Sunday, May 28, 2023
ਤਾਜਾ ਖਬਰਾਂ
ਨਵਰੀਤ ਕੌਰ ਨੇ ਸਰਕਾਰੀ ਸਕੂਲ ਖਿਆਲਾ ਕਲਾਂ ਦੀ 12 ਵੀਂ ਜਮਾਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਪੰਜਾਬ ਦੇ ਸਕੂਲਾਂ ਵਿੱਚ ਤੇਲਗੂ ਪੜਾਉਣ ਦੀ ਹੋਈ ਸ਼ੁਰੂਆਤ, ਮਾਂ ਬੋਲੀ ਪੰਜਾਬੀ ਨੂੰ ਹੋਰ ਵਧੇਰੇ ਪ੍ਰਫੁਲਿਤ ਕਰੇ ਸਰਕਾਰ: ਰਘਵੀਰ ਭਵਾਨੀਗੜ੍ਹ ਅਕਾਸ਼ਵਾਣੀ ਦੇ ਦਿੱਲੀ ਤੇ ਚੰਡੀਗੜ੍ਹ ਕੇਦਰਾਂ ਤੋਂ ਪੰਜਾਬੀ ਬੁਲੇਟਿਨ ਬੰਦ ਕਰਨਾ ਪੰਜਾਬੀਆਂ ਨਾਲ ਵਿਤਕਰਾ- ਐਡਵੋਕੇਟ ਧਾਮੀਭਵਾਨੀਗੜ੍ਹ ਦੀ ਜਸਮੀਤ ਕੌਰ ਨੇ ਦਸਵੀਂ ਜਮਾਤ ਵਿੱਚੋਂ ਸੂਬੇ 'ਚੋਂ ਪ੍ਰਾਪਤ ਕੀਤਾ ਚੌਥਾ ਸਥਾਨ; ਸੰਗਰੂਰ ਜ਼ਿਲ੍ਹੇ 'ਚੋਂ ਹਾਸਿਲ ਕੀਤਾ ਪਹਿਲਾ ਸਥਾਨਨੀਦਰਲੈਂਡ ਦੇ ਪ੍ਰਸਿੱਧ ਉਦਯੋਗਪਤੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਕਿਊਬੇਸ਼ਨ ਸੈਂਟਰ ਦਾ ਦੌਰਾਪੰਜਾਬ ਦੇ ਸੇਵਾ ਕੇਂਦਰਾਂ ਵਿੱਚ ਬਕਾਇਆ ਮਾਮਲਿਆਂ ਦੀ ਗਿਣਤੀ ਘਟ ਕੇ 0.16 ਫ਼ੀਸਦੀ ਹੋਈ

Health

ਪਿੰਡ ਚੱਕ ਸਿੰਘਾ ਵਿਖੇ ਲੱਗੇ 11 ਵੇਂ ਫਰੀ ਅੱਖਾਂ ਦੇ ਅਤੇ ਮੈਡੀਕਲ ਚੈੱਕਅੱਪ ਕੈਂਪ ਵਿਚ 400 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ

Punjab News Express | March 20, 2023 08:06 AM

ਬੰਗਾ : ਐਨ ਆਰ ਆਈ ਵੀਰਾਂ ਤੇ ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ 11ਵਾਂ ਸਲਾਨਾ ਫਰੀ ਅੱਖਾਂ ਦਾ ਅਪਰੇਸ਼ਨ ਕੈਂਪ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਚੱਕ ਸਿੰਘਾਂ ਵਿਖੇ ਲਗਾਇਆ ਗਿਆ ਜਿਸ ਦਾ ਇਲਾਕੇ ਦੇ ਲੋੜਵੰਦ 400 ਤੋਂ ਵੱਧ ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ ।

