Wednesday, December 08, 2021

Health

ਕੋਵਿਡ-19 ਦੀ ਤਾਲਾਬੰਦੀ ਦੌਰਾਨ ਦਿਹਾਤੀ ਖੇਤਰਾਂ 'ਚ ਮਗਨਰੇਗਾ ਮਜ਼ਦੂਰਾਂ ਨੂੰ ਮਿਲਿਆ 24 ਕਰੋੜ ਰੁਪਏ ਦਾ ਮਿਹਨਤਾਨਾ

PUNJAB NEWS EXPRESS | October 23, 2020 04:53 PM

ਪਟਿਆਲਾ:ਕੋਵਿਡ-19 ਦੀ ਤਾਲਾਬੰਦੀ ਕਰਕੇ ਕੰਮ ਬੰਦ ਹੋਣ ਨਾਲ ਜਿੱਥੇ ਮਿਹਨਤਕਸ਼ ਮਜ਼ਦੂਰਾਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਦੀ ਸਥਿਤੀ ਕੁਝ ਵੱਖਰੀ ਹੀ ਰਹੀ ਹੈ। ਇਸ ਤਾਲਾਬੰਦੀ ਦੌਰਾਨ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਦੇਹਾਤੀ ਖੇਤਰਾਂ 'ਚ 52500 ਘਰਾਂ ਨੂੰ ਕੰਮ ਮੁਹੱਈਆ ਕਰਵਾਇਆ ਗਿਆ। ਸਿੱਟੇ ਵਜੋਂ ਇਨ੍ਹਾਂ ਮਗਨਰੇਗਾ ਮਜ਼ਦੂਰਾਂ ਨੂੰ ਦੇ ਖਾਤਿਆਂ ਵਿੱਚ 24 ਕਰੋੜ ਦੇ ਲਗਪਗ ਮਿਹਨਤਾਨੇ ਦੀ ਰਾਸ਼ੀ ਦਾ ਭੁਗਤਾਨ ਕੀਤਾ ਗਿਆ।
ਮਹਾਤਮਾ ਗਾਂਧੀ ਕੌਮੀ ਦਿਹਾਤੀ ਲਾਜਮੀ ਰੋਜ਼ਗਾਰ ਸਕੀਮ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਪਿੰਡਾਂ ਵਿੱਚ ਬਹੁਤ ਸਾਰੇ ਕੰਮ ਕਰਵਾਏ। ਪਿੰਡ ਚੌਰਾ ਦੇ ਜਸਵੀਰ ਸਿੰਘ ਹੈਪੀ ਦਾ ਕਹਿਣਾ ਸੀ ਕਿ, 'ਤਾਲਾਬੰਦੀ ਦੌਰਾਨ ਸਾਨੂੰ ਲੋੜੀਂਦਾ ਕੰਮ ਮਿਲਿਆ ਅਤੇ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਈ, ਜਿਸ ਲਈ ਉਹ ਮਹਿਕਮੇ ਦੇ ਧੰਨਵਾਦੀ ਹਨ।' ਜਦੋਂਕਿ ਨੂਰ ਖੇੜੀਆ ਦੀ 55 ਸਾਲਾ ਅਮਰੀਕ ਕੌਰ ਦਾ ਕਹਿਣਾਂ ਸੀ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਮੇਂ ਸਮੇਂ 'ਤੇ ਰਾਸ਼ਨ ਅਤੇ ਹੋਰ ਲੋੜੀਂਦੀਆਂ ਵਸਤੂਆਂ ਵੀ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾਂ ਨੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਅੰਦਰ ਕੋਵਿਡ ਮਹਾਂਮਾਰੀ ਦੀ ਤਾਲਾਬੰਦੀ ਦੌਰਾਨ ਵੀ ਡਰੇਨੇਜ਼, ਸਿੰਚਾਈ, ਜੰਗਲਾਤ, ਬਾਗਬਾਨੀ ਆਦਿ ਦੇ ਅਨੇਕਾਂ ਕੰਮ ਕਰਵਾਏ ਗਏ। ਇਨ੍ਹਾਂ 'ਚ ਛੱਪੜਾਂ ਦੀ ਸਫ਼ਾਈ, ਪਾਰਕਾਂ ਦਾ ਨਿਰਮਾਣ, ਖੇਡ ਮੈਦਾਨਾਂ, ਗਲੀਆਂ, ਪਸ਼ੂਆਂ ਲਈ ਸ਼ੈਡਾਂ ਦਾ ਨਿਰਮਾਣ ਸਮੇਤ ਬੂਟਿਆਂ ਦੀ ਸੰਭਾਲ ਦੇ ਕੰਮ ਕੋਵਿਡ-19 ਦੀ ਤਾਲਾਬੰਦੀ ਦੌਰਾਨ ਵੀ ਚੱਲਦੇ ਰਹੇ। ਉਨ੍ਹਾਂ ਨੇ ਮਗਨਰੇਗਾ ਸਕੀਮ ਤਹਿਤ ਜਾਬ ਕਾਰਡ ਧਾਰਕਾਂ ਨੂੰ ਕੰਮ ਮੁਹੱਈਆ ਕਰਵਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ।

