Monday, October 26, 2020

Entertainment

ਡਰੱਗਜ਼ ਦਾ ਮਾਮਲਾ : ਵਿਵੇਕ ਓਬਰਾਏ ਦੀ ਪਤਨੀ ਨੂੰ ਸਿਟੀ ਕ੍ਰਾਈਮ ਬ੍ਰਾਂਚ ਨੇ ਭੇਜਿਆ ਨੋਟੀਸ

PUNJAB NEWS EXPRESS | October 17, 2020 11:34 AM

ਮੁੰਬਈ:ਬਾਲੀਵੁੱਡ ਦੇ ਨਾਲ ਹੀ ਟਾਲੀਵੁੱਡ 'ਚ ਵੀ ਡਰੱਗਜ਼ ਨੇ ਤਹਿਲਕਾ ਮਚਾ ਰੱਖਿਆ ਹੈ | ਡਰੱਗਜ਼ ਮਾਮਲੇ ਵਿੱਚ ਹੁਣ ਤੱਕ ਸੰਜਨਾ ਗਲਰਾਨੀ ਤੋਂ ਲੈਕੇ ਰਾਗਿਨੀ ਦ੍ਰਿਵੇਦੀ ਤੱਕ ਟਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਦੇ ਨਾਮ ਸਾਮ੍ਹਣੇ ਆ ਚੁੱਕੇ ਹਨ | ਇਸ ਦੇ ਨਾਲ ਹੀ ਕੁਝ ਡਰੱਗਜ਼ ਪੈੱਡਲਰ ਨੂੰ ਗਿਰਫ਼ਤਾਰ ਵੀ ਕੀਤਾ ਜਾ ਚੁੱਕਿਆ ਹੈ | ਪਰ ਇਸ ਦੌਰਾਨ ਸਭ ਤੋਂ ਹੈਰਾਨ ਕਰਨ ਵਾਲਾ ਨਾਮ ਸਾਮ੍ਹਣੇ ਆਇਆ ਹੈ ਅਦਿੱਤਿਆ ਅਲਵਾ ਦਾ | ਜੋ ਕਰਨਾਟਕ ਦੇ ਸਾਬਕਾ ਮੰਤਰੀ ਜੀਵਰਾਜ ਅਲਵਾ ਦਾ ਬੇਟਾ ਅਤੇ ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਦੀ ਪਤਨੀ ਦਾ ਭਰਾ ਹੈ | ਅਦਿੱਤਿਆ ਅਲਵਾ ਤੇ ਕੰਨੜ ਫਿਲਮ ਇੰਡਸਟਰੀ ਦੇ ਕਈ ਗਾਇਕਾਂ ਅਤੇ ਅਦਾਕਾਰਾਂ ਵਿਚਕਾਰ ਨਸ਼ਿਆਂ ਦੀ ਸਪਲਾਈ ਕਰਨ ਦਾ ਦੋਸ਼ ਹੈ।
ਡਰੱਗਜ਼ ਮਾਮਲੇ ਵਿੱਚ ਅਦਿੱਤਿਆ ਅਲਵਾ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਕਰਨਾਟਕ ਪੁਲਿਸ ਨੇ ਉਸਦੀ ਭੈਣ ਅਤੇ ਵਿਵੇਕ ਓਬਰਾਏ ਦੀ ਪਤਨੀ ਪ੍ਰਿਅੰਕਾ ਅਲਵਾ ਓਬਰਾਏ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾ ਵਿਵੇਕ ਓਬਰਾਏ ਦੀ ਪਤਨੀ ਦੇ ਭਰਾ ਅਦਿੱਤਿਆ ਅਲਵਾ ਦੇ ਡਰੱਗਜ਼ ਕੇਸ 'ਚ ਕਥਿਤ ਤੌਰ 'ਤੇ ਸ਼ਾਮਲ ਹੋਣ ਕਾਰਨ ਕਰਨਾਟਕ ਪੁਲਿਸ ਨੇ ਅਭਿਨੇਤਾ ਦੇ ਘਰ ਛਾਪਾ ਮਾਰਿਆ ਸੀ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿ ਕਰਨਾਟਕ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ - ' ਆਦਿਤਿਆ ਅਲਵਾ ਫਿਲਹਾਲ ਫਰਾਰ ਹੈ। ਵਿਵੇਕ ਓਬਰਾਏ ਉਸ ਦਾ ਰਿਸ਼ਤੇਦਾਰ ਹੈ | ਸਾਨੂੰ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਦਾ ਅਦਿੱਤਿਆ ਅਲਵਾ ਨਾਲ ਸਬੰਧ ਹੈ |
ਜਿਸਦੇ ਚਲਦੇ ਅਸੀਂ ਮਾਮਲੇ ਦੀ ਜਾਂਚ ਕਰਨਾ ਚਾਉਂਦੇ ਸੀ ਅਤੇ ਇਸ ਲਈ ਅਦਾਲਤ ਤੋਂ ਵਾਰੰਟ ਲੈਕੇ ਕਰਨਾਟਕ ਪੁਲਿਸ ਦੀ ਟੀਮ ਮੁੰਬਈ ਸਥਿਤ ਵਿਵੇਕ ਓਬਰਾਏ ਦੇ ਘਰ ਪਹੁੰਚੀ |' ਦੱਸ ਦਈਏ ਕਿ ਇਸਤੋਂ ਇਲਾਵਾ ਬੈਂਗਲੁਰੂ ਸਥਿਤ ਆਦਿਤਿਆ ਅਲਵਾ ਦੇ ਘਰ ਦੀ ਤਲਾਸ਼ੀ ਵੀ ਲਿੱਤੀ ਜਾ ਚੁੱਕੀ ਹੈ |
ਆਦਿਤਿਆ ਅਲਵਾ ਦੇ ਘਰ 'ਚ ਛਾਪੇਮਾਰੀ ਤੋਂ ਬਾਅਦ ਕਰਨਾਟਕ ਪੁਲਿਸ ਦੀ ਇੱਕ ਟੀਮ ਵਿਵੇਕ ਓਬਰਾਏ ਦੇ ਘਰ ਪਹੁੰਚੀ ਸੀ | ਵਿਵੇਕ ਓਬਰਾਏ ਆਦਿਤਿਆ ਅਲਵਾ ਦਾ ਜੀਜਾ ਹੈ ਅਤੇ ਮਾਮਲੇ 'ਚ ਨਾਂ ਸਾਮ੍ਹਣੇ ਆਉਣ ਤੋਂ ਬਾਅਦ ਹੀ ਫਰਾਰ ਹੈ ਅਤੇ ਪੁਲਿਸ ਉਸਦੀ ਤਲਾਸ਼ 'ਚ ਜੁਟੀ ਹੋਈ ਹੈ | ਇਸੇ ਕਾਰਨ ਵਿਵੇਕ ਓਬਰਾਏ ਦੀ ਪਤਨੀ ਪ੍ਰਿਯੰਕਾ ਅਲਵਾ ਓਬਰਾਏ ਨੂੰ ਇਕ ਨੋਟਿਸ ਜਾਰੀ ਕੀਤਾ ਗਿਆ ਹੈ।

Have something to say? Post your comment