Sunday, May 16, 2021
ਤਾਜਾ ਖਬਰਾਂ
ਸ਼ਨੀਵਾਰ ਤੇ ਐਤਵਾਰ ਨੂੰ ਰਿਟੇਲ ਤੇ ਹੋਲਸੇਲ ਦੇ ਸ਼ਰਾਬ ਦੇ ਠੇਕੇ ਖੋਲੇ ਜਾ ਸਕਣਗੇਯੋਗੀ ਅਦਿੱਤਿਆਨਾਥ ਦੇ ਮਲੇਰਕੋਟਲਾ ਵਾਲੇ ਟਵੀਟ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਫਿਰਕੂ ਬਿਖੇੜਾ ਖੜ੍ਹਾ ਕਰਨ ਦੀ ਸ਼ਰਮਾਨਕ ਕੋਸ਼ਿਸ਼ ਦੱਸਿਆਪੇਂਡੂ ਇਲਾਕਿਆਂ ਵਿਚ ਕੋਵਿਡ ਦੇ ਕੇਸ ਵਧਣ ’ਤੇ ਮੁੱਖ ਮੰਤਰੀ ਨੇ ਪਿੰਡਾਂ ਨੂੰ ਸਿਰਫ ਕਰੋਨਾ ਮੁਕਤ ਵਿਅਕਤੀਆਂ ਨੂੰ ਪ੍ਰਵੇਸ਼ ਕਰਨ ਦੇਣ ਲਈ ਆਖਿਆਮੁੱਖ ਮੰਤਰੀ ਨੇ ਛੱਪੜ ਵਿੱਚ ਡੁੱਬਣ ਕਾਰਨ 5 ਬੱਚਿਆਂ ਸਣੇ ਛੇ ਜਣਿਆਂ ਦੀ ਹੋਈ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਹਰੇਕ ਪਰਿਵਾਰ ਨੂੰ 50 ਹਜ਼ਾਰ ਰੁਪਏ ਐਕਸ ਗ੍ਰੇਸ਼ੀਆ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਕਾਂਗਰਸੀ ਵਰਕਰਾਂ/ਲੀਡਰਾਂ ਨੂੰ ਅਪੀਲ

