Wednesday, September 27, 2023
ਤਾਜਾ ਖਬਰਾਂ

Health

ਕਰੋਨਾ ਨਾਲ ਲੜਨ ਵਾਲਾ ਨਰਸਿੰਗ ਸਟਾਫ ਸਮਾਜ ਦਾ ਅਸਲ ਹੀਰੋ : ਡਾ. ਸੁਰਿੰਦਰ ਸਿੰਘ ਝੱਮਟ

PUNJAB NEWS EXPRESS | May 12, 2022 05:10 PM

ਢੁੱਡੀਕੇ: ਅੱਜ ਦਾ ਦਿਨ ਮਾਡਰਨ ਨਰਸਿੰਗ ਦੀ ਜਨਮਦਾਤਾ ‘ਫਲੋਰਇੰਸ ਨਾਈਟਿੰਗਏਲ’ ਦੇ ਜਨਮ ਦਿਨ ਮੌਕੇ ਦੁਨੀਆਂ ਭਰ ਵਿੱਚ ਇੰਟਰਨੈਸ਼ਨਲ ਨਰਸਿੰਗ ਦਿਵਸ ਤੇ ਤੌਰ ਤੇ ਮਨਾਇਆ ਜਾਂਦਾ ਹੈ । ਇਸ ਮੌਕੇ ਸਿਵਲ ਹਸਪਤਾਲ ਢੁੱਡੀਕੇ ਵਿਖੇ ਸਮੂਹ ਨਰਸਿੰਗ ਸਟਾਫ ਨੇ ਕੇਕ ਕੱਟ ਕੇ ਨਰਸਿੰਗ ਦਿਵਸ ਮਨਾਇਆ ਅਤੇ ਬੀਤੇ ਸਾਲਾਂ ਵਿੱਚ ਕਰੋਨਾ ਵਾਈਰਸ ਨਾਲ ਜਾਨਾਂ ਗਵਾ ਚੁੱਕੇ ਨਰਸਿੰਗ ਸਟਾਫ ਨੂੰ ਦੋ ਮਿੰਟ ਦਾ ਮੌਨ ਰੱਖਕੇ ਸਰਧਾਜਲੀ ਦਿੱਤੀ ।
ਡਾ. ਸੁਰਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਨੇ ਸਮੂਹ ਨਰਸਿੰਗ ਸਟਾਫ ਨੂੰ ਇੰਟਰਨੈਸ਼ਨਲ ਨਰਸਿੰਗ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਨਰਸਿੰਗ ਬਹੁਤ ਹੀ ਸੇਵਾ ਵਾਲਾ ਕੰਮ ਹੈ, ਨਰਸਿੰਗ ਸਟਾਫ ਹਮੇਸ਼ਾ ਹੀ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਜਿੰਦਗੀਆਂ ਖਤਰੇ ਵਿੱਚ ਪਾਕੇ ਮਰੀਜਾਂ ਦੀਆਂ ਦੀਆਂ ਜਾਨਾਂ ਬਚਾਉਣ ਲਈ ਸੇਵਾ ਕਰਦਾ ਹੈ । ਪਿਛਲੇ ਸਾਲ ਤੋਂ ਜਿਸ ਤਰਾਂ ਨਰਸਿੰਗ ਸਟਾਫ ਕਰੋਨਾ ਵਾਈਰਸ ਨਾਲ ਦਿਨ ਰਾਤ ਲੜਾਈ ਲੜ ਰਿਹਾ ਹੈ, ਤਾਂ ਇਹਨਾਂ ਨੂੰ ਸਮਾਜ ਦੇ ਅਸਲ ਹੀਰੋ ਕਹਿਣਾ ਕੋਈ ਅਤਕਥਨੀ ਨਹੀਂ ਹੋਵੇਗੀ । ਉਹਨਾਂ ਬੜੇ ਦੁਖ ਨਾਲ ਕਿਹਾ ਕਿ ਆਈ.ਐਨ.ਸੀ. ਦੇ ਡਾਟੇ ਅਨੁਸਾਰ ਦੁਨੀਆਂ ਭਰ ਵਿਚ 1.6 ਮਿਲੀਅਨ ਤੋਂ ਵੱਧ ਨਰਸਾਂ ਕਰੋਨਾ ਵਾਈਰਸ ਨਾਲ ਪ੍ਰਭਾਵਿਤ ਹੋਈਆਂ ਹਨ ਅਤੇ ਲਗਭਗ 2710 ਨਰਸਾਂ ਕਰੋਨਾ ਵਾਈਰਸ ਦੀ ਇੰਨਫੈਕਸ਼ਨ ਨਾਲ ਆਪਣੀ ਜਾਨ ਗਵਾ ਚੁੱਕੀਆਂ ਹਨ।
ਸ਼੍ਰੀਮਤੀ ਸੁਖਵਿੰਦਰ ਕੌਰ ਨਰਸਿੰਗ ਸਿਸਟਰ ਨੇ ਨਰਸਿੰਗ ਸਟਾਫ ਦਾ ਹੌਂਸਲਾ ਵਧਾਉਣ ਲਈ ਸਿਵਲ ਹਸਪਤਾਲ ਢੁੱਡੀਕੇ ਵਿਖੇ ਕੇਕ ਕੱਟਦੇ ਹੋਏ ਕਿਹਾ ਕਿ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਦੁਨੀਆਂ ਤੋਂ ਕਰੋਨਾ ਵਾਈਰਸ ਦਾ ਜਲਦ ਖਾਤਮਾ ਹੋਵੇ ਅਤੇ ਨਰਸਿੰਗ ਸਟਾਫ ਨੂੰ ਮਰੀਜਾਂ ਦੀ ਹੋਰ ਸੇਵਾ ਕਰਨ ਦਾ ਬਲ ਬਖਸ਼ੇ । ਇਸ ਮੌਕੇ ਸੀਮਾ ਸਟਾਫ ਨਰਸ, ਕਿਰਨਜੀਤ ਕੌਰ ਸਟਾਫ ਨਰਸ, ਮਨਦੀਪ ਕੌਰ ਸਟਾਫ ਨਰਸ, ਹਰਜਿੰਦਰ ਕੌਰ ਸਟਾਫ ਨਰਸ, ਬਲਵਿੰਦਰ ਕੌਰ ਸਟਾਫ ਨਰਸ, ਮਨਦੀਪ ਕੌਰ ਸਟਾਫ ਨਰਸ, ਗੁਰਵਿੰਦਰ ਕੌਰ ਸਟਾਫ ਨਰਸ, ਕਮਲਜੀਤ ਕੌਰ ਸਟਾਫ ਨਰਸ, ਦਲਜੀਤ ਕੌਰ ਸਟਾਫ ਨਰਸ, ਕਿਰਨਪ੍ਰੀਤ ਕੌਰ ਸਟਾਫ ਨਰਸ, ਪਵਨਪ੍ਰੀਤ ਕੌਰ ਸਟਾਫ ਨਰਸ, ਸਿਮਰਜੋਤ ਸਿੰਘ ਸਟਾਫ ਨਰਸ ਅਤੇ ਹੋਰ ਸਿਹਤ ਸਟਾਫ ਮੌਜੂਦ ਸਨ ।

