਾਂਗੀ; ਜੜ੍ਹਾਂ ਬਿਨਾ ਬਿਰਖ ਦੀ ਹੋਂਦ ਨਹੀਂ ਬਚਾਈ ਜਾ ਸਕਦੀ।

Have something to say? Post your comment

google.com, pub-6021921192250288, DIRECT, f08c47fec0942fa0

Entertainment

ਮਹਾਰਾਸ਼ਟਰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਸਹੁੰ ਚੁੱਕ ਸਮਾਗਮ 'ਚ ਬਾਲੀਵੁੱਡ ਨੇ ਧਮਾਲ ਮਚਾ ਦਿੱਤੀ ਹੈ

ਸੁਸ਼ਾਂਤ ਸਿੰਘ ਰਾਜਪੂਤ ਦਾ ਕਤਲ ਹੋਇਆ: ਸੋਮੀ ਅਲੀ

ਦਿਲਜੀਤ ਦੋਸਾਂਝ ਨੇ ਜੈਪੁਰ ਟੂਰ 'ਤੇ ਕਿਹਾ 'ਯੇ ਪਗੜੀ ਹਮਾਰੀ ਸ਼ਾਨ ਹੈ', ਭਾਰਤ ਪ੍ਰਤੀ ਪਿਆਰ ਦਾ ਇਜ਼ਹਾਰ

ਕਪਿਲ ਸ਼ਰਮਾ ਨੇ ਅਜੈ ਦੇਵਗਨ 'ਤੇ ਚੁਟਕੀ ਲਈ ਜੁਹੂ ਪੁਲਿਸ ਸਟੇਸ਼ਨ 'ਚ ਕੁਰਸੀ ਰਾਖਵੀਂ ਰੱਖੀ ਹੋਈ ਹੈ

ਦਿਵਿਆ ਭਾਰਤੀ, ਰਵੀਨਾ ਟੰਡਨ, ਆਇਸ਼ਾ ਜੁਲਕਾ ਨੇ ਪੁਰਾਣੀ ਵੀਡੀਓ 'ਚ 'ਐਕਸਪੋਜ਼ਿੰਗ' ਦੇ ਸੰਕਲਪ ਬਾਰੇ ਗੱਲ ਕੀਤੀ

ਪੌਪ ਸ਼ੋਅ ਮੌਕੇ ਪੰਜਾਬੀ ਗਾਇਕ ਗੁਰਨਾਮ ਭੁੱਲਰ ਦੀ ਦਿਲਕਸ਼ ਰਹੀ ਪੇਸ਼ਕਾਰੀ, ਪੰਜਾਬੀ ਗੀਤਾਂ 'ਤੇ ਖ਼ੂਬ ਨੱਚੇ ਦਰਸ਼ਕ

ਸਿਨੇਮਾਂ ਘਰਾਂ ਵਿੱਚ ਧੂਮਾਂ ਪਾਉਣ ਲਈ ਆ ਰਹੀ ਹੈ ਫਿਲਮ ਜੋੜੀ

ਪੰਜਾਬੀ ਸਿਨਮਾ ਦੇ ਮਾਣ ‘ਚ ਵਾਧਾ ਕਰੇਗੀ ਫ਼ਿਲਮ ‘ਨਿਡਰ’

ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਮਾਰਨ ਲਈ ਬੰਬੀਹਾ ਗੈਂਗ ਬਣਾ ਰਿਹਾ ਸੀ ਯੋਜਨਾ

Bigg Boss 16 ਦੇ ਵਿਜੇਤਾ ਬਣੇ ਐਮਸੀ ਸਟੇਨ