Health

ਸਿਵਲ ਸਰਜਨ ਵੱਲੋਂ ਜ਼ਿਲ੍ਹੇ ਦੇ ਡਾਕਟਰਾਂ ਤੇ ਨਿਜੀ ਹਸਪਤਾਲਾਂ ਨੂੰ ਕੋਵਿਡ ਮਰੀਜਾਂ ਲਈ

PUNJAB NEWS EXPRESS | May 03, 2021 03:04 PM

ਪਟਿਆਲਾ: ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਵੱਲੋਂ ਰਾਜ ਅੰਦਰ ਲੈਵਲ-2 ਅਤੇ ਲੈਵਲ-3 ਸਿਹਤ ਸੰਭਾਲ ਸਹੂਲਤਾਂ 'ਚ ਦਾਖਲ ਕੋਵਿਡ ਮਰੀਜਾਂ ਦੇ ਇਲਾਜ ਲਈ ਵਰਤੇ ਜਾ ਰਹੇ ਟੀਕਿਆਂ ਦੀ ਆ ਰਹੀ ਤੋਟ ਦੇ ਮੱਦੇਨਜ਼ਰ ਇਨ੍ਹਾਂ ਦੇ ਬਦਲ ਵਰਤੇ ਜਾਣ ਬਾਰੇ ਪੰਜਾਬ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਸਲਾਹਕਾਰ ਡਾ. ਕੇ.ਕੇ ਤਲਵਾੜ ਵੱਲੋਂ ਦਿੱਤੀ ਸਲਾਹ ਨੂੰ ਧਿਆਨ 'ਚ ਰੱਖੇ ਜਾਣ ਲਈ ਕਿਹਾ ਗਿਆ ਹੈ। ਇਸ ਦੇ ਮੱਦੇਨਜ਼ਰ ਪਟਿਆਲਾ ਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਆਈ.ਐਮ.ਏ. ਪਟਿਆਲਾ ਦੇ ਪ੍ਰਧਾਨ ਡਾ. ਅਜਾਤਾ ਸ਼ਤਰੂ ਅਤੇ ਜ਼ਿਲ੍ਹੇ ਦੇ ਸਮੂਹ ਨਿਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਪੱਤਰ ਲਿਖਕੇ ਇਨ੍ਹਾਂ ਟੀਕਿਆਂ ਦੇ ਯੋਗ ਬਦਲ ਵਰਤੇ ਜਾਣ ਦੀ ਸਲਾਹ ਦਿੱਤੀ ਹੈ।
ਜਦੋਂਕਿ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਵੀ ਜ਼ਿਲ੍ਹਾ ਨਿਵਾਸੀਆਂ ਨੂੰ ਕੋਵਿਡ ਤੋਂ ਬਚਣ ਲਈ ਸਿਹਤ ਮਾਹਰਾਂ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾਂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਰੀਜਾਂ ਦੇ ਇਲਾਜ ਅਤੇ ਸੰਭਾਂਲ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ 24 ਘੰਟੇ ਤਤਪਰ ਹੈ। ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਕੋਵਿਡ ਮਰੀਜਾਂ ਦੇ ਇਲਾਜ ਲਈ ਵਰਤੇ ਜਾਣ ਵਾਲੇ ਵੱਖ-ਵੱਖ ਟੀਕਿਆਂ ਅਤੇ ਦਵਾਈਆਂ ਦੀ ਚੋਣ ਕਰਨ ਸਬੰਧੀਂ ਫੈਸਲਾ ਡਾਕਟਰਾਂ 'ਤੇ ਛੱਡਿਆ ਜਾਵੇ ਇਸ ਲਈ ਆਮ ਲੋਕ ਆਪਣੇ ਸਕੇ ਸਬੰਧੀਆਂ ਦੇ ਇਲਾਜ ਲਈ ਸੰਭਾਵੀ ਤੌਰ 'ਤੇ ਵਰਤਣ ਲਈ ਰੈਮੇਡਿਸਵਿਰ ਅਤੇ ਟੁਸੀਲਿਜੁਮੇਬ ਟੀਕਿਆਂ ਦੀ ਕਿਸੇ ਵੀ ਤਰ੍ਹਾਂ ਦੀ ਹੋੜ 'ਚ ਨਾ ਆਉਣ।
ਸ੍ਰੀ ਕੁਮਾਰ ਅਮਿਤ ਨੇ ਪ੍ਰਮੁੱਖ ਸਕੱਤਰ ਸਿਹਤ ਵਿਭਾਗ ਪੰਜਾਬ ਦੇ ਪੱਤਰ ਦੇ ਹਵਾਲੇ ਨਾਲ ਦੱਸਿਆ ਕਿ ਇੰਜੈਕਸ਼ਨ ਟੁਸੀਲਿਜੁਮੇਬ ਦੇਸ਼ ਨਾ ਬਣਦਾ ਹੋਣ ਕਾਰਨ, ਦੇਸ਼ ਵਿੱਚ ਇਸ ਇਸ ਦੀ ਉਪਲਬੱਧਤਾ ਵੀ ਘੱਟ ਹੈ। ਉਨ੍ਹਾਂ ਕਿਹਾ ਕਿ ਸਿਹਤ ਮਾਹਿਰਾਂ ਦੇ ਡਾਕਟਰ ਕੇ.ਕੇ. ਤਲਵਾੜ ਦੀ ਅਗਵਾਈ ਹੇਠਲੇ ਗਰੁੱਪ ਵੱਲੋਂ ਵੀ ਉਕਤ ਟੀਕੇ ਦੀ ਆਸਨੀ ਨਾਲ ਉਪਲਬੱਧਤਾ ਨਾ ਹੋਣ ਦੀ ਸੂਰਤ 'ਚ ਉਸੇ ਤਰ੍ਹਾਂ ਦੇ ਅਸਰ ਵਾਲੇ ਮਾਰਕੀਟ 'ਚ ਮੌਜੂਦ ਇੰਜੈਕਸ਼ਨ ਇਟੋਲੀਜੁਮੈਬ ਜਾਂ ਇੰਜੈਕਸ਼ਨ ਡੈਕਸਾਮਿਥਾਸੋਨ ਦੀ ਹੰਗਾਮੀ ਹਾਲਤ 'ਚ ਬਹੁਤ ਹੀ ਗੰਭੀਰ ਮਰੀਜਾਂ ਲਈ ਵਰਤੋਂ ਕਰਨ ਦਾ ਸੁਝਾਓ ਦਿੱਤਾ ਹੈ।
ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਆਪਣੇ ਪੱਤਰ 'ਚ ਕਿਹਾ ਕਿ ਕੋਵਿਡ ਮਹਾਂਮਾਰੀ ਕਾਰਨ ਕਈ ਹਸਪਤਾਲਾਂ ਵੱਲੋਂ ਮਰੀਜਾਂ ਨੂੰ ਰੈਮੇਡਿਸਵਿਰ ਅਤੇ ਟੁਸੀਲਿਜੁਮੈਬ ਟੀਕੇ ਲਗਾਉਣ ਲਈ ਲਿਖਿਆ ਜਾ ਰਿਹਾ ਹੈ ਪ੍ਰੰਤੂ ਇਨ੍ਹਾਂ ਟੀਕਿਆਂ ਦੀ ਮਾਰਕੀਟ ਵਿੱਚ ਉਪਲਬੱਧਤਾ ਦੀ ਘਾਟ ਕਾਰਨ ਮਰੀਜਾਂ ਨੂੰ ਕਾਫ਼ੀ ਔਕੜਾ ਆ ਰਹੀਆਂ ਹਨ। ਇਸ ਲਈ ਇਨ੍ਹਾਂ ਟੀਕਿਆਂ ਦੀ ਮਾਰਕੀਟ ਵਿੱਚ ਉਪਲਬੱਧਤਾ ਹੋਣ ਤੱਕ ਇਨ੍ਹਾਂ ਟੀਕਿਆਂ ਦੀ ਥਾਂ ਕੋਈ ਹੋਰ ਦਵਾਈ ਲਿਖੀ ਜਾਵੇ, ਤਾਂ ਕਿ ਮਰੀਜਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।

