Sunday, November 27, 2022

Health

ਸਿਹਤ ਵਿਭਾਗ ਵੱਲੋਂ ਰਾਸ਼ਟਰੀ ਵੈਕਸੀਨੇਸ਼ਨ ਦਿਵਸ ਆਯੋਜਿਤ

ਅਮਰੀਕ ਸਿੰਘ | March 16, 2022 08:53 PM

ਫਿਰੋਜ਼ਪੁਰ :ਸਿਹਤ ਵਿਭਾਗ ਵੱਲੋਂ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਦੀ ਅਗਵਾਈ ਹੇਠ ਅੱਜ ਜ਼ਿਲੇ ਵਿੱਚ ਰਾਸ਼ਟਰੀ ਟੀਕਾਕਰਨ ਦਿਵਸ ਆਯੋਜਿਤ ਕੀਤਾ ਗਿਆ। ਇਸ ਦਿਹਾੜੇ ਤੇ ਵੈਕਸੀਨੇਸ਼ਨ ਦੇ ਖੇਤਰ ਵਿੱਚ ਬਿਹਤਰ ਕਾਰਗੁਜਾਰੀ ਵਾਲੀਆ ਆਸ਼ਾ ਵਰਕਰਜ਼ ਅਤੇ ਏ.ਐਨ.ਐਮਜ਼ ਦੇ ਸਨਮਾਨ ਵਿੱਚ ਸੰਖੇਪ ਸਮਾਰੋਹ ਆਯੋਜਿਤ ਕੀਤੇ ਗਏ। ਇਸ ਮੌਕੇ ਜ਼ਿਲਾ ਹਸਪਤਾਲ ਫਿਰੋਜ਼ਪੁਰ ਅਤੇ ਅਰਬਣ ਪੀ.ਐਚ.ਸੀ.ਬਸਤੀ ਟੈਂਕਾਂ ਵਾਲੀ ਵਿਖੇ ਸਮਾਰੋਹਾਂ ਵਿਖੇ ਸਿਹਤ ਕਾਰਜਕਰਤਾਵਾਂ ਦੀ ਹੌਸਲਾ ਅਫਜ਼ਾਈ ਤੋਂ ਇਲਾਵਾ 12 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਕੋਵਿਡ ਤੋਂ ਬਚਾਅ ਲਈ ਕੋਵਿਡ ਵੈਕਸੀਨੇਸ਼ਨ ਦੀ ਸ਼ੁਰੂਆਤ ਵੀ ਕੀਤੀ ਗਈ। ਸਮਾਰੋਹ ਦੀ ਪ੍ਰਧਾਨਗੀ ਸਹਾਇਕ ਸਿਵਲ ਸਰਜਨ ਡਾ:ਸੁਸ਼ਮਾਂ ਠੱਕਰ ਨੇ ਕੀਤੀ।

