Friday, May 09, 2025
ਤਾਜਾ ਖਬਰਾਂ
ਨੰਗਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਬਣਾਏਗੀ ਮਾਨ ਸਰਕਾਰ, ਹਰਜੋਤ ਬੈਂਸ ਵੱਲੋਂ ਖਾਕਾ ਜਾਰੀਐੱਸਕੇਐੱਮ ਵੱਲੋਂ ਰਾਕੇਸ਼ ਟਿਕੈਤ 'ਤੇ ਹੋਏ ਹਿੰਸਕ ਭੀੜ ਦੇ ਹਮਲੇ ਦੀ ਸਖ਼ਤ ਨਿੰਦਾ, ਫਿਰਕੂ ਭੀੜ 'ਮੋਦੀ, ਮੋਦੀ' ਦੇ ਨਾਅਰੇ ਲਗਾ ਰਹੀ ਸੀਕਿਸਾਨ ਆਗੂ ਰਾਕੇਸ਼ ਟਿਕੈਤ ਤੇ ਹਮਲਾ ਭਾਜਪਾ ਵੱਲੋਂ ਭੜਕਾਈ ਫਿਰਕੂ ਮਾਨਸਿਕਤਾ ਦਾ ਸਿੱਟਾ: ਮਨਜੀਤ ਧਨੇਰਐੱਸਕੇਐੱਮ ਆਗੂ ਰਕੇਸ਼ ਟਿਕੈਤ ਉੱਪਰ ਸੰਘੀ ਗੁੰਡਿਆਂ ਵੱਲੋਂ ਹਮਲਾ ਕਰਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਦੱਤ, ਖੰਨਾ‘ਦੇਸ਼ ਭਗਤਾਂ ਤੋਂ ਰਾਖਿਆਂ ਤੱਕ: ਮਾਨ ਨੇ ਚੰਡੀਗੜ੍ਹ ਵਿਖੇ ਇਤਿਹਾਸਕ ਪਦਯਾਤਰਾ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਹਲਫ਼ ਲਿਆਪੰਜਾਬ ਸਰਕਾਰ ਦਾ ਕਮਾਲ, 899 ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਦੀ ਭਰਤੀ ਵਿੱਚੋਂ 100 ਤੋਂ ਵਧੇਰੇ ਅਧਿਆਪਕ ਸੋਧੀਆਂ ਸੂਚੀਆਂ ‘ਚੋਂ ਕੀਤੇ ਬਾਹਰ

Health

ਪੰਜਾਬ ਚ ਮਾਂ ਤੇ ਬੱਚੇ ਦੀ ਸਿਹਤ ਅਤੀ ਸੁਰੱਖਿਅਤ : ਚੇਤਨ ਸਿੰਘ ਜੌੜਾਮਾਜਰਾ

PUNJAB NEWS EXPRESS | December 17, 2022 03:47 PM

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਸਿਹਤ ਢਾਂਚੇ ਨੂੰ ਸੁਧਾਰਨ ਦੇ ਮੰਤਵ ਨਾਲ਼ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਦਿਖ ਰਿਹਾ ਹੈ। ਦਿੱਲੀ ਵਿਖੇ ਮਾਤ੍ਰੀ ਸਿਹਤ ਦੇ ਵਿਸ਼ੇ ਤੇ ਆਯੋਜਿਤ ਰਾਸ਼ਟਰੀ ਵਰਕਸ਼ਾਪ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਵੱਲੋਂ ਪੰਜਾਬ ਨੂੰ ਸੁਰੱਖਿਅਤ ਮਾਤ੍ਰਿਤਵ ਆਸ਼ਵਾਸਨ (ਸੁਮਨ) ਪ੍ਰੋਗਰਾਮ ਨੂੰ ਸੂਬੇ ਵਿੱਚ ਸਫ਼ਲਤਾਪੂਰਵਕ ਲਾਗੂ ਕਰਨ ਵਿੱਚ ਪਹਿਲਾ ਇਨਾਮ ਦਿੱਤਾ ਗਿਆ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਰਾਜ ਦੀ ਭਗਵੰਤ ਮਾਨ ਸਰਕਾਰ ਵੱਲੋਂ ਕਾਰਜਭਾਰ ਸੰਭਾਲਦਿਆਂ ਹੀ ਸਭ ਤੋਂ ਪਹਿਲਾਂ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਦੇਣ ਦੇ ਆਪਣੇ ਪ੍ਰਣ ਨੂੰ ਮੁੱਖ ਰੱਖਦੇ ਹੋਏ ਅਣਥੱਕ ਯਤਨ ਕੀਤੇ ਜਾ ਰਹੇ ਹਨ । ਉਨ੍ਹਾਂ ਯਤਨਾਂ ਦੀ ਬਦੌਲਤ ਅੱਜ ਪੰਜਾਬ ਵਿੱਚ ਜੋ ਸਿਹਤ ਢਾਂਚਾ ਪਹਿਲਾਂ ਬਹੁਤ ਹੀ ਬਿਗੜੀ ਹਾਲਤ ਵਿੱਚ ਸੀ, ਅੱਜ ਉਸ ਵਿੱਚ ਬਹੁਤ ਸੁਧਾਰ ਨਜ਼ਰ ਆ ਰਹੇ ਹਨ । ਪੰਜਾਬ ਵਿੱਚ ਜੱਚਾ-ਬੱਚਾ ਮੌਤ ਦਰ ਨੂੰ ਘਟਾਉਣ ਦੇ ਮੰਤਵ ਨਾਲ਼ ਸ਼ੁਰੂ ਕੀਤੇ ਗਏ ਰਾਸ਼ਟਰੀ 'ਸੁਮਨ' ਪ੍ਰੋਗਰਾਮ ਨੂੰ ਬਹੁਤ ਹੀ ਸਫ਼ਲਤਾਪੂਰਵਕ ਢੰਗ ਨਾਲ਼ ਲਾਗੂ ਕੀਤਾ ਗਿਆ ਹੈ , ਜਿਸ ਅਧੀਨ ਗਰਭਵਤੀ ਔਰਤਾਂ ਨੂੰ ਬਿਹਤਰ ਜਣੇਪਾ ਸੁਵਿਧਾਵਾਂ ਦੇਣ ਦੀ ਗਰੰਟੀ ਹੈ ।

