Sunday, October 25, 2020

Entertainment

ਕੰਗਣਾ ਰਨੌਤ ਨੇ ਪੁਰਸਕਾਰ ਵਾਪਸ ਕਰਨ ਦਾ ਐਲਾਨ ਕਰਦਿਆਂ ਕਿਹਾ : 'ਪ੍ਰਾਣ ਜਾਏਂ ਪਰ ਵਚਨ ਨਾ ਜਾਏਂ'

PUNJAB NEWS EXPRESS | October 08, 2020 04:18 PM

ਬਾਲੀਵੁੱਡ ਕਵੀਨ ਕੰਗਨਾ ਰਨੌਤ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ, ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅਦਾਕਾਰਾ ਕੰਗਨਾ ਰਣੌਤ ਨੇ ਸੁਸ਼ਾਂਤ ਦੀ ਮੌਤ ਨੂੰ ਆਤਮਹੱਤਿਆ ਨਹੀਂ ਬਲਕਿ ਇੱਕ ਕਤਲ ਦੱਸਿਆ ਸੀ। ਇਸਦੇ ਨਾਲ ਹੀ ਕੰਗਨਾ ਨੇ ਕਿਹਾ ਸੀ ਕਿ ਜੇ ਉਸਦਾ ਦਾਅਵਾ ਗਲਤ ਸਾਬਤ ਹੋਇਆ ਤਾਂ ਉਹ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਦੇਵੇਗੀ। ਏਮਜ਼ ਦੀ ਰਿਪੋਰਟ ਨੇ ਸੁਸ਼ਾਂਤ ਦੇ ਕਤਲ ਦੇ ਸਿਧਾਂਤ ਨੂੰ ਰੱਦ ਕਰਨ ਤੋਂ ਬਾਅਦ ਹੁਣ ਕੰਗਨਾ ਰਣੌਤ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਪੁਰਸਕਾਰ ਵਾਪਸ ਕਰਨ ਲਈ ਵੀ ਕਿਹਾ ਜਾ ਰਿਹਾ ਹੈ। ਇੰਨਾ ਹੀ ਨਹੀਂ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਕੰਗਨਾ ਤੇ ਤੰਜ ਕੱਸ ਰਹੀਆਂ ਹਨ।

ਇਸ ਤੋਂ ਬਾਅਦ, ਕੰਗਨਾ ਨੇ ਟਵਿਟਰ 'ਤੇ ਆਪਣਾ ਪੁਰਾਣਾ ਇੰਟਰਵਿਊ ਪੋਸਟ ਕੀਤਾ, ਲਿਖਿਆ:' 'ਇਹ ਮੇਰਾ ਇੰਟਰਵਿਊ ਹੈ, ਜੇਕਰ ਯਾਦਦਾਸ਼ਤ ਕਮਜ਼ੋਰ ਹੈ ਤਾਂ ਦੁਬਾਰਾ ਦੇਖੋ, ਜੇ ਮੈਂ ਕੋਈ ਝੂਠਾ ਜਾਂ ਗਲਤ ਇਲਜ਼ਾਮ ਲਗਾਇਆ ਹੈ, ਤਾਂ ਮੈਂ ਆਪਣੇ ਸਾਰੇ ਪੁਰਸਕਾਰ ਵਾਪਸ ਕਰ ਦੇਵਾਂਗੀ, ਇਹ ਇਕ ਸ਼ਤਰੀਆ ਦਾ ਵਚਨ ਹੈ, ਮੈਂ ਰਾਮ ਦਾ ਭਗਤ ਹਾਂ, ਪ੍ਰਾਣ ਜਾਏਂ, ਪਰ ਵਚਨ ਨਾ ਜਾਏ, ਜੈ ਸ਼੍ਰੀ ਰਾਮ। '

Have something to say? Post your comment