ਇਸ ਕੈਂਪ ਦਾ ਆਰੰਭ ਸੰਗਤੀ ਰੂਪ ਵਿਚ ਕੀਤੀ ਗਈ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਹੋਇਆ।ਕੈਂਪ ਵਿਚ ਆਏ ਮਰੀਜ਼ਾਂ ਨੇ ਐਨ ਆਰ ਆਈ ਵੀਰਾਂ ਅਤੇ ਇਲਾਕਾ ਨਿਵਾਸੀ ਸਾਧ ਸੰਗਤਾਂ ਵੱਲੋਂ ਲੋੜਵੰਦਾਂ ਲੋਕਾਂ ਦੀ ਮੈਡੀਕਲ ਮਦਦ ਕਰਨ ਵਾਸਤੇ ਫਰੀ ਅੱਖਾਂ ਦਾ ਅਪਰੇਸ਼ਨ ਕੈਂਪ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾਉਣ ਲਈ ਭਾਰੀ ਸ਼ਲਾਘਾ ਕੀਤੀ। 11ਵੇਂ ਸਲਾਨਾ ਫਰੀ ਅੱਖਾਂ ਦੇ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਅੱਖਾਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਟੀ ਅਗਰਵਾਲ ਦੀ ਅਗਵਾਈ ਹੇਠ ਨੇ ਮੈਡੀਕਲ ਟੀਮ ਨੇ ਕੈਂਪ ਵਿਚ ਆਏ 400 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ। ਮਰੀਜ਼ਾਂ ਨੂੰ ਫਰੀ ਦਵਾਈਆਂ ਅਤੇ ਫਰੀ ਐਨਕਾਂ ਪ੍ਰਦਾਨ ਕੀਤੀਆਂ। ਮਰੀਜ਼ਾਂ ਦੇ ਸ਼ੂਗਰ ਟੈਸਟ ਵੀ ਹਸਪਤਾਲ ਦੇ ਲੈਬ ਕਰਮਚਾਰੀਆਂ ਵੱਲੋਂ ਕੀਤੇ ਗਏ । ਕੈਂਪ ਵਿਚ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਬਾਬਾ ਦਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਚੱਕ ਸਿੰਘਾ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ, ਭਾਈ ਸਤਨਾਮ ਸਿੰਘ, ਭਾਈ ਕਸ਼ਮੀਰ ਸਿੰਘ, ਮਾਤਾ ਜੀ ਸੁਰਿੰਦਰ ਕੌਰ ਚੱਕ ਸਿੰਘਾਂ, ਭੈਣਜੀ ਬਲਬੀਰ ਕੌਰ ਮਜਾਰਾ ਖੁਰਦ, ਰਾਜਿੰਦਰ ਸਿੰਘ ਚੱਕ ਸਿੰਘਾਂ, ਸਰਪੰਚ ਕੁਲਦੀਪ ਸਿੰਘ, ਹਰਦੀਪ ਸਿੰਘ ਲੱਕੀ, ਹਰਭਜਨ ਸਿੰਘ, ਪ੍ਰਦੁੱਮਣ ਸਿੰਘ, ਜੁਝਾਰ ਸਿੰਘ, ਸਮੂਹ ਮੈਂਬਰ ਦਸਵੰਧ ਨੌਜਵਾਨ ਸਭਾ ਪਿੰਡ ਚੱਕ ਸਿੰਘਾਂ ਅਤੇ ਹੋਰ ਨਗਰ ਨਿਵਾਸੀ ਪਤਵੰਤੇ ਸੱਜਣ ਵੀ ਹਾਜ਼ਰ ਸਨ । ਇਸ ਮੌਕੇ ਗੁਰੂ ਲੰਗਰ ਵੀ ਅਤੁੱਟ ਵਰਤਾਇਆ ਗਿਆ ।

Have something to say? Post your comment

Health

ਪੰਜਾਬ ਰਾਜ ਸਿਹਤ ਏਜੰਸੀ ਵੱਲੋਂ ਆਯੁਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਜਾਰੀ ਕਰਨ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਪੰਜਾਬ ਦੇ ਸਿਹਤ ਮੰਤਰੀ ਨੇ ਕੋਵਿਡ-19 ਨਾਲ ਲੜਨ ਲਈ ਯੂ.ਐਸ.ਏ.ਆਈ.ਡੀ. ਹਮਾਇਤ ਪ੍ਰਾਪਤ ਗੈਰ-ਸਰਕਾਰੀ ਸੰਗਠਨਾਂ ਦੇ ਯਤਨਾਂ ਦੀ ਕੀਤੀ ਸ਼ਲਾਘਾ

ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਸਿਹਤ ਕੇਂਦਰਾਂ ਦਾ ਦੌਰਾ

ਡਾ. ਬਲਬੀਰ ਸਿੰਘ ਵੱਲੋਂ ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਦਾ ਮਿਲੇਟਸ 'ਤੇ ਗਾਇਆ ਗੀਤ ਲਾਂਚ

ਡਾ. ਨਵਜੋਤ ਸਿੰਘ ਸਹੋਤਾ ਨੇ ਲੈਪਰੋਸਕੋਪਿਕ ਤਕਨੀਕ ਨਾਲ 47 ਸਾਲਾ ਔਰਤ ਦੇ ਹਰਨੀਆ ਦਾ ਕੀਤਾ ਸਫਲ ਅਪਰੇਸ਼ਨ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ ਦਾ ਸ਼ਾਨਦਾਰ ਨਤੀਜਾ

ਮਾਲਵੇ ਦੇ ਲੋਕਾਂ ਲਈ ਵੱਡੀ ਸੌਗਾਤ, ਮੁੱਖ ਮੰਤਰੀ ਵੱਲੋਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਆਧਿਨਕ ਸਹੂਲਤਾਂ ਨਾਲ ਲੈਸ ਐਮਰਜੈਂਸੀ ਵਾਰਡ ਦਾ ਉਦਘਾਟਨ

ਸਿਹਤ ਮੰਤਰੀ ਵੱਲੋਂ ਕਾਇਆਕਲਪ ਪ੍ਰੋਗਰਾਮ ਤਹਿਤ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਸਨਮਾਨਿਤ 

ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਲੇਰੀਆ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ : ਡਾ: ਆਦਰਸ਼ਪਾਲ ਕੌਰ

ਪੀਜੀਆਈ ਤੋਂ ਬਾਹਰ ਪਹਿਲੀ ਵਾਰ ਰਾਜਿੰਦਰਾ ਹਸਪਤਾਲ ਦੇ ਦਿਲ ਰੋਗਾਂ ਦੇ ਵਿਭਾਗ ਨੇ ਇੱਕ ਦਿਨ 'ਚ ਦਿਲ ਦੇ ਛੇਕ ਬੰਦ ਕਰਨ ਦੇ ਚਾਰ ਗੁੰਝਲਦਾਰ ਓਪਰੇਸ਼ਨ ਕਰਕੇ ਮਾਅਰਕਾ ਮਾਰਿਆ