Thursday, June 25, 2026
ਤਾਜਾ ਖਬਰਾਂ
ਪੰਜਾਬ ਇਤਿਹਾਸ ਦੇ ਸਭ ਤੋਂ ਗੰਭੀਰ ਨੈਤਿਕ ਅਤੇ ਸੰਵਿਧਾਨਕ ਸੰਕਟ ਵਿੱਚੋਂ ਲੰਘ ਰਿਹਾ ਹੈ : ਕੇਵਲ ਸਿੰਘ ਢਿੱਲੋਂਕੇਂਦਰ ਸਰਕਾਰ ਪੰਜਾਬ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਅਤੇ ਸਰਹੱਦੀ ਖੇਤਰਾਂ ਲਈ ਵਿਸ਼ੇਸ਼ ਪੈਕੇਜ ਦੇਵੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨਪੰਜਾਬ ਨੇ ਅਪ੍ਰੈਲ ਮਹੀਨੇ ਦੌਰਾਨ 15 ਬਾਲ ਵਿਆਹ ਰੋਕ ਕੇ ਬੱਚਿਆਂ ਦਾ ਬਚਪਨ ਬਚਾਇਆ : ਡਾ. ਬਲਜੀਤ ਕੌਰਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਪੰਜਾਬ ਵਿੱਚ ਨੀਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮੁਫ਼ਤ ਸਫ਼ਰ ਨੂੰ ਮਨਜ਼ੂਰੀਵਿਆਹ ਤੋਂ ਪਹਿਲਾਂ ਸੈਕਸ ਨੂੰ ਨੈਤਿਕ ਗਿਰਾਵਟ ਨਹੀਂ ਮੰਨਿਆ ਜਾ ਸਕਦਾ: ਸੁਪਰੀਮ ਕੋਰਟ ਨੇ ਪੁਲਿਸ ਭਰਤੀ ਦੀ ਨਿਯੁਕਤੀ ਦਾ ਹੁਕਮ ਦਿੱਤਾਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ

Health

4.43 ਲੱਖ ਤੋਂ ਵੱਧ ਮਰੀਜ਼, 782 ਕਰੋੜ ਰੁਪਏ ਦਾ ਕੈਸ਼ਲੈੱਸ ਇਲਾਜ: ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਬਦਲ ਰਹੀ ਹੈ ਪੰਜਾਬ ਦੇ ਸਿਹਤ ਢਾਂਚੇ ਦੀ ਤਸਵੀਰ

ਪੰਜਾਬ ਨਿਊਜ਼ ਐਕਸਪ੍ਰੈੱਸ | June 25, 2026 05:14 PM

- ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਬਦਲ ਰਹੀ ਹੈ ਪੰਜਾਬ ਦੇ ਸਿਹਤ ਢਾਂਚੇ ਦੀ ਤਸਵੀਰ
- ‘ਮੁੱਖ ਮੰਤਰੀ ਸਿਹਤ ਯੋਜਨਾ’ ਮੁਹਿੰਮ ਤਹਿਤ ਪਟਿਆਲਾ ਪੰਜਾਬ ਭਰ ਚੋਂ ਮੋਹਰੀ: 52, 672 ਮਰੀਜ਼ਾਂ ਨੇ ਲਿਆ ਲਾਭ, ਸੂਬੇ ਵਿੱਚ ਸਭ ਤੋਂ ਵੱਧ , 79.15 ਕਰੋੜ ਰੁਪਏ ਦਾ ਕੀਤਾ ਖਰਚ
- 782 ਕਰੋੜ ਰੁਪਏ ਦਾ ਕੈਸ਼ਲੈੱਸ ਇਲਾਜ ਪੰਜਾਬ ਵਿੱਚ ਲਿਆ ਰਿਹਾ ਹੈ ਸਿਹਤ ਕ੍ਰਾਂਤੀ: ਡਾ. ਬਲਬੀਰ ਸਿੰਘ