Have something to say? Post your comment

Health

ਪੰਜਾਬ ਦੇ ਸਿਹਤ ਮੰਤਰੀ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 7 ਆਈ.ਈ.ਸੀ. ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਸਿਹਤ ਵਿਭਾਗ ਨੇ ਸੁਨਾਮ ’ਚ ਗੈਰ-ਕਾਨੂੰਨੀ ਲਿੰਗ ਨਿਰਧਾਰਨ ਟੈਸਟ ਰੈਕੇਟ ਦਾ ਕੀਤਾ ਪਰਦਾਫਾਸ਼

ਸਰਕਾਰੀ ਆਯੁਰਵੈਦਿਕ ਕਾਲਜ ਦੇ ਸਟਾਫ਼ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਤੋਹਫ਼ਾ

ਪੰਜਾਬ ਰਾਜ ਸਿਹਤ ਏਜੰਸੀ ਵੱਲੋਂ ਆਯੁਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਜਾਰੀ ਕਰਨ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਪੰਜਾਬ ਦੇ ਸਿਹਤ ਮੰਤਰੀ ਨੇ ਕੋਵਿਡ-19 ਨਾਲ ਲੜਨ ਲਈ ਯੂ.ਐਸ.ਏ.ਆਈ.ਡੀ. ਹਮਾਇਤ ਪ੍ਰਾਪਤ ਗੈਰ-ਸਰਕਾਰੀ ਸੰਗਠਨਾਂ ਦੇ ਯਤਨਾਂ ਦੀ ਕੀਤੀ ਸ਼ਲਾਘਾ

ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਸਿਹਤ ਕੇਂਦਰਾਂ ਦਾ ਦੌਰਾ

ਡਾ. ਬਲਬੀਰ ਸਿੰਘ ਵੱਲੋਂ ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਦਾ ਮਿਲੇਟਸ 'ਤੇ ਗਾਇਆ ਗੀਤ ਲਾਂਚ

ਡਾ. ਨਵਜੋਤ ਸਿੰਘ ਸਹੋਤਾ ਨੇ ਲੈਪਰੋਸਕੋਪਿਕ ਤਕਨੀਕ ਨਾਲ 47 ਸਾਲਾ ਔਰਤ ਦੇ ਹਰਨੀਆ ਦਾ ਕੀਤਾ ਸਫਲ ਅਪਰੇਸ਼ਨ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ ਦਾ ਸ਼ਾਨਦਾਰ ਨਤੀਜਾ

ਮਾਲਵੇ ਦੇ ਲੋਕਾਂ ਲਈ ਵੱਡੀ ਸੌਗਾਤ, ਮੁੱਖ ਮੰਤਰੀ ਵੱਲੋਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਆਧਿਨਕ ਸਹੂਲਤਾਂ ਨਾਲ ਲੈਸ ਐਮਰਜੈਂਸੀ ਵਾਰਡ ਦਾ ਉਦਘਾਟਨ