Have something to say? Post your comment

Health

ਨਰਸਾਂ ਮਨੁੱਖੀ ਸੇਵਾ ਦਾ ਪ੍ਰਤੀਕ ਹਨ: ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ

ਹੁਣ 18 ਤੋਂ 44 ਸਾਲ ਉਮਰ ਦੇ ਲੋਕਾਂ ਦਾ ਟੀਕਾਕਰਨ ਸ਼ੁਰੂ

ਲੁਧਿਆਣਾ ਵਿੱਚ 18-44 ਉਮਰ ਵਰਗ ਦੇ ਉਸਾਰੂ ਕਾਮਿਆਂ ਲਈ ਟੀਕਾਕਰਨ ਮੁਹਿੰਮ ਸ਼ੁਰੂ

ਸਿਹਤ ਮੰਤਰੀ ਨੇ ਰੋਸ ਮੁਜ਼ਾਹਰਾ ਕਰ ਰਹੇ ਐਨ.ਐਚ.ਐਮ. ਕਰਮਚਾਰੀਆਂ ਨੂੰ ਲੋਕਾਂ ਦੇ ਹਿੱਤਾਂ ਲਈ ਸੋਮਵਾਰ ਤੋਂ ਡਿਊਟੀ ’ਤੇ ਵਾਪਸ ਆਉਣ ਦੀ ਕੀਤੀ ਅਪੀਲ

ਆਕਸੀਜਨ ਦੀ ਢੋਆ-ਢੁਆਈ ਦੇ ਰੇਟ ਵਿੱਚ ਸੋਧ; ਮਾਰਕੀਟ ਰੁਝਾਨ ਅਨੁਸਾਰ ਹੋਵੇਗਾ ਰੇਟ: ਮੁੱਖ ਸਕੱਤਰ

ਜ਼ਿਲ੍ਹਿਆਂ ਨੂੰ 809 ਵੈਂਟੀਲੇਟਰ ਦਿੱਤੇ: ਮੁੱਖ ਸਕੱਤਰ

ਮੋਹਾਲੀ ਤੇ ਬਠਿੰਡਾ ਵਿੱਚ ਬਣਾਏ ਜਾਣਗੇ ਆਰਜ਼ੀ ਕੋਵਿਡ ਹਸਪਤਾਲ: ਮੁੱਖ ਸਕੱਤਰ

ਸਿਵਲ ਸਰਜਨ ਦਿਹਾਤੀ ਇਲਾਕਿਆਂ ਵਿੱਚ ਕੋਵਿਡ ਲੱਛਣਾਂ ਵਾਲੇ ਵਿਅਕਤੀਆਂ ਦੀ ਸਕਰੀਨਿੰਗ ਯਕੀਨੀ ਕਰਨ: ਬਲਬੀਰ ਸਿੱਧੂ

ਪੇਂਡੂ ਖੇਤਰਾਂ ਦੇ ਡਾਕਟਰਾਂ ਅਤੇ ਫਾਰਮਾਸਿਸਟਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ: ਤ੍ਰਿਪਤ ਬਾਜਵਾ

ਘਰੇਲੂ ਇਕਾਂਤਵਾਸ ਅਧੀਨ 1.80 ਲੱਖ ਤੋਂ ਵੱਧ ਮਰੀਜ਼ ਹੋਏ ਸਿਹਤਯਾਬ-ਬਲਬੀਰ ਸਿੰਘ ਸਿੱਧੂ