ਚੰਡੀਗੜ੍ਹ, 25 ਜੂਨ: ਪੰਜਾਬ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਸੂਬੇ ਦੇ ਸਿਹਤ ਖੇਤਰ ਦੀ ਤਸਵੀਰ ਬਦਲ ਰਹੀ ਹੈ। ਸਟੇਟ ਹੈਲਥ ਏਜੰਸੀ (ਐੱਸਐੱਚਏ) ਪੰਜਾਬ ਅਨੁਸਾਰ, ਪਟਿਆਲਾ ਜ਼ਿਲ੍ਹਾ ਇਸ ਯੋਜਨਾ ਨੂੰ ਅਪਣਾਉਣ ਅਤੇ ਇਸਦੀ ਵਰਤੋਂ ਵਿੱਚ ਸਭ ਤੋਂ ਅੱਗੇ ਹੈ ਅਤੇ ਪ੍ਰੋਗਰਾਮ ਅਧੀਨ ਰਾਜ ਵਿੱਚ ਸਭ ਤੋਂ ਵੱਧ ਮਰੀਜ਼ਾਂ ਅਤੇ ਖਰਚ ਦੇ ਮਾਮਲੇ ਵਿੱਚ ਸਿਖ਼ਰ ’ਤੇ ਹੈ। ਪੂਰੇ ਪੰਜਾਬ ਵਿੱਚ 4, 43, 906 ਤੋਂ ਵੱਧ ਮਰੀਜ਼ ਲਾਭ ਲੈ ਚੁੱਕੇ ਹਨ ਅਤੇ ਜਿਸ ਦੇ ਕੁੱਲ 782.79 ਕਰੋੜ ਤੋਂ ਵੱਧ ਦਾ ਖਰਚ ਹੋਇਆ ਹੈ।

ਸਰਕਾਰੀ ਅਤੇ ਸੂਚੀਬੱਧ ਕੀਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਉਣ ਲਈ ਡਿਜ਼ਾਈਨ ਕੀਤੀ ਗਈ ‘ਮੁੱਖ ਮੰਤਰੀ ਸਿਹਤ ਯੋਜਨਾ’ , ਸੂਬੇ ਦੀਆਂ ਸਭ ਤੋਂ ਵਧੀਆ ਲੋਕ ਭਲਾਈ ਯੋਜਨਾਵਾਂ ਵਿੱਚੋਂ ਇੱਕ ਬਣ ਚੁੱਕੀ ਹੈ। ਐੱਸ.ਐੱਚ.ਏ. ਪੰਜਾਬ ਦੇ ਤਾਜ਼ਾ ਅੰਕੜਿਆਂ ਮੁਤਾਬਿਕ (23 ਜੂਨ ਤੱਕ) ਇਸ ਯੋਜਨਾ ਨੇ ਵੱਡੇ ਪੱਧਰ ’ਤੇ ਤਬਦੀਲੀ ਲਿਆਂਦੀ ਹੈ।

ਪਟਿਆਲਾ ਯੋਜਨਾ ਦਾ ਲਾਭ ਲੈਣ ਵਿੱਚ ਸਭ ਤੋਂ ਅੱਗੇ ਹੈ, ਜਿੱਥੇ 52, 672 ਮਰੀਜ਼ਾਂ ਦੇ ਇਲਾਜ਼ ਉੱਪਰ ਲਗਭਗ 79.15 ਕਰੋੜ ਰੁਪਏ ਖਰਚੇ ਗਏ ਹਨ। ਇਸ ਤੋਂ ਬਾਅਦ ਬਠਿੰਡਾ ਹੈ ਜਿੱਥੇ 30, 813 ਮਰੀਜ਼ਾਂ ਉੱਤੇ 76.81 ਕਰੋੜ ਰੁਪਿਆ ਖਰਚਿਆ ਗਿਆ ਹੈ, ਜਦਕਿ ਲੁਧਿਆਣਾ ਵਿੱਚ 44, 227 ਮਰੀਜ਼ਾਂ ਉੱਤੇ 60.54 ਕਰੋੜ ਰੁਪਏ ਦਾ ਖਰਚਾ ਦਰਜ ਕੀਤਾ ਗਿਆ ਹੈ। ਪਟਿਆਲਾ ਦੀ ਅਗਵਾਈ ਤੋਂ ਲੱਗਦਾ ਹੈ ਕਿ ਇੱਥੇ ਹਸਪਤਾਲਾਂ ਨਾਲ ਬਿਹਤਰ ਸਬੰਧ ਅਤੇ ਲਾਭਪਾਤਰੀਆਂ ਵਿੱਚ ਯੋਜਨਾ ਬਾਰੇ ਵਧੇਰੇ ਜਾਗਰੂਕਤਾ ਹੈ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ, “ਇਹ ਲੋਕਾਂ ਨੂੰ ਉਨ੍ਹਾਂਦੀ ਜੇਬ ਚੋਂ ਹੋਣ ਵਾਲੇ ਵੱਡੇ ਸਿਹਤ ਖਰਚਿਆਂ ਤੋਂ ਰਾਹਤ ਦਿੱਤੀ ਹੈ।” ਉਨ੍ਹਾਂ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਸਿਰਫ਼ ਕਾਗਜ਼ ’ਤੇ ਅਧਾਰਤ ਨੀਤੀ ਨਹੀਂ ਸਗੋਂ ਉਨ੍ਹਾਂ ਪਰਿਵਾਰਾਂ ਲਈ ਜੀਵਨ ਰੇਖਾ ਹੈ ਜਿਨ੍ਹਾਂ ਨੂੰ ਕਿਸੇ ਵੇਲੇ ਹਸਪਤਾਲ ਦੇ ਬਿਲ ਬੀਮਾਰੀ ਤੋਂ ਵੀ ਵੱਧ ਡਰਾਉਂਦੇ ਸਨ।’’”

