Thursday, February 25, 2021

Health

ਕੋਵਿਡ : 24 ਘੰਟਿਆਂ ’ਚ ਆਏ 14 ਹਜ਼ਾਰ ਤੋਂ ਵੱਧ ਨਵੇਂ ਮਾਮਲੇ

PUNJAB NEWS EXPRESS | February 22, 2021 12:05 PM

ਨਵੀਂ ਦਿੱਲੀ: ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਲਾਗ ਦੇ 14 ਹਜ਼ਾਰ ਤੋਂ ਵਧ ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਦੇ 4 ਸੂਬਿਆਂ ਤਾਮਿਲਨਾਡੂ, ਕੇਰਲਾ, ਮਹਾਰਾਸ਼ਟਰ ਤੇ ਪੰਜਾਬ ’ਚ ਕੋਰੋਨਾ ਲਾਗ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ।
ਮਹਾਰਾਸ਼ਟਰ ਵਿੱਚ ਇਹ ਮਾਮਲੇ 43 ਫੀਸਦੀ ਤੇ ਪੰਜਾਬ ਵਿੱਚ 22-23 ਫੀਸਦੀ ਵਧੇ ਹਨ। ਮਾਹਿਰਾਂ ਅਨੁਸਾਰ ਨਵਾਂ ਵਿਸ਼ਾਣੂ ਜੋ ਕਿ ਸਾਊਥ ਅਫਰੀਕਾ ਦਾ ਹੈ ਅਤੇ ਜਿਸ ਦਾ ਭਾਰਤ ਵਿੱਚ ਮਦਰਾਸ ਵਿੱਚ ਪਤਾ ਲੱਗਾ ਹੈ, ਇਨ੍ਹਾਂ ਖ਼ਤਰਨਾਕ ਹੈ ਕਿ ਇਸ ਪ੍ਰਤੀ ਅਣਗਹਿਲੀ ਨਾਲ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਆ ਸਕਦੀ ਹੈ। ਮਹਾਮਾਰੀ ਦੇ ਚੱਲਦਿਆਂ ਪਹਿਲਾਂ ਹੀ ਸਾਡੇ ਦੇਸ਼ ਦੀ ਅਰਥਵਿਵਸਥਾ ਹਾਲੇ ਸੰਭਲੀ ਨਹੀਂ ਹੈ ਅਤੇ ਜੇ ਮਹਾਮਾਰੀ ਦੀ ਦੂਜੀ ਲਹਿਰ ਆਉਂਦੀ ਹੈ ਤਾਂ ਇਸ ਨਾਲ ਅਰਥਵਿਵਸਥਾ ਹੋਰ ਨਿਘਾਰ ਵੱਲ ਚਲੀ ਜਾਵੇਗੀ। ਮਾਹਿਰਾਂ ਅਨੁਸਾਰ ਮਹਾਮਾਰੀ ਦੀ ਦੂਜੀ ਲਹਿਰ ਤਬਾਹੀ ਮਚਾ ਸਕਦੀ ਹੈ। ਸਾਡੇ ਦੇਸ਼ ਵਿੱਚ ਵੈਕਸੀਨ ਦੀ ਦੂਜੀ ਡੋਜ਼ ਦੇ ਮਿੱਥੇ ਟੀਚੇ ਵੀ ਹਾਲੇ ਪੂਰੇ ਹੋਣ ਵਿੱਚ ਵੱਡਾ ਪਾੜਾ ਹੈ।
ਐਤਵਾਰ ਨੂੰ ਦੇਸ਼ ਅੰਦਰ ਪਿਛਲੇ 24 ਘੰਟਿਆਂ ਦੌਰਾਨ 14 , 264 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪੀੜਤਾਂ ਦੀ ਗਿਣਤੀ ਵਧ ਕੇ ਇੱਕ ਕਰੋੜ, ਨੌਂ ਲੱਖ, 91 ਹਜ਼ਾਰ ਤੋਂ ਵਧ ਗਈ ਹੈ। ਇਸੇ ਦੌਰਾਨ ਸਰਗਰਮ ਮਾਮਲਿਆਂ ਵਿੱਚ 2507 ਦੇ ਵਾਧੇ ਨਾਲ ਇਨ੍ਹਾਂ ਦੀ ਗਿਣਤੀ ਹੁਣ 1.45 ਲੱਖ ਹੋ ਗਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 2200 ਅਤੇ ਸ਼ਨੀਵਾਰ ਨੂੰ 3585 ਸਰਗਰਮ ਮਾਮਲੇ ਵਧੇ ਸਨ। ਪਿਛਲੇ 24 ਘੰਟਿਆਂ ਦੌਰਾਨ 11, 667 ਮਰੀਜ਼ ਸਿਹਤਯਾਬ ਵੀ ਹੋਏ ਹਨ, ਜਿਨ੍ਹਾਂ ਨੂੰ ਮਿਲਾ ਕੇ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਇੱਕ ਲੱਖ, 56 ਹਜ਼ਾਰ 302 ਹੋ ਗਈ ਹੈ। ਦੇਸ਼ ਵਿੱਚ ਰਿਕਵਰੀ ਦਰ ਘਟ ਕੇ 97.25 ਅਤੇ ਸਰਗਰਮ ਮਾਮਲਿਆਂ ਦੀ ਦਰ ਵਧ ਕੇ 1.32 ਫੀਸਦੀ ਹੋ ਗਈ ਹੈ, ਜਦਕਿ ਮੌਤ ਦਰ ਹਾਲੇ 1.42 ਫੀਸਦੀ ਹੈ।