ਇਸ ਅਵਸਰ ਤੇ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਡਾ:ਭੁਪਿੰਦਰਜੀਤ ਕੌਰ ਨੇ ਕਿਹਾ ਕਿ ਸਾਰੀਆਂ ਹੀ ਵੈਕਸੀਨੇਸ਼ਨ ਮੁਹਿੰਮਾਂ, ਚਾਹੇ ਉਹ ਪਲਸ ਪੋਲੀਓ ਮੁਹਿੰਮ ਹੋਵੇ, ਚਾਹੇ ਕੋਵਿਡ ਵੈਕਸੀਨੇਸ਼ਨ ਮੁਹਿੰਮ ਹੋਵੇ, ਸਾਰੇ ਹੀ ਸਿਹਤ ਕਾਰਜਕਰਤਾਵਾਂ ਨੇ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਅੱਜ ਦਾ ਇਹ ਰਾਸਟਰੀ ਵੈਕਸੀਨੇਸ਼ਨ ਦਿਵਸ ਇਹਨਾਂ ਸਿਹਤ ਕਾਮਿਆਂ ਦੇ ਸਨਮਾਨ ਵਿੱਚ ਹੀ ਆਯੋਜਿਤ ਕੀਤਾ ਗਿਆ ਹੈ। ਉਹਨਾਂ ਇਹ ਖੁਲਾਸਾ ਵੀ ਕੀਤਾ ਕਿ ਅੱਜ ਤੋਂ ਹੀ ਜ਼ਿਲਾ ਹਸਪਤਾਲ ਵਿਖੇ 12 ਤੋਂ 14 ਸਾਲ ਤੱਕ ਦੇ ਬੱਚਿਆਂ ਲਈ ਕੋਵਿਡ ਵੈਕਸੀਨੇਸ਼ਨ ਦੀ ਸ਼ੁਰੂਆਤ ਵੀ ਕੀਤੀ ਗਈ ਹੈ ਅਤੇ ਇਹਨਾਂ ਬੱਚਿਆਾਂ ਦੇ ਕੌਰਬੀਵੈਕਸ ਵੈਕਸੀਨੇਸ਼ਨ ਲਗਾਈ ਜਾਵੇਗੀ ਜੋ ਕਿ ਪੂਰੀ ਤਰਾਂ ਸੁਰੱਖਿਅਤ ਅਤੇ ਪ੍ਰਭਾਵੀ ਹੈ।ਇਸ ਅਵਸਰ ਤੇ ਬਾਲ ਰੋਗ ਮਾਹਿਰ ਡਾ:ਡੇਵਿਡ, ਸਟਾਫ ਨਰਸ ਗੀਤਾ ਅਤੇ ਸੰਸਥਾ ਦਾ ਹੋਰ ਸਟਾਫ ਹਾਜ਼ਿਰ ਸੀ।

Have something to say? Post your comment

Health

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਕੌਮਾਂਤਰੀ ਨਰਸਿੰਗ ਦਿਵਸ ਮਨਾਇਆ ਗਿਆ

ਕਰੋਨਾ ਨਾਲ ਲੜਨ ਵਾਲਾ ਨਰਸਿੰਗ ਸਟਾਫ ਸਮਾਜ ਦਾ ਅਸਲ ਹੀਰੋ : ਡਾ. ਸੁਰਿੰਦਰ ਸਿੰਘ ਝੱਮਟ

ਡਾਕਟਰ ਅਰੀਤ ਕੌਰ ਨੇ ਨਿਰਦੇਸ਼ਕ ਸਿਹਤ ਸੇਵਾਂਵਾਂ (ਫੈਮਿਲੀ ਵੈਲਫੇਅਰ ਦਾ ਅਹੁਦਾ ਸੰਭਾਲਿਆ

ਬ੍ਰੈਸਟ ਕੈਂਸਰ ਦੀ ਜਲਦੀ ਪਛਾਣ ਲਈ ਪੰਜਾਬ ਦੇ ਸਿਹਤ ਵਿਭਾਗ ਨੇ ਸਮਝੌਤੇ 'ਤੇ ਕੀਤੇ ਹਸਤਾਖਰ

ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਤੋਂ ਮਿਲਦੀਆਂ ਦਵਾਈਆਂ ਦੀ ਦੁਰਵਰਤੋਂ ਨੂੰ ਸਖ਼ਤੀ ਨਾਲ ਠੱਲ੍ਹ ਪਾਉਣ ਦੇ ਨਿਰਦੇਸ਼

ਸਿਵਲ ਸਰਜਨ ਵਲੋਂ ਸਿਵਲ ਹਸਪਤਾਲ ਦੇ ਵਾਰਡਾਂ ਤੇ ਓ.ਪੀ.ਡੀ.ਦੀ ਚੈਕਿੰਗ

ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਠੋਸ ਕਾਰਵਾਈ

ਕੇਂਦਰੀ ਜੇਲ 'ਚ ਲਗਾਇਆ ਮੈਡੀਕਲ ਕੈਂਪ

ਕੋਵਿਡ-19 ਟੀਕਾਕਰਨ ਪੂਰਾ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ : ਸਿਵਲ ਸਰਜਨ ਡਾ. ਦਵਿੰਦਰ ਢਾਂਡਾ

ਪ੍ਰਮੁੱਖ ਸਕੱਤਰ ਸਿਹਤ ਨੇ 12-14 ਸਾਲ ਉਮਰ ਵਰਗ ਲਈ ਕੋਵਿਡ ਟੀਕਾਕਰਨ ਮੁਹਿੰਮ ਦਾ ਕੀਤਾ ਉਦਘਾਟਨ