ਪੂਰੇ ਪੰਜਾਬ ਵਿੱਚ ਯੋਜਨਾ ਦਾ ਪ੍ਰਭਾਵ ਸਪੱਸ਼ਟ ਨਜ਼ਰ ਆ ਰਿਹਾ ਹੈ। ਜਲੰਧਰ (27, 682 ਮਰੀਜ਼), ਅੰਮ੍ਰਿਤਸਰ (20, 503) ਅਤੇ ਐੱਸ.ਏ.ਐੱਸ. ਨਗਰ (20, 085) ਵਰਗੇ ਜ਼ਿਲਿ੍ਹਆਂ ਨੇ ਯੋਜਨਾ ਦਾ ਵਿਆਪਕ ਲਾਭ ਲਿਆ ਹੈ, ਜਦਕਿ ਛੋਟੇ ਜ਼ਿਲ੍ਹੇ ਜਿਵੇਂ ਕਪੂਰਥਲਾ (9, 384) ਅਤੇ ਮਲੇਰਕੋਟਲਾ (3, 181) ਵਿੱਚ ਵੀ ਯੋਜਨਾ ਦੀ ਪਹੁੰਚ ਅਤੇ ਵਰਤੋਂ ਲਗਾਤਾਰ ਵਧ ਰਹੀ ਹੈ।

ਐੱਸ.ਐੱਚ.ਏ. ਦੇ ਅੰਕੜਿਆਂ ਅਨੁਸਾਰ ਰਾਜ ਭਰ ਵਿੱਚ 4, 43, 906 ਮਰੀਜ਼ਾਂ ਨੇ ਲਾਭ ਉਠਾਇਆ ਹੈ ਅਤੇ ਜਿਸ ’ਤੇ ਕੁੱਲ ਖਰਚ 782.79 ਕਰੋੜ ਹੋਇਆ। ਡਾ. ਬਲਬੀਰ ਸਿੰਘ ਨੇ ਜ਼ੋਰ ਦਿੰਦਿਆਂ ਕਿਹਾ, “ਸਾਡਾ ਉਦੇਸ਼ ਬਹੁਤ ਸਧਾਰਨ ਹੈ — ਪੰਜਾਬ ਵਿੱਚ ਕੋਈ ਵੀ ਪਰਿਵਾਰ ਬੀਮਾਰੀ ਕਾਰਨ ਕਰਜ਼ਈ ਨਾ ਹੋਵੇ। ਇਹ ਯੋਜਨਾ ਹਰ ਤਿਮਾਹੀ ਵਧਦੀ ਜਾ ਰਹੀ ਹੈ।”

ਪੇਂਡੂ ਇਲਾਕਿਆਂ ਵਿੱਚ ਇਹ ਯੋਜਨਾ ਆਮ ਜਨਸਮੂਹ ਵਿੱਚ ਬਹੁਤ ਚਰਚਾ ਵਿੱਚ ਹੈ। ਮਾਨਸਾ ਦੇ 62 ਸਾਲਾ ਕਿਸਾਨ ਗੁਰਮੀਤ ਸਿੰਘ ਨੇ ਕਿਹਾ, “ਜੇ ਇਹ ਯੋਜਨਾ ਨਾ ਹੁੰਦੀ ਤਾਂ ਇਲਾਜ ਲਈ ਮੈਨੂੰ ਆਪਣੀ ਜ਼ਮੀਨ ਵੇਚਣੀ ਪੈਂਦੀ।”ਅਜਿਹੇ ਤਜਰਬੇ ਸੰਗਰੂਰ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਆਦਿ ਜ਼ਿਲਿ੍ਹਆਂ ਵਿੱਚ ਵੀ ਸਾਹਮਣੇ ਆ ਰਹੇ ਹਨ, ਜਿੱਥੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਸਪਤਾਲਾਂ ਵਿੱਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਗੁਰਦਾਸਪੁਰ ਅਤੇ ਰੂਪਨਗਰ ਵਰਗੇ ਜ਼ਿਲਿ੍ਹਆਂ ਵਿੱਚ ਵੀ ਔਸਤਨ ਅੰਕੜੇ ਹੋਣ ਦੇ ਬਾਵਜੂਦ ਯੋਜਨਾ ਦੀ ਲਗਾਤਾਰ ਵਧਦੀ ਵਰਤੋਂ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਲੋਕਾਂ ਵਿੱਚ ਜਾਗਰੂਕਤਾ ਵਧ ਰਹੀ ਹੈ ਅਤੇ ਸੂਚੀਬੱਧ ਹਸਪਤਾਲਾਂ ਦੇ ਨੈੱਟਵਰਕ ਦਾ ਵੀ ਲਗਾਤਾਰ ਵਿਸਤਾਰ ਹੋ ਰਿਹਾ ਹੈ।