Have something to say? Post your comment

Health

ਰਾਜਿੰਦਰਾ ਹਸਪਤਾਲ ਦੇ ਆਰਥੋਪੀਡਿਕ ਵਿਭਾਗ 'ਚ ਆਰਥਰੋਸਕੋਪਿਕ ਸਰਜਰੀ ਦੀ ਸ਼ੁਰੂਆਤ

ਕੋਵਿਡ ਟੀਕਾਕਰਨ ਦਾ 100 ਫ਼ੀਸਦੀ ਟੀਚਾ ਪੂਰਾ ਕਰਨ ਵਾਲੀਆਂ ਪੰਚਾਇਤਾਂ ਨੂੰ ਕੀਤਾ ਸਨਮਾਨਤ

ਏਡਜ਼ ਪੀੜਤ ਵਿਅਕਤੀ ਸਹੀ ਇਲਾਜ ਨਾਲ ਜੀਅ ਸਕਦੈ ਹੈ ਲੰਬੀ ਜ਼ਿੰਦਗੀ : ਡਾ ਗੀਤਾਂਜਲੀ ਸਿੰਘ

ਕੋਵਿਡ ਟੀਕਾਕਰਨ ਦੇ 100 ਫ਼ੀਸਦੀ ਪ੍ਰਾਪਤੀ ਲਈ ਹਰ ਘਰ ਘਰ ਦਸਤਕ ਪ੍ਰੋਗਰਾਮ ਦੀ ਸ਼ੁਰੂਆਤ

ਸ਼ੂਗਰ ਦੀ ਬਿਮਾਰੀ ਤੋਂ ਬਚਾਅ ਲਈ ਖਾਣ-ਪੀਣ ਦੀਆਂ ਗ਼ਲਤ ਆਦਤਾਂ ਵਿੱਚ ਸੁਧਾਰ ਜ਼ਰੂਰੀ : ਡਾ ਗੀਤਾਂਜਲੀ ਸਿੰਘ

ਸਿਹਤ ਬਲਾਕ ਮੁਜ਼ੱਫਰਪੁਰ ਵਿੱਚ "ਹਰ ਘਰ ਦਸਤਕ ਮੁਹਿੰਮ" ਦੀ ਸ਼ੁਰੂਆਤ

ਪਿੰਡ ਅੱਚਲ ਵਿਖੇ ਲਗਾਇਆ ਗਿਆ ਕੈਂਸਰ ਜਾਂਚ ਕੈਂਪ

ਸੇਖੜੀ ਵਲੋਂ ਪੰਜਾਬ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਸਫਾਈ ਦਾ ਮਿਆਰ ਉੱਚਾ ਚੁੱਕਣ ਅਤੇ ਦਵਾਈਆਂ ਦੀ ਉਪਲਬਧਤਾ ਯਕੀਨੀ ਬਨਾਉਣ ਦੇ ਹੁਕਮ

ਕੋਵਿਡ-19 ਕਾਰਨ ਜਾਨ ਗਵਾਉਣ ਵਿਅਕਤੀਆਂ ਦੇ ਵਾਰਸ ਮੁਆਵਜ਼ੇ ਲਈ ਦਸਤਾਵੇਜ਼ ਐਸ.ਡੀ.ਐਮ. ਦਫ਼ਤਰਾਂ 'ਚ ਜਮਾਂ ਕਰਵਾਉਣ : ਡਿਪਟੀ ਕਮਿਸ਼ਨਰ

ਕੋਵਿਡ ਟੀਕਾਕਰਨ ਸਬੰਧੀ ਪ੍ਰੋਤਸਾਹਨ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ-ਓ.ਪੀ. ਸੋਨੀ