ਸਿਹਤ ਮੰਤਰੀ ਨੇ ਦੱਸਿਆ ਕਿ ਕੇਂਦਰ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਵਿੱਚ ਵੀ ਪੰਜਾਬ ਵਿੱਚ ਮਾਂਵਾਂ ਦੀ ਮੌਤ ਦਰ ਵਿੱਚ ਬਹੁਤ ਸੁਧਾਰ ਦੇਖਣ ਨੂੰ ਮਿਲਿਆ ਹੈ ਜੋ ਕਿ ਰਾਜ ਵਿੱਚ ਸਿਹਤ ਢਾਂਚੇ ਵਿੱਚ ਹੋ ਰਹੇ ਸਕਾਰਾਤਮਕ ਬਦਲਾਅ ਨੂੰ ਦਰਸਾਉਂਦਾ ਹੈ । ਉਨ੍ਹਾਂ ਸਿਹਤ ਵਿਭਾਗ ਦੇ ਸਮੂਹ ਡਾਕਟਰਾਂ ਵਿਸ਼ੇਸ਼ ਤੌਰ ਤੇ ਡਾਇਰੈਕਟਰ ਸਿਹਤ ਸੇਵਾਵਾਂ(ਪ.ਭ.) ਡਾ. ਰਵਿੰਦਰਪਾਲ ਕੌਰ, ਸਹਾਇਕ ਡਾਇਰੈਕਟਰ ਡਾ. ਵਨੀਤ ਨਾਗਪਾਲ , ਪ੍ਰੋਗਰਾਮ ਅਫ਼ਸਰ ਡਾ. ਇੰਦਰਦੀਪ ਕੌਰ ਅਤੇ ਹੋਰ ਪੈਰਾਮੈਡੀਕਲ ਸਟਾਫ਼ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਵਧਾਈ ਦਿੱਤੀ ਜਿਨ੍ਹਾਂ ਵੱਲੋਂ ਰਾਜ ਵਿੱਚ 'ਸੁਮਨ' ਪ੍ਰੋਗਰਾਮ ਅਧੀਨ ਸਿਹਤ ਸਹੂਲਤਾਂ ਦੇਣ ਲਈ ਤਨਦੇਹੀ ਨਾਲ਼ ਕੰਮ ਕੀਤਾ ਹੈ ।

ਸਿਹਤ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਜੌੜਾਮਾਜਰਾ ਨੇ ਕਿਹਾ ਕਿ ਕਿਸੇ ਵੀ ਸੂਬੇ ਜਾਂ ਦੇਸ਼ ਦੀ ਤਰੱਕੀ ਤਾਂ ਹੀ ਸੰਭਵ ਹੈ ਜੇਕਰ ਉਸਦੇ ਵਸਨੀਕ ਸਿਹਤਮੰਦ ਹੋਣਗੇ ਇਸ ਲਈ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਨੂੰ ਪਰਮ ਅਗੇਤ ਦਿੱਤੀ ਗਈ ਹੈ ਤਾਂ ਜੋ ਪੰਜਾਬ ਇੱਕ ਵਿਕਸਿਤ ਅਤੇ ਖੁਸ਼ਹਾਲ ਸੂਬਾ ਬਣ ਸਕੇ ।