Have something to say? Post your comment

google.com, pub-6021921192250288, DIRECT, f08c47fec0942fa0

Health

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ‘’ਸਿਹਤਮੰਦ ਉਮਰ ਲਈ ਯੋਗ’’ ਵਿਸ਼ੇ 'ਤੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

ਕੌਮਾਂਤਰੀ ਯੋਗ ਦਿਵਸ 'ਤੇ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਪ੍ਰੋਗਰਾਮ ਦਾ ਆਯੋਜਨ

ਪੰਜਾਬ ਸਰਕਾਰ ਨੇ ਤਿੰਨ ਜ਼ਿਲ੍ਹਿਆਂ ਵਿੱਚ ਦਿਲ ਦੀ ਸਿਹਤ ਜਾਂਚ ਲਈ AI ਅਧਾਰਤ ਉਪਕਰਨ ਸਥਾਪਤ ਕਰਨ ਵਾਸਤੇ CHRI ਨਾਲ ਭਾਈਵਾਲੀ ਕੀਤੀ

ਪੇਸ਼ਾਬ ਵਿੱਚ ਖੂਨ ? ਪੈਲਵਿਕ ਦਰਦ ? ਪੜ੍ਹੋ ਕੀ ਨੇ ਪ੍ਰੋਸਟੇਟ ਕੈਂਸਰ ਦੇ ਲੱਛਣ ?

100% ਖਾਲਿਸ ਆਕਸੀਜਨ ਨਾਲ ਹਰ ਲਾਈਲਾਜ਼ ਬਿਮਾਰੀ ਦਾ ਇਲਾਜ ਸੰਭਵ, ਉੱਤਰ ਭਾਰਤ ਦੀ ਪਹਿਲੀ ਐਂਟੀ-ਏਜਿੰਗ ਐੱਚਬੀਓਟੀ ਮਸ਼ੀਨ ਮੋਹਾਲੀ 'ਚ ਸਥਾਪਿਤ

ਟੀਏਵੀਆਰ ਬਜ਼ੁਰਗਾਂ ਵਿੱਚ ਸਰਜੀਕਲ ਐਓਰਟਿਕ ਵਾਲਵ ਬਦਲਣ ਦਾ ਇੱਕ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਵਿਕਲਪ ਹੈ।

ਡਾ. ਜਸਬੀਰ ਸਿੰਘ ਔਲਖ ਅਤੇ ਪਰਿਵਾਰ ਵੱਲੋਂ ਸਿਹਤ, ਵਿਕਾਸ, ਚੁਣੌਤੀਆਂ ਵਿਸ਼ੇ ਸਬੰਧੀ ਵਿਚਾਰ-ਚਰਚਾ

ਮਕੈਨੀਕਲ ਥਰੋਮਬੇਕਟੋਮੀ ਨੇ ਬ੍ਰੇਨ ਸਟਰੋਕ ਦੇ ਇਲਾਜ ਵਿੱਚ ਇੱਕ ਲਿਆਂਦੀ ਨਵੀਂ ਕ੍ਰਾਂਤੀ : ਡਾ ਸੰਦੀਪ ਸ਼ਰਮਾ 

ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਢੁਕਵੀਂ ਨੀਂਦ ਬਹੁਤ ਜ਼ਰੂਰੀਃ ਡਾ. ਤਨੂੰ ਸਿੰਗਲਾ 

ਸਿਹਤ ਮੰਤਰੀ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਨਰਸਿੰਗ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