Have something to say? Post your comment

Health

ਕੋਵਿਡ-19 ਟੀਕਾਕਰਣ ਦੌਰਾਨ ਟੀਕਾ ਨਾ ਲਗਵਾਉਣ ਵਾਲੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਖੁਦ ਚੁੱਕਣਾ ਹੋਵੇਗਾ ਇਲਾਜ ਦਾ ਖ਼ਰਚਾ

ਪੰਜਾਬ ਸਰਕਾਰ ਨੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਟੀਕਾਕਰਨ ਦੀ ਪਹਿਲੀ ਖੁਰਾਕ ਦੇਣ ਦੀ ਆਖਰੀ ਮਿਤੀ ਵਿਚ ਕੀਤਾ ਵਾਧਾ

ਵੈਕਸੀਨ ਦੀਆਂ 87 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ : ਸਿਹਤ ਮੰਤਰਾਲਾ

ਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੋਵਿਡ ਟੀਕਾਕਰਨ ਦੀ ਦੂਜੀ ਖ਼ੁਰਾਕ ਦੇਣ ਦੀ ਪ੍ਰਕਿਰਿਆ ਸ਼ੁਰੂ

ਬਲਬੀਰ ਸਿੱਧੂ ਵਲੋਂ ਸਿਵਲ ਸਰਜਨਾਂ ਨੂੰ 10 ਲੱਖ ਦੀ ਅਬਾਦੀ ਪਿੱਛੇ ਘੱਟੋ-ਘੱਟ 1000 ਕੋਵਿਡ-19 ਟੈਸਟਿੰਗ ਨੂੰ ਯਕੀਨੀ ਬਣਾਉਣ ਦੀ ਹਦਾਇਤ

ਸੀਨੀਅਰ ਅਧਿਕਾਰੀਆਂ ਵੱਲੋਂ ਕੋਵਿਡ-19 ਟੀਕਾਕਰਨ ਕਰਵਾਉਣ ਨਾਲ ਮਾਹੌਲ ਸਾਰਥਕ ਬਣਿਆ

ਹੈਲਥ ਕੇਅਰ ਵਰਕਰ ਹੁਣ 19 ਫਰਵਰੀ ਤੱਕ ਲਗਵਾ ਸਕਦੇ ਹਨ ਕੋਵਿਡ ਦਾ ਟੀਕਾ

ਕੋਵਿਡ 19 : ਪੰਜ ਦਿਨਾਂ ’ਚ 12 ਹਜ਼ਾਰ ਦੇ ਨੇੜੇ ਰਹੇ ਮਾਮਲੇ

ਕੋਰੋਨਾ ਦੇ ਟੀਕਾਕਰਨ ’ਚ ਭਾਰਤ ਪਹਿਲੇ ਤਿੰਨ ਦੇਸ਼ਾਂ ’ਚ ਸ਼ਾਮਲ

ਪੰਜਾਬ ਵਿਚ 3859 ਪੁਲਿਸ ਕਰਮਚਾਰੀਆਂ ਨੇ ਲਗਵਾਇਆ ਟੀਕਾ