ਉਨ੍ਹਾਂ ਆਸ ਜ਼ਾਹਿਰ ਕੀਤੀ ਕਿ ਸਰਕਾਰ ਦੇ ਸਿਹਤ ਸੰਬਧੀ ਕੀਤੇ ਜਾ ਰਹੇ ਯਤਨਾਂ ਸਦਕਾ ਪੰਜਾਬ ਦੇ ਸਿਹਤ ਦੇ ਢਾਂਚੇ ਵਿੱਚ ਥੋੜ੍ਹੇ ਸਮੇਂ ਵਿੱਚ ਬਹੁਤ ਵਿਕਾਸ ਦੇਖਣ ਨੂੰ ਮਿਲ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਛੇਤੀ ਹੀ ਸਾਕਾਰ ਹੋਣਗੇ ਅਤੇ ਪੰਜਾਬ ਦੇਸ਼ ਵਿੱਚ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਖੇਤਰ ਵਿੱਚ ਪਹਿਲੇ ਨੰਬਰ ਤੇ ਹੋਵੇਗਾ ।

Have something to say? Post your comment

google.com, pub-6021921192250288, DIRECT, f08c47fec0942fa0

Health

100% ਖਾਲਿਸ ਆਕਸੀਜਨ ਨਾਲ ਹਰ ਲਾਈਲਾਜ਼ ਬਿਮਾਰੀ ਦਾ ਇਲਾਜ ਸੰਭਵ, ਉੱਤਰ ਭਾਰਤ ਦੀ ਪਹਿਲੀ ਐਂਟੀ-ਏਜਿੰਗ ਐੱਚਬੀਓਟੀ ਮਸ਼ੀਨ ਮੋਹਾਲੀ 'ਚ ਸਥਾਪਿਤ

ਟੀਏਵੀਆਰ ਬਜ਼ੁਰਗਾਂ ਵਿੱਚ ਸਰਜੀਕਲ ਐਓਰਟਿਕ ਵਾਲਵ ਬਦਲਣ ਦਾ ਇੱਕ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਵਿਕਲਪ ਹੈ।

ਡਾ. ਜਸਬੀਰ ਸਿੰਘ ਔਲਖ ਅਤੇ ਪਰਿਵਾਰ ਵੱਲੋਂ ਸਿਹਤ, ਵਿਕਾਸ, ਚੁਣੌਤੀਆਂ ਵਿਸ਼ੇ ਸਬੰਧੀ ਵਿਚਾਰ-ਚਰਚਾ

ਮਕੈਨੀਕਲ ਥਰੋਮਬੇਕਟੋਮੀ ਨੇ ਬ੍ਰੇਨ ਸਟਰੋਕ ਦੇ ਇਲਾਜ ਵਿੱਚ ਇੱਕ ਲਿਆਂਦੀ ਨਵੀਂ ਕ੍ਰਾਂਤੀ : ਡਾ ਸੰਦੀਪ ਸ਼ਰਮਾ 

ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਢੁਕਵੀਂ ਨੀਂਦ ਬਹੁਤ ਜ਼ਰੂਰੀਃ ਡਾ. ਤਨੂੰ ਸਿੰਗਲਾ 

ਸਿਹਤ ਮੰਤਰੀ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਨਰਸਿੰਗ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ

ਸਿਹਤ ਵਿਭਾਗ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਲੜਕਾ ਲੜਕੀ ਦੱਸਣ ਅਤੇ ਗਰਭਪਾਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ 

ਸਿਹਤ ਵਿਭਾਗ ਵੱਲੋ ਸਵਾਇਨ ਫਲੂ ਸਬੰਧੀ ਐਡਵਾਇਜਰੀ ਜਾਰੀ, ਸਵਾਈਨ ਫਲੂ ਤੋਂ ਘਬਰਾਉਣਾ ਨਹੀਂ,ਸਾਵਧਾਨੀਆਂ ਦਾ ਪਾਲਣ ਕਰੋ: ਡਾ ਕਵਿਤਾ ਸਿੰਘ

ਪੰਜਾਬ ਦੇ ਸਿਹਤ ਮੰਤਰੀ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 7 ਆਈ.ਈ.ਸੀ. ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਸਿਹਤ ਵਿਭਾਗ ਨੇ ਸੁਨਾਮ ’ਚ ਗੈਰ-ਕਾਨੂੰਨੀ ਲਿੰਗ ਨਿਰਧਾਰਨ ਟੈਸਟ ਰੈਕੇਟ ਦਾ ਕੀਤਾ ਪਰਦਾਫਾਸ਼