Monday, October 26, 2020

Entertainment

ਕੰਗਨਾ ਨੇ ਹੁਣ ਸੋਨੀਆ ਨੂੰ ਘੇਰਿਆ, ਸ਼ਿਵ ਸੈਨਾ-ਕਾਂਗਰਸ 'ਤੇ ਖੜ੍ਹੇ ਕੀਤੇ ਸਵਾਲ

PUNJAB NEWS EXPRESS | September 12, 2020 12:36 PM

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਤੋਂ ਬਾਅਦ ਇੱਕ ਵੱਡੇ ਬਿਆਨ ਦੇ ਰਹੀ ਹੈ । ਪਿਛਲੇ ਦਿਨੀਂ ਉਨ੍ਹਾਂ ਦਾ ਸ਼ਿਵ ਸੈਨਾ ਦੇ ਮੰਤਰੀ ਤੋਂ ਸ਼ੁਰੂ ਹੋਇਆ ਵਿਵਾਦ ਵਧਦਾ ਹੀ ਜਾ ਰਿਹਾ ਹੈ । ਇਸੇ ਦੌਰਾਨ ਉਨ੍ਹਾਂ ਦੇ ਦਫ਼ਤਰ 'ਤੇ ਭੰਨਤੋੜ ਵੀ ਕੀਤੀ ਗਈ । ਹੁਣ ਜਿਥੇ ਸ਼ੁੱਕਰਵਾਰ ਨੂੰ ਇੱਕ ਵਾਰ ਫ਼ਿਰ ਉਨ੍ਹਾਂ ਨੇ ਵੱਡਾ ਬਿਆਨ ਦੇ ਕੇ ਰਾਜਨੀਤਿਕ ਗਲਿਆਰਾਂ 'ਚ ਹਲਚਲ ਪੈਦਾ ਕਰ ਦਿੱਤੀ ਹੈ । ਉਨ੍ਹਾਂ ਵੱਲੋਂ ਲਗਾਤਾਰ ਤਿੰਨ ਟਵੀਟ ਕੀਤੇ ਗਏ, ਜਿਸ 'ਚ ਉਨ੍ਹਾਂ ਨੇ ਬਾਲਾ ਸਾਹਬ ਠਾਕਰੇ ਦਾ ਵੀ ਜ਼ਿਕਰ ਕੀਤਾ ਅਤੇ ਕਾਂਗਰਸ ਨਾਲ ਜੁੜੇ ਉਨ੍ਹਾਂ ਦੇ ਡਰ ਨੂੰ ਉਜਾਗਰ ਕੀਤਾ ।
 ਦੱਸ ਦਈਏ ਕਿ ਉਨ੍ਹਾਂ ਨੇ ਪਹਿਲੇ ਆਪਣੇ ਟਵੀਟ 'ਚ ਕਿਹਾ, 'ਮਹਾਨ ਬਾਲਾ ਸਾਹਿਬ ਠਾਕਰੇ ਮੇਰੇ ਸਭ ਤੋਂ ਪਸੰਦੀਦਾ ਆਈਕਨਾਂ 'ਚੋਂ ਇੱਕ ਹਨ, ਉਨ੍ਹਾਂ ਦਾ ਸਭ ਤੋਂ ਵੱਡਾ ਡਰ ਸੀ ਕਿ ਕਿਸੇ ਦਿਨ ਸ਼ਿਵ ਸੈਨਾ ਗਠਜੋੜ ਕਰੇਗੀ ਤੇ ਕਾਂਗਰਸ ਬਣ ਜਾਵੇਗੀ । ਮੈਂ ਜਾਣਨਾ ਚਾਹੁੰਦੀ ਹਾਂ ਕਿ ਅੱਜ ਉਨ੍ਹਾਂ ਦੀ ਪਾਰਟੀ ਦੀ ਸਥਿਤੀ ਦੇਖਦਿਆਂ ਉਨ੍ਹਾਂ ਦੀ ਭਾਵਨਾ ਕੀ ਹੈ?
 ਕੰਗਨਾ ਵੱਲੋਂ ਕੀਤੇ ਗਏ ਲਗਾਤਾਰ ਕਈ ਟਵੀਟ ਕਾਂਗਰਸ 'ਤੇ ਕਈ ਸਵਾਲ ਖੜ੍ਹੇ ਕਰ ਰਹੇ ਸਨ । ਉਨ੍ਹਾਂ ਦੇ ਅਗਲੇ ਟਵੀਟ 'ਚ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਨੂੰ ਨਿਸ਼ਾਨੇ 'ਤੇ ਲਿਆ ਗਿਆ । ਉਨ੍ਹਾਂ ਨੇ ਲਿਖਿਆ, 'ਪਿਆਰੀ ਸਤਿਕਾਰਯੋਗ ਪ੍ਰਧਾਨ ਸੋਨੀਆ ਗਾਂਧੀ ਜੀ, ਇੱਕ ਔਰਤ ਹੋਣ ਦੇ ਨਾਤੇ  ਮਹਾਰਾਸ਼ਟਰ 'ਚ ਤੁਹਾਡੀ ਸਰਕਾਰ ਵੱਲੋਂ ਮੇਰੇ ਨਾਲ ਕੀਤੇ ਗਏ ਵਰਤਾਓ ਨਾਲ ਕੀ ਤੁਸੀਂ ਦੁਖੀ ਨਹੀਂ ਹੋ? ਕੀ ਤੁਸੀਂ ਡਾ. ਅੰਬੇਦਕਰ ਵੱਲੋਂ ਸਾਨੂੰ ਦਿੱਤੇ ਗਏ ਸੰਵਿਧਾਨ ਦੇ ਸਿਧਾਂਤਾਂ ਨੂੰ ਬਣਾਈ ਰੱਖਣ ਲਈ ਆਪਣੀ ਸਰਕਾਰ ਨੂੰ ਅਪੀਲ ਨਹੀਂ ਕਰ ਸਕਦੇ?
 ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਅੱਗੇ ਕਿਹਾ, 'ਤੁਸੀਂ ਪੱਛਮ 'ਚ ਵੱਡੇ ਹੋਏ ਹੋ ਅਤੇ ਭਾਰਤ 'ਚ ਰਹਿੰਦੇ ਹੋ । ਤੁਸੀਂ ਜਨਾਨੀਆਂ ਦੇ ਸੰਘਰਸ਼ ਤੋਂ ਜਾਣੂ ਹੋ ਸਕਦੇ ਹੋ? ਜਦੋਂ ਤੁਹਾਡੀ ਖ਼ੁਦ ਦੀ ਸਰਕਾਰ ਜਨਾਨੀਆਂ ਨੂੰ ਤੰਗ ਕਰ ਰਹੀ, ਕਾਨੂੰਨ ਅਤੇ ਵਿਵਸਥਾ ਦਾ ਮਜ਼ਾਕ ਉਡਾ ਰਹੀ ਹੈ ਤਾਂ ਅਜਿਹੇ 'ਚ ਇਤਿਹਾਸ ਤੁਹਾਡੀ ਚੁੱਪ ਤੇ ਉਦਾਸੀਨਤਾ ਨੂੰ ਜ਼ਰੂਰ ਯਾਦ ਰੱਖੇਗਾ । ਮੈਨੂੰ ਉਮੀਦ ਹੈ ਕਿ ਤੁਸੀਂ ਦਖ਼ਲ ਦਿਓਗੇ ।

Have something to